ਅਲ-ਬਕਰਾ · 242/286
ਅਨੁਵਾਦ ਉਚਾਰਨ — ਅਲ-ਬਕਰਾ
كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَعْقِلُونَ ۝٢٤٢
Kazaalika yubaiyinul laahu lakum aayaatihee la`allakum ta`qiloon
📖 ਪੰਜਾਬੀ ਵਿੱਚ
242਼ ਇੰਜ ਹੀ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦਾ ਹੇ ਤਾਂ ਜੋਂ ਤੁਸੀਂ (ਚੰਗੀ ਤਰ੍ਹਾਂ) ਸਮਝ ਸਕੋ।
🎧 ਸੁਣੋ

📜 ਆਇਤ 240-244 — ਅਲ-ਬਕਰਾ

240وَالَّذِينَ يُتَوَفَّوْنَ مِنكُمْ وَيَذَرُونَ أَزْوَاجًا وَصِيَّةً لِّأَزْوَاجِهِم مَّتَاعًا إِلَى الْحَوْلِ غَيْرَ إِخْرَاجٍ ۚ فَإِنْ خَرَجْنَ فَلَا جُنَاحَ عَلَيْكُمْ فِي مَا فَعَلْنَ فِي أَنفُسِهِنَّ مِن مَّعْرُوفٍ ۗ وَاللَّهُ عَزِيزٌ حَكِيمٌ
240਼ ਜਿਹੜੇ ਵਿਅਕਤੀ (ਤੁਹਾਡੇ ਵਿਚੋਂ) ਮਰ ਜਾਣ ਅਤੇ ਪਿੱਛੇ ਪਤਨੀਆਂ ਵੀ ਛੱਡ ਜਾਣ ਉਹਨਾਂ ਲਈ ਆਪਣੀਆਂ ਪਤਨੀਆਂ ਦੇ ਹੱਕ ਵਿਚ ਵਸੀਅਤ ਕਰਨਾ ਲਾਜ਼ਮੀ ਹੋ ਜਾਂਦਾ ਹੇ ਕਿ ਉਹਨਾਂ (ਦੀਆਂ ਵਿਧਵਾਵਾਂ) ਨੂੰ ਖ਼ਰਚਾ ਦਿੱਤਾ ਜਾਵੇ ਅਤੇ ਇਕ ਸਾਲ ਤਕ ਉਹਨਾਂ ਨੂੰ (ਪਤੀ ਦੇ ਘਰੋਂ) ਨਾ ਕੱਢਿਆ ਜਾਵੇ। ਫਿਰ ਜੇ ਉਹ ਆਪੇ ਘਰੋਂ ਚਲੀਆਂ ਜਾਣ ਤਾਂ ਆਪਣੇ ਬਾਰੇ ਸੋਹਣੇ ਢੰਗ ਨਾਲ ਉਹ ਜੋ ਕੁੱਝ ਵੀ ਕਰਨ ਉਸ ਵਿਚ ਤੁਹਾਡਾ (ਘਰ ਵਾਲਿਆਂ ਦਾ) ਕੋਈ ਦੋਸ਼ ਨਹੀਂ। ਅੱਲਾਹ ਹੀ ਜ਼ੋਰਾਵਰ ਤੇ ਦਾਨਾਈ ਵਾਲਾ ਹੇ।
241وَلِلْمُطَلَّقَاتِ مَتَاعٌ بِالْمَعْرُوفِ ۖ حَقًّا عَلَى الْمُتَّقِينَ
241਼ ਜਿਨ੍ਹਾਂ ਔਰਤਾਂ ਨੂੰ ਤਲਾਕ ਦਿੱਤੀ ਗਈ ਹੇ ਉਹਨਾਂ ਨੂੰ ਸੋਹਣੇ ਢੰਗ ਨਾਲ ਕੁੱਝ (ਮਾਲ) ਦੇ ਕੇ ਹੀ ਘਰੋਂ ਵਿਦਾ ਕੀਤਾ ਜਾਵੇ। ਇੰਜ ਕਰਨਾ ਪਰਹੇਜ਼ਗਾਰਾਂ ਲਈ ਅਤਿ ਜ਼ਰੂਰੀ ਹੇ।
242كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَعْقِلُونَ
242਼ ਇੰਜ ਹੀ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦਾ ਹੇ ਤਾਂ ਜੋਂ ਤੁਸੀਂ (ਚੰਗੀ ਤਰ੍ਹਾਂ) ਸਮਝ ਸਕੋ।
243۞ أَلَمْ تَرَ إِلَى الَّذِينَ خَرَجُوا مِن دِيَارِهِمْ وَهُمْ أُلُوفٌ حَذَرَ الْمَوْتِ فَقَالَ لَهُمُ اللَّهُ مُوتُوا ثُمَّ أَحْيَاهُمْ ۚ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَ النَّاسِ لَا يَشْكُرُونَ
243਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਸਨ ਅਤੇ ਮੌਤ ਤੋਂ ਡਰਦੇ ਹੋਏ ਆਪਣੇ ਘਰਾਂ ਤੋਂ ਨਿਕਲੇ ਸਨ। ਅੱਲਾਹ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਮਰ ਜਾਓ (ਉਹ ਸਭ ਮਰ ਗਏ) ਫਿਰ ਉਸ ਨੇ ਉਹਨਾਂ ਨੂੰ ਮੁੜ ਜਿਊਂਦਾ ਕੀਤਾ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ’ਤੇ ਵੱਡੀਆਂ-ਵੱਡੀਆਂ ਮਿਹਰਾਂ ਫ਼ਰਮਾਉਣ ਵਾਲਾ ਹੇ ਪਰ (ਫ਼ੇਰ ਵੀ) ਬਹੁਤੇ ਲੋਕ ਸ਼ੁਕਰ ਨਹੀ ਕਰਦੇ।
244وَقَاتِلُوا فِي سَبِيلِ اللَّهِ وَاعْلَمُوا أَنَّ اللَّهَ سَمِيعٌ عَلِيمٌ
244਼ (ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀ ਰਾਹ ਵਿਚ ਲੜੋ ਅਤੇ ਇਹ ਯਾਦ ਰੱਖੋ ਕਿ ਬੇਸ਼ੱਕ ਅੱਲਾਹ (ਸਭ ਕੁੱਝ) ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
242ਆਇਤ

ਅਨੁਵਾਦ — ਅਲ-ਬਕਰਾ 242

ਸੂਰਾ ਅਲ-ਬਕਰਾ ਆਇਤ 242 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 242਼ ਇੰਜ ਹੀ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ ਖੋਲ੍ਹ-ਖੋਲ੍ਹ ਕੇ…

ਸੂਰਾ ਆਇਤ 242/286 — ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬਕਰਾ ਸੁਣੋ, ਅਲ-ਬਕਰਾ ਅਨੁਵਾਦ, ਅਲ-ਬਕਰਾ mp3, ਅਲ-ਬਕਰਾ pdf. ਆਇਤ 240–244. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers