ਆਲ-ਇਮਰਾਨ · 188/200
ਅਨੁਵਾਦ ਉਚਾਰਨ — ਆਲ-ਇਮਰਾਨ
لَا تَحْسَبَنَّ الَّذِينَ يَفْرَحُونَ بِمَا أَتَوا وَّيُحِبُّونَ أَن يُحْمَدُوا بِمَا لَمْ يَفْعَلُوا فَلَا تَحْسَبَنَّهُم بِمَفَازَةٍ مِّنَ الْعَذَابِ ۖ وَلَهُمْ عَذَابٌ أَلِيمٌ ۝١٨٨
Laa tahsabannal lazeena yafrahoona bimaaa ataw wa yuhibbona ai yuhmadoo bimaa lam yaf`aloo falaa tahsabunnahum bimafaazatim minal `azaabi wa lahum `azaabun aleem
📖 ਪੰਜਾਬੀ ਵਿੱਚ
188਼ ਇਹ ਲੋਕ ਆਪਣੀਆਂ ਕਰਤੂਤਾਂ ’ਤੇ ਬਹੁਤ ਖ਼ੁਸ਼ ਹਨ ਅਤੇ ਚਾਹੁੰਦੇ ਹਨ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਵੀ ਨਹੀਂ ਉਹਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਾਵੇ। ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਦੇ) ਅਜ਼ਾਬ ਤੋਂ ਸੁਰੱਖਿਅਤ ਨਾ ਸਮਝੋ ਉਹਨਾਂ ਲਈ ਤਾਂ ਬੜੀ ਹੀ ਦਰਦਨਾਕ ਸਜ਼ਾ ਹੇ।

🎧 ਸੁਣੋ


📜 ਆਇਤ 186-190 — ਆਲ-ਇਮਰਾਨ

186۞ لَتُبْلَوُنَّ فِي أَمْوَالِكُمْ وَأَنفُسِكُمْ وَلَتَسْمَعُنَّ مِنَ الَّذِينَ أُوتُوا الْكِتَابَ مِن قَبْلِكُمْ وَمِنَ الَّذِينَ أَشْرَكُوا أَذًى كَثِيرًا ۚ وَإِن تَصْبِرُوا وَتَتَّقُوا فَإِنَّ ذَٰلِكَ مِنْ عَزْمِ الْأُمُورِ
186਼ (ਹੇ ਮੁਸਲਮਾਨੋ!) ਤੁਹਾਡੇ ਮਾਲ ਅਤੇ ਤੁਹਾਡੀਆਂ ਜਾਨਾਂ ਰਾਹੀਂ ਤੁਹਾਨੂੰ ਅਵੱਸ਼ ਅਜ਼ਮਾਇਆ ਜਾਵੇਗਾ। ਤੁਸੀਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬ ਦਿੱਤੀ ਗਈ ਅਤੇ ਉਹਨਾਂ ਲੋਕਾਂ ਤੋਂ, ਜਿਹੜੇ ਮੁਸ਼ਰਿਕ ਹਨ, ਜ਼ਰੂਰ ਹੀ ਦੁਖਦਾਈ ਗੱਲਾਂ ਸੁਣੋਗੇ, ਜੇ ਤੁਸੀਂ ਸਬਰ ਕਰੋ ਤੇ ਪਰਹੇਜ਼ਗਾਰੀ ਵਾਲਾ ਵਤੀਰਾ ਅਪਣਾਓਗੇ ਤਾਂ ਇਹ ਬਹੁਤ ਵੱਡੀ ਹਿੱਮਤ ਦਾ ਕੰਮ ਹੇ।
187وَإِذْ أَخَذَ اللَّهُ مِيثَاقَ الَّذِينَ أُوتُوا الْكِتَابَ لَتُبَيِّنُنَّهُ لِلنَّاسِ وَلَا تَكْتُمُونَهُ فَنَبَذُوهُ وَرَاءَ ظُهُورِهِمْ وَاشْتَرَوْا بِهِ ثَمَنًا قَلِيلًا ۖ فَبِئْسَ مَا يَشْتَرُونَ
187਼ ਜਦੋਂ ਅੱਲਾਹ ਨੇ ਅਹਲੇ ਕਿਤਾਬ (ਯਹੂਦੀ ਤੇ ਈਸਾਈਆਂ) ਤੋਂ ਇਹ ਵਚਨ ਲਿਆ ਸੀ ਕਿ ਤੁਸੀਂ ਉਹਨਾਂ (ਕਿਤਾਬਾਂ ਦੇ ਹੁਕਮਾਂ) ਨੂੰ ਸਾਰੇ ਲੋਕਾਂ ਦੇ ਸਾਹਮਣੇ ਲਾਜ਼ਮੀ ਬਿਆਨ ਕਰੋਗੇ ਅਤੇ ਇਸ ਦੇ (ਹੁਕਮਾਂ ਨੂੰ) ਲੁਕਾ ਕੇ ਨਹੀਂ ਰੱਖੋਗੇ ਪਰ ਉਹਨਾਂ ਨੇ ਇਸ ਬਚਨ ਨੂੰ ਪਿੱਠ ਪਿੱਛੇ ਸੁੱਟ ਛੱਡਿਆ ਅਤੇ ਇਸ (ਕਿਤਾਬ) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ (ਭਾਵ ਸੰਸਾਰਿਕ ਲਾਭ ਲਈ) ਵੇਚ ਸੁੱਟਿਆ ਹੇ, ਇਹਨਾਂ ਦਾ ਇਹ ਵਪਾਰ ਕਿੰਨਾ ਭੈੜਾ ਘਾਟੇ ਵਾਲਾ ਹੇ।
188لَا تَحْسَبَنَّ الَّذِينَ يَفْرَحُونَ بِمَا أَتَوا وَّيُحِبُّونَ أَن يُحْمَدُوا بِمَا لَمْ يَفْعَلُوا فَلَا تَحْسَبَنَّهُم بِمَفَازَةٍ مِّنَ الْعَذَابِ ۖ وَلَهُمْ عَذَابٌ أَلِيمٌ
188਼ ਇਹ ਲੋਕ ਆਪਣੀਆਂ ਕਰਤੂਤਾਂ ’ਤੇ ਬਹੁਤ ਖ਼ੁਸ਼ ਹਨ ਅਤੇ ਚਾਹੁੰਦੇ ਹਨ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਵੀ ਨਹੀਂ ਉਹਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਾਵੇ। ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਦੇ) ਅਜ਼ਾਬ ਤੋਂ ਸੁਰੱਖਿਅਤ ਨਾ ਸਮਝੋ ਉਹਨਾਂ ਲਈ ਤਾਂ ਬੜੀ ਹੀ ਦਰਦਨਾਕ ਸਜ਼ਾ ਹੇ।
189وَلِلَّهِ مُلْكُ السَّمَاوَاتِ وَالْأَرْضِ ۗ وَاللَّهُ عَلَىٰ كُلِّ شَيْءٍ قَدِيرٌ
189਼ ਅਕਾਸ਼ ਤੇ ਧਰਤੀ ਦੀ ਬਾਦਸ਼ਾਹਤ ਅੱਲਾਹ ਲਈ ਹੇ ਅਤੇ ਹਰ ਚੀਜ਼ ਅੱਲਾਹ ਦੇ ਵੱਸ ਵਿਚ ਹੇ।
190إِنَّ فِي خَلْقِ السَّمَاوَاتِ وَالْأَرْضِ وَاخْتِلَافِ اللَّيْلِ وَالنَّهَارِ لَآيَاتٍ لِّأُولِي الْأَلْبَابِ
190਼ ਅਕਾਸ਼ ਤੇ ਧਰਤੀ ਨੂੰ ਪੈਦਾ ਕਰਨ ਵਿਚ ਅਤੇ ਰਾਤ ਤੇ ਦਿਨ ਦੇ ਆਉਣ ਜਾਣ ਵਿਚ ਅਕਲਮੰਦ ਲੋਕਾਂ ਲਈ (ਅੱਲਾਹ ਨੂੰ ਸੰਮਝਣ ਲਈ) ਬਥੇਰੀਆਂ ਨਿਸ਼ਾਨੀਆਂ ਹਨ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
188ਆਇਤ

ਅਨੁਵਾਦ — ਆਲ-ਇਮਰਾਨ 188

ਸੂਰਾ ਆਲ-ਇਮਰਾਨ ਆਇਤ 188 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 188਼ ਇਹ ਲੋਕ ਆਪਣੀਆਂ ਕਰਤੂਤਾਂ ’ਤੇ ਬਹੁਤ ਖ਼ੁਸ਼ ਹਨ ਅਤੇ…

ਸੂਰਾ ਆਇਤ 188/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 186–190. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers