ਅਲ-ਮੁਨਾਫ਼ਿਕੂਨ · 5/11
ਅਨੁਵਾਦ ਉਚਾਰਨ — ਸੂਰਾ ਅਲ-ਮੁਨਾਫ਼ਿਕੂਨ
وَإِذَا قِيلَ لَهُمْ تَعَالَوْا يَسْتَغْفِرْ لَكُمْ رَسُولُ اللَّهِ لَوَّوْا رُءُوسَهُمْ وَرَأَيْتَهُمْ يَصُدُّونَ وَهُم مُّسْتَكْبِرُونَ ۝٥
Wa izaa qeela lahum ta`aalaw yastaghfir lakum rasoolul laahi lawwaw ru`oo sahum wa ra aytahum yasuddoona wa hum mustakbiroon
📖 ਪੰਜਾਬੀ ਵਿੱਚ
5਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਆਓ ਤਾਂ ਜੋ ਰਸੂਲ ਤੁਹਾਡੇ ਲਈ (ਅੱਲਾਹ ਤੋਂ) ਬਖ਼ਸ਼ਿਸ਼ ਦੀ ਦੁਆ ਕਰੇ ਤਾਂ ਉਹ (ਇਨਕਾਰ ਵਿਚ) ਸਿਰ ਹਿਲਾਉਂਦੇ ਹਨ। ਤੁਸੀਂ ਉਹਨਾਂ ਨੂੰ ਵੇਖਦੇ ਹੋ ਕਿ ਉਹ ਹੰਕਾਰ ਵਿਚ ਆਕੇ ਰਸੂਲ ਕੋਲ ਆਉਣ ਤੋਂ ਰੁਕ ਜਾਂਦੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 3-7 — ਸੂਰਾ ਅਲ-ਮੁਨਾਫ਼ਿਕੂਨ

3ذَٰلِكَ بِأَنَّهُمْ آمَنُوا ثُمَّ كَفَرُوا فَطُبِعَ عَلَىٰ قُلُوبِهِمْ فَهُمْ لَا يَفْقَهُونَ
3਼ ਭਾਵੇਂ ਕਿ ਉਹ ਈਮਾਨ ਲਿਆਏ ਪਰ ਫੇਰ ਵੀ ਉਹਨਾਂ ਨੇ ਇਨਕਾਰ ਹੀ ਕੀਤਾ ਇਸੇ ਲਈ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੈ, ਉਹ ਸਮਝਦੇ ਨਹੀਂ।
4۞ وَإِذَا رَأَيْتَهُمْ تُعْجِبُكَ أَجْسَامُهُمْ ۖ وَإِن يَقُولُوا تَسْمَعْ لِقَوْلِهِمْ ۖ كَأَنَّهُمْ خُشُبٌ مُّسَنَّدَةٌ ۖ يَحْسَبُونَ كُلَّ صَيْحَةٍ عَلَيْهِمْ ۚ هُمُ الْعَدُوُّ فَاحْذَرْهُمْ ۚ قَاتَلَهُمُ اللَّهُ ۖ أَنَّىٰ يُؤْفَكُونَ
4਼ ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਤੁਹਾਨੂੰ ਉਹਨਾਂ ਦੇ ਸਰੀਰ (ਜੁੱਸੇ) ਭਲੇ ਚੰਗੇ ਲਗਦੇ ਹਨ। ਜੇ ਉਹ ਕੋਈ ਗੱਲ ਆਖਣ ਤਾਂ ਤੁਸੀਂ ਉਹਨਾਂ ਦੀਆਂ ਗੱਲਾਂ ਕੰਨ ਲਾ ਕੇ ਸੁਣੋ (ਪਰ ਹਕੀਕਤ ਵਿਚ) ਉਹ ਇੰਜ ਹਨ ਜਿਵੇਂ ਕਿ ਉਹ ਕੰਧ ਨਾਲ ਚਿਨ ਕੇ ਰੱਖਿਆਂ ਹੋਈਆਂ ਲਕੜੀਆਂ ਹੋਣ। ਉਹ ਹਰ ਉੱਚੀ ਆਵਾਜ਼ ਨੂੰ ਇਹੋ ਸਮਝਦੇ ਹਨ ਕਿ ਉਹਨਾਂ ਉੱਤੇ (ਕੋਈ ਬਿਪਤਾ ਆ ਖੜੀ) ਹੈ, ਉਹੀਓ ਤੁਹਾਡੇ ਅਸਲੀ ਦੁਸ਼ਮਨ ਹਨ। ਸੋ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ, ਅੱਲਾਹ ਉਹਨਾਂ ਨੂੰ ਹਲਾਕ ਕਰੇ, ਉਹ ਕਿੱਥੇ ਫਿਰੀਂ ਜਾ ਰਹੇ ਹਨ ?
5وَإِذَا قِيلَ لَهُمْ تَعَالَوْا يَسْتَغْفِرْ لَكُمْ رَسُولُ اللَّهِ لَوَّوْا رُءُوسَهُمْ وَرَأَيْتَهُمْ يَصُدُّونَ وَهُم مُّسْتَكْبِرُونَ
5਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਆਓ ਤਾਂ ਜੋ ਰਸੂਲ ਤੁਹਾਡੇ ਲਈ (ਅੱਲਾਹ ਤੋਂ) ਬਖ਼ਸ਼ਿਸ਼ ਦੀ ਦੁਆ ਕਰੇ ਤਾਂ ਉਹ (ਇਨਕਾਰ ਵਿਚ) ਸਿਰ ਹਿਲਾਉਂਦੇ ਹਨ। ਤੁਸੀਂ ਉਹਨਾਂ ਨੂੰ ਵੇਖਦੇ ਹੋ ਕਿ ਉਹ ਹੰਕਾਰ ਵਿਚ ਆਕੇ ਰਸੂਲ ਕੋਲ ਆਉਣ ਤੋਂ ਰੁਕ ਜਾਂਦੇ ਹਨ।
6سَوَاءٌ عَلَيْهِمْ أَسْتَغْفَرْتَ لَهُمْ أَمْ لَمْ تَسْتَغْفِرْ لَهُمْ لَن يَغْفِرَ اللَّهُ لَهُمْ ۚ إِنَّ اللَّهَ لَا يَهْدِي الْقَوْمَ الْفَاسِقِينَ
6਼ ਹੇ ਨਬੀ! ਤੁਸੀਂ ਭਾਵੇਂ ਉਹਨਾਂ ਲਈ ਮੁਆਫ਼ੀ ਮੰਗੋ ਭਾਵੇਂ ਨਾ ਮੰਗੋ ਉਹਨਾਂ ਲਈ ਇਕ ਬਰਾਬਰ ਹੈ, ਅੱਲਾਹ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਬੇਸ਼ੱਕ ਅੱਲਾਹ ਨਾ-ਫ਼ਰਮਾਨ ਕੌਮ ਨੂੰ ਹਿਦਾਇਤ ਨਹੀਂ ਦਿੰਦਾ।1
7هُمُ الَّذِينَ يَقُولُونَ لَا تُنفِقُوا عَلَىٰ مَنْ عِندَ رَسُولِ اللَّهِ حَتَّىٰ يَنفَضُّوا ۗ وَلِلَّهِ خَزَائِنُ السَّمَاوَاتِ وَالْأَرْضِ وَلَٰكِنَّ الْمُنَافِقِينَ لَا يَفْقَهُونَ
7਼ ਇਹ ਉਹੀਓ ਹਨ ਜਿਹੜੇ ਇਹ ਆਖਦੇ ਹਨ ਕਿ ਜੋ ਲੋਕ ਅੱਲਾਹ ਦੇ ਰਸੂਲ ਦੇ ਨਾਲ ਰਹਿੰਦੇ ਹਨ ਤੁਸੀਂ ਉਹਨਾਂ (ਮਹਾਜਰਾਂ) ਉੱਤੇ ਖ਼ਰਚ ਨਾ ਕਰੋ ਤਾਂ ਜੋ ਉਹ (ਮਦੀਨੇ ’ਚੋਂ) ਨੱਸ ਜਾਣ। ਜਦੋਂ ਕਿ ਅਕਾਸ਼ਾਂ ਅਤੇ ਧਰਤੀ ਦੇ ਸਾਰੇ ਖ਼ਜ਼ਾਨੇ ਅੱਲਾਹ ਦੇ ਹੀ ਹਨ, ਪਰ ਮੁਨਾਫ਼ਿਕ ਇਹ ਗੱਲ ਨਹੀਂ ਸਮਝਦੇ।
ਅਲ-ਮੁਨਾਫ਼ਿਕੂਨਕੁਰਾਨ ਸੂਚੀ
11ਆਇਤ
MedinanRevelation
5ਆਇਤ

ਅਨੁਵਾਦ — ਅਲ-ਮੁਨਾਫ਼ਿਕੂਨ 5

ਸੂਰਾ ਅਲ-ਮੁਨਾਫ਼ਿਕੂਨ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਆਓ ਤਾਂ…

ਸੂਰਾ ਆਇਤ 5/11 — ਸੂਰਾ ਅਲ-ਮੁਨਾਫ਼ਿਕੂਨ المنافقون (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਨਾਫ਼ਿਕੂਨ ਸੁਣੋ, ਸੂਰਾ ਅਲ-ਮੁਨਾਫ਼ਿਕੂਨ ਅਨੁਵਾਦ, ਸੂਰਾ ਅਲ-ਮੁਨਾਫ਼ਿਕੂਨ mp3, ਸੂਰਾ ਅਲ-ਮੁਨਾਫ਼ਿਕੂਨ pdf. ਆਇਤ 3–7. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers