ਲੁਕਮਾਨ · 22/34
ਅਨੁਵਾਦ ਉਚਾਰਨ — ਲੁਕਮਾਨ
۞ وَمَن يُسْلِمْ وَجْهَهُ إِلَى اللَّهِ وَهُوَ مُحْسِنٌ فَقَدِ اسْتَمْسَكَ بِالْعُرْوَةِ الْوُثْقَىٰ ۗ وَإِلَى اللَّهِ عَاقِبَةُ الْأُمُورِ ۝٢٢
Wa many yuslim wajha hooo ilal laahi wa huwa muhsinun faqadistamsaka bil`ur watil wusqaa; wa ilal laahi `aaqibatul umoor
📖 ਪੰਜਾਬੀ ਵਿੱਚ
22਼ ਜਿਹੜਾ ਵਿਅਕਤੀ ਪਾਲਣਾ ਕਰਦੇ ਹੋਏ ਆਪਣਾ ਚਿਹਰਾ ਅੱਲਾਹ ਵੱਲ ਝੁਕਾ ਦੇਵੇ ਜਦ ਕਿ ਉਹ ਨੇਕ ਕੰਮ ਕਰਨ ਵਾਲਾ ਵੀ ਹੋਵੇ, ਵਾਸਤਵ ਵਿਚ ਉਸ ਨੇ ਇਕ ਭਰੋਸੇਯੋਗ ਆਸਰਾ ਫੜ ਲਿਆ ਹੈ। ਸਾਰੇ ਮਾਮਲਿਆਂ ਦਾ ਨਿਬੇੜਾ ਅੱਲਾਹ ਦੇ ਕੋਲ ਹੀ ਹੋਣਾ ਹੈ।

🎧 ਸੁਣੋ


📜 ਆਇਤ 20-24 — ਲੁਕਮਾਨ

20أَلَمْ تَرَوْا أَنَّ اللَّهَ سَخَّرَ لَكُم مَّا فِي السَّمَاوَاتِ وَمَا فِي الْأَرْضِ وَأَسْبَغَ عَلَيْكُمْ نِعَمَهُ ظَاهِرَةً وَبَاطِنَةً ۗ وَمِنَ النَّاسِ مَن يُجَادِلُ فِي اللَّهِ بِغَيْرِ عِلْمٍ وَلَا هُدًى وَلَا كِتَابٍ مُّنِيرٍ
20਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਨੇ ਅਕਾਸ਼ ਤੇ ਧਰਤੀ ਦੀ ਹਰੇਕ ਚੀਜ਼ ਨੂੰ ਤੁਹਾਡੇ ਵੱਸ ਵਿਚ ਕਰ ਛੱਡਿਆ ਹੈ ਅਤੇ ਆਪਣੀਆਂ ਸਾਰੀਆਂ ਦਿਸਣ ਵਾਲੀਆਂ ਅਤੇ ਗੁਪਤ ਨਿਅਮਤਾਂ ਤੁਹਾਡੇ ਉੱਤੇ ਪੂਰੀਆਂ ਕਰ ਦਿੱਤੀਆਂ ਹਨ। ਕੁੱਝ ਲੋਕੀ ਉਹ ਹਨ ਜਿਹੜੇ ਬਿਨਾਂ ਕਿਸੇ ਗਿਆਨ ਜਾਂ ਹਿਦਾਇਤ ਜਾਂ ਬਿਨਾਂ ਕਿਸੇ ਚਾਨਣ ਵਿਖਾਉਣ ਵਾਲੀ ਕਿਤਾਬ ਤੋਂ ਰੱਬ ਸੰਬੰਧੀ ਬਹਿਸਾਂ ਕਰਦੇ ਹਨ।
21وَإِذَا قِيلَ لَهُمُ اتَّبِعُوا مَا أَنزَلَ اللَّهُ قَالُوا بَلْ نَتَّبِعُ مَا وَجَدْنَا عَلَيْهِ آبَاءَنَا ۚ أَوَلَوْ كَانَ الشَّيْطَانُ يَدْعُوهُمْ إِلَىٰ عَذَابِ السَّعِيرِ
21਼ ਜਦੋਂ ਉਹਨਾਂ (ਮੁਸ਼ਰਿਕਾਂ) ਨੂੰ ਕਿਹਾ ਜਾਂਦਾ ਕਿ ਜੋ ਅੱਲਾਹ ਨੇ ਉਤਾਰੀ ਹੈ ਉਸ (•ਕੁਰਆਨ) ਦੀ ਹੀ ਪਾਲਣਾ ਕਰੋ ਤਾਂ ਆਖਦੇ ਹਨ ਕਿ ਅਸੀਂ ਤਾਂ ਉਹੀਓ ਕਰਾਂਗਾ ਜੋ ਅਸੀਂ ਆਪਣੇ ਪਿਓ ਦਾਦਿਆਂ (ਬਜ਼ੁਰਗਾਂ) ਨੂੰ ਕਰਦੇ ਵੇਖਿਆ ਹੈ। (ਉਹਨਾਂ ਨੂੰ ਪੁਛੋ ਕਿ) ਭਾਵੇਂ ਸ਼ੈਤਾਨ ਉਹਨਾਂ ਨੂੰ ਨਰਕ ਵੱਲ ਹੀ ਬੁਲਾਉਂਦਾ ਹੋਵੇ, ਕੀ ਫੇਰ ਵੀ? (ਉਸੇ ਚੀਜ਼ ਦੀ ਪਾਲਣਾ ਕਰੋਗੇ?)
22۞ وَمَن يُسْلِمْ وَجْهَهُ إِلَى اللَّهِ وَهُوَ مُحْسِنٌ فَقَدِ اسْتَمْسَكَ بِالْعُرْوَةِ الْوُثْقَىٰ ۗ وَإِلَى اللَّهِ عَاقِبَةُ الْأُمُورِ
22਼ ਜਿਹੜਾ ਵਿਅਕਤੀ ਪਾਲਣਾ ਕਰਦੇ ਹੋਏ ਆਪਣਾ ਚਿਹਰਾ ਅੱਲਾਹ ਵੱਲ ਝੁਕਾ ਦੇਵੇ ਜਦ ਕਿ ਉਹ ਨੇਕ ਕੰਮ ਕਰਨ ਵਾਲਾ ਵੀ ਹੋਵੇ, ਵਾਸਤਵ ਵਿਚ ਉਸ ਨੇ ਇਕ ਭਰੋਸੇਯੋਗ ਆਸਰਾ ਫੜ ਲਿਆ ਹੈ। ਸਾਰੇ ਮਾਮਲਿਆਂ ਦਾ ਨਿਬੇੜਾ ਅੱਲਾਹ ਦੇ ਕੋਲ ਹੀ ਹੋਣਾ ਹੈ।
23وَمَن كَفَرَ فَلَا يَحْزُنكَ كُفْرُهُ ۚ إِلَيْنَا مَرْجِعُهُمْ فَنُنَبِّئُهُم بِمَا عَمِلُوا ۚ إِنَّ اللَّهَ عَلِيمٌ بِذَاتِ الصُّدُورِ
23਼ (ਹੇ ਨਬੀ!) ਜਿਹੜਾ (ਰੱਬੀ ਹਿਦਾਇਤਾਂ ਦਾ) ਇਨਕਾਰ ਕਰਦਾ ਹੈ, ਉਸ ਦੇ ਇਨਕਾਰ ਤੋਂ ਤੁਸੀਂ ਦੁਖੀ ਨਾ ਹੋਵੋ। ਅੰਤ ਉਹਨਾਂ ਨੇ ਪਰਤ ਕੇ ਆਉਣਾ ਤਾਂ ਸਾਡੇ ਵੱਲ ਹੀ ਹੈ। ਫੇਰ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਉਹ ਸੰਸਾਰ ਵਿਚ ਕੀ ਕੁੱਝ ਕਰਦੇ ਸੀ। ਨਿਰਸੰਦੇਹ, ਅੱਲਾਹ ਦਿਲਾਂ ਦੇ ਭੇਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
24نُمَتِّعُهُمْ قَلِيلًا ثُمَّ نَضْطَرُّهُمْ إِلَىٰ عَذَابٍ غَلِيظٍ
24਼ ਅਸੀਂ ਉਹਨਾਂ (ਇਨਕਾਰੀਆਂ) ਇਸ ਸੰਸਾਰ ਵਿਚ ਥੋੜ੍ਹਾ ਜਿਹਾ ਲਾਭ ਦਿੰਦੇ ਹਾਂ, ਫੇਰ ਅਸੀਂ ਉਹਨਾਂ ਨੂੰ ਇਕ ਕਰੜੇ ਅਜ਼ਾਬ ਵੱਲ ਧੂਹ ਲੈ ਜਾਵਾਂਗੇ।
ਲੁਕਮਾਨਕੁਰਾਨ ਸੂਚੀ
34ਆਇਤ
MeccanRevelation
22ਆਇਤ

ਅਨੁਵਾਦ — ਲੁਕਮਾਨ 22

ਸੂਰਾ ਲੁਕਮਾਨ ਆਇਤ 22 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 22਼ ਜਿਹੜਾ ਵਿਅਕਤੀ ਪਾਲਣਾ ਕਰਦੇ ਹੋਏ ਆਪਣਾ ਚਿਹਰਾ ਅੱਲਾਹ ਵੱਲ…

ਸੂਰਾ ਆਇਤ 22/34 — ਲੁਕਮਾਨ لقمان (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਲੁਕਮਾਨ ਸੁਣੋ, ਲੁਕਮਾਨ ਅਨੁਵਾਦ, ਲੁਕਮਾਨ mp3, ਲੁਕਮਾਨ pdf. ਆਇਤ 20–24. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers