ਆਲ-ਇਮਰਾਨ · 192/200
ਅਨੁਵਾਦ ਉਚਾਰਨ — ਆਲ-ਇਮਰਾਨ
رَبَّنَا إِنَّكَ مَن تُدْخِلِ النَّارَ فَقَدْ أَخْزَيْتَهُ ۖ وَمَا لِلظَّالِمِينَ مِنْ أَنصَارٍ ۝١٩٢
Rabbanaaa innaka man tudkhilin Naara faqad akhzai tahoo wa maa lizzaalimeena min ansaar
📖 ਪੰਜਾਬੀ ਵਿੱਚ
192਼ ਹੇ ਸਾਡੇ ਪਾਲਣਹਾਰ! ਤੂੰ ਜਿਸ ਨੂੰ ਵੀ ਨਰਕ ਵਿਚ ਸੁੱਟਿਆ, ਹਕੀਕਤ ਵਿਚ ਉਸ ਨੂੰ ਤੂੰ ਜ਼ਲੀਲ ਕੀਤਾ ਹੇ ਅਤੇ (ਆਖ਼ਿਰਤ ਵਿਚ) ਜ਼ਾਲਮਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ।

🎧 ਸੁਣੋ


📜 ਆਇਤ 190-194 — ਆਲ-ਇਮਰਾਨ

190إِنَّ فِي خَلْقِ السَّمَاوَاتِ وَالْأَرْضِ وَاخْتِلَافِ اللَّيْلِ وَالنَّهَارِ لَآيَاتٍ لِّأُولِي الْأَلْبَابِ
190਼ ਅਕਾਸ਼ ਤੇ ਧਰਤੀ ਨੂੰ ਪੈਦਾ ਕਰਨ ਵਿਚ ਅਤੇ ਰਾਤ ਤੇ ਦਿਨ ਦੇ ਆਉਣ ਜਾਣ ਵਿਚ ਅਕਲਮੰਦ ਲੋਕਾਂ ਲਈ (ਅੱਲਾਹ ਨੂੰ ਸੰਮਝਣ ਲਈ) ਬਥੇਰੀਆਂ ਨਿਸ਼ਾਨੀਆਂ ਹਨ।
191الَّذِينَ يَذْكُرُونَ اللَّهَ قِيَامًا وَقُعُودًا وَعَلَىٰ جُنُوبِهِمْ وَيَتَفَكَّرُونَ فِي خَلْقِ السَّمَاوَاتِ وَالْأَرْضِ رَبَّنَا مَا خَلَقْتَ هَٰذَا بَاطِلًا سُبْحَانَكَ فَقِنَا عَذَابَ النَّارِ
191਼ ਜਿਹੜੇ (ਨੇਕ ਲੋਕ) ਖੜੇ, ਬੈਠੇ ਅਤੇ ਲੇਟਦੇ ਹੋਏ (ਭਾਵ ਹਰ ਹਾਲ ਵਿਚ) ਅੱਲਾਹ ਨੂੰ ਯਾਦ ਰੱਖਦੇ ਹਨ ਅਤੇ ਅਕਾਸ਼ ਤੇ ਧਰਤੀ ਦੀ ਬਣਤਰ ’ਤੇ ਵਿਚਾਰ ਕਰਦੇ ਹਨ ਅਤੇ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਇਹ ਸਭ ਕੁੱਝ ਵਿਅਰਥ ਨਹੀਂ ਬਣਾਇਆ, ਤੂੰ ਪਾਕ ਹੇ, ਬਸ ਤੂੰ ਸਾਨੂੰ ਨਰਕ ਦੀ ਅੱਗ ਦੇ ਅਜ਼ਾਬ ਤੋਂ ਬਚਾ ਲੈ।
192رَبَّنَا إِنَّكَ مَن تُدْخِلِ النَّارَ فَقَدْ أَخْزَيْتَهُ ۖ وَمَا لِلظَّالِمِينَ مِنْ أَنصَارٍ
192਼ ਹੇ ਸਾਡੇ ਪਾਲਣਹਾਰ! ਤੂੰ ਜਿਸ ਨੂੰ ਵੀ ਨਰਕ ਵਿਚ ਸੁੱਟਿਆ, ਹਕੀਕਤ ਵਿਚ ਉਸ ਨੂੰ ਤੂੰ ਜ਼ਲੀਲ ਕੀਤਾ ਹੇ ਅਤੇ (ਆਖ਼ਿਰਤ ਵਿਚ) ਜ਼ਾਲਮਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ।
193رَّبَّنَا إِنَّنَا سَمِعْنَا مُنَادِيًا يُنَادِي لِلْإِيمَانِ أَنْ آمِنُوا بِرَبِّكُمْ فَآمَنَّا ۚ رَبَّنَا فَاغْفِرْ لَنَا ذُنُوبَنَا وَكَفِّرْ عَنَّا سَيِّئَاتِنَا وَتَوَفَّنَا مَعَ الْأَبْرَارِ
193਼ ਹੇ ਸਾਡੇ ਪਾਲਣਹਾਰ! ਬੇਸ਼ੱਕ ਅਸੀਂ ਸੁਣਿਆ ਕਿ ਮੁਨਾਦੀ ਕਰਨ ਵਾਲਾ ਉੱਚੀ ਅਵਾਜ਼ ਨਾਲ (ਲੋਕਾਂ ਨੂੰ) ਈਮਾਨ ਵੱਲ ਸੱਦ ਰਿਹਾ ਹੇ ਕਿ ਹੇ ਲੋਕੋ! ਆਪਣੇ ਰੱਬ ’ਤੇ ਈਮਾਨ ਲੇ ਆਓ। ਸੋ ਅਸੀਂ ਉਸ ਦੀ ਗੱਲ ਮੰਨਦ ਹੋਏ) ਈਮਾਨ ਲੈ ਆਏ। ਹੇ ਰੱਬਾ! ਹੁਣ ਤੂੰ ਸਾਡੇ ਗੁਨਾਹਾਂ ਨੂੰ ਮੁਆਫ਼ ਕਰ ਦੇ ਅਤੇ ਸਾਡੀਆਂ ਬੁਰਾਈਆਂ ਨੂੰ ਸਾਥੋਂ ਦੂਰ ਕਰਦੇ ਅਤੇ ਜਦੋਂ ਸਾਡੀ ਮੌਤ ਆਵੇ ਤਾਂ ਅਸੀਂ ਨੇਕ ਲੋਕਾਂ ਦੇ ਨਾਲ ਹੋਈਏ।
194رَبَّنَا وَآتِنَا مَا وَعَدتَّنَا عَلَىٰ رُسُلِكَ وَلَا تُخْزِنَا يَوْمَ الْقِيَامَةِ ۗ إِنَّكَ لَا تُخْلِفُ الْمِيعَادَ
194਼ ਹੇ ਸਾਡੇ ਪਾਲਣਹਾਰ! ਸਾਨੂੰ ਉਹ ਚੀਜ਼ (ਸਵਰਗ) ਬਖ਼ਸ਼ ਦੇ ਜਿਸ ਦਾ ਵਾਅਦਾ ਤੈਂਨੇ ਸਾਡੇ ਨਾਲ ਆਪਣੇ ਰਸੂਲਾਂ ਰਾਹੀਂ ਕੀਤਾ ਹੇ ਅਤੇ ਸਾਨੂੰ ਕਿਆਮਤ ਵਾਲੇ ਦਿਨ ਜ਼ਲੀਲ ਨਾ ਕਰੀਂ। ਬੇਸ਼ੱਕ ਤੂੰ ਆਪਣੇ ਵਾਅਦੇ ਤੋਂ ਫਿਰਨ ਵਾਲਾ ਨਹੀਂ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
192ਆਇਤ

ਅਨੁਵਾਦ — ਆਲ-ਇਮਰਾਨ 192

ਸੂਰਾ ਆਲ-ਇਮਰਾਨ ਆਇਤ 192 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 192਼ ਹੇ ਸਾਡੇ ਪਾਲਣਹਾਰ! ਤੂੰ ਜਿਸ ਨੂੰ ਵੀ ਨਰਕ ਵਿਚ…

ਸੂਰਾ ਆਇਤ 192/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 190–194. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers