ਲੁਕਮਾਨ · 30/34
ਅਨੁਵਾਦ ਉਚਾਰਨ — ਲੁਕਮਾਨ
ذَٰلِكَ بِأَنَّ اللَّهَ هُوَ الْحَقُّ وَأَنَّ مَا يَدْعُونَ مِن دُونِهِ الْبَاطِلُ وَأَنَّ اللَّهَ هُوَ الْعَلِيُّ الْكَبِيرُ ۝٣٠
Zaalika bi annal laaha Huwal Haqqu wa anna maa yad`oona min doonihil baatilu wa annal laaha Huwal `Aliyyul Kabeer
📖 ਪੰਜਾਬੀ ਵਿੱਚ
30਼ ਇਹ ਸਭ ਇਸ ਲਈ (ਦੱਸਿਆ ਜਾਂਦਾ ਹੈ) ਹੈ ਕਿ ਅੱਲਾਹ ਹੀ ਹੱਕ ਹੈ ਅਤੇ ਬੇਸ਼ੱਕ ਉਸ (ਅੱਲਾਹ)ਨੂੰ ਛੱਡ ਕੇ ਜਿਨ੍ਹਾਂ (ਇਸ਼ਟਾਂ) ਨੂੰ ਇਹ (ਕਾਫ਼ਿਰ) ਪੁਕਾਰਦੇ ਹਨ ਉਹ ਸਭ ਝੂਠੇ ਹਨ। ਬੇਸ਼ੱਕ ਅੱਲਾਹ ਹੀ ਉੱਚੀਆਂ ਸ਼ਾਨਾਂ ਵਾਲਾ ਤੇ ਸਭ ਤੋਂ ਵੱਡਾ ਹੈ।

🎧 ਸੁਣੋ


📜 ਆਇਤ 28-32 — ਲੁਕਮਾਨ

28مَّا خَلْقُكُمْ وَلَا بَعْثُكُمْ إِلَّا كَنَفْسٍ وَاحِدَةٍ ۗ إِنَّ اللَّهَ سَمِيعٌ بَصِيرٌ
28਼ ਤੁਹਾਨੂੰ ਸਭ ਨੂੰ ਪੈਦਾ ਕਰਨਾ ਅਤੇ ਮੁੜ ਸੁਰਜੀਤ ਕਰਨਾ (ਅੱਲਾਹ ਲਈ) ਤਾਂ ਇੰਜ ਹੈ ਜਿਵੇਂ ਕਿਸੇ ਇਕ ਜੀ ਨੂੰ ਪੈਦਾ ਕਰਨਾ। ਬੇਸ਼ੱਕ ਅੱਲਾਹ ਸਭ ਕੁੱਝ ਸੁਣਨ ਤੇ ਵੇਖਣ ਵਾਲਾ ਹੈ।
29أَلَمْ تَرَ أَنَّ اللَّهَ يُولِجُ اللَّيْلَ فِي النَّهَارِ وَيُولِجُ النَّهَارَ فِي اللَّيْلِ وَسَخَّرَ الشَّمْسَ وَالْقَمَرَ كُلٌّ يَجْرِي إِلَىٰ أَجَلٍ مُّسَمًّى وَأَنَّ اللَّهَ بِمَا تَعْمَلُونَ خَبِيرٌ
29਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਰਾਤ ਨੂੰ ਦਿਨ ਵਿਚ ਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ? ਸੂਰਜ ਤੇ ਚੰਨ ਨੂੰ ਉਸੇ ਨੇ ਕੰਮ ’ਤੇ ਲਾ ਰੱਖਿਆ ਹੈ ਤੇ ਹਰੇਕ (ਅੱਲਾਹ ਵੱਲੋਂ) ਨਿਰਧਾਰਿਤ ਸਮੇਂ ਤਕ ਚਲਦਾ ਰਹੇਗਾ। ਬੇਸ਼ੱਕ ਅੱਲਾਹ ਹਰ ਉਸ ਕੰਮ ਤੋਂ, ਜੋ ਵੀ ਤੁਸੀਂ ਕਰਦੇ ਹੋ, ਭਲੀ-ਭਾਂਤ ਜਾਣੂ ਹੈ।
30ذَٰلِكَ بِأَنَّ اللَّهَ هُوَ الْحَقُّ وَأَنَّ مَا يَدْعُونَ مِن دُونِهِ الْبَاطِلُ وَأَنَّ اللَّهَ هُوَ الْعَلِيُّ الْكَبِيرُ
30਼ ਇਹ ਸਭ ਇਸ ਲਈ (ਦੱਸਿਆ ਜਾਂਦਾ ਹੈ) ਹੈ ਕਿ ਅੱਲਾਹ ਹੀ ਹੱਕ ਹੈ ਅਤੇ ਬੇਸ਼ੱਕ ਉਸ (ਅੱਲਾਹ)ਨੂੰ ਛੱਡ ਕੇ ਜਿਨ੍ਹਾਂ (ਇਸ਼ਟਾਂ) ਨੂੰ ਇਹ (ਕਾਫ਼ਿਰ) ਪੁਕਾਰਦੇ ਹਨ ਉਹ ਸਭ ਝੂਠੇ ਹਨ। ਬੇਸ਼ੱਕ ਅੱਲਾਹ ਹੀ ਉੱਚੀਆਂ ਸ਼ਾਨਾਂ ਵਾਲਾ ਤੇ ਸਭ ਤੋਂ ਵੱਡਾ ਹੈ।
31أَلَمْ تَرَ أَنَّ الْفُلْكَ تَجْرِي فِي الْبَحْرِ بِنِعْمَتِ اللَّهِ لِيُرِيَكُم مِّنْ آيَاتِهِ ۚ إِنَّ فِي ذَٰلِكَ لَآيَاتٍ لِّكُلِّ صَبَّارٍ شَكُورٍ
31਼ ਕੀ ਤੁਸੀਂ ਇਸ ’ਤੇ ਵਿਚਾਰ ਨਹੀਂ ਕਰਦੇ ਕਿ ਬੇਸ਼ੱਕ ਸਮੁੰਦਰਾਂ ਵਿਚ ਬੇੜੀਆਂ ਅੱਲਾਹ ਦੀ ਮਿਹਰਬਾਨੀਆਂ ਨਾਲ ਹੀ ਚਲਦੀਆਂ ਹਨ ਤਾਂ ਜੋ ਉਹ ਤੁਹਾਨੂੰ ਆਪਣੀ (ਕੁਦਰਤ ਦੀਆਂ) ਨਿਸ਼ਾਨੀਆਂ ਵਿਖਾਵੇ। ਨਿਰਸੰਦੇਹ, ਇਸ ਵਿਚ ਹਰ ਸਬਰ ਤੇ ਸ਼ੁਕਰ ਕਰਨ ਵਾਲੇ ਲਈ ਨਿਸ਼ਾਨੀਆਂ ਹਨ।
32وَإِذَا غَشِيَهُم مَّوْجٌ كَالظُّلَلِ دَعَوُا اللَّهَ مُخْلِصِينَ لَهُ الدِّينَ فَلَمَّا نَجَّاهُمْ إِلَى الْبَرِّ فَمِنْهُم مُّقْتَصِدٌ ۚ وَمَا يَجْحَدُ بِآيَاتِنَا إِلَّا كُلُّ خَتَّارٍ كَفُورٍ
32਼ ਜਦੋਂ ਸਮੁੰਦਰ ਦੀਆਂ ਛੱਲਾਂ ਛਤਰ੍ਹਾਂ ਵਾਂਗ ਉਹਨਾਂ ਉੱਤੇ ਛਾ ਜਾਂਦੀਆਂ ਹਨ ਤਾਂ ਫੇਰ ਉਹ (ਬੇੜੀ ਚਾਲਕ) ਖ਼ਾਲਿਸ ਈਮਾਨ ਰੱਖਦਾ ਹੋਇਆ ਅੱਲਾਹ ਨੂੰ ਹੀ ਪੁਕਾਰਦਾ ਹੈ। ਫੇਰ ਜਦੋਂ ਉਹ (ਅੱਲਾਹ) ਉਸ ਨੂੰ ਬਚਾ ਕੇ ਥਲ ਤਕ ਪਹੁੰਚਾ ਦਿੰਦਾ ਹੈ ਤਾਂ ਉਹਨਾਂ ਵਿਚ ਕੁੱਝ ਹੀ ਲੋਕ ਆਪਣੇ ਵਚਨਾਂ ’ਤੇ ਕਾਇਮ ਰਹਿੰਦੇ ਹਨ। ਸਾਡੀਆਂ ਆਇਤਾਂ (ਨਿਸ਼ਾਨੀਆਂ) ਦਾ ਇਨਕਾਰ ਕੇਵਲ ਉਹੀਓ ਕਰਦਾ ਹੈ, ਜਿਹੜਾ ਦਿੱਤੇ ਵਚਨਾਂ ਨੂੰ ਤੋੜਣ ਵਾਲਾ ਤੇ ਨਾ-ਸ਼ੁਕਰਾ ਹੈ।1
ਲੁਕਮਾਨਕੁਰਾਨ ਸੂਚੀ
34ਆਇਤ
MeccanRevelation
30ਆਇਤ

ਅਨੁਵਾਦ — ਲੁਕਮਾਨ 30

ਸੂਰਾ ਲੁਕਮਾਨ ਆਇਤ 30 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 30਼ ਇਹ ਸਭ ਇਸ ਲਈ (ਦੱਸਿਆ ਜਾਂਦਾ ਹੈ) ਹੈ ਕਿ…

ਸੂਰਾ ਆਇਤ 30/34 — ਲੁਕਮਾਨ لقمان (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਲੁਕਮਾਨ ਸੁਣੋ, ਲੁਕਮਾਨ ਅਨੁਵਾਦ, ਲੁਕਮਾਨ mp3, ਲੁਕਮਾਨ pdf. ਆਇਤ 28–32. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers