ਫ਼ੁਸਿਲਤ · 14/54
ਅਨੁਵਾਦ ਉਚਾਰਨ — ਫ਼ੁਸਿਲਤ
إِذْ جَاءَتْهُمُ الرُّسُلُ مِن بَيْنِ أَيْدِيهِمْ وَمِنْ خَلْفِهِمْ أَلَّا تَعْبُدُوا إِلَّا اللَّهَ ۖ قَالُوا لَوْ شَاءَ رَبُّنَا لَأَنزَلَ مَلَائِكَةً فَإِنَّا بِمَا أُرْسِلْتُم بِهِ كَافِرُونَ ۝١٤
Iz jaaa`at humur Rusulu mim baini aydeehim wa min khalfihim allaa ta`budooo illal laaha qaaloo law shaaa`a Rabunaa la anzala malaaa `ikatan fa innaa bimaaa ursiltum bihee kaafiroon
📖 ਪੰਜਾਬੀ ਵਿੱਚ
14਼ ਜਦੋਂ ਪੈਗ਼ੰਬਰ ਉਹਨਾਂ (ਸਮੂਦੀਆਂ) ਕੋਲ ਉਹਨਾਂ ਦੇ ਅੱਗੇ-ਪਿੱਛੇ ਇਹ ਕਹਿੰਦੇ ਹੋਏ ਆਏ ਕਿ ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਤਾਂ ਉਹਨਾਂ ਨੇ ਉੱਤਰ ਵਿਚ ਕਿਹਾ ਕਿ ਜੇ ਸਾਡਾ ਪਾਲਣਹਾਰ ਚਾਹੁੰਦਾ ਤਾਂ (ਇਹ ਗੱਲ ਦੱਸਣ ਲਈ) ਫ਼ਰਿਸ਼ਤੇ ਭੇਜਦਾ। ਜੋ ਸੁਨੇਹਾ ਤੁਹਾਨੂੰ ਦੇਕੇ ਘੱਲਿਆ ਗਿਆ ਹੈ ਅਸੀਂ ਉਸ ਦਾ ਇਨਕਾਰ ਕਰਦੇ ਹਾਂ।
🎧 ਸੁਣੋ

📜 ਆਇਤ 12-16 — ਫ਼ੁਸਿਲਤ

12فَقَضَاهُنَّ سَبْعَ سَمَاوَاتٍ فِي يَوْمَيْنِ وَأَوْحَىٰ فِي كُلِّ سَمَاءٍ أَمْرَهَا ۚ وَزَيَّنَّا السَّمَاءَ الدُّنْيَا بِمَصَابِيحَ وَحِفْظًا ۚ ذَٰلِكَ تَقْدِيرُ الْعَزِيزِ الْعَلِيمِ
12਼ ਫੇਰ ਅਸੀਂ ਦੋ ਦਿਨਾਂ ਵਿਚ ਸਤ ਅਕਾਸ਼ ਬਣਾ ਦਿੱਤੇ ਅਤੇ ਹਰ ਅਕਾਸ਼ ਨੂੰ ਉਸ ਦੇ ਅਨੁਸਾਰ ਆਦੇਸ਼ ਦਿੱਤੇ, ਅਸੀਂ ਦੁਨੀਆਂ (ਵਿਚ ਦਿਸਣ ਵਾਲੇ) ਅਕਾਸ਼ ਨੂੰ ਚਰਾਗ਼ਾਂ ਨਾਲ (ਭਾਵ ਤਾਰਿਆਂ) ਨਾਲ ਸਜਾਇਆ 1 ਅਤੇ ਉਸ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ। ਇਹ ਤਦਬੀਰ ਅਤਿਅੰਤ ਜ਼ੋਰਾਵਰ ਅਤੇ ਜਾਣਨਹਾਰ ਦੀ ਹੈ।
13فَإِنْ أَعْرَضُوا فَقُلْ أَنذَرْتُكُمْ صَاعِقَةً مِّثْلَ صَاعِقَةِ عَادٍ وَثَمُودَ
13਼ ਜੇ ਫੇਰ ਵੀ ਉਹ (ਕਾਫ਼ਿਰ) ਮੂੰਹ ਮੋੜਦੇ ਹਨ ਤਾਂ ਤੁਸੀਂ (ਹੇ ਨਬੀ!) ਆਖ ਦਿਓ ਕਿ ਮੈਂ ਤਾਂ ਤੁਹਾਨੂੰ ਉਸ ਕੜਕਦਾਰ (ਅਸਮਾਨੀ ਅਜ਼ਾਬ) ਤੋਂ ਡਰਾਉਂਦਾ ਹੈ ਜਿਹੜੀ ਆਦ ਤੇ ਸਮੂਦ ਦੀ ਕੜਕ ਵਾਂਗ ਹੋਵੇਗੀ।
14إِذْ جَاءَتْهُمُ الرُّسُلُ مِن بَيْنِ أَيْدِيهِمْ وَمِنْ خَلْفِهِمْ أَلَّا تَعْبُدُوا إِلَّا اللَّهَ ۖ قَالُوا لَوْ شَاءَ رَبُّنَا لَأَنزَلَ مَلَائِكَةً فَإِنَّا بِمَا أُرْسِلْتُم بِهِ كَافِرُونَ
14਼ ਜਦੋਂ ਪੈਗ਼ੰਬਰ ਉਹਨਾਂ (ਸਮੂਦੀਆਂ) ਕੋਲ ਉਹਨਾਂ ਦੇ ਅੱਗੇ-ਪਿੱਛੇ ਇਹ ਕਹਿੰਦੇ ਹੋਏ ਆਏ ਕਿ ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਤਾਂ ਉਹਨਾਂ ਨੇ ਉੱਤਰ ਵਿਚ ਕਿਹਾ ਕਿ ਜੇ ਸਾਡਾ ਪਾਲਣਹਾਰ ਚਾਹੁੰਦਾ ਤਾਂ (ਇਹ ਗੱਲ ਦੱਸਣ ਲਈ) ਫ਼ਰਿਸ਼ਤੇ ਭੇਜਦਾ। ਜੋ ਸੁਨੇਹਾ ਤੁਹਾਨੂੰ ਦੇਕੇ ਘੱਲਿਆ ਗਿਆ ਹੈ ਅਸੀਂ ਉਸ ਦਾ ਇਨਕਾਰ ਕਰਦੇ ਹਾਂ।
15فَأَمَّا عَادٌ فَاسْتَكْبَرُوا فِي الْأَرْضِ بِغَيْرِ الْحَقِّ وَقَالُوا مَنْ أَشَدُّ مِنَّا قُوَّةً ۖ أَوَلَمْ يَرَوْا أَنَّ اللَّهَ الَّذِي خَلَقَهُمْ هُوَ أَشَدُّ مِنْهُمْ قُوَّةً ۖ وَكَانُوا بِآيَاتِنَا يَجْحَدُونَ
15਼ ਜਿਹੜੀ ਆਦ ਦੀ ਕੌਮ ਵਾਲੇ ਸੀ ਉਹਨਾਂ ਨੇ ਧਰਤੀ ਉੱਤੇ ਅਣਹੱਕਾ ਘਮੰਡ ਕੀਤਾ ਅਤੇ ਕਹਿਣ ਲੱਗੇ ਕਿ ਸਾਥੋਂ ਜ਼ੋਰਾਵਰੀ ਵਿਚ ਵਧੇਰੇ ਕੌਣ ਹੈ ਕੀ (ਉਹਨਾਂ ਆਦੀਆਂ ਨੇ) ਨਹੀਂ ਵੇਖਿਆ ਕਿ ਬੇਸ਼ੱਕ ਜਿਸ ਅੱਲਾਹ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਹ ਉਹਨਾਂ ਤੋਂ ਕਿਤੇ ਵੱਧ ਜ਼ੋਰਾਵਰ ਹੈ, (ਪ੍ਰੰਤੂ) ਉਹ ਸਾਡੀਆਂ ਆਇਤਾਂ ਦਾ (ਅਖ਼ੀਰ ਤੱਕ) ਇਨਕਾਰ ਹੀ ਕਰਦੇ ਰਹੇ।
16فَأَرْسَلْنَا عَلَيْهِمْ رِيحًا صَرْصَرًا فِي أَيَّامٍ نَّحِسَاتٍ لِّنُذِيقَهُمْ عَذَابَ الْخِزْيِ فِي الْحَيَاةِ الدُّنْيَا ۖ وَلَعَذَابُ الْآخِرَةِ أَخْزَىٰ ۖ وَهُمْ لَا يُنصَرُونَ
16਼ ਅੰਤ ਅਸੀਂ ਉਹਨਾਂ (ਆਦ ਦੀ ਕੌਮ) ’ਤੇ ਅਸ਼ੁਭ (ਸਿੱਧ ਹੋਣ ਵਾਲੇ) ਦਿਨਾਂ ਵਿਚ ਤੇਜ਼ ਸ਼ੂਕਦੀ ਹੋਈ ਹਵਾ ਭੇਜ ਦਿੱਤੀ ਤਾਂ ਜੋ ਉਹਨਾਂ ਨੂੰ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲੇ ਅਜ਼ਾਬ ਦਾ ਸੁਆਦ ਚਖਾ ਦੇਈਏ। ਜਦੋਂ ਕਿ ਪਰਲੋਕ ਦਾ ਅਜ਼ਾਬ ਤਾਂ ਇਸ ਤੋਂ ਕਿਤੇ ਵੱਧ ਰੁਸਵਾਈ ਵਾਲਾ ਹੈ ਅਤੇ ਉੱਥੇ ਉਹਨਾਂ ਦੀ ਕੋਈ ਸਹਾਇਤਾ ਵੀ ਨਹੀਂ ਕੀਤੀ ਆਵੇਗੀ।
ਫ਼ੁਸਿਲਤਕੁਰਾਨ ਸੂਚੀ
54ਆਇਤ
MeccanRevelation
14ਆਇਤ

ਅਨੁਵਾਦ — ਫ਼ੁਸਿਲਤ 14

ਸੂਰਾ ਫ਼ੁਸਿਲਤ ਆਇਤ 14 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 14਼ ਜਦੋਂ ਪੈਗ਼ੰਬਰ ਉਹਨਾਂ (ਸਮੂਦੀਆਂ) ਕੋਲ ਉਹਨਾਂ ਦੇ ਅੱਗੇ-ਪਿੱਛੇ ਇਹ…

ਸੂਰਾ ਆਇਤ 14/54 — ਫ਼ੁਸਿਲਤ فصلت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਫ਼ੁਸਿਲਤ ਸੁਣੋ, ਫ਼ੁਸਿਲਤ ਅਨੁਵਾਦ, ਫ਼ੁਸਿਲਤ mp3, ਫ਼ੁਸਿਲਤ pdf. ਆਇਤ 12–16. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers