ਅਲ-ਹਦੀਦ · 17/29
ਅਨੁਵਾਦ ਉਚਾਰਨ — ਅਲ-ਹਦੀਦ
اعْلَمُوا أَنَّ اللَّهَ يُحْيِي الْأَرْضَ بَعْدَ مَوْتِهَا ۚ قَدْ بَيَّنَّا لَكُمُ الْآيَاتِ لَعَلَّكُمْ تَعْقِلُونَ ۝١٧
I`lamooo annal laaha yuhyil arda ba`da mawtihaa; qad baiyannaa lakumul Aayaati la`allakum ta`qiloon
📖 ਪੰਜਾਬੀ ਵਿੱਚ
17਼ ਤੁਸੀਂ ਚੰਗੀ ਤਰ੍ਹਾਂ ਇਹ ਜਾਣ ਲਓ ਕਿ ਬੇਸ਼ੱਕ ਅੱਲਾਹ ਹੀ ਧਰਤੀ ਨੂੰ ਉਸ ਦੀ ਮੌਤ (ਬੰਜਰ) ਪਿੱਛੋਂ ਸੁਰਜੀਤ (ਉਪਜਾਊ) ਕਰਦਾ ਹੈ। ਸੋ ਅਸੀਂ ਆਪਣੀਆਂ ਆਇਤਾਂ (ਆਦੇਸ਼) ਤੁਹਾਡੇ ਲਈ ਬਿਆਨ ਕਰ ਦਿੱਤੇ ਹਨ ਤਾਂ ਜੋ ਤੁਸੀਂ ਕੁੱਝ ਸਮਝ ਸਕੋਂ।
🎧 ਸੁਣੋ

📜 ਆਇਤ 15-19 — ਅਲ-ਹਦੀਦ

15فَالْيَوْمَ لَا يُؤْخَذُ مِنكُمْ فِدْيَةٌ وَلَا مِنَ الَّذِينَ كَفَرُوا ۚ مَأْوَاكُمُ النَّارُ ۖ هِيَ مَوْلَاكُمْ ۖ وَبِئْسَ الْمَصِيرُ
15਼ ਸੋ ਅੱਜ ਨਾ ਤੁਹਾਥੋਂ ਅਤੇ ਨਾ ਹੀ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਕੁਫ਼ਰ ਕੀਤਾ ਸੀ ਕੋਈ ਛੁਡਵਾਈ ਕਬੂਲ ਕੀਤੀ ਜਾਵੇਗੀ। ਤੁਹਾਡਾ ਟਿਕਾਣਾ ਤਾਂ ਅੱਗ ਹੈ। ਤੁਹਾਡੇ ਯੋਗ ਤਾਂ ਇਹੀਓ ਟਿਕਾਣਾ ਹੈ ਅਤੇ ਇਹ ਬਹੁਤ ਹੀ ਭੈੜਾ ਪਰਤਨ ਟਿਕਾਣਾ ਹੈ।
16۞ أَلَمْ يَأْنِ لِلَّذِينَ آمَنُوا أَن تَخْشَعَ قُلُوبُهُمْ لِذِكْرِ اللَّهِ وَمَا نَزَلَ مِنَ الْحَقِّ وَلَا يَكُونُوا كَالَّذِينَ أُوتُوا الْكِتَابَ مِن قَبْلُ فَطَالَ عَلَيْهِمُ الْأَمَدُ فَقَسَتْ قُلُوبُهُمْ ۖ وَكَثِيرٌ مِّنْهُمْ فَاسِقُونَ
16਼ ਕੀ ਈਮਾਨ ਵਾਲਿਆਂ ਲਈ ਅਜਿਹੇ ਉਹ ਸਮਾਂ ਨਹੀਂ ਆਇਆ ਕਿ ਉਹਨਾਂ ਦੇ ਦਿਲ ਅੱਲਾਹ ਦੀ ਯਾਦ ਨਾਲ ਝੁੱਕ ਜਾਣ ਅਤੇ (ਇਸ .ਕੁਰਆਨ ਦੇ ਲਈ) ਜੋ ਹੱਕ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ। ਉਹ ਉਹਨਾਂ ਲੋਕਾਂ ਵਾਂਗ ਨਾ ਹੋ ਜਾਣ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਕਿਤਾਬ (ਤੌਰੈਤ) ਦਿੱਤੀ ਗਈ ਸੀ। ਫੇਰ ਉਹਨਾਂ ’ਤੇ ਇਕ ਲੰਮਾ ਸਮਾਂ ਬੀਤ ਗਿਆ ਤਾਂ ਉਹਨਾਂ ਦੇ ਦਿਲ ਕਠੋਰ ਹੋ ਗਏ ਅਤੇ ਇਹਨਾਂ ਵਿੱਚੋਂ ਬਹੁਤੇ ਤਾਂ ਝੂਠੇ ਹਨ।
17اعْلَمُوا أَنَّ اللَّهَ يُحْيِي الْأَرْضَ بَعْدَ مَوْتِهَا ۚ قَدْ بَيَّنَّا لَكُمُ الْآيَاتِ لَعَلَّكُمْ تَعْقِلُونَ
17਼ ਤੁਸੀਂ ਚੰਗੀ ਤਰ੍ਹਾਂ ਇਹ ਜਾਣ ਲਓ ਕਿ ਬੇਸ਼ੱਕ ਅੱਲਾਹ ਹੀ ਧਰਤੀ ਨੂੰ ਉਸ ਦੀ ਮੌਤ (ਬੰਜਰ) ਪਿੱਛੋਂ ਸੁਰਜੀਤ (ਉਪਜਾਊ) ਕਰਦਾ ਹੈ। ਸੋ ਅਸੀਂ ਆਪਣੀਆਂ ਆਇਤਾਂ (ਆਦੇਸ਼) ਤੁਹਾਡੇ ਲਈ ਬਿਆਨ ਕਰ ਦਿੱਤੇ ਹਨ ਤਾਂ ਜੋ ਤੁਸੀਂ ਕੁੱਝ ਸਮਝ ਸਕੋਂ।
18إِنَّ الْمُصَّدِّقِينَ وَالْمُصَّدِّقَاتِ وَأَقْرَضُوا اللَّهَ قَرْضًا حَسَنًا يُضَاعَفُ لَهُمْ وَلَهُمْ أَجْرٌ كَرِيمٌ
18਼ ਬੇਸ਼ੱਕ ਸਦਕਾ (ਸੱਚੇ ਮਨੋ ਪੁੰਨ-ਦਾਣ) ਦੇਣ ਵਾਲੇ ਪੁਰਸ਼, ਇਸਤੀਆਂ ਅਤੇ ਜਿਨ੍ਹਾਂ ਨੇ ਅੱਲਾਹ ਨੂੰ ਕਰਜ਼ੇ-ਹਸਨਾ (ਸੋਹਣਾ ਕਰਜ਼ਾ) ਦਿੱਤਾ ਹੈ, ਨਿਰਸੰਦੇਹ, ਉਹਨਾਂ ­ਨੂੰ ਕਈ ਗੁਣਾ ਵਧਾ ਕੇ (ਵਾਪਿਸ ਕਰ) ਦਿੱਤਾ ਜਾਵੇਗਾ ਅਤੇ ਉਹਨਾਂ ਲਈ ਬਹੁਤ ਹੀ ਸੋਹਣਾ ਬਦਲਾ ਹੈ।
19وَالَّذِينَ آمَنُوا بِاللَّهِ وَرُسُلِهِ أُولَٰئِكَ هُمُ الصِّدِّيقُونَ ۖ وَالشُّهَدَاءُ عِندَ رَبِّهِمْ لَهُمْ أَجْرُهُمْ وَنُورُهُمْ ۖ وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ الْجَحِيمِ
19਼ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲਾਂ ’ਤੇ ਈਮਾਨ ਲਿਆਏ ਉਹੀਓ ਆਪਣੇ ਰੱਬ ਦੀਆਂ ਨਜ਼ਰਾਂ ਵਿਚ ਸਿੱਦੀਕ (ਸਚਿਆਰਾ) ਅਤੇ ਸ਼ਹੀਦ ਹਨ। ਉਹਨਾਂ ਲਈ ਉਹਨਾਂ ਦੇ ਅਮਲਾਂ ਦਾ ਸੋਹਣਾ ਬਦਲਾ ਹੋਵੇਗਾ ਅਤੇ (ਉਹਨਾਂ ਦੇ ਸੰਗ) ਉਹਨਾਂ ਦਾ ਨੂਰ ਹੋਵੇ। ਅਤੇ ਜਿਨ੍ਹਾਂ ਲੋਕਾਂ ਨੇ (ਸਾਡੇ ਹੁਕਮਾਂ ਦਾ) ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (.ਕੁਰਆਨ) ਨੂੰ ਝੁਠਲਾਇਆ ਹੈ, ਉਹ ਸਭ ਨਰਕੀ ਹਨ।
ਅਲ-ਹਦੀਦਕੁਰਾਨ ਸੂਚੀ
29ਆਇਤ
MedinanRevelation
17ਆਇਤ

ਅਨੁਵਾਦ — ਅਲ-ਹਦੀਦ 17

ਸੂਰਾ ਅਲ-ਹਦੀਦ ਆਇਤ 17 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 17਼ ਤੁਸੀਂ ਚੰਗੀ ਤਰ੍ਹਾਂ ਇਹ ਜਾਣ ਲਓ ਕਿ ਬੇਸ਼ੱਕ ਅੱਲਾਹ…

ਸੂਰਾ ਆਇਤ 17/29 — ਅਲ-ਹਦੀਦ الحديد (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹਦੀਦ ਸੁਣੋ, ਅਲ-ਹਦੀਦ ਅਨੁਵਾਦ, ਅਲ-ਹਦੀਦ mp3, ਅਲ-ਹਦੀਦ pdf. ਆਇਤ 15–19. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers