ਅਲ-ਇਸਰਾ · 102/111
ਅਨੁਵਾਦ ਉਚਾਰਨ — ਅਲ-ਇਸਰਾ
قَالَ لَقَدْ عَلِمْتَ مَا أَنزَلَ هَٰؤُلَاءِ إِلَّا رَبُّ السَّمَاوَاتِ وَالْأَرْضِ بَصَائِرَ وَإِنِّي لَأَظُنُّكَ يَا فِرْعَوْنُ مَثْبُورًا ۝١٠٢
Qaala laqad `alimta maaa anzala haaa`ulaaa`i illaa Rabbus samaawaati wal ardi basaaa`ira wa innee la azun nuka yaa Fir`awnu masbooraa
📖 ਪੰਜਾਬੀ ਵਿੱਚ
102਼ (ਮੂਸਾ) ਨੇ ਕਿਹਾ ਕਿ ਤੂੰ ਭਲੀਭਾਂਤ ਜਾਣ ਚੁਕਿਆ ਹੈ ਕਿ ਇਹ ਸਾਰੀਆਂ ਨਿਸ਼ਾਨੀਆਂ ਅਕਾਸ਼ਾਂ ਤੇ ਧਰਤੀ ਦੇ ਰੱਬ ਨੇ ਹੀ ਵੇਖਣ ਤੇ ਸਮਝਣ ਦੇ ਮੰਤਵ ਲਈ ਨਾਜ਼ਿਲ ਕੀਤੀਆਂ ਹਨ ਅਤੇ ਹੇ ਫ਼ਿਰਔਨ! ਮੈਂ ਤੈਨੂੰ ਇਕ ਸ਼ਾਮਤ ਦਾ ਮਾਰਿਆ ਵਿਅਕਤੀ ਸਮਝਦਾ ਹਾਂ।

🎧 ਸੁਣੋ


📜 ਆਇਤ 100-104 — ਅਲ-ਇਸਰਾ

100قُل لَّوْ أَنتُمْ تَمْلِكُونَ خَزَائِنَ رَحْمَةِ رَبِّي إِذًا لَّأَمْسَكْتُمْ خَشْيَةَ الْإِنفَاقِ ۚ وَكَانَ الْإِنسَانُ قَتُورًا
100਼ (ਹੇ ਨਬੀ!) ਆਖ ਦਿਓ ਕਿ ਜੇ ਕੀਤੇ ਮੇਰੇ ਰੱਬ ਦੀਆਂ ਮਿਹਰਾਂ ਦੇ ਭੰਡਾਰ ਤੁਹਾਡੇ ਕਬਜ਼ੇ ਵਿਚ ਹੁੰਦੇ ਤਾਂ ਤੁਸੀਂ ਵੀ ਉਸ ਨੂੰ ਖ਼ਰਚ ਹੋ ਜਾਣ ਦੇ ਡਰ ਤੋਂ ਰੋਕੀ ਰੱਖਦੇ। ਵਾਸਤਵ ਵਿਚ ਮਨੁੱਖ ਬਹੁਤ ਹੀ ਤੰਗ ਦਿਲਾ ਹੈ।
101وَلَقَدْ آتَيْنَا مُوسَىٰ تِسْعَ آيَاتٍ بَيِّنَاتٍ ۖ فَاسْأَلْ بَنِي إِسْرَائِيلَ إِذْ جَاءَهُمْ فَقَالَ لَهُ فِرْعَوْنُ إِنِّي لَأَظُنُّكَ يَا مُوسَىٰ مَسْحُورًا
101਼ ਅਸੀਂ ਮੂਸਾ ਨੂੰ ਨੌ ਸਪਸ਼ਟ ਮੋਅਜਜ਼ੇ (ਰੱਬੀ ਚਮਤਕਾਰ) ਬਖ਼ਸ਼ੇ, ਤੁਸੀਂ ਆਪ ਵੀ (ਹੇ ਨਬੀ!) ਬਨੀ-ਇਸਰਾਈਲ ਤੋਂ ਪੁੱਛ ਲਵੋ ਕਿ ਜਦੋਂ ਉਹ (ਮੂਸਾ) ਉਹਨਾਂ ਕੋਲ ਆਇਆ ਤਾਂ ਫ਼ਿਰਔਨ ਨੇ ਉਸ ਨੂੰ ਕਿਹਾ ਕਿ ਹੇ ਮੂਸਾ! ਮੈਂ ਸਮਝਦਾ ਹਾਂ ਕਿ ਤੂੰ ਜ਼ਰੂਰ ਇਕ ਜਾਦੂ ਦਾ ਮਾਰਿਆ ਆਦਮੀ ਹੈ।
102قَالَ لَقَدْ عَلِمْتَ مَا أَنزَلَ هَٰؤُلَاءِ إِلَّا رَبُّ السَّمَاوَاتِ وَالْأَرْضِ بَصَائِرَ وَإِنِّي لَأَظُنُّكَ يَا فِرْعَوْنُ مَثْبُورًا
102਼ (ਮੂਸਾ) ਨੇ ਕਿਹਾ ਕਿ ਤੂੰ ਭਲੀਭਾਂਤ ਜਾਣ ਚੁਕਿਆ ਹੈ ਕਿ ਇਹ ਸਾਰੀਆਂ ਨਿਸ਼ਾਨੀਆਂ ਅਕਾਸ਼ਾਂ ਤੇ ਧਰਤੀ ਦੇ ਰੱਬ ਨੇ ਹੀ ਵੇਖਣ ਤੇ ਸਮਝਣ ਦੇ ਮੰਤਵ ਲਈ ਨਾਜ਼ਿਲ ਕੀਤੀਆਂ ਹਨ ਅਤੇ ਹੇ ਫ਼ਿਰਔਨ! ਮੈਂ ਤੈਨੂੰ ਇਕ ਸ਼ਾਮਤ ਦਾ ਮਾਰਿਆ ਵਿਅਕਤੀ ਸਮਝਦਾ ਹਾਂ।
103فَأَرَادَ أَن يَسْتَفِزَّهُم مِّنَ الْأَرْضِ فَأَغْرَقْنَاهُ وَمَن مَّعَهُ جَمِيعًا
103਼ ਅੰਤ ਫ਼ਿਰਔਨ ਨੇ ਪੱਕਾ ਵਿਚਾਰ ਬਣਾ ਲਿਆ ਕਿ ਉਹਨਾਂ (ਮੂਸਾ ਤੇ ਬਨੀ-ਇਸਰਾਈਲ) ਨੂੰ ਧਰਤੀਓਂ ਉਖਾੜ ਸੁੱਟੇ। ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੇ ਸਾਥੀਆਂ ਨੂੰ (ਸਮੰਦਰ ਵਿਚ) ਡੋਬ ਦਿੱਤਾ।
104وَقُلْنَا مِن بَعْدِهِ لِبَنِي إِسْرَائِيلَ اسْكُنُوا الْأَرْضَ فَإِذَا جَاءَ وَعْدُ الْآخِرَةِ جِئْنَا بِكُمْ لَفِيفًا
104਼ (ਇਸ ਤੋਂ ਮਗਰੋਂ) ਅਸੀਂ ਬਨੀ-ਇਸਰਾਈਲ ਨੂੰ ਕਿਹਾ ਕਿ ਇਸ ਧਰਤੀ ’ਤੇ ਰਸੋ-ਵਸੋ, ਹਾਂ! ਜਦੋਂ ਆਖ਼ਿਰਤ ਦੇ ਵਾਅਦੇ ਦਾ ਸਮਾਂ ਆਵੇਗਾ ਤਾਂ ਅਸੀਂ ਤੁਹਾਨੂੰ ਸਭ ਨੂੰ ਇਕੱਠਾ ਕਰਕੇ ਲਿਆਵਾਂਗੇ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
102ਆਇਤ

ਅਨੁਵਾਦ — ਅਲ-ਇਸਰਾ 102

ਸੂਰਾ ਅਲ-ਇਸਰਾ ਆਇਤ 102 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 102਼ (ਮੂਸਾ) ਨੇ ਕਿਹਾ ਕਿ ਤੂੰ ਭਲੀਭਾਂਤ ਜਾਣ ਚੁਕਿਆ ਹੈ…

ਸੂਰਾ ਆਇਤ 102/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 100–104. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers