ਅਲ-ਫਤਹ · 19/29
ਅਨੁਵਾਦ ਉਚਾਰਨ — ਅਲ-ਫਤਹ
وَمَغَانِمَ كَثِيرَةً يَأْخُذُونَهَا ۗ وَكَانَ اللَّهُ عَزِيزًا حَكِيمًا ۝١٩
Wa maghaanima kaseera tany yaakhuzoonahaa; wa kaanal laahu `Azeezan Hakeemaa
📖 ਪੰਜਾਬੀ ਵਿੱਚ
19਼ ਅਤੇ ਢੇਰ ਸਾਰਾ ਮਾਲੇ-ਗ਼ਨੀਮਤ ਵੀ ਬਖ਼ਸ਼ਿਆ, ਜੋ ਉਹ ਪ੍ਰਾਪਤ ਕਰ ਲੈਣਗੇ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਯੁਕਤੀਮਾਨ ਹੈ।
🎧 ਸੁਣੋ

📜 ਆਇਤ 17-21 — ਅਲ-ਫਤਹ

17لَّيْسَ عَلَى الْأَعْمَىٰ حَرَجٌ وَلَا عَلَى الْأَعْرَجِ حَرَجٌ وَلَا عَلَى الْمَرِيضِ حَرَجٌ ۗ وَمَن يُطِعِ اللَّهَ وَرَسُولَهُ يُدْخِلْهُ جَنَّاتٍ تَجْرِي مِن تَحْتِهَا الْأَنْهَارُ ۖ وَمَن يَتَوَلَّ يُعَذِّبْهُ عَذَابًا أَلِيمًا
17਼ ਹਾਂ ਜੇ ਅੰਨ੍ਹਾ, ਲੂਲਾ-ਲੰਗੜਾ ਤੇ ਰੋਗੀ (ਜਿਹਾਦ ਲਈ) ਨਾ ਜਾਵੇ ਤਾਂ ਕੋਈ ਗੁਨਾਹ ਨਹੀਂ। ਜਿਹੜਾ ਵੀ ਕੋਈ ਅੱਲਾਹ ਤੇ ਉਸ ਦੇ ਰਸੂਲ ਹਜ਼ਰਤ (ਮੁਹੰਮਦ ਸ:) ਦੇ ਆਖੇ ਲੱਗੇਗਾ, ਅੱਲਾਹ ਉਸ ਨੂੰ ਅਜਿਹੇ ਬਾਗ਼ਾਂ ਵਿਚ ਰੱਖੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹਨ ਅਤੇ ਜਿਹੜਾ ਕੋਈ (ਹੱਕ ਸੱਚ ਤੋਂ) ਮੂੰਹ ਫੇਰੇਗਾ ਤਾਂ ਉਹ (ਅੱਲਾਹ) ਉਸ ਨੂੰ ਦੁਖਦਾਈ ਸਜ਼ਾ ਦੇਵੇਗਾ।
18۞ لَّقَدْ رَضِيَ اللَّهُ عَنِ الْمُؤْمِنِينَ إِذْ يُبَايِعُونَكَ تَحْتَ الشَّجَرَةِ فَعَلِمَ مَا فِي قُلُوبِهِمْ فَأَنزَلَ السَّكِينَةَ عَلَيْهِمْ وَأَثَابَهُمْ فَتْحًا قَرِيبًا
18਼ ਬੇਸ਼ੱਕ ਅੱਲਾਹ ਈਮਾਨ ਵਾਲਿਆਂ ਨਾਲ ਉਸੇ ਸਮੇਂ ਰਾਜ਼ੀ ਹੋ ਗਿਆ ਸੀ ਜਦੋਂ ਉਹ ਇਕ ਰੁੱਖ ਦੇ ਹੇਠ ਤੁਹਾਡੇ (ਮੁਹੰਮਦ ਸ:) ਨਾਲ ਪ੍ਰਤਿੱਗਿਆ ਕਰ ਰਹੇ ਸਨ। ਸੋ ਜੋ ਉਹਨਾਂ ਦੇ ਮਨਾਂ ਵਿਚ ਸੀ, ਅੱਲਾਹ ਨੇ ਉਸ ਨੂੰ ਵੇਖ ਲਿਆ ਸੀ। ਫੇਰ ਅੱਲਾਹ ਨੇ ਉਹਨਾਂ ਉੱਤੇ ਸਕੀਨਤ (ਮਨਾਂ ਦੀ ਸ਼ਾਂਤੀ) ਉਤਾਰੀ ਅਤੇ ਬਦਲੇ ਵਿਚ ਨਿਕਟ ਭਵਿੱਖ ਵਿਚ ਪ੍ਰਾਪਤ ਹੋਣ ਵਾਲੀ ਜਿੱਤ (ਦੀ ਖ਼ੁਸ਼ਖ਼ਬਰੀ) ਦਿੱਤੀ।
19وَمَغَانِمَ كَثِيرَةً يَأْخُذُونَهَا ۗ وَكَانَ اللَّهُ عَزِيزًا حَكِيمًا
19਼ ਅਤੇ ਢੇਰ ਸਾਰਾ ਮਾਲੇ-ਗ਼ਨੀਮਤ ਵੀ ਬਖ਼ਸ਼ਿਆ, ਜੋ ਉਹ ਪ੍ਰਾਪਤ ਕਰ ਲੈਣਗੇ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਯੁਕਤੀਮਾਨ ਹੈ।
20وَعَدَكُمُ اللَّهُ مَغَانِمَ كَثِيرَةً تَأْخُذُونَهَا فَعَجَّلَ لَكُمْ هَٰذِهِ وَكَفَّ أَيْدِيَ النَّاسِ عَنكُمْ وَلِتَكُونَ آيَةً لِّلْمُؤْمِنِينَ وَيَهْدِيَكُمْ صِرَاطًا مُّسْتَقِيمًا
20਼ ਅੱਲਾਹ ਨੇ ਤੁਹਾਨੂੰ ਢੇਰ ਸਾਰੇ ਮਾਲੇ-ਗ਼ਨੀਮਤ ਦਾ ਵਚਨ ਦਿੱਤਾ ਹੈ ਕਿ ਤੁਸੀਂ ਉਸ ਨੂੰ (ਜੰਗ ਵਿਚ) ਪ੍ਰਾਪਤ ਕਰੋਗੇ, ਸੋ ਉਸ ਨੇ ਛੇਤੀ ਹੀ ਤੁਹਾਨੂੰ (ਖ਼ੈਬਰ ਵਿਚ) ਉਹ (ਮਾਲ ਪਦਾਰਥ) ਬਖ਼ਸ਼ ਦਿੱਤੇ। ਲੋਕਾਂ ਦੇ ਹੱਥ ਤੁਹਾਡੇ ਵਿਰੁਧ ਉੱਠਣ ਤੋਂ ਰੋਕ ਦਿੱਤੇ ਤਾਂ ਜੋ ਇਹ ਈਮਾਨ ਵਾਲਿਆਂ ਲਈ ਇਕ ਨਿਸ਼ਾਨੀ ਬਣ ਜਾਵੇ ਅਤੇ ਉਹ (ਅੱਲਾਹ) ਤੁਹਾਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੇ।
21وَأُخْرَىٰ لَمْ تَقْدِرُوا عَلَيْهَا قَدْ أَحَاطَ اللَّهُ بِهَا ۚ وَكَانَ اللَّهُ عَلَىٰ كُلِّ شَيْءٍ قَدِيرًا
21਼ ਦੂਜੀਆਂ ਗ਼ਨੀਮਤਾਂ ਵੀ ਬਖ਼ਸ਼ੀਆਂ, ਜਿਨ੍ਹਾਂ ’ਤੇ ਤੁਸੀਂ ਕਾਬੂ ਨਹੀਂ ਸੀ ਪਾ ਸਕਦੇ। ਪਰ ਅੱਲਾਹ ਨੇ ਉਹਨਾਂ ਸਭ ਨੂੰ ਆਪਣੇ ਘੇਰੇ ਵਿਚ ਕਰ ਰੱਖਿਆ ਹੈ। ਅੱਲਾਹ ਨੂੰ ਹਰ ਪ੍ਰਕਾਰ ਦੀ ਸਮਰਥਾ ਪ੍ਰਾਪਤ ਹੈ।
ਅਲ-ਫਤਹਕੁਰਾਨ ਸੂਚੀ
29ਆਇਤ
MedinanRevelation
19ਆਇਤ

ਅਨੁਵਾਦ — ਅਲ-ਫਤਹ 19

ਸੂਰਾ ਅਲ-ਫਤਹ ਆਇਤ 19 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 19਼ ਅਤੇ ਢੇਰ ਸਾਰਾ ਮਾਲੇ-ਗ਼ਨੀਮਤ ਵੀ ਬਖ਼ਸ਼ਿਆ, ਜੋ ਉਹ ਪ੍ਰਾਪਤ…

ਸੂਰਾ ਆਇਤ 19/29 — ਅਲ-ਫਤਹ الفتح (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਫਤਹ ਸੁਣੋ, ਅਲ-ਫਤਹ ਅਨੁਵਾਦ, ਅਲ-ਫਤਹ mp3, ਅਲ-ਫਤਹ pdf. ਆਇਤ 17–21. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers