ਅਲ-ਇਸਰਾ · 101/111
ਅਨੁਵਾਦ ਉਚਾਰਨ — ਸੂਰਾ ਅਲ-ਇਸਰਾ
وَلَقَدْ آتَيْنَا مُوسَىٰ تِسْعَ آيَاتٍ بَيِّنَاتٍ ۖ فَاسْأَلْ بَنِي إِسْرَائِيلَ إِذْ جَاءَهُمْ فَقَالَ لَهُ فِرْعَوْنُ إِنِّي لَأَظُنُّكَ يَا مُوسَىٰ مَسْحُورًا ۝١٠١
Wa laqad aatainaa Moosaa tis`a Aayaatim baiyinaatin fas`al Baneee Israaa`eela iz jaaa`ahum faqaala lahoo Fir`awnu inee la azunnuka yaa Moosaa mas hooraa
📖 ਪੰਜਾਬੀ ਵਿੱਚ
101਼ ਅਸੀਂ ਮੂਸਾ ਨੂੰ ਨੌ ਸਪਸ਼ਟ ਮੋਅਜਜ਼ੇ (ਰੱਬੀ ਚਮਤਕਾਰ) ਬਖ਼ਸ਼ੇ, ਤੁਸੀਂ ਆਪ ਵੀ (ਹੇ ਨਬੀ!) ਬਨੀ-ਇਸਰਾਈਲ ਤੋਂ ਪੁੱਛ ਲਵੋ ਕਿ ਜਦੋਂ ਉਹ (ਮੂਸਾ) ਉਹਨਾਂ ਕੋਲ ਆਇਆ ਤਾਂ ਫ਼ਿਰਔਨ ਨੇ ਉਸ ਨੂੰ ਕਿਹਾ ਕਿ ਹੇ ਮੂਸਾ! ਮੈਂ ਸਮਝਦਾ ਹਾਂ ਕਿ ਤੂੰ ਜ਼ਰੂਰ ਇਕ ਜਾਦੂ ਦਾ ਮਾਰਿਆ ਆਦਮੀ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 99-103 — ਸੂਰਾ ਅਲ-ਇਸਰਾ

99۞ أَوَلَمْ يَرَوْا أَنَّ اللَّهَ الَّذِي خَلَقَ السَّمَاوَاتِ وَالْأَرْضَ قَادِرٌ عَلَىٰ أَن يَخْلُقَ مِثْلَهُمْ وَجَعَلَ لَهُمْ أَجَلًا لَّا رَيْبَ فِيهِ فَأَبَى الظَّالِمُونَ إِلَّا كُفُورًا
99਼ ਕੀ ਉਹਨਾਂ ਨੇ ਇਸ ਗੱਲ ਵੱਲ ਝਾਤ ਨਹੀਂ ਮਾਰੀ ਕਿ ਜਿਸ ਅੱਲਾਹ ਨੇ ਅਕਾਸ਼ ਤੇ ਧਰਤੀ ਨੂੰ ਪੈਦਾ ਕੀਤਾ ਹੈ ਉਹ ਉਹਨਾਂ ਜਿਿਹਆਂ ਨੂੰ ਪੈਦਾ ਕਰਨ ਦੀ ਪੂਰੀ ਸਮਰਥਾ ਰੱਖਦਾ ਹੈ ? ਅੱਲਾਹ ਨੇ ਹੀ ਉਹਨਾਂ ਲਈ ਇਕ ਅਜਿਹਾ ਸਮਾਂ ਨਿਯਤ ਕੀਤਾ ਹੈ ਜਿਸ ਵਿਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ, ਪਰ ਜ਼ਾਲਮ ਲੋਕ ਇਨਕਾਰ ਕਰੇ ਬਿਨਾਂ ਰਹਿ ਹੀ ਨਹੀਂ ਸਕਦੇ।
100قُل لَّوْ أَنتُمْ تَمْلِكُونَ خَزَائِنَ رَحْمَةِ رَبِّي إِذًا لَّأَمْسَكْتُمْ خَشْيَةَ الْإِنفَاقِ ۚ وَكَانَ الْإِنسَانُ قَتُورًا
100਼ (ਹੇ ਨਬੀ!) ਆਖ ਦਿਓ ਕਿ ਜੇ ਕੀਤੇ ਮੇਰੇ ਰੱਬ ਦੀਆਂ ਮਿਹਰਾਂ ਦੇ ਭੰਡਾਰ ਤੁਹਾਡੇ ਕਬਜ਼ੇ ਵਿਚ ਹੁੰਦੇ ਤਾਂ ਤੁਸੀਂ ਵੀ ਉਸ ਨੂੰ ਖ਼ਰਚ ਹੋ ਜਾਣ ਦੇ ਡਰ ਤੋਂ ਰੋਕੀ ਰੱਖਦੇ। ਵਾਸਤਵ ਵਿਚ ਮਨੁੱਖ ਬਹੁਤ ਹੀ ਤੰਗ ਦਿਲਾ ਹੈ।
101وَلَقَدْ آتَيْنَا مُوسَىٰ تِسْعَ آيَاتٍ بَيِّنَاتٍ ۖ فَاسْأَلْ بَنِي إِسْرَائِيلَ إِذْ جَاءَهُمْ فَقَالَ لَهُ فِرْعَوْنُ إِنِّي لَأَظُنُّكَ يَا مُوسَىٰ مَسْحُورًا
101਼ ਅਸੀਂ ਮੂਸਾ ਨੂੰ ਨੌ ਸਪਸ਼ਟ ਮੋਅਜਜ਼ੇ (ਰੱਬੀ ਚਮਤਕਾਰ) ਬਖ਼ਸ਼ੇ, ਤੁਸੀਂ ਆਪ ਵੀ (ਹੇ ਨਬੀ!) ਬਨੀ-ਇਸਰਾਈਲ ਤੋਂ ਪੁੱਛ ਲਵੋ ਕਿ ਜਦੋਂ ਉਹ (ਮੂਸਾ) ਉਹਨਾਂ ਕੋਲ ਆਇਆ ਤਾਂ ਫ਼ਿਰਔਨ ਨੇ ਉਸ ਨੂੰ ਕਿਹਾ ਕਿ ਹੇ ਮੂਸਾ! ਮੈਂ ਸਮਝਦਾ ਹਾਂ ਕਿ ਤੂੰ ਜ਼ਰੂਰ ਇਕ ਜਾਦੂ ਦਾ ਮਾਰਿਆ ਆਦਮੀ ਹੈ।
102قَالَ لَقَدْ عَلِمْتَ مَا أَنزَلَ هَٰؤُلَاءِ إِلَّا رَبُّ السَّمَاوَاتِ وَالْأَرْضِ بَصَائِرَ وَإِنِّي لَأَظُنُّكَ يَا فِرْعَوْنُ مَثْبُورًا
102਼ (ਮੂਸਾ) ਨੇ ਕਿਹਾ ਕਿ ਤੂੰ ਭਲੀਭਾਂਤ ਜਾਣ ਚੁਕਿਆ ਹੈ ਕਿ ਇਹ ਸਾਰੀਆਂ ਨਿਸ਼ਾਨੀਆਂ ਅਕਾਸ਼ਾਂ ਤੇ ਧਰਤੀ ਦੇ ਰੱਬ ਨੇ ਹੀ ਵੇਖਣ ਤੇ ਸਮਝਣ ਦੇ ਮੰਤਵ ਲਈ ਨਾਜ਼ਿਲ ਕੀਤੀਆਂ ਹਨ ਅਤੇ ਹੇ ਫ਼ਿਰਔਨ! ਮੈਂ ਤੈਨੂੰ ਇਕ ਸ਼ਾਮਤ ਦਾ ਮਾਰਿਆ ਵਿਅਕਤੀ ਸਮਝਦਾ ਹਾਂ।
103فَأَرَادَ أَن يَسْتَفِزَّهُم مِّنَ الْأَرْضِ فَأَغْرَقْنَاهُ وَمَن مَّعَهُ جَمِيعًا
103਼ ਅੰਤ ਫ਼ਿਰਔਨ ਨੇ ਪੱਕਾ ਵਿਚਾਰ ਬਣਾ ਲਿਆ ਕਿ ਉਹਨਾਂ (ਮੂਸਾ ਤੇ ਬਨੀ-ਇਸਰਾਈਲ) ਨੂੰ ਧਰਤੀਓਂ ਉਖਾੜ ਸੁੱਟੇ। ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੇ ਸਾਥੀਆਂ ਨੂੰ (ਸਮੰਦਰ ਵਿਚ) ਡੋਬ ਦਿੱਤਾ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
101ਆਇਤ

ਅਨੁਵਾਦ — ਅਲ-ਇਸਰਾ 101

ਸੂਰਾ ਅਲ-ਇਸਰਾ ਆਇਤ 101 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 101਼ ਅਸੀਂ ਮੂਸਾ ਨੂੰ ਨੌ ਸਪਸ਼ਟ ਮੋਅਜਜ਼ੇ (ਰੱਬੀ ਚਮਤਕਾਰ) ਬਖ਼ਸ਼ੇ,…

ਸੂਰਾ ਆਇਤ 101/111 — ਸੂਰਾ ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਇਸਰਾ ਸੁਣੋ, ਸੂਰਾ ਅਲ-ਇਸਰਾ ਅਨੁਵਾਦ, ਸੂਰਾ ਅਲ-ਇਸਰਾ mp3, ਸੂਰਾ ਅਲ-ਇਸਰਾ pdf. ਆਇਤ 99–103. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers