ਅਲ-ਅਨਆਮ · 78/165
ਅਨੁਵਾਦ ਉਚਾਰਨ — ਸੂਰਾ ਅਲ-ਅਨਆਮ
فَلَمَّا رَأَى الشَّمْسَ بَازِغَةً قَالَ هَٰذَا رَبِّي هَٰذَا أَكْبَرُ ۖ فَلَمَّا أَفَلَتْ قَالَ يَا قَوْمِ إِنِّي بَرِيءٌ مِّمَّا تُشْرِكُونَ ۝٧٨
Falammmaa ra ashshamsa baazighatan qaala haazaa Rabbee haazaaa akbaru falammaaa afalat qaala yaa qawmi innee bareee`um mimmaa tushrikoon
📖 ਪੰਜਾਬੀ ਵਿੱਚ
78਼ ਫੇਰ ਜਦੋਂ ਉਸ ਨੇ ਸੂਰਜ ਨੂੰ ਲਿਸ਼ਕਾਰੇ ਮਾਰਦਾ ਹੋਇਆ ਵੇਖਿਆ ਤਾਂ ਆਖਿਆ ਕਿ ਇਹ ਮੇਰਾ ਰੱਬ ਹੇ, ਇਹ ਤਾਂ ਸਾਰਿਆਂ ਤੋਂ ਵੱਡਾ ਹੇ। ਜਦੋਂ ਉਹ ਵੀ ਡੁੱਬ ਗਿਆ ਤਾਂ ਆਪ (ਇਬਰਾਹੀਮ) ਨੇ ਆਖਿਆ ਕਿ ਹੇ ਮੇਰੀ ਕੌਮ! ਬੇਸ਼ੱਕ ਮੈਂ ਤੁਹਾਡੀਆਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਇਆ ਹੋਇਆ ਹੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 76-80 — ਸੂਰਾ ਅਲ-ਅਨਆਮ

76فَلَمَّا جَنَّ عَلَيْهِ اللَّيْلُ رَأَىٰ كَوْكَبًا ۖ قَالَ هَٰذَا رَبِّي ۖ فَلَمَّا أَفَلَ قَالَ لَا أُحِبُّ الْآفِلِينَ
76਼ ਜਦੋਂ ਰਾਤ ਦਾ ਹਨੇਰਾ ਉਹਨਾਂ ਉੱਤੇ ਛਾ ਗਿਆ ਤਾਂ ਉਸ (ਇਬਰਾਹੀਮ) ਨੇ ਇਕ ਤਾਰਾ ਵੇਖਿਆ ਅਤੇ ਆਖਿਆ ਕਿ ਇਹੋ ਮੇਰਾ ਰੱਬ ਹੇ, ਪਰ ਜਦੋਂ ਉਹ ਡੁੱਬ ਗਿਆ ਤਾਂ ਆਖਿਆ ਕਿ ਮੈਂ ਡੁੱਬਣ ਵਾਲਿਆਂ ਨਾਲ ਮੁਹੱਬਤ ਨਹੀਂ ਰੱਖਦਾ।
77فَلَمَّا رَأَى الْقَمَرَ بَازِغًا قَالَ هَٰذَا رَبِّي ۖ فَلَمَّا أَفَلَ قَالَ لَئِن لَّمْ يَهْدِنِي رَبِّي لَأَكُونَنَّ مِنَ الْقَوْمِ الضَّالِّينَ
77਼ ਫੇਰ ਜਦੋਂ ਚੰਨ ਨੂੰ ਚਮਕਦਾ ਦੇਖਿਆ ਤਾਂ ਕਿਹਾ ਕਿ ਇਹ ਮੇਰਾ ਰੱਬ ਹੇ। ਪ੍ਰੰਤੂ ਜਦੋਂ ਉਹ ਵੀ ਡੁੱਬ ਗਿਆ ਤਾਂ ਆਪ ਨੇ ਕਿਹਾ ਕਿ ਜੇ ਮੈਨੂੰ ਮੇਰੇ ਰੱਬ ਨੇ ਹਿਦਾਇਤ ਨਾ ਬਖ਼ਸ਼ੀ ਤਾਂ ਮੈਂ ਵੀ ਕੁਰਾਹੇ ਪੈਣ ਵਾਲਿਆਂ ਵਿੱਚੋਂ ਹੋ ਜਾਵਾਂਗਾ।
78فَلَمَّا رَأَى الشَّمْسَ بَازِغَةً قَالَ هَٰذَا رَبِّي هَٰذَا أَكْبَرُ ۖ فَلَمَّا أَفَلَتْ قَالَ يَا قَوْمِ إِنِّي بَرِيءٌ مِّمَّا تُشْرِكُونَ
78਼ ਫੇਰ ਜਦੋਂ ਉਸ ਨੇ ਸੂਰਜ ਨੂੰ ਲਿਸ਼ਕਾਰੇ ਮਾਰਦਾ ਹੋਇਆ ਵੇਖਿਆ ਤਾਂ ਆਖਿਆ ਕਿ ਇਹ ਮੇਰਾ ਰੱਬ ਹੇ, ਇਹ ਤਾਂ ਸਾਰਿਆਂ ਤੋਂ ਵੱਡਾ ਹੇ। ਜਦੋਂ ਉਹ ਵੀ ਡੁੱਬ ਗਿਆ ਤਾਂ ਆਪ (ਇਬਰਾਹੀਮ) ਨੇ ਆਖਿਆ ਕਿ ਹੇ ਮੇਰੀ ਕੌਮ! ਬੇਸ਼ੱਕ ਮੈਂ ਤੁਹਾਡੀਆਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਇਆ ਹੋਇਆ ਹੇ।
79إِنِّي وَجَّهْتُ وَجْهِيَ لِلَّذِي فَطَرَ السَّمَاوَاتِ وَالْأَرْضَ حَنِيفًا ۖ وَمَا أَنَا مِنَ الْمُشْرِكِينَ
79਼ ਮੈਂ ਨੇ ਆਪਣਾ ਮੂੰਹ ਉਸ ਹਸਤੀ ਵੱਲ ਹੀ ਕਰ ਲਿਆ ਹੇ ਜਿਸ ਨੇ ਅਕਾਸ਼ਾਂ ਨੂੰ ਅਤੇ ਧਰਤੀ ਨੂੰ ਸਾਜਿਆ ਹੇ। ਮੈਂ ਉਸੇ (ਅੱਲਾਹ) ਦਾ ਪਰਸਤਾਰ ਹਾਂ ਅਤੇ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ।
80وَحَاجَّهُ قَوْمُهُ ۚ قَالَ أَتُحَاجُّونِّي فِي اللَّهِ وَقَدْ هَدَانِ ۚ وَلَا أَخَافُ مَا تُشْرِكُونَ بِهِ إِلَّا أَن يَشَاءَ رَبِّي شَيْئًا ۗ وَسِعَ رَبِّي كُلَّ شَيْءٍ عِلْمًا ۗ أَفَلَا تَتَذَكَّرُونَ
80਼ ਜਦੋਂ ਉਹ ਦੀ ਕੌਮ ਉਸ ਨਾਲ ਝਗੜਨ ਲੱਗੀ ਤਾਂ ਉਸ ਨੇ ਕੌਮ ਨੂੰ ਆਖਿਆ, ਕੀ ਤੁਸੀਂ ਅੱਲਾਹ ਦੇ ਮਾਮਲੇ ਵਿਚ ਮੇਰੇ ਨਾਲ ਝਗੜਦੇ ਹੋ? ਜਦ ਕਿ ਉਸੇ (ਅੱਲਾਹ) ਨੇ ਮੈਨੂੰ ਹਿਦਾਇਤ ਬਖ਼ਸ਼ੀ ਹੇ। ਮੈਂ ਉਹਨਾਂ ਤੋਂ ਨਹੀਂ ਡਰਦਾ ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੇ। ਹਾਂ! ਜੇ ਮੇਰਾ ਰੱਬ ਹੀ ਕੁੱਝ ਚਾਹੇ ਤਾਂ ਉਹ ਕਰ ਸਕਦਾ ਹੇ। ਮੇਰੇ ਰੱਬ ਦੇ ਗਿਆਨ ਦੇ ਘੇਰੇ ਵਿਚ ਹਰ ਚੀਜ਼ ਹੇ। ਕੀ ਤੁਸੀਂ ਫੇਰ ਵੀ ਨਹੀਂ ਵਿਚਾਰ ਕਰਦੇ ?
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
78ਆਇਤ

ਅਨੁਵਾਦ — ਅਲ-ਅਨਆਮ 78

ਸੂਰਾ ਅਲ-ਅਨਆਮ ਆਇਤ 78 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 78਼ ਫੇਰ ਜਦੋਂ ਉਸ ਨੇ ਸੂਰਜ ਨੂੰ ਲਿਸ਼ਕਾਰੇ ਮਾਰਦਾ ਹੋਇਆ…

ਸੂਰਾ ਆਇਤ 78/165 — ਸੂਰਾ ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਨਆਮ ਸੁਣੋ, ਸੂਰਾ ਅਲ-ਅਨਆਮ ਅਨੁਵਾਦ, ਸੂਰਾ ਅਲ-ਅਨਆਮ mp3, ਸੂਰਾ ਅਲ-ਅਨਆਮ pdf. ਆਇਤ 76–80. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers