ਅਲ-ਅਨਫਾਲ · 45/75
ਅਨੁਵਾਦ ਉਚਾਰਨ — ਅਲ-ਅਨਫਾਲ
يَا أَيُّهَا الَّذِينَ آمَنُوا إِذَا لَقِيتُمْ فِئَةً فَاثْبُتُوا وَاذْكُرُوا اللَّهَ كَثِيرًا لَّعَلَّكُمْ تُفْلِحُونَ ۝٤٥
Yaaa aiyuhal lazeena aamanooo izaa laqeetum fi`atan fasbutoo wazkurul laaha kaseeral la`allakum tuflihoon
📖 ਪੰਜਾਬੀ ਵਿੱਚ
45਼ ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਿਸੇ ਵਿਰੋਧੀ ਧਿਰ ਨਾਲ ਹੋ ਜਾਵੇ ਤਾਂ ਡਟੇ ਰਹੋ ਅਤੇ ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੋ।
🎧 ਸੁਣੋ

📜 ਆਇਤ 43-47 — ਅਲ-ਅਨਫਾਲ

43إِذْ يُرِيكَهُمُ اللَّهُ فِي مَنَامِكَ قَلِيلًا ۖ وَلَوْ أَرَاكَهُمْ كَثِيرًا لَّفَشِلْتُمْ وَلَتَنَازَعْتُمْ فِي الْأَمْرِ وَلَٰكِنَّ اللَّهَ سَلَّمَ ۗ إِنَّهُ عَلِيمٌ بِذَاتِ الصُّدُورِ
43਼ (ਹੇ ਨਬੀ!) ਉਹ ਵੇਲਾ ਵੀ ਯਾਦ ਕਰੋ ਜਦੋਂ ਅੱਲਾਹ ਨੇ ਤੁਹਾਨੂੰ ਸੁਪਨੇ ਵਿਚ ਉਹਨਾਂ (ਕਾਫ਼ਿਰਾਂ) ਦੀ ਗਿਣਤੀ ਘੱਟ ਕਰਕੇ ਵਿਖਾਈ ਸੀ, ਜੇ ਉਹ ਉਹਨਾਂ ਦੀ ਗਿਣਤੀ ਵੱਧ ਵਿਖਾ ਦਿੰਦਾ ਤਾਂ ਤੁਸੀਂ ਜ਼ਰੂਰ ਹੀ ਹਿੱਮਤ ਹਾਰ ਜਾਂਦੇ ਅਤੇ ਇਸ (ਜੰਗ) ਦੇ ਮਾਮਲੇ ਵਿਚ ਮਤਭੇਦ ਕਰਨ ਲੱਗ ਜਾਂਦੇ (ਕਿ ਲੜੀਏ ਜਾਂ ਨਾ) ਪਰ ਅੱਲਾਹ ਨੇ ਤੁਹਾਨੂੰ ਇਸ ਤੋਂ ਬਚਾ ਲਿਆ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਤੋਂ ਜਾਣੂ ਹੈ।
44وَإِذْ يُرِيكُمُوهُمْ إِذِ الْتَقَيْتُمْ فِي أَعْيُنِكُمْ قَلِيلًا وَيُقَلِّلُكُمْ فِي أَعْيُنِهِمْ لِيَقْضِيَ اللَّهُ أَمْرًا كَانَ مَفْعُولًا ۗ وَإِلَى اللَّهِ تُرْجَعُ الْأُمُورُ
44਼ (ਹੇ ਮੁਸਲਮਾਨੋ! ਯਾਦ ਕਰੋ) ਜਦੋਂ ਉਸ (ਅੱਲਾਹ) ਨੇ ਟਾਕਰੇ ਦੇ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਤੁਹਾਡੀਆਂ ਨਜ਼ਰਾਂ ਵਿਚ ਬਹੁਤ ਹੀ ਘੱਟ ਗਿਣਤੀ ਵਿਚ ਵਿਖਾਇਆ ਸੀ ਅਤੇ ਤੁਹਾਨੂੰ ਉਹਨਾਂ (ਕਾਫ਼ਿਰਾਂ) ਦੀਆਂ ਨਜ਼ਰਾਂ ਵਿਚ ਘੱਟ ਕਰਕੇ ਵਿਖਾਇਆ ਤਾਂ ਜੋ ਉਸ (ਅੱਲਾਹ) ਨੇ ਜਿਹੜਾ ਕੰਮ ਕਰਨਾ ਹੈ ਉਸ ਨੂੰ ਅੰਤ ਤਕ ਪਹੁੰਚਾ ਦੇਵੇ ਅਤੇ ਅੱਲਾਹ ਵੱਲ ਹੀ ਸਾਰੇ ਕੰਮ ਪਰਤਾਏ ਜਾਂਦੇ ਹਨ।
45يَا أَيُّهَا الَّذِينَ آمَنُوا إِذَا لَقِيتُمْ فِئَةً فَاثْبُتُوا وَاذْكُرُوا اللَّهَ كَثِيرًا لَّعَلَّكُمْ تُفْلِحُونَ
45਼ ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਿਸੇ ਵਿਰੋਧੀ ਧਿਰ ਨਾਲ ਹੋ ਜਾਵੇ ਤਾਂ ਡਟੇ ਰਹੋ ਅਤੇ ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੋ।
46وَأَطِيعُوا اللَّهَ وَرَسُولَهُ وَلَا تَنَازَعُوا فَتَفْشَلُوا وَتَذْهَبَ رِيحُكُمْ ۖ وَاصْبِرُوا ۚ إِنَّ اللَّهَ مَعَ الصَّابِرِينَ
46਼ (ਹੇ ਮੋਮਿਨੋ!) ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦੀ ਪਾਲਣਾ ਕਰਦੇ ਰਹੋ। ਆਪੋ ਵਿਚਾਲੇ ਝਗੜਾ ਨਾ ਕਰੋ, ਨਹੀਂ ਤਾਂ ਤੁਸੀਂ ਕਮਜ਼ੋਰ ਹੋ ਜਾਵੋਗੇ ਅਤੇ ਤੁਹਾਡੀ ਹਵਾ ਉੱਖੜ ਜਾਵੇਗੀ ਸੋ ਤੁਸੀਂ ਧੀਰਜ ਤੋਂ ਕੰਮ ਲਵੋ। ਅੱਲਾਹ ਧੀਰਜ ਨਾਲ ਕੰਮ ਕਰਨ ਵਾਲਿਆਂ ਦਾ ਹੀ ਸਾਥੀ ਹੈ।
47وَلَا تَكُونُوا كَالَّذِينَ خَرَجُوا مِن دِيَارِهِم بَطَرًا وَرِئَاءَ النَّاسِ وَيَصُدُّونَ عَن سَبِيلِ اللَّهِ ۚ وَاللَّهُ بِمَا يَعْمَلُونَ مُحِيطٌ
47਼ ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਹੜੇ ਘਮੰਡ ਕਰਦੇ ਹੋਏ ਅਤੇ ਲੋਕਾਂ ਨੂੰ ਆਪਣੀ ਵਡਿਆਈ ਵਿਖਾਉਂਦੇ ਹੋਏ ਘਰਾਂ ਤੋਂ (ਲੜਾਈ ਲਈ) ਨਿਕਲੇ (ਲੋਕਾਂ ਨੂੰ) ਅੱਲਾਹ ਦੇ ਰਸਤੇ ਚੱਲਣ ਤੋਂ ਰੋਕਦੇ ਸਨ, ਜੋ ਕੁੱਝ ਉਹ ਕਰ ਰਹੇ ਹਨ ਅੱਲਾਹ ਨੇ ਉਹ ਸਭ (ਗਿਆਨ ਦੇ) ਘੇਰੇ ਵਿਚ ਲਿਆ ਹੋਇਆ ਹੈ।
ਅਲ-ਅਨਫਾਲਕੁਰਾਨ ਸੂਚੀ
75ਆਇਤ
MedinanRevelation
45ਆਇਤ

ਅਨੁਵਾਦ — ਅਲ-ਅਨਫਾਲ 45

ਸੂਰਾ ਅਲ-ਅਨਫਾਲ ਆਇਤ 45 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 45਼ ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਿਸੇ ਵਿਰੋਧੀ ਧਿਰ…

ਸੂਰਾ ਆਇਤ 45/75 — ਅਲ-ਅਨਫਾਲ الأنفال (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਫਾਲ ਸੁਣੋ, ਅਲ-ਅਨਫਾਲ ਅਨੁਵਾਦ, ਅਲ-ਅਨਫਾਲ mp3, ਅਲ-ਅਨਫਾਲ pdf. ਆਇਤ 43–47. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers