ਅਲ-ਅੰਬੀਆ · 24/112
ਅਨੁਵਾਦ ਉਚਾਰਨ — ਅਲ-ਅੰਬੀਆ
أَمِ اتَّخَذُوا مِن دُونِهِ آلِهَةً ۖ قُلْ هَاتُوا بُرْهَانَكُمْ ۖ هَٰذَا ذِكْرُ مَن مَّعِيَ وَذِكْرُ مَن قَبْلِي ۗ بَلْ أَكْثَرُهُمْ لَا يَعْلَمُونَ الْحَقَّ ۖ فَهُم مُّعْرِضُونَ ۝٢٤
Amit takhazoo min doonihee aalihatan qul haatoo burhaanakum haaza zikru mam ma`iya wa zikru man qablee; bal aksaruhum laa ya`lamoonal haqqa fahum mu`ridoon
📖 ਪੰਜਾਬੀ ਵਿੱਚ
24਼ ਕੀ ਉਹਨਾਂ ਲੋਕਾਂ ਨੇ (ਰੱਬ ਨੂੰ ਛੱਡ ਕੇ) ਹੋਰ ਇਸ਼ਟ ਬਣਾ ਰੱਖੇ ਹਨ ? (ਹੇ ਨਬੀ!) ਉਹਨਾਂ (ਮੁਸ਼ਰਿਕਾਂ) ਨੂੰ ਆਖੋ ਕਿ ਕੋਈ ਦਲੀਲ ਤਾਂ ਲਿਆਓ ਜਦੋਂ ਕਿ ਮੇਰੇ ਕੋਲ ਇਹ ਕਿਤਾਬ (.ਕੁਰਆਨ) ਵੀ ਮੌਜੂਦ ਹੈ ਜਿਸ ਵਿਚ ਮੇਰੇ ਸਾਥੀਆਂ ਲਈ ਨਸੀਹਤ ਹੈ ਅਤੇ ਮੈਥੋਂ ਪਹਿਲੇ ਲੋਕਾਂ ਲਈ ਵੀ ਨਸੀਹਤ ਸੀ। ਹਕੀਕਤ ਇਹ ਹੈ ਕਿ ਇਹਨਾਂ ਵਿਚ ਬਹੁਤੇ ਅਜਿਹੇ ਹਨ ਜਿਹੜੇ ਹੱਕ (ਸੱਚਾਈ) ਨੂੰ ਨਹੀਂ ਜਾਣਦੇ, ਇਹੋ ਕਾਰਨ ਇਹ (ਹੱਕ ਤੋਂ) ਮੂੰਹ ਮੋੜੇ ਹੋਏ ਹਨ।
🎧 ਸੁਣੋ

📜 ਆਇਤ 22-26 — ਅਲ-ਅੰਬੀਆ

22لَوْ كَانَ فِيهِمَا آلِهَةٌ إِلَّا اللَّهُ لَفَسَدَتَا ۚ فَسُبْحَانَ اللَّهِ رَبِّ الْعَرْشِ عَمَّا يَصِفُونَ
22਼ ਜੇ ਇਸ (ਸੰਸਾਰ) ਵਿਚ ਅੱਲਾਹ ਤੋਂ ਛੁੱਟ ਹੋਰ ਵੀ ਇਸ਼ਟ ਹੁੰਦੇ ਤਾਂ ਇਹ ਦੋਵਾਂ (ਅਕਾਸ਼ ਤੇ ਧਰਤੀ) ਦੀ ਵਿਵਸਥਾ ਬਿਗੜ ਜਾਂਦੀ। ਸੋ ਅੱਲਾਹ, ਅਰਸ਼ਾਂ ਦਾ ਮਾਲਿਕ, ਉਹਨਾਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।
23لَا يُسْأَلُ عَمَّا يَفْعَلُ وَهُمْ يُسْأَلُونَ
23਼ ਉਹ (ਅੱਲਾਹ) ਆਪਣੇ ਕੰਮਾਂ ਲਈ ਕਿਸੇ ਨੂੰ ਉੱਤਰਦਾਈ ਨਹੀਂ, ਜਦ ਕਿ ਸਾਰੇ ਹੀ (ਅੱਲਾਹ ਦੇ ਸਾਹਮਣੇ) ਉੱਤਰਦਾਈ ਹਨ।
24أَمِ اتَّخَذُوا مِن دُونِهِ آلِهَةً ۖ قُلْ هَاتُوا بُرْهَانَكُمْ ۖ هَٰذَا ذِكْرُ مَن مَّعِيَ وَذِكْرُ مَن قَبْلِي ۗ بَلْ أَكْثَرُهُمْ لَا يَعْلَمُونَ الْحَقَّ ۖ فَهُم مُّعْرِضُونَ
24਼ ਕੀ ਉਹਨਾਂ ਲੋਕਾਂ ਨੇ (ਰੱਬ ਨੂੰ ਛੱਡ ਕੇ) ਹੋਰ ਇਸ਼ਟ ਬਣਾ ਰੱਖੇ ਹਨ ? (ਹੇ ਨਬੀ!) ਉਹਨਾਂ (ਮੁਸ਼ਰਿਕਾਂ) ਨੂੰ ਆਖੋ ਕਿ ਕੋਈ ਦਲੀਲ ਤਾਂ ਲਿਆਓ ਜਦੋਂ ਕਿ ਮੇਰੇ ਕੋਲ ਇਹ ਕਿਤਾਬ (.ਕੁਰਆਨ) ਵੀ ਮੌਜੂਦ ਹੈ ਜਿਸ ਵਿਚ ਮੇਰੇ ਸਾਥੀਆਂ ਲਈ ਨਸੀਹਤ ਹੈ ਅਤੇ ਮੈਥੋਂ ਪਹਿਲੇ ਲੋਕਾਂ ਲਈ ਵੀ ਨਸੀਹਤ ਸੀ। ਹਕੀਕਤ ਇਹ ਹੈ ਕਿ ਇਹਨਾਂ ਵਿਚ ਬਹੁਤੇ ਅਜਿਹੇ ਹਨ ਜਿਹੜੇ ਹੱਕ (ਸੱਚਾਈ) ਨੂੰ ਨਹੀਂ ਜਾਣਦੇ, ਇਹੋ ਕਾਰਨ ਇਹ (ਹੱਕ ਤੋਂ) ਮੂੰਹ ਮੋੜੇ ਹੋਏ ਹਨ।
25وَمَا أَرْسَلْنَا مِن قَبْلِكَ مِن رَّسُولٍ إِلَّا نُوحِي إِلَيْهِ أَنَّهُ لَا إِلَٰهَ إِلَّا أَنَا فَاعْبُدُونِ
25਼ ਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਭੇਜੇ ਉਹਨਾਂ ਵੱਲ ਇਹੋ ਵਹੀ (ਰੱਬੀ ਸੁਨੇਹਾ) ਘੱਲੀ ਗਈ ਸੀ ਕਿ ਛੁੱਟ ਮੈਥੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਸਾਰੇ ਮੇਰੀ ਹੀ ਇਬਾਦਤ ਕਰੋ।
26وَقَالُوا اتَّخَذَ الرَّحْمَٰنُ وَلَدًا ۗ سُبْحَانَهُ ۚ بَلْ عِبَادٌ مُّكْرَمُونَ
26਼ ਇਹ (ਮੁਸ਼ਰਿਕ) ਆਖਦੇ ਹਨ ਕਿ ਰਹਿਮਾਨ (ਅੱਲਾਹ) ਸੰਤਾਨ ਵਾਲਾ ਹੈ ਜਦ ਕਿ ਉਸ ਦੀ ਜ਼ਾਤ ਤਾਂ (ਔਲਾਦ ਹੋਣ ਤੋਂ) ਪਾਕ ਹੈ, ਸਗੋਂ ਉਹ (ਫ਼ਰਿਸ਼ਤੇ ਜਿਨ੍ਹਾਂ ਨੂੰ ਸੰਤਾਨ ਆਖਦੇ ਹਨ) ਸਾਰੇ ਹੀ ਉਸ (ਅੱਲਾਹ) ਦੇ ਸਤਿਕਾਰਯੋਗ ਬੰਦੇ ਹਨ।
ਅਲ-ਅੰਬੀਆਕੁਰਾਨ ਸੂਚੀ
112ਆਇਤ
MeccanRevelation
24ਆਇਤ

ਅਨੁਵਾਦ — ਅਲ-ਅੰਬੀਆ 24

ਸੂਰਾ ਅਲ-ਅੰਬੀਆ ਆਇਤ 24 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 24਼ ਕੀ ਉਹਨਾਂ ਲੋਕਾਂ ਨੇ (ਰੱਬ ਨੂੰ ਛੱਡ ਕੇ) ਹੋਰ…

ਸੂਰਾ ਆਇਤ 24/112 — ਅਲ-ਅੰਬੀਆ الأنبياء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅੰਬੀਆ ਸੁਣੋ, ਅਲ-ਅੰਬੀਆ ਅਨੁਵਾਦ, ਅਲ-ਅੰਬੀਆ mp3, ਅਲ-ਅੰਬੀਆ pdf. ਆਇਤ 22–26. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers