ਅਲ-ਫੁਰਕਾਨ · 16/77
ਅਨੁਵਾਦ ਉਚਾਰਨ — ਅਲ-ਫੁਰਕਾਨ
لَّهُمْ فِيهَا مَا يَشَاءُونَ خَالِدِينَ ۚ كَانَ عَلَىٰ رَبِّكَ وَعْدًا مَّسْئُولًا ۝١٦
Lahum feehaa maa yashaaa`oona khaalideen; kaana `alaa Rabbika wa`dam mas`oolaa
📖 ਪੰਜਾਬੀ ਵਿੱਚ
16਼ ਇਸ (ਜੰਨਤ ਵਿਚ) ਉਹਨਾਂ ਲਈ ਉਹੀਓ ਹੋਵੇਗਾ ਜਿਸ ਦੀ ਇਹ (ਨੇਕ ਲੋਕ) ਇੱਛਾ ਕਰਨਗੇ। ਉੱਥੇ ਉਹ ਸਦਾ ਰਹਿਣਗੇ। ਇਹ ਤੁਹਾਡੇ ਰੱਬ ਜ਼ਿੰਮੇ ਉਹ ਵਾਅਦਾ ਹੈ ਜਿਹੜਾ ਪੂਰਾ ਹੋਕੇ ਰਹਿਣਾ ਹੈ।

🎧 ਸੁਣੋ


📜 ਆਇਤ 14-18 — ਅਲ-ਫੁਰਕਾਨ

14لَّا تَدْعُوا الْيَوْمَ ثُبُورًا وَاحِدًا وَادْعُوا ثُبُورًا كَثِيرًا
14਼ (ਉਹਨਾਂ ਕਾਫ਼ਿਰਾਂ ਨੂੰ ਕਿਹਾ ਜਾਵੇਗਾ) ਕਿ ਅੱਜ ਇਕ ਮੌਤ ਨਾ ਬੁਲਾਓ ਸਗੋਂ ਕਈ ਸਾਰੀਆਂ ਮੌਤਾਂ ਨੂੰ ਪੁਕਾਰੋ।
15قُلْ أَذَٰلِكَ خَيْرٌ أَمْ جَنَّةُ الْخُلْدِ الَّتِي وُعِدَ الْمُتَّقُونَ ۚ كَانَتْ لَهُمْ جَزَاءً وَمَصِيرًا
15਼ (ਹੇ ਨਬੀ!) ਤੁਸੀਂ (ਉਹਨਾਂ ਕਾਫ਼ਿਰਾਂ ਤੋਂ) ਪੁੱਛੋ ਕਿ ਕੀ ਇਹ (ਨਰਕ) ਵਧੀਆ ਹੈ ਜਾਂ ਉਹ ਸਦਾ ਰਹਿਣ ਵਾਲੀ ਜੰਨਤ ਜਿਸ ਦਾ ਵਾਅਦਾ ਪਰਹੇਜ਼ਗਾਰਾਂ (ਨੇਕ ਲੋਕਾਂ) ਨੂੰ ਦਿੱਤਾ ਗਿਆ ਹੈ? ਉਹ ਉਹਨਾਂ ਦੇ ਨੇਕ ਕੰਮਾਂ ਦਾ ਬਦਲਾ ਹੋਵੇਗਾ ਅਤੇ ਉਹਨਾਂ ਦੇ ਰਹਿਣ ਦਾ ਅਸਲੀ ਟਿਕਾਣਾ ਹੈ।
16لَّهُمْ فِيهَا مَا يَشَاءُونَ خَالِدِينَ ۚ كَانَ عَلَىٰ رَبِّكَ وَعْدًا مَّسْئُولًا
16਼ ਇਸ (ਜੰਨਤ ਵਿਚ) ਉਹਨਾਂ ਲਈ ਉਹੀਓ ਹੋਵੇਗਾ ਜਿਸ ਦੀ ਇਹ (ਨੇਕ ਲੋਕ) ਇੱਛਾ ਕਰਨਗੇ। ਉੱਥੇ ਉਹ ਸਦਾ ਰਹਿਣਗੇ। ਇਹ ਤੁਹਾਡੇ ਰੱਬ ਜ਼ਿੰਮੇ ਉਹ ਵਾਅਦਾ ਹੈ ਜਿਹੜਾ ਪੂਰਾ ਹੋਕੇ ਰਹਿਣਾ ਹੈ।
17وَيَوْمَ يَحْشُرُهُمْ وَمَا يَعْبُدُونَ مِن دُونِ اللَّهِ فَيَقُولُ أَأَنتُمْ أَضْلَلْتُمْ عِبَادِي هَٰؤُلَاءِ أَمْ هُمْ ضَلُّوا السَّبِيلَ
17਼ ਜਿਸ ਦਿਨ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਅਤੇ ਉਹਨਾਂ ਇਸ਼ਟਾਂ ਨੂੰ, ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ ਉਹਨਾਂ ਸਭ ਨੂੰ ਇਕੱਠਾ ਕਰੇਗਾ ਅਤੇ (ਇਹਨਾਂ ਤੋਂ) ਪੁੱਛੇਗਾ, ਕੀ ਮੇਰੇ ਇਨ੍ਹਾਂ ਬੰਦਿਆਂ ਨੂੰ ਤੁਸੀਂ ਕੁਰਾਹੇ ਪਾਇਆ ਸੀ ਜਾਂ ਇਹ ਆਪ ਹੀ ਕੁਰਾਹੇ ਪਏ ਗਏ ਸੀ?
18قَالُوا سُبْحَانَكَ مَا كَانَ يَنبَغِي لَنَا أَن نَّتَّخِذَ مِن دُونِكَ مِنْ أَوْلِيَاءَ وَلَٰكِن مَّتَّعْتَهُمْ وَآبَاءَهُمْ حَتَّىٰ نَسُوا الذِّكْرَ وَكَانُوا قَوْمًا بُورًا
18਼ ਉਹ (ਇਸ਼ਟ) ਉੱਤਰ ਦੇਣਗੇ ਕਿ ਤੇਰੀ ਜ਼ਾਤ ਪਾਕ ਹੈ, ਸਾਡੀ ਇਹ ਮਜਾਲ ਨਹੀਂ ਸੀ ਕਿ ਅਸੀਂ ਤੇਥੋਂ ਛੁੱਟ ਹੋਰਾਂ ਨੂੰ ਆਪਣਾ (ਕਾਰਜ ਸਾਧਕ) ਬਣਾਉਂਦੇ। ਅਸਲ ਗੱਲ ਇਹ ਹੈ ਕਿ ਤੂੰ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ ਹਰ ਪ੍ਰਕਾਰ ਦੀ ਜੀਵਨ ਸਮੱਗਰੀ ਬਖ਼ਸ਼ੀ, ਪਰ ਉਹ ਤੇਰੀਆਂ ਨਸੀਹਤਾਂ ਨੂੰ ਭੁਲਾ ਬੈਠੇ, ਫੇਰ ਤਾਂ ਉਹਨਾਂ ਲੋਕਾਂ ਨੇ ਬਰਬਾਦ ਹੋਣਾ ਹੀ ਸੀ।
ਅਲ-ਫੁਰਕਾਨਕੁਰਾਨ ਸੂਚੀ
77ਆਇਤ
MeccanRevelation
16ਆਇਤ

ਅਨੁਵਾਦ — ਅਲ-ਫੁਰਕਾਨ 16

ਸੂਰਾ ਅਲ-ਫੁਰਕਾਨ ਆਇਤ 16 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 16਼ ਇਸ (ਜੰਨਤ ਵਿਚ) ਉਹਨਾਂ ਲਈ ਉਹੀਓ ਹੋਵੇਗਾ ਜਿਸ ਦੀ…

ਸੂਰਾ ਆਇਤ 16/77 — ਅਲ-ਫੁਰਕਾਨ الفرقان (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਫੁਰਕਾਨ ਸੁਣੋ, ਅਲ-ਫੁਰਕਾਨ ਅਨੁਵਾਦ, ਅਲ-ਫੁਰਕਾਨ mp3, ਅਲ-ਫੁਰਕਾਨ pdf. ਆਇਤ 14–18. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers