ਅਲ-ਇਸਰਾ · 103/111
ਅਨੁਵਾਦ ਉਚਾਰਨ — ਸੂਰਾ ਅਲ-ਇਸਰਾ
فَأَرَادَ أَن يَسْتَفِزَّهُم مِّنَ الْأَرْضِ فَأَغْرَقْنَاهُ وَمَن مَّعَهُ جَمِيعًا ۝١٠٣
Fa araada any yastafizzahum minal ardi fa aghraqnaahu wa mam ma`ahoo jamee`aa
📖 ਪੰਜਾਬੀ ਵਿੱਚ
103਼ ਅੰਤ ਫ਼ਿਰਔਨ ਨੇ ਪੱਕਾ ਵਿਚਾਰ ਬਣਾ ਲਿਆ ਕਿ ਉਹਨਾਂ (ਮੂਸਾ ਤੇ ਬਨੀ-ਇਸਰਾਈਲ) ਨੂੰ ਧਰਤੀਓਂ ਉਖਾੜ ਸੁੱਟੇ। ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੇ ਸਾਥੀਆਂ ਨੂੰ (ਸਮੰਦਰ ਵਿਚ) ਡੋਬ ਦਿੱਤਾ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 101-105 — ਸੂਰਾ ਅਲ-ਇਸਰਾ

101وَلَقَدْ آتَيْنَا مُوسَىٰ تِسْعَ آيَاتٍ بَيِّنَاتٍ ۖ فَاسْأَلْ بَنِي إِسْرَائِيلَ إِذْ جَاءَهُمْ فَقَالَ لَهُ فِرْعَوْنُ إِنِّي لَأَظُنُّكَ يَا مُوسَىٰ مَسْحُورًا
101਼ ਅਸੀਂ ਮੂਸਾ ਨੂੰ ਨੌ ਸਪਸ਼ਟ ਮੋਅਜਜ਼ੇ (ਰੱਬੀ ਚਮਤਕਾਰ) ਬਖ਼ਸ਼ੇ, ਤੁਸੀਂ ਆਪ ਵੀ (ਹੇ ਨਬੀ!) ਬਨੀ-ਇਸਰਾਈਲ ਤੋਂ ਪੁੱਛ ਲਵੋ ਕਿ ਜਦੋਂ ਉਹ (ਮੂਸਾ) ਉਹਨਾਂ ਕੋਲ ਆਇਆ ਤਾਂ ਫ਼ਿਰਔਨ ਨੇ ਉਸ ਨੂੰ ਕਿਹਾ ਕਿ ਹੇ ਮੂਸਾ! ਮੈਂ ਸਮਝਦਾ ਹਾਂ ਕਿ ਤੂੰ ਜ਼ਰੂਰ ਇਕ ਜਾਦੂ ਦਾ ਮਾਰਿਆ ਆਦਮੀ ਹੈ।
102قَالَ لَقَدْ عَلِمْتَ مَا أَنزَلَ هَٰؤُلَاءِ إِلَّا رَبُّ السَّمَاوَاتِ وَالْأَرْضِ بَصَائِرَ وَإِنِّي لَأَظُنُّكَ يَا فِرْعَوْنُ مَثْبُورًا
102਼ (ਮੂਸਾ) ਨੇ ਕਿਹਾ ਕਿ ਤੂੰ ਭਲੀਭਾਂਤ ਜਾਣ ਚੁਕਿਆ ਹੈ ਕਿ ਇਹ ਸਾਰੀਆਂ ਨਿਸ਼ਾਨੀਆਂ ਅਕਾਸ਼ਾਂ ਤੇ ਧਰਤੀ ਦੇ ਰੱਬ ਨੇ ਹੀ ਵੇਖਣ ਤੇ ਸਮਝਣ ਦੇ ਮੰਤਵ ਲਈ ਨਾਜ਼ਿਲ ਕੀਤੀਆਂ ਹਨ ਅਤੇ ਹੇ ਫ਼ਿਰਔਨ! ਮੈਂ ਤੈਨੂੰ ਇਕ ਸ਼ਾਮਤ ਦਾ ਮਾਰਿਆ ਵਿਅਕਤੀ ਸਮਝਦਾ ਹਾਂ।
103فَأَرَادَ أَن يَسْتَفِزَّهُم مِّنَ الْأَرْضِ فَأَغْرَقْنَاهُ وَمَن مَّعَهُ جَمِيعًا
103਼ ਅੰਤ ਫ਼ਿਰਔਨ ਨੇ ਪੱਕਾ ਵਿਚਾਰ ਬਣਾ ਲਿਆ ਕਿ ਉਹਨਾਂ (ਮੂਸਾ ਤੇ ਬਨੀ-ਇਸਰਾਈਲ) ਨੂੰ ਧਰਤੀਓਂ ਉਖਾੜ ਸੁੱਟੇ। ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੇ ਸਾਥੀਆਂ ਨੂੰ (ਸਮੰਦਰ ਵਿਚ) ਡੋਬ ਦਿੱਤਾ।
104وَقُلْنَا مِن بَعْدِهِ لِبَنِي إِسْرَائِيلَ اسْكُنُوا الْأَرْضَ فَإِذَا جَاءَ وَعْدُ الْآخِرَةِ جِئْنَا بِكُمْ لَفِيفًا
104਼ (ਇਸ ਤੋਂ ਮਗਰੋਂ) ਅਸੀਂ ਬਨੀ-ਇਸਰਾਈਲ ਨੂੰ ਕਿਹਾ ਕਿ ਇਸ ਧਰਤੀ ’ਤੇ ਰਸੋ-ਵਸੋ, ਹਾਂ! ਜਦੋਂ ਆਖ਼ਿਰਤ ਦੇ ਵਾਅਦੇ ਦਾ ਸਮਾਂ ਆਵੇਗਾ ਤਾਂ ਅਸੀਂ ਤੁਹਾਨੂੰ ਸਭ ਨੂੰ ਇਕੱਠਾ ਕਰਕੇ ਲਿਆਵਾਂਗੇ।
105وَبِالْحَقِّ أَنزَلْنَاهُ وَبِالْحَقِّ نَزَلَ ۗ وَمَا أَرْسَلْنَاكَ إِلَّا مُبَشِّرًا وَنَذِيرًا
105਼ ਅਸੀਂ ਇਸ (ਕੁਰਆਨ) ਨੂੰ ਹੱਕ ਸੱਚ ਨਾਲ ਉਤਾਰਿਆ ਹੈ ਅਤੇ ਹੱਕ ਸੱਚ ਨਾਲ ਹੀ ਆਇਆ ਹੈ। (ਹੇ ਨਬੀ!) ਅਸੀਂ ਤੁਹਾਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ।1
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
103ਆਇਤ

ਅਨੁਵਾਦ — ਅਲ-ਇਸਰਾ 103

ਸੂਰਾ ਅਲ-ਇਸਰਾ ਆਇਤ 103 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 103਼ ਅੰਤ ਫ਼ਿਰਔਨ ਨੇ ਪੱਕਾ ਵਿਚਾਰ ਬਣਾ ਲਿਆ ਕਿ ਉਹਨਾਂ…

ਸੂਰਾ ਆਇਤ 103/111 — ਸੂਰਾ ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਇਸਰਾ ਸੁਣੋ, ਸੂਰਾ ਅਲ-ਇਸਰਾ ਅਨੁਵਾਦ, ਸੂਰਾ ਅਲ-ਇਸਰਾ mp3, ਸੂਰਾ ਅਲ-ਇਸਰਾ pdf. ਆਇਤ 101–105. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers