ਲੁਕਮਾਨ · 16/34
ਅਨੁਵਾਦ ਉਚਾਰਨ — ਲੁਕਮਾਨ
يَا بُنَيَّ إِنَّهَا إِن تَكُ مِثْقَالَ حَبَّةٍ مِّنْ خَرْدَلٍ فَتَكُن فِي صَخْرَةٍ أَوْ فِي السَّمَاوَاتِ أَوْ فِي الْأَرْضِ يَأْتِ بِهَا اللَّهُ ۚ إِنَّ اللَّهَ لَطِيفٌ خَبِيرٌ ۝١٦
Ya bunaiya innahaaa in taku misqaala habbatim min khardalin fatakun fee sakhratin aw fis samaawaati aw fil ardi yaati bihal laa; innal laaha lateefun Khabeer
📖 ਪੰਜਾਬੀ ਵਿੱਚ
16਼ (ਲੁਕਮਾਨ ਨੇ ਆਖਿਆ) ਹੇ ਮੇਰੇ ਪੁੱਤਰ! ਬੇਸ਼ੱਕ ਜੇ ਕੋਈ ਚੀਜ਼ ਰਾਈ ਦੇ ਦਾਣੇ ਦੇ ਬਰਾਬਰ ਵੀ ਹੋਵੇ, ਫੇਰ ਉਹ ਭਾਵੇਂ ਕਿਸੇ ਚਟਾਨ ਜਾਂ ਅਕਾਸ਼ਾਂ ਜਾਂ ਧਰਤੀ ਵਿਚ ਕੀਤੇ ਵੀ ਹੋਵੇ, ਅੱਲਾਹ ਉਸ ਨੂੰ (ਕਿਆਮਤ ਦਿਹਾੜੇ) ਜ਼ਰੂਰ ਕੱਢ ਲਿਆਵੇਗਾ। ਬੇਸ਼ੱਕ ਅੱਲਾਹ ਵੱਡਾ ਸੂਖਮਦਰਸ਼ੀ ਤੇ ਖ਼ਬਰਦਾਰ ਹੈ।

🎧 ਸੁਣੋ


📜 ਆਇਤ 14-18 — ਲੁਕਮਾਨ

14وَوَصَّيْنَا الْإِنسَانَ بِوَالِدَيْهِ حَمَلَتْهُ أُمُّهُ وَهْنًا عَلَىٰ وَهْنٍ وَفِصَالُهُ فِي عَامَيْنِ أَنِ اشْكُرْ لِي وَلِوَالِدَيْكَ إِلَيَّ الْمَصِيرُ
14਼ ਅਸਾਂ ਮਨੁੱਖ ਨੂੰ ਉਸ ਦੇ ਮਾਪਿਆਂ ਪ੍ਰਤੀ ਵਧੀਆ ਤੋਂ ਵਧੀਆ ਵਿਹਾਰ ਕਰਨ ਦਾ ਹੁਕਮ ਦਿੱਤਾ ਹੈ। ਉਸ ਦੀ ਮਾਂ ਨੇ ਕਿੰਨੀਆਂ ਕਮਜ਼ੋਰੀਆਂ (ਦੁੱਖ) ਸਹਿ ਕੇ ਉਸ ਨੂੰ ਆਪਣੇ ਗਰਭ ਵਿਚ ਰੱਖਿਆ ਅਤੇ ਦੋ ਸਾਲ ਉਸਦੀ ਦੁੱਧ ਛੁੜਾਈ ਵਿਚ ਲੱਗ ਗਏ ਸੀ ਸੋ ਤੂੰ ਮੇਰਾ ਤੇ ਆਪਣੇ ਮਾਂ-ਪਿਓ ਦਾ ਧੰਨਵਾਦ ਕਰ, ਮੇਰੇ ਵੱਲ ਹੀ (ਤੁਸੀਂ ਸਭ ਨੇ) ਪਰਤ ਕੇ ਆਉਣਾ ਹੈ।
15وَإِن جَاهَدَاكَ عَلَىٰ أَن تُشْرِكَ بِي مَا لَيْسَ لَكَ بِهِ عِلْمٌ فَلَا تُطِعْهُمَا ۖ وَصَاحِبْهُمَا فِي الدُّنْيَا مَعْرُوفًا ۖ وَاتَّبِعْ سَبِيلَ مَنْ أَنَابَ إِلَيَّ ۚ ثُمَّ إِلَيَّ مَرْجِعُكُمْ فَأُنَبِّئُكُم بِمَا كُنتُمْ تَعْمَلُونَ
15਼ ਪਰ ਜੇ ਉਹ ਦੋਵੇਂ (ਮਾਂ-ਪਿਓ) ਤੇਰੇ ਉੱਤੇ ਦਬਾਓ ਪਾਉਣ ਕਿ ਤੂੰ ਕਿਸੇ ਅਜਿਹੇ ਨੂੰ (ਸਿਫ਼ਤਾਂ ਤੇ ਪੂਜਾ ਵਿਚ) ਮੇਰਾ ਸਾਂਝੀ ਬਣਾ ਜਿਸ ਦਾ ਤੈਨੂੰ ਕੁੱਝ ਵੀ ਗਿਆਨ ਨਹੀਂ ਤਾਂ ਉਹਨਾਂ ਦੀ ਗੱਲ ਕਦੇ ਵੀ ਨਾ ਮੰਨੀ, ਹਾਂ! ਦੁਨੀਆਂ ਵਿਚ ਉਹਨਾਂ ਨਾਲ ਸੁਚੱਜਾ ਵਰਤਾਓ ਕਰਦਾ ਰਹੀਂ ਅਤੇ ਉਸ ਵਿਅਕਤੀ ਦੇ ਪਿੱਛੇ ਲੱਗੀਂ, ਜਿਹੜਾ ਮੇਰੇ ਵਲ ਮੁੜਦਾ ਹੈ (ਭਾਵ ਝੁਕਦਾ ਹੈ)। ਫੇਰ ਤੁਹਾਡਾ ਸਭ ਦਾ ਪਰਤਣਾ ਤਾਂ ਮੇਰੇ ਵੱਲ ਹੀ ਹੈ। ਤੁਸੀਂ ਜੋ ਵੀ ਕਰਦੇ ਹੋ, ਮੈਂ ਤੁਹਾਨੂੰ ਦੱਸ ਦਿਆਂਗਾ।
16يَا بُنَيَّ إِنَّهَا إِن تَكُ مِثْقَالَ حَبَّةٍ مِّنْ خَرْدَلٍ فَتَكُن فِي صَخْرَةٍ أَوْ فِي السَّمَاوَاتِ أَوْ فِي الْأَرْضِ يَأْتِ بِهَا اللَّهُ ۚ إِنَّ اللَّهَ لَطِيفٌ خَبِيرٌ
16਼ (ਲੁਕਮਾਨ ਨੇ ਆਖਿਆ) ਹੇ ਮੇਰੇ ਪੁੱਤਰ! ਬੇਸ਼ੱਕ ਜੇ ਕੋਈ ਚੀਜ਼ ਰਾਈ ਦੇ ਦਾਣੇ ਦੇ ਬਰਾਬਰ ਵੀ ਹੋਵੇ, ਫੇਰ ਉਹ ਭਾਵੇਂ ਕਿਸੇ ਚਟਾਨ ਜਾਂ ਅਕਾਸ਼ਾਂ ਜਾਂ ਧਰਤੀ ਵਿਚ ਕੀਤੇ ਵੀ ਹੋਵੇ, ਅੱਲਾਹ ਉਸ ਨੂੰ (ਕਿਆਮਤ ਦਿਹਾੜੇ) ਜ਼ਰੂਰ ਕੱਢ ਲਿਆਵੇਗਾ। ਬੇਸ਼ੱਕ ਅੱਲਾਹ ਵੱਡਾ ਸੂਖਮਦਰਸ਼ੀ ਤੇ ਖ਼ਬਰਦਾਰ ਹੈ।
17يَا بُنَيَّ أَقِمِ الصَّلَاةَ وَأْمُرْ بِالْمَعْرُوفِ وَانْهَ عَنِ الْمُنكَرِ وَاصْبِرْ عَلَىٰ مَا أَصَابَكَ ۖ إِنَّ ذَٰلِكَ مِنْ عَزْمِ الْأُمُورِ
17਼ ਹੇ ਮੇਰੇ ਪੁੱਤਰ! ਤੂੰ ਨਮਾਜ਼ ਕਾਇਮ ਕਰ ਤੇ ਨੇਕੀ ਦਾ ਹੁਕਮ ਦੇ, ਬੁਰਾਈ ਤੋਂ ਵਰਜਦਾ ਰਹਿ ਅਤੇ ਜੋ ਵੀ ਮੁਸੀਬਤ ਆਵੇ ਉਸ ’ਤੇ ਸਬਰ ਕਰ। ਬੇਸ਼ੱਕ ਇਹ (ਸਬਰ ਕਰਨਾ) ਹਿੰਮਤ ਵਾਲੇ ਕੰਮਾਂ ਵਿੱਚੋਂ ਹੈ।
18وَلَا تُصَعِّرْ خَدَّكَ لِلنَّاسِ وَلَا تَمْشِ فِي الْأَرْضِ مَرَحًا ۖ إِنَّ اللَّهَ لَا يُحِبُّ كُلَّ مُخْتَالٍ فَخُورٍ
18਼ ਤੂੰ ਲੋਕਾਂ ਨਾਲ ਮੂੰਹ ਫੇਰ ਕੇ ਗੱਲ ਨਾ ਕਰ ਤੇ ਨਾ ਹੀ ਧਰਤੀ ਉੱਤੇ ਆਕੜ ਕੇ ਤੁਰ, ਕਿਉਂ ਜੋ ਕਿਸੇ ਵੀ ਘਮੰਡੀ ਤੇ ਸ਼ੇਖੀ ਖੋਰੇ ਨੂੰ ਅੱਲਾਹ ਪਸੰਦ ਨਹੀਂ ਕਰਦਾ।
ਲੁਕਮਾਨਕੁਰਾਨ ਸੂਚੀ
34ਆਇਤ
MeccanRevelation
16ਆਇਤ

ਅਨੁਵਾਦ — ਲੁਕਮਾਨ 16

ਸੂਰਾ ਲੁਕਮਾਨ ਆਇਤ 16 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 16਼ (ਲੁਕਮਾਨ ਨੇ ਆਖਿਆ) ਹੇ ਮੇਰੇ ਪੁੱਤਰ! ਬੇਸ਼ੱਕ ਜੇ ਕੋਈ…

ਸੂਰਾ ਆਇਤ 16/34 — ਲੁਕਮਾਨ لقمان (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਲੁਕਮਾਨ ਸੁਣੋ, ਲੁਕਮਾਨ ਅਨੁਵਾਦ, ਲੁਕਮਾਨ mp3, ਲੁਕਮਾਨ pdf. ਆਇਤ 14–18. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers