ਅਲ-ਅਹਜ਼ਾਬ · 27/73
ਅਨੁਵਾਦ ਉਚਾਰਨ — ਅਲ-ਅਹਜ਼ਾਬ
وَأَوْرَثَكُمْ أَرْضَهُمْ وَدِيَارَهُمْ وَأَمْوَالَهُمْ وَأَرْضًا لَّمْ تَطَئُوهَا ۚ وَكَانَ اللَّهُ عَلَىٰ كُلِّ شَيْءٍ قَدِيرًا ۝٢٧
Wa awrasakum ardahum wa diyaarahum wa amwaalahum wa ardal lam tata`oohaa; wa kaanal laahu `alaa kulli shai`in Qadeeraa
📖 ਪੰਜਾਬੀ ਵਿੱਚ
27਼ ਅਤੇ ਇੰਜ ਅੱਲਾਹ ਨੇ ਤੁਹਾਨੂੰ ਉਹਨਾਂ ਦੀ ਧਰਤੀ, ਘਰਾਂ ਅਤੇ ਮਾਲਾਂ ਦਾ ਵਾਰਸ ਬਣਾ ਦਿੱਤਾ ਅਤੇ ਉਸ ਧਰਤੀ ਦਾ ਵੀ (ਵਾਰਸ ਬਣਾਇਆ) ਜਿਸ ਨੂੰ ਤੁਸੀਂ ਆਪਣੇ ਪੈਰਾ ਹੇਠ ਲਤਾੜ੍ਹਿਆ ਵੀ ਨਹੀਂ (ਭਾਵ ਜਿੱਥੇ ਅਜੇ ਤੁਸੀਂ ਗਏ ਵੀ ਨਹੀਂ) ਅੱਲਾਹ ਤਾਂ ਹਰੇਕ ਕੰਮ ਕਰਨ ਦੀ ਸਮਰਥਾ ਰੱਖਦਾ ਹੈ।

🎧 ਸੁਣੋ


📜 ਆਇਤ 25-29 — ਅਲ-ਅਹਜ਼ਾਬ

25وَرَدَّ اللَّهُ الَّذِينَ كَفَرُوا بِغَيْظِهِمْ لَمْ يَنَالُوا خَيْرًا ۚ وَكَفَى اللَّهُ الْمُؤْمِنِينَ الْقِتَالَ ۚ وَكَانَ اللَّهُ قَوِيًّا عَزِيزًا
25਼ (ਅਹਜ਼ਾਬ ਦੀ ਜੰਗ ਵਿਚ) ਅੱਲਾਹ ਨੇ ਕਾਫ਼ਿਰਾਂ ਨੂੰ (ਨਾ-ਮੁਰਾਦੀ ਦੇ) ਗੁੱਸੇ ਨਾਲ ਵਾਪਸ ਮੋੜ ਦਿੱਤਾ, ਉਹ (ਜੰਗ ਵਿਚ) ਕੁੱਝ ਵੀ ਲਾਭ ਪ੍ਰਾਪਤ ਨਹੀਂ ਕਰ ਸਕੇ ਅਤੇ ਇਸ ਲੜਾਈ ਵਿਚ ਮੋਮਿਨਾਂ ਲਈ ਅੱਲਾਹ ਹੀ ਬਥੇਰਾ ਹੋ ਗਿਆ। ਅੱਲਾਹ ਵੱਡਾ ਜ਼ੋਰਾਵਰ ਤੇ ਸ਼ਕਤੀਸ਼ਾਲੀ ਹੈ।
26وَأَنزَلَ الَّذِينَ ظَاهَرُوهُم مِّنْ أَهْلِ الْكِتَابِ مِن صَيَاصِيهِمْ وَقَذَفَ فِي قُلُوبِهِمُ الرُّعْبَ فَرِيقًا تَقْتُلُونَ وَتَأْسِرُونَ فَرِيقًا
26਼ ਅਤੇ ਅਹਲੇ ਕਿਤਾਬ (ਯਹੂਦੀਆਂ) ਵਿੱਚੋਂ ਜਿਨ੍ਹਾਂ ਨੇ ਕਾਫ਼ਿਰਾਂ ਦੀ ਮਦਦ ਕੀਤੀ ਸੀ ਅੱਲਾਹ ਉਹਨਾਂ ਦੀਆਂ ਗੜ੍ਹੀਆਂ ਤੋਂ ਉਹਨਾਂ ਨੂੰ ਕੱਢ ਲਿਆਇਆ। ਉਹਨਾਂ ਦੇ ਦਿਲਾਂ ਵਿਚ (ਮੁਸਲਮਾਨਾਂ ਦਾ) ਅਜਿਹਾ ਰੋਅਬ ਪਾ ਦਿੱਤਾ ਕਿ ਅੱਜ ਤੁਸੀਂ ਉਹਨਾਂ (ਬਨੂਕੁਰੇਜ਼ਾ ਦੇ ਮੁਨਾਫ਼ਿਕਾਂ) ਦੇ ਇਕ ਧੜੇ ਨੂੰ ਕਤਲ ਕਰ ਰਹੇ ਹੋ ਅਤੇ ਦੂਜੇ ਨੂੰ ਕੈਦੀ ਬਣਾ ਰਹੇ ਹੋ।
27وَأَوْرَثَكُمْ أَرْضَهُمْ وَدِيَارَهُمْ وَأَمْوَالَهُمْ وَأَرْضًا لَّمْ تَطَئُوهَا ۚ وَكَانَ اللَّهُ عَلَىٰ كُلِّ شَيْءٍ قَدِيرًا
27਼ ਅਤੇ ਇੰਜ ਅੱਲਾਹ ਨੇ ਤੁਹਾਨੂੰ ਉਹਨਾਂ ਦੀ ਧਰਤੀ, ਘਰਾਂ ਅਤੇ ਮਾਲਾਂ ਦਾ ਵਾਰਸ ਬਣਾ ਦਿੱਤਾ ਅਤੇ ਉਸ ਧਰਤੀ ਦਾ ਵੀ (ਵਾਰਸ ਬਣਾਇਆ) ਜਿਸ ਨੂੰ ਤੁਸੀਂ ਆਪਣੇ ਪੈਰਾ ਹੇਠ ਲਤਾੜ੍ਹਿਆ ਵੀ ਨਹੀਂ (ਭਾਵ ਜਿੱਥੇ ਅਜੇ ਤੁਸੀਂ ਗਏ ਵੀ ਨਹੀਂ) ਅੱਲਾਹ ਤਾਂ ਹਰੇਕ ਕੰਮ ਕਰਨ ਦੀ ਸਮਰਥਾ ਰੱਖਦਾ ਹੈ।
28يَا أَيُّهَا النَّبِيُّ قُل لِّأَزْوَاجِكَ إِن كُنتُنَّ تُرِدْنَ الْحَيَاةَ الدُّنْيَا وَزِينَتَهَا فَتَعَالَيْنَ أُمَتِّعْكُنَّ وَأُسَرِّحْكُنَّ سَرَاحًا جَمِيلًا
28਼ ਹੇ ਨਬੀ! ਆਪਣੀਆਂ ਪਤਨੀਆਂ ਨੂੰ ਆਖ ਦਿਓ ਕਿ ਜੇ ਤੁਸੀਂ ਸੰਸਾਰਿਕ ਜੀਵਨ ਅਤੇ ਉਸ ਦੀ ਸ਼ੋਭਾ ਚਾਹੁੰਦੀਆਂ ਹੋ ਤਾਂ ਆਓ! ਮੈਂ ਤੁਹਾਨੂੰ ਕੁੱਝ ਦੇ ਦੁਆ ਦੇ ਸੋਹਣੇ ਢੰਗ ਨਾਲ ਤੌਰ ਦਿਆਂ1 (ਭਾਵ ਤੁਹਾਨੂੰ ਤਲਾਕ ਦੇ ਦਿਆਂ)।
29وَإِن كُنتُنَّ تُرِدْنَ اللَّهَ وَرَسُولَهُ وَالدَّارَ الْآخِرَةَ فَإِنَّ اللَّهَ أَعَدَّ لِلْمُحْسِنَاتِ مِنكُنَّ أَجْرًا عَظِيمًا
29਼ ਅਤੇ ਜੇ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਅਤੇ ਆਖ਼ਿਰਤ (ਪਰਲੋਕ) ਦਾ ਘਰ ਚਾਹੁੰਦੀਆਂ ਹੋ ਤਾਂ ਜਾਣ ਲਓ ਕਿ ਤੁਹਾਡੇ ਵਿੱਚੋਂ ਨੇਕ ਕੰਮ ਕਰਨ ਵਾਲੀਆਂ ਲਈ ਤਾਂ ਅੱਲਾਹ ਨੇ ਬਹੁਤ ਹੀ ਵੱਡਾ ਬਦਲਾ ਤਿਆਰ ਕਰ ਛੱਡਿਆ ਹੈ।
ਅਲ-ਅਹਜ਼ਾਬਕੁਰਾਨ ਸੂਚੀ
73ਆਇਤ
MedinanRevelation
27ਆਇਤ

ਅਨੁਵਾਦ — ਅਲ-ਅਹਜ਼ਾਬ 27

ਸੂਰਾ ਅਲ-ਅਹਜ਼ਾਬ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਅਤੇ ਇੰਜ ਅੱਲਾਹ ਨੇ ਤੁਹਾਨੂੰ ਉਹਨਾਂ ਦੀ ਧਰਤੀ, ਘਰਾਂ…

ਸੂਰਾ ਆਇਤ 27/73 — ਅਲ-ਅਹਜ਼ਾਬ الأحزاب (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਹਜ਼ਾਬ ਸੁਣੋ, ਅਲ-ਅਹਜ਼ਾਬ ਅਨੁਵਾਦ, ਅਲ-ਅਹਜ਼ਾਬ mp3, ਅਲ-ਅਹਜ਼ਾਬ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers