ਅਲ-ਅਨਫਾਲ · 34/75
ਅਨੁਵਾਦ ਉਚਾਰਨ — ਅਲ-ਅਨਫਾਲ
وَمَا لَهُمْ أَلَّا يُعَذِّبَهُمُ اللَّهُ وَهُمْ يَصُدُّونَ عَنِ الْمَسْجِدِ الْحَرَامِ وَمَا كَانُوا أَوْلِيَاءَهُ ۚ إِنْ أَوْلِيَاؤُهُ إِلَّا الْمُتَّقُونَ وَلَٰكِنَّ أَكْثَرَهُمْ لَا يَعْلَمُونَ ۝٣٤
Wa maa lahum allaa yu`az zibahumul laahu wa hum yasuddoona `anil Masjidil-Haraami wa maa kaanooo awliyaaa`ah; in awliyaaa` uhooo illal muttaqoona wa laakinna aksarahum laa ya`lamoon
📖 ਪੰਜਾਬੀ ਵਿੱਚ
34਼ ਪਰ ਹੁਣ ਉਹ ਕਿਹੜੀ ਅਜਿਹੀ ਗੱਲ ਹੈ ਕਿ ਅੱਲਾਹ ਉਹਨਾਂ ਨੂੰ ਸਜ਼ਾ ਨਾ ਦੇਵੇ ਜਦ ਕਿ ਉਹ ਲੋਕਾਂ ਨੂੰ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਤੋਂ ਰੋਕਦੇ ਹਨ ਜਦ ਕਿ ਉਹ ਇਸ ਦੇ ਮਤਵੱਲੀ (ਪ੍ਰਬੰਧਕ) ਵੀ ਨਹੀਂ। ਇਸ ਦੇ ਮਤਵੱਲੀ ਤਾਂ ਨੇਕ ਪਰਹੇਜ਼ਗਾਰ ਲੋਕ ਹੀ ਹਨ। ਪਰ ਇਹਨਾਂ ਵਿੱਚੋਂ ਬਹੁਤੇ ਲੋਕ ਤਾਂ ਇਸ ਗੱਲ ਦੀ ਹਕੀਕਤ ਨੂੰ ਨਹੀਂ ਜਾਣਦੇ।

🎧 ਸੁਣੋ


📜 ਆਇਤ 32-36 — ਅਲ-ਅਨਫਾਲ

32وَإِذْ قَالُوا اللَّهُمَّ إِن كَانَ هَٰذَا هُوَ الْحَقَّ مِنْ عِندِكَ فَأَمْطِرْ عَلَيْنَا حِجَارَةً مِّنَ السَّمَاءِ أَوِ ائْتِنَا بِعَذَابٍ أَلِيمٍ
32਼ ਜਦੋਂ ਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਹੇ ਅੱਲਾਹ! ਜੇ ਇਹ .ਕੁਰਆਨ ਅਸਲੋਂ ਤੇਰੇ ਵੱਲੋਂ ਹੀ ਹੈ (ਤਾਂ ਇਸ ਦੀ ਨਿਖੇਦੀ ਕਰਨ ’ਤੇ) ਜਾਂ ਤਾਂ ਸਾਡੇ ’ਤੇ ਅਕਾਸ਼ ਤੋਂ ਪੱਥਰ ਵਰਸਾ ਦੇ ਜਾਂ ਸਾਡੇ ’ਤੇ ਕੋਈ ਦੁਖ ਭਰਿਆ ਅਜ਼ਾਬ ਲੈ ਆ।
33وَمَا كَانَ اللَّهُ لِيُعَذِّبَهُمْ وَأَنتَ فِيهِمْ ۚ وَمَا كَانَ اللَّهُ مُعَذِّبَهُمْ وَهُمْ يَسْتَغْفِرُونَ
33਼ (ਹੇ ਨਬੀ!) ਅੱਲਾਹ ਅਜਿਹਾ ਨਹੀਂ ਕਿ ਇਹਨਾਂ ਨੂੰ ਅਜ਼ਾਬ ਦੇਵੇ, ਜਦ ਕਿ ਤੁਸੀਂ ਇਹਨਾਂ ਵਿਚ ਮੌਜੂਦ ਹਨ ਅਤੇ ਜੇ ਉਹ ਆਪਣੀਆਂ ਭੁੱਲਾਂ ਦੀ ਖਿਮਾਂ ਲਈ ਬੇਨਤੀਆਂ ਕਰਦੇ ਹਨ ਤਾਂ ਵੀ ਅੱਲਾਹ ਉਹਨਾਂ ਨੂੰ ਅਜ਼ਾਬ ਨਹੀਂ ਦੇਵੇਗਾ।
34وَمَا لَهُمْ أَلَّا يُعَذِّبَهُمُ اللَّهُ وَهُمْ يَصُدُّونَ عَنِ الْمَسْجِدِ الْحَرَامِ وَمَا كَانُوا أَوْلِيَاءَهُ ۚ إِنْ أَوْلِيَاؤُهُ إِلَّا الْمُتَّقُونَ وَلَٰكِنَّ أَكْثَرَهُمْ لَا يَعْلَمُونَ
34਼ ਪਰ ਹੁਣ ਉਹ ਕਿਹੜੀ ਅਜਿਹੀ ਗੱਲ ਹੈ ਕਿ ਅੱਲਾਹ ਉਹਨਾਂ ਨੂੰ ਸਜ਼ਾ ਨਾ ਦੇਵੇ ਜਦ ਕਿ ਉਹ ਲੋਕਾਂ ਨੂੰ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਤੋਂ ਰੋਕਦੇ ਹਨ ਜਦ ਕਿ ਉਹ ਇਸ ਦੇ ਮਤਵੱਲੀ (ਪ੍ਰਬੰਧਕ) ਵੀ ਨਹੀਂ। ਇਸ ਦੇ ਮਤਵੱਲੀ ਤਾਂ ਨੇਕ ਪਰਹੇਜ਼ਗਾਰ ਲੋਕ ਹੀ ਹਨ। ਪਰ ਇਹਨਾਂ ਵਿੱਚੋਂ ਬਹੁਤੇ ਲੋਕ ਤਾਂ ਇਸ ਗੱਲ ਦੀ ਹਕੀਕਤ ਨੂੰ ਨਹੀਂ ਜਾਣਦੇ।
35وَمَا كَانَ صَلَاتُهُمْ عِندَ الْبَيْتِ إِلَّا مُكَاءً وَتَصْدِيَةً ۚ فَذُوقُوا الْعَذَابَ بِمَا كُنتُمْ تَكْفُرُونَ
35਼ ਖ਼ਾਨਾ-ਕਾਅਬਾ ਦੇ ਕੋਲ ਇਹਨਾਂ (ਮੁਸ਼ਰਿਕਾਂ) ਦੀ ਨਮਾਜ਼ ਸੀਟੀਆਂ ਤੇ ਤਾਲੀਆਂ ਬਜਾਉਣ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਸੀ। ਸੋ ਹੁਣ (ਹੇ ਕਾਫ਼ਿਰੋ!) ਤੁਸੀਂ ਅਜ਼ਾਬ ਦਾ ਸੁਆਦ ਲਵੋ, ਉਸ ਕੁਫ਼ਰ ਕਾਰਨ ਜੋ ਤੁਸੀਂ ਕਰਦੇ ਸੀ।
36إِنَّ الَّذِينَ كَفَرُوا يُنفِقُونَ أَمْوَالَهُمْ لِيَصُدُّوا عَن سَبِيلِ اللَّهِ ۚ فَسَيُنفِقُونَهَا ثُمَّ تَكُونُ عَلَيْهِمْ حَسْرَةً ثُمَّ يُغْلَبُونَ ۗ وَالَّذِينَ كَفَرُوا إِلَىٰ جَهَنَّمَ يُحْشَرُونَ
36਼ ਬੇਸ਼ੱਕ ਇਹ ਕਾਫ਼ਿਰ ਲੋਕ ਆਪਣਾ ਮਾਲ ਇਸ ਲਈ ਖ਼ਰਚ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਿਆ ਜਾਵੇ। ਹਾਲਾਂ ਇਹ ਆਪਣਾ ਮਾਲ (ਇੰਜ ਹੀ) ਹੋਰ ਖ਼ਰਚ ਕਰਨਗੇ, ਫੇਰ ਉਹ (ਖ਼ਰਚਿਆ ਹੋਇਆ) ਮਾਲ ਇਹਨਾਂ ਦੇ ਪਛਤਾਵੇ ਦਾ ਕਾਰਨ ਹੋ ਜਾਵੇਗਾ। ਫੇਰ ਇਹ ਅਧੀਨ ਹੋ ਜਾਣਗੇ ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਹੈ (ਕਿਆਮਤ ਦਿਹਾੜੇ) ਨਰਕ ਵੱਲ ਜਮਾਂ ਕਰਕੇ ਲਿਆਇਆ ਜਾਵੇਗਾ।
ਅਲ-ਅਨਫਾਲਕੁਰਾਨ ਸੂਚੀ
75ਆਇਤ
MedinanRevelation
34ਆਇਤ

ਅਨੁਵਾਦ — ਅਲ-ਅਨਫਾਲ 34

ਸੂਰਾ ਅਲ-ਅਨਫਾਲ ਆਇਤ 34 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 34਼ ਪਰ ਹੁਣ ਉਹ ਕਿਹੜੀ ਅਜਿਹੀ ਗੱਲ ਹੈ ਕਿ ਅੱਲਾਹ…

ਸੂਰਾ ਆਇਤ 34/75 — ਅਲ-ਅਨਫਾਲ الأنفال (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਫਾਲ ਸੁਣੋ, ਅਲ-ਅਨਫਾਲ ਅਨੁਵਾਦ, ਅਲ-ਅਨਫਾਲ mp3, ਅਲ-ਅਨਫਾਲ pdf. ਆਇਤ 32–36. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers