ਅਲ-ਬਕਰਾ · 81/286
ਅਨੁਵਾਦ ਉਚਾਰਨ — ਅਲ-ਬਕਰਾ
بَلَىٰ مَن كَسَبَ سَيِّئَةً وَأَحَاطَتْ بِهِ خَطِيئَتُهُ فَأُولَٰئِكَ أَصْحَابُ النَّارِ ۖ هُمْ فِيهَا خَالِدُونَ ۝٨١
Balaa man kasaba sayyi`atanw wa ahaatat bihee khateee`atuhoo fa-ulaaa`ika Ashaabun Naari hum feehaa khaalidoon
📖 ਪੰਜਾਬੀ ਵਿੱਚ
81 ਜਿਸ ਨੇ ਵੀ ਕੋਈ ਬੁਰਾਈ ਕਮਾਈ ਅਤੇ ਉਸੇ ਬੁਰਾਈ ਵਿਚ ਉਹ ਘਿਰਿਆ ਰਿਹਾ ਉਹੀ ਤਾਂ ਨਰਕ ਵਿਚ ਜਾਵੇਗਾ ਅਤੇ ਸਦਾ ਉਸੇ ਵਿਚ ਹੀ ਰਹੇਗਾ।
🎧 ਸੁਣੋ

📜 ਆਇਤ 79-83 — ਅਲ-ਬਕਰਾ

79فَوَيْلٌ لِّلَّذِينَ يَكْتُبُونَ الْكِتَابَ بِأَيْدِيهِمْ ثُمَّ يَقُولُونَ هَٰذَا مِنْ عِندِ اللَّهِ لِيَشْتَرُوا بِهِ ثَمَنًا قَلِيلًا ۖ فَوَيْلٌ لَّهُم مِّمَّا كَتَبَتْ أَيْدِيهِمْ وَوَيْلٌ لَّهُم مِّمَّا يَكْسِبُونَ
79਼ ਸੋ ਉਹਨਾਂ ਲੋਕਾਂ ਲਈ ਬਰਬਾਦੀ ਹੈ ਜਿਹੜੇ ਆਪਣੀ ਹੱਥੀਂ ਕਿਤਾਬ ਲਿਖਦੇ ਹਨ ਫਿਰ ਕਹਿੰਦੇ ਹਨ ਕਿ ਇਹ ਅੱਲਾਹ ਵੱਲੋਂ ਹੈ ਤਾਂ ਜੋ ਇਸ ਦੇ ਬਦਲੇ ਵਿਚ ਥੋੜ੍ਹੀ ਕੀਮਤ (ਸੰਸਾਰਿਕ ਲਾਭ) ਲੈ ਸਕਣ। ਇਸੇ ਲਈ ਜੋ ਵੀ ਉਹਨਾਂ ਦੇ ਹੱਥਾਂ ਨੇ ਲਿਖਿਆ ਉਸੇ ਕਾਰਨ ਉਹਨਾਂ ਦੀ ਬਰਬਾਦੀ ਹੈ ਅਤੇ ਉਹ ਜਿਹੜੀ ਵੀ ਕਮਾਈ ਕਰਦੇ ਹਨ ਉਸ ਕਾਰਨ ਵੀ ਉਹਨਾਂ ਦੀ ਬਰਬਾਦੀ ਹੈ।
80وَقَالُوا لَن تَمَسَّنَا النَّارُ إِلَّا أَيَّامًا مَّعْدُودَةً ۚ قُلْ أَتَّخَذْتُمْ عِندَ اللَّهِ عَهْدًا فَلَن يُخْلِفَ اللَّهُ عَهْدَهُ ۖ أَمْ تَقُولُونَ عَلَى اللَّهِ مَا لَا تَعْلَمُونَ
80਼ ਅਤੇ ਇਹਨਾਂ (ਯਹੂਦੀਆਂ) ਦਾ ਕਹਿਣਾ ਰੁ ਕਿ ਗਿਣਤੀ ਦੇ ਥੋੜ੍ਹੇ ਦਿਨਾਂ ਤੋਂ ਛੁੱਟ (ਨਰਕ ਦੀ) ਅੱਗ ਸਾਨੂੰ ਕਦੇ ਵੀ ਨਹੀਂ ਛੂਹੇਗੀ। ਇਹਨਾਂ ਨੂੰ ਪੁੱਛੋ, ਕੀ ਤੁਸੀਂ ਅੱਲਾਹ ਤੋਂ ਇਸ ਦਾ ਕੋਈ ਬਚਨ ਲਿਆ ਹੋਇਆ ਹੈ ?(ਜੇ ਹੈ) ਫਿਰ ਅੱਲਾਹ ਕਦੇ ਵੀ ਆਪਣੇ ਬਚਨਾਂ ਦੀ ਉਲੰਘਣਾ ਨਹੀਂ ਕਰਦਾ। ਕੀ ਤੁਸੀਂ ਅੱਲਾਹ ਦੇ ਸੰਬੰਧ ਵਿਚ ਉਹ ਗੱਲਾਂ ਕਰਦੇ ਹੋ ਜਿਸ ਦਾ ਤੁਹਾ` ਉੱਕਾ ਹੀ ਪਤਾ ਨਹੀਂ ?
81بَلَىٰ مَن كَسَبَ سَيِّئَةً وَأَحَاطَتْ بِهِ خَطِيئَتُهُ فَأُولَٰئِكَ أَصْحَابُ النَّارِ ۖ هُمْ فِيهَا خَالِدُونَ
81 ਜਿਸ ਨੇ ਵੀ ਕੋਈ ਬੁਰਾਈ ਕਮਾਈ ਅਤੇ ਉਸੇ ਬੁਰਾਈ ਵਿਚ ਉਹ ਘਿਰਿਆ ਰਿਹਾ ਉਹੀ ਤਾਂ ਨਰਕ ਵਿਚ ਜਾਵੇਗਾ ਅਤੇ ਸਦਾ ਉਸੇ ਵਿਚ ਹੀ ਰਹੇਗਾ।
82وَالَّذِينَ آمَنُوا وَعَمِلُوا الصَّالِحَاتِ أُولَٰئِكَ أَصْحَابُ الْجَنَّةِ ۖ هُمْ فِيهَا خَالِدُونَ
82਼ ਜਿਹੜੇ ਲੋਕ ਈਮਾਨ ਲਿਆਉਣਗੇ ਅਤੇ ਨੇਕ ਅਮਲ ਕਰਨਗੇ ਉਹ ਜੰਨਤੀ ਹਨ ਅਤੇ ਉਹ ਜੰਨਤ ਵਿਚ ਸਦਾ ਲਈ ਰਹਿਣਗੇ।
83وَإِذْ أَخَذْنَا مِيثَاقَ بَنِي إِسْرَائِيلَ لَا تَعْبُدُونَ إِلَّا اللَّهَ وَبِالْوَالِدَيْنِ إِحْسَانًا وَذِي الْقُرْبَىٰ وَالْيَتَامَىٰ وَالْمَسَاكِينِ وَقُولُوا لِلنَّاسِ حُسْنًا وَأَقِيمُوا الصَّلَاةَ وَآتُوا الزَّكَاةَ ثُمَّ تَوَلَّيْتُمْ إِلَّا قَلِيلًا مِّنكُمْ وَأَنتُم مُّعْرِضُونَ
83਼ ਅਤੇ ਜਦੋਂ ਅਸੀਂ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰਨਾ ਅਤੇ ਮਾਂ, ਬਾਪ, ਰਿਸ਼ਤੇਦਾਰਾਂ, ਯਤੀਮਾਂ ਅਤੇ ਮਿਸਕੀਨਾਂ 1ਨਾਲ ਨੇਕ ਅਤੇ ਸੋਹਣਾ ਵਿਵਹਾਰ ਕਰਨਾ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਆਖਣਾ, ਨਮਾਜ਼ ਕਾਇਮ ਕਰਨਾ ਅਤੇ ਜ਼ਕਾਤ ਅਦਾ ਕਰਨਾ, ਪਰ ਤੁਸੀਂ ਇਹਨਾਂ (ਬਚਨਾਂ) ਤੋਂ ਫਿਰ ਗਏ ਤੁਹਾਡੇ ਵਿੱਚੋਂ ਥੋੜ੍ਹੇ ਲੋਕ ਹੀ (ਆਪਣੇ ਬਚਨਾਂ ਦੇ) ਪਾਬੰਦ ਰਹੇ। ਤੁਸੀਂ ਬਚਨਾਂ ਤੋਂ ਫਿਰ ਜਾਣ ਵਾਲੇ ਹੀ ਹੋ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
81ਆਇਤ

ਅਨੁਵਾਦ — ਅਲ-ਬਕਰਾ 81

ਸੂਰਾ ਅਲ-ਬਕਰਾ ਆਇਤ 81 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 81 ਜਿਸ ਨੇ ਵੀ ਕੋਈ ਬੁਰਾਈ ਕਮਾਈ ਅਤੇ ਉਸੇ ਬੁਰਾਈ…

ਸੂਰਾ ਆਇਤ 81/286 — ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬਕਰਾ ਸੁਣੋ, ਅਲ-ਬਕਰਾ ਅਨੁਵਾਦ, ਅਲ-ਬਕਰਾ mp3, ਅਲ-ਬਕਰਾ pdf. ਆਇਤ 79–83. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers