ਅਲ-ਮੁਜਾਦਿਲਾ · 3/22
ਅਨੁਵਾਦ ਉਚਾਰਨ — ਸੂਰਾ ਅਲ-ਮੁਜਾਦਿਲਾ
وَالَّذِينَ يُظَاهِرُونَ مِن نِّسَائِهِمْ ثُمَّ يَعُودُونَ لِمَا قَالُوا فَتَحْرِيرُ رَقَبَةٍ مِّن قَبْلِ أَن يَتَمَاسَّا ۚ ذَٰلِكُمْ تُوعَظُونَ بِهِ ۚ وَاللَّهُ بِمَا تَعْمَلُونَ خَبِيرٌ ۝٣
Wallazeena yuzaahiroona min nisaaa`ihim summa ya`oodoona limaa qaaloo fatabreeru raqabatim min qabli any-yatamaaassaa; zaalikum too`azoona bih; wallaahu bimaa ta`maloona khabeer
📖 ਪੰਜਾਬੀ ਵਿੱਚ
3਼ ਜਿਹੜੇ ਲੋਕੀ ਆਪਣੀਆਂ ਪਤਨੀਆਂ ਨਾਲ ‘ਜ਼ਿਹਾਰ’ ਕਰਨ ਫੇਰ ਆਪਣੀ ਆਖੀ ਹੋਈ ਗੱਲ ਤੋਂ ਮੁੜ ਆਉਣਾ ਚਾਹੁੰਦੇ ਹਨ ਤਾਂ ਇਕ ਦੂਜੇ ਨੂੰ ਹੱਥ ਲਾਉਣ ਤੋਂ ਪਹਿਲਾਂ (ਪਤੀ ਨੂੰ) ਇਕ ਗ਼ੁਲਾਮ ਅਜ਼ਾਦ ਕਰਨਾ ਚਾਹੀਦਾ ਹੈ। ਇਸ (ਹੁਕਮ) ਦੀ ਤੁਹਾਨੂੰ ਨਸੀਹਤ ਕੀਤੀ ਜਾਂਦੀ ਹੈ ਅਤੇ ਅੱਲਾਹ ਨੂੰ ਇਸ ਗੱਲ ਦੀ ਖ਼ਬਰ ਹੈ ਜੋ ਤੁਸੀਂ ਕਰਦੇ ਹੋ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-5 — ਸੂਰਾ ਅਲ-ਮੁਜਾਦਿਲਾ

1قَدْ سَمِعَ اللَّهُ قَوْلَ الَّتِي تُجَادِلُكَ فِي زَوْجِهَا وَتَشْتَكِي إِلَى اللَّهِ وَاللَّهُ يَسْمَعُ تَحَاوُرَكُمَا ۚ إِنَّ اللَّهَ سَمِيعٌ بَصِيرٌ
1਼ (ਹੇ ਨਬੀ!) ਅੱਲਾਹ ਨੇ ਉਸ ਜ਼ਨਾਨੀ (ਬੀਬੀ ਖੌਲਾ) ਦੀ ਗੱਲ ਸੁਣ ਲਈ ਜਦੋਂ ਉਹ ਆਪਣੇ ਪਤੀ (ਓਸ ਬਿਨ ਸਾਮਤ) ਦੇ ਸੰਬੰਧ ਵਿਚ ਤੁਹਾਡੇ ਨਾਲ ਝਗੜ ਰਹੀ ਸੀ। ਉਹ ਅੱਲਾਹ ਅੱਗੇ ਸ਼ਿਕਾਇਤ ਕਰ ਰਹੀ ਸੀ ਅਤੇ ਅੱਲਾਹ ਤੁਹਾਡੇ ਦੋਵਾਂ ਦੀ ਗੱਲ-ਬਾਤ ਸੁਣ ਰਿਹਾ ਸੀ। ਬੇਸ਼ੱਕ ਅੱਲਾਹ ਵੱਡਾ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ।
2الَّذِينَ يُظَاهِرُونَ مِنكُم مِّن نِّسَائِهِم مَّا هُنَّ أُمَّهَاتِهِمْ ۖ إِنْ أُمَّهَاتُهُمْ إِلَّا اللَّائِي وَلَدْنَهُمْ ۚ وَإِنَّهُمْ لَيَقُولُونَ مُنكَرًا مِّنَ الْقَوْلِ وَزُورًا ۚ وَإِنَّ اللَّهَ لَعَفُوٌّ غَفُورٌ
2਼ ਤੁਹਾਡੇ ਵਿੱਚੋਂ ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ‘ਜ਼ਿਹਾਰ’ ਕਰ ਬੈਠਦੇ ਹੋ1 ਉਹ ਉਹਨਾਂ ਦੀਆਂ ਮਾਵਾਂ ਨਹੀਂ, ਉਹਨਾਂ ਦੀਆਂ ਮਾਵਾਂ ਤਾਂ ਉਹੀਓ ਹਨ ਜਿਨ੍ਹਾਂ ਨੇ ਉਹਨਾਂ ਨੂੰ ਜਣਿਆ ਹੈ। ਬੇਸ਼ੱਕ ਇਹ ਲੋਕ ਬਹੁਤ ਹੀ ਭੈੜੀ ਤੇ ਝੂਠੀ ਗੱਲ ਆਖਦੇ ਹਨ। ਬੇਸ਼ੱਕ ਅੱਲਾਹ ਵੱਡਾ ਖਿਮਾ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।
3وَالَّذِينَ يُظَاهِرُونَ مِن نِّسَائِهِمْ ثُمَّ يَعُودُونَ لِمَا قَالُوا فَتَحْرِيرُ رَقَبَةٍ مِّن قَبْلِ أَن يَتَمَاسَّا ۚ ذَٰلِكُمْ تُوعَظُونَ بِهِ ۚ وَاللَّهُ بِمَا تَعْمَلُونَ خَبِيرٌ
3਼ ਜਿਹੜੇ ਲੋਕੀ ਆਪਣੀਆਂ ਪਤਨੀਆਂ ਨਾਲ ‘ਜ਼ਿਹਾਰ’ ਕਰਨ ਫੇਰ ਆਪਣੀ ਆਖੀ ਹੋਈ ਗੱਲ ਤੋਂ ਮੁੜ ਆਉਣਾ ਚਾਹੁੰਦੇ ਹਨ ਤਾਂ ਇਕ ਦੂਜੇ ਨੂੰ ਹੱਥ ਲਾਉਣ ਤੋਂ ਪਹਿਲਾਂ (ਪਤੀ ਨੂੰ) ਇਕ ਗ਼ੁਲਾਮ ਅਜ਼ਾਦ ਕਰਨਾ ਚਾਹੀਦਾ ਹੈ। ਇਸ (ਹੁਕਮ) ਦੀ ਤੁਹਾਨੂੰ ਨਸੀਹਤ ਕੀਤੀ ਜਾਂਦੀ ਹੈ ਅਤੇ ਅੱਲਾਹ ਨੂੰ ਇਸ ਗੱਲ ਦੀ ਖ਼ਬਰ ਹੈ ਜੋ ਤੁਸੀਂ ਕਰਦੇ ਹੋ।
4فَمَن لَّمْ يَجِدْ فَصِيَامُ شَهْرَيْنِ مُتَتَابِعَيْنِ مِن قَبْلِ أَن يَتَمَاسَّا ۖ فَمَن لَّمْ يَسْتَطِعْ فَإِطْعَامُ سِتِّينَ مِسْكِينًا ۚ ذَٰلِكَ لِتُؤْمِنُوا بِاللَّهِ وَرَسُولِهِ ۚ وَتِلْكَ حُدُودُ اللَّهِ ۗ وَلِلْكَافِرِينَ عَذَابٌ أَلِيمٌ
4਼ ਫੇਰ ਜਿਸ ਵਿਅਕਤੀ ਨੂੰ ਗ਼ੁਲਾਮ ਨਾ ਜੁੜੇ ਤਾਂ ਉਹ ਦੋ ਮਹੀਨਿਆਂ ਦੇ ਲੜੀਵਾਰ ਰੋਜ਼ੇ ਰੱਖੇ ਇਸ ਤੋਂ ਪਹਿਲਾਂ ਕਿ ਉਹ ਇਕ ਦੂਜੇ ਨੂੰ ਹੱਥ ਲਾਉਣ। ਫੇਰ ਜੋ ਇਸ ਦੀ ਹਿੱਮਤ ਨਾ ਰੱਖਦਾ ਹੋਵੇ ਉਹ ਸੱਠ ਮੁਥਾਜਾਂ ਨੂੰ ਭੋਜਨ ਕਰਾਵੇ। ਇਹ ਹੁਕਮ ਇਸ ਲਈ ਹਨ ਕਿ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਏ ਹੋ। ਇਹ ਅੱਲਾਹ ਦੀਆਂ ਹੱਦਾਂ ਹਨ, ਨਾ ਮੰਣਨ ਵਾਲਿਆਂ ਲਈ ਦਰਦਨਾਕ ਅਜ਼ਾਬ ਹੈ।
5إِنَّ الَّذِينَ يُحَادُّونَ اللَّهَ وَرَسُولَهُ كُبِتُوا كَمَا كُبِتَ الَّذِينَ مِن قَبْلِهِمْ ۚ وَقَدْ أَنزَلْنَا آيَاتٍ بَيِّنَاتٍ ۚ وَلِلْكَافِرِينَ عَذَابٌ مُّهِينٌ
5਼ ਬੇਸ਼ੱਕ ਜਿਹੜੇ ਲੋਕ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹਨ ਉਹਨਾਂ ਨੂੰ ਰੁਸਵਾ ਕੀਤਾ ਜਾਵੇਗਾ, ਜਿਵੇਂ ਉਹ ਲੋਕ ਰੁਸਵਾ (ਹੀਣੇ) ਹੋਏ ਸਨ ਜਿਹੜੇ ਇਹਨਾਂ ਤੋਂ ਪਹਿਲਾਂ ਸਨ। ਅਸੀਂ ਸਪਸ਼ਟ ਆਦੇਸ਼ ਉਤਾਰੇ ਹਨ ਤੇ ਨਾ ਮੰਣਨ ਵਾਲਿਆਂ ਲਈ ਹੀਣਤਾ ਭਰਿਆ ਅਜ਼ਾਬ ਹੈ।1
ਅਲ-ਮੁਜਾਦਿਲਾਕੁਰਾਨ ਸੂਚੀ
22ਆਇਤ
MedinanRevelation
3ਆਇਤ

ਅਨੁਵਾਦ — ਅਲ-ਮੁਜਾਦਿਲਾ 3

ਸੂਰਾ ਅਲ-ਮੁਜਾਦਿਲਾ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਜਿਹੜੇ ਲੋਕੀ ਆਪਣੀਆਂ ਪਤਨੀਆਂ ਨਾਲ ‘ਜ਼ਿਹਾਰ’ ਕਰਨ ਫੇਰ ਆਪਣੀ…

ਸੂਰਾ ਆਇਤ 3/22 — ਸੂਰਾ ਅਲ-ਮੁਜਾਦਿਲਾ المجادلة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਜਾਦਿਲਾ ਸੁਣੋ, ਸੂਰਾ ਅਲ-ਮੁਜਾਦਿਲਾ ਅਨੁਵਾਦ, ਸੂਰਾ ਅਲ-ਮੁਜਾਦਿਲਾ mp3, ਸੂਰਾ ਅਲ-ਮੁਜਾਦਿਲਾ pdf. ਆਇਤ 1–5. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers