ਅਲ-ਬਕਰਾ · 252/286
ਅਨੁਵਾਦ ਉਚਾਰਨ — ਸੂਰਾ ਅਲ-ਬਕਰਾ
تِلْكَ آيَاتُ اللَّهِ نَتْلُوهَا عَلَيْكَ بِالْحَقِّ ۚ وَإِنَّكَ لَمِنَ الْمُرْسَلِينَ ۝٢٥٢
Tilka Aayaatul laahi natloohaa `alaika bilhaqq; wa innaka laminal mursaleen
📖 ਪੰਜਾਬੀ ਵਿੱਚ
252਼ (ਹੇ ਨਬੀ!) ਇਹ ਸਾਡੀਆਂ ਆਇਤਾਂ (ਆਦੇਸ਼ਾ) ਹਨ। ਅਸੀਂ (ਅੱਲਾਹ) ਪੂਰੀ ਸੱਚਾਈ ਨਾਲ ਉਹਨਾਂ ਨੂੰ ਤੁਹਾਡੇ ਲਈ ਵਰਣਨ ਕਰਦੇ ਹਾਂ। ਬੇਸ਼ੱਕ ਤੁਸੀਂ ਰਸੂਲਾਂ ਵਿੱਚੋਂ ਹੀ ਹੋ। 1

🎧 ਸੁਣੋ


📜 ਆਇਤ 250-254 — ਸੂਰਾ ਅਲ-ਬਕਰਾ

250وَلَمَّا بَرَزُوا لِجَالُوتَ وَجُنُودِهِ قَالُوا رَبَّنَا أَفْرِغْ عَلَيْنَا صَبْرًا وَثَبِّتْ أَقْدَامَنَا وَانصُرْنَا عَلَى الْقَوْمِ الْكَافِرِينَ
250਼ ਜਦੋਂ ਉਹ (ਤਾਲੂਤ ਦੇ ਫ਼ੌਜੀ) ਜਾਲੂਤ ਅਤੇ ਉਸ ਦੀਆਂ ਫ਼ੌਜਾਂ ਦੇ ਮੁਕਾਬਲੇ ਲਈ ਨਿਕਲੇ ਤਾਂ ਉਹਨਾਂ ਨੇ ਦੁਆ ਕੀਤੀ ਕਿ ਹੇ ਸਾਡੇ ਮਾਲਿਕ! ਸਾਨੂੰ ਸਬਰ ਦੇ ਅਤੇ (ਜੰਗ ਵਿਚ) ਸਾਡੇ ਪੈਰ ਜਮਾਈਂ ਰੱਖ ਅਤੇ ਕਾਫ਼ਰਾਂ ਦੇ ਵਿਰੁੱਧ ਸਾਡੀ ਮਦਦ ਕਰ।
251فَهَزَمُوهُم بِإِذْنِ اللَّهِ وَقَتَلَ دَاوُودُ جَالُوتَ وَآتَاهُ اللَّهُ الْمُلْكَ وَالْحِكْمَةَ وَعَلَّمَهُ مِمَّا يَشَاءُ ۗ وَلَوْلَا دَفْعُ اللَّهِ النَّاسَ بَعْضَهُم بِبَعْضٍ لَّفَسَدَتِ الْأَرْضُ وَلَٰكِنَّ اللَّهَ ذُو فَضْلٍ عَلَى الْعَالَمِينَ
251਼ ਅੰਤ ਮੋਮਿਨਾਂ ਨੇ ਅੱਲਾਹ ਦੇ ਹੁਕਮ ਨਾਲ ਕਾਫ਼ਰਾਂ ਨੂੰ ਹਰਾ ਦਿੱਤਾ ਅਤੇ ਦਾਊਦ ਨੇ ਜਾਲੂਤ ਨੂੰ ਕਤਲ ਕਰ ਦਿੱਤਾ। ਅੱਲਾਹ ਨੇ ਦਾਊਦ ਨੂੰ ਬਾਦਸ਼ਾਹਤ ਅਤੇ ਸਮਝ ਬੂਝ (ਪੈਗ਼ੰਬਰੀ) ਬਖ਼ਸ਼ੀ ਅਤੇ ਜੋ ਚਾਹਿਆ ਉਸ ਨੂੰ ਉਹੀਓ ਗਿਆਨ ਸਿੱਖਿਆਇਆ। ਜੇ ਅੱਲਾਹ ਲੋਕਾਂ ਦੀ ਇਕ ਜਮਾਅਤ ਨੂੰ ਦੂਜੀ ਜਮਾਅਤ ਰਾਹੀਂ ਹਟਾਉਂਦਾ ਨਾ ਰਹਿੰਦਾ ਤਾਂ ਧਰਤੀ ਦੀ ਸਾਰੀ ਵਿਵਸਥਾ ਹੀ ਵਿਗੜ ਜਾਂਦੀ ਅਤੇ ਅੱਲਾਹ ਤਾਂ ਕੁਲ ਜਹਾਨ ’ਤੇ ਆਪਣੀ ਮਿਹਰਬਾਨੀਆਂ ਫ਼ਰਮਾਉਣ ਵਾਲਾ ਹੇ।
252تِلْكَ آيَاتُ اللَّهِ نَتْلُوهَا عَلَيْكَ بِالْحَقِّ ۚ وَإِنَّكَ لَمِنَ الْمُرْسَلِينَ
252਼ (ਹੇ ਨਬੀ!) ਇਹ ਸਾਡੀਆਂ ਆਇਤਾਂ (ਆਦੇਸ਼ਾ) ਹਨ। ਅਸੀਂ (ਅੱਲਾਹ) ਪੂਰੀ ਸੱਚਾਈ ਨਾਲ ਉਹਨਾਂ ਨੂੰ ਤੁਹਾਡੇ ਲਈ ਵਰਣਨ ਕਰਦੇ ਹਾਂ। ਬੇਸ਼ੱਕ ਤੁਸੀਂ ਰਸੂਲਾਂ ਵਿੱਚੋਂ ਹੀ ਹੋ। 1
253۞ تِلْكَ الرُّسُلُ فَضَّلْنَا بَعْضَهُمْ عَلَىٰ بَعْضٍ ۘ مِّنْهُم مَّن كَلَّمَ اللَّهُ ۖ وَرَفَعَ بَعْضَهُمْ دَرَجَاتٍ ۚ وَآتَيْنَا عِيسَى ابْنَ مَرْيَمَ الْبَيِّنَاتِ وَأَيَّدْنَاهُ بِرُوحِ الْقُدُسِ ۗ وَلَوْ شَاءَ اللَّهُ مَا اقْتَتَلَ الَّذِينَ مِن بَعْدِهِم مِّن بَعْدِ مَا جَاءَتْهُمُ الْبَيِّنَاتُ وَلَٰكِنِ اخْتَلَفُوا فَمِنْهُم مَّنْ آمَنَ وَمِنْهُم مَّن كَفَرَ ۚ وَلَوْ شَاءَ اللَّهُ مَا اقْتَتَلُوا وَلَٰكِنَّ اللَّهَ يَفْعَلُ مَا يُرِيدُ
253਼ ਇਹ ਸਾਰੇ ਹੀ ਰਸੂਲ ਹਨ, ਅਸੀਂ ਇਹਨਾਂ ਨੂੰ ਇਕ ਦੂਜੇ (ਰਸੂਲ) ਨਾਲੋ ਵੱਧ ਕੇ ਮਰਾਤਬੇ (ਵਡਿਆਈ) ਬਖ਼ਸ਼ੇ, ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਨ੍ਹਾਂ ਨਾਲ ਅੱਲਾਹ ਨੇ ਆਪ ਗੱਲਾਂ ਕੀਤੀਆਂ ਅਤੇ ਇਹਨਾਂ ਵਿੱਚੋਂ ਹੀ ਕੁੱਝ ਦੇ ਮਰਤਬੇ (ਕੁੱਝ ਹੋਰ ਪੱਖੋਂ) ਉੱਚੇ ਕੀਤੇ। ਅਸੀਂ ਮਰੀਅਮ ਦੇ ਪੁੱਤਰ ਈਸਾ ਨੂੰ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਬਖ਼ਸ਼ੀਆਂ ਅਤੇ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਉਹਨਾਂ ਦੀ ਮਦਦ ਕੀਤੀ। ਜੇ ਅੱਲਾਹ ਚਾਹੁੰਦਾ ਤਾਂ ਉਹਨਾਂ ਰਸੂਲਾਂ ਦੇ ਆਉਣ ਤੋਂ ਬਾਅਦ ਵਿਚ ਆਉਣ ਵਾਲੇ ਲੋਕ ਆਪੋ ਵਿਚ ਨਾ ਲੜਦੇ ਜਦੋਂ ਕਿ ਉਹਨਾਂ ਕੋਲ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਆ ਚੁੱਕੀਆਂ ਸਨ। ਪਰ ਫਿਰ ਵੀ ਉਹਨਾਂ ਨੇ (ਆਪਸ ਵਿਚ) ਮਤਭੇਦ ਕੀਤਾ। ਸੋ ਉਹਨਾਂ ਵਿੱਚੋਂ ਹੀ ਕੁੱਝ ਉਹ ਹਨ ਜਿਹੜੇ (ਈਸਾ ’ਤੇ) ਈਮਾਨ ਲਿਆਏ ਅਤੇ ਕੁੱਝ ਨੇ ਇਨਕਾਰ ਕਰ ਦਿੱਤਾ। ਜੇ ਅੱਲਾਹ ਚਾਹੁੰਦਾ ਤਾਂ ਉਹ ਉੱਕਾ ਹੀ ਨਾ ਲੜਦੇ ਪਰ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ।
254يَا أَيُّهَا الَّذِينَ آمَنُوا أَنفِقُوا مِمَّا رَزَقْنَاكُم مِّن قَبْلِ أَن يَأْتِيَ يَوْمٌ لَّا بَيْعٌ فِيهِ وَلَا خُلَّةٌ وَلَا شَفَاعَةٌ ۗ وَالْكَافِرُونَ هُمُ الظَّالِمُونَ
254਼ ਹੇ ਈਮਾਨ ਵਾਲਿਓ! ਅਸੀਂ ਜੋ ਵੀ ਤੁਹਾਨੂੰ (ਮਾਲ) ਦਿੱਤਾ ਹੇ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਇਸ ਤੋਂ ਪਹਿਲਾਂ ਕਿ ਉਹ ਦਿਨ (ਕਿਆਮਤ ਦਾ) ਆ ਜਾਵੇ ਜਿਸ ਵਿਚ ਨਾ ਕੋਈ ਲੈਣ-ਦੇਣ ਹੋਵੇਗਾ ਅਤੇ ਨਾ ਹੀ ਕੋਈ ਦੋਸਤੀ ਜਾਂ ਸਫ਼ਾਰਸ਼ ਹੀ ਕੰਮ ਆਵੇਗੀ। ਇਹਨਾਂ ਗੱਲਾਂ ਦਾ ਇਨਕਾਰ ਕਰਨ ਵਾਲੇ ਹੀ ਜ਼ਾਲਿਮ ਹਨ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
252ਆਇਤ

ਅਨੁਵਾਦ — ਅਲ-ਬਕਰਾ 252

ਸੂਰਾ ਅਲ-ਬਕਰਾ ਆਇਤ 252 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 252਼ (ਹੇ ਨਬੀ!) ਇਹ ਸਾਡੀਆਂ ਆਇਤਾਂ (ਆਦੇਸ਼ਾ) ਹਨ। ਅਸੀਂ (ਅੱਲਾਹ)…

ਸੂਰਾ ਆਇਤ 252/286 — ਸੂਰਾ ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਬਕਰਾ ਸੁਣੋ, ਸੂਰਾ ਅਲ-ਬਕਰਾ ਅਨੁਵਾਦ, ਸੂਰਾ ਅਲ-ਬਕਰਾ mp3, ਸੂਰਾ ਅਲ-ਬਕਰਾ pdf. ਆਇਤ 250–254. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Monday, September 7, 2026

Don't forget us in your sincere prayers