ਅਲ-ਮੁਜਾਦਿਲਾ · 14/22
ਅਨੁਵਾਦ ਉਚਾਰਨ — ਅਲ-ਮੁਜਾਦਿਲਾ
۞ أَلَمْ تَرَ إِلَى الَّذِينَ تَوَلَّوْا قَوْمًا غَضِبَ اللَّهُ عَلَيْهِم مَّا هُم مِّنكُمْ وَلَا مِنْهُمْ وَيَحْلِفُونَ عَلَى الْكَذِبِ وَهُمْ يَعْلَمُونَ ۝١٤
Alam tara ilal lazeena tawallaw qawman ghadibal laahu `alaihim maa hum minkum wa laa minhum wa yahlifoona `alal kazibi wa hum ya`lamoon
📖 ਪੰਜਾਬੀ ਵਿੱਚ
14਼ ਕੀ ਤੁਸੀਂ ਉਹਨਾਂ (ਮੁਨਾਫ਼ਿਕ) ਲੋਕਾਂ ਨੂੰ ਨਹੀਂ ਵੇਖਿਆ ਕਿ ਜਿਨ੍ਹਾਂ ਨੇ ਉਸ ਕੌਮ (ਯਹੂਦੀਆਂ) ਨਾਲ ਮਿੱਤਰਤਾ ਕੀਤੀ ਜਿਨ੍ਹਾਂ ਉੱਤੇ ਅੱਲਾਹ ਦੀ ਕਰੋਪੀ ਹੋਈ ਸੀ ?ਨਾ ਉਹ ਤੁਹਾਡੇ ਵਿੱਚੋਂ ਹਨ ਅਤੇ ਨਾ ਹੀ ਉਹਨਾਂ (ਕਾਫ਼ਿਰਾਂ) ਵਿੱਚੋਂ ਹਨ, ਉਹ ਝੂਠੀਆਂ ਕਸਮਾਂ ਖਾਂਦੇ ਹਨ ਹਾਲਾਂ ਕਿ ਉਹ ਸਭ ਜਾਣਦੇ ਹਨ।
🎧 ਸੁਣੋ

📜 ਆਇਤ 12-16 — ਅਲ-ਮੁਜਾਦਿਲਾ

12يَا أَيُّهَا الَّذِينَ آمَنُوا إِذَا نَاجَيْتُمُ الرَّسُولَ فَقَدِّمُوا بَيْنَ يَدَيْ نَجْوَاكُمْ صَدَقَةً ۚ ذَٰلِكَ خَيْرٌ لَّكُمْ وَأَطْهَرُ ۚ فَإِن لَّمْ تَجِدُوا فَإِنَّ اللَّهَ غَفُورٌ رَّحِيمٌ
12਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਰਸੂਲ ਨਾਲ ਗੁਪਤ ਵਾਰਤਾ ਕਰੋ ਤਾਂ ਆਪਣੀ ਵਾਰਤਾਲਾਪ ਤੋਂ ਪਹਿਲਾਂ ਕੁੱਝ ਸਦਕਾ (ਦਾਨ) ਕਰ ਦਿਆ ਕਰੋ। ਇਹ ਤੁਹਾਡੇ ਲਈ ਚੰਗੇਰਾ ਹੈ ਤੇ ਪਵਿੱਤਰਤਾ ਵਿਚ ਵੀ ਵੱਧ ਹੈ। ਜੇ ਤੁਹਾਡੇ ਵਿਚ (ਪੁੰਨ-ਦਾਨ ਕਰਨ ਦੀ) ਸਮਰਥਾ ਨਹੀਂ ਹੈ (ਤਾਂ ਕੋਈ ਗੱਲ ਨਹੀਂ) ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।
13أَأَشْفَقْتُمْ أَن تُقَدِّمُوا بَيْنَ يَدَيْ نَجْوَاكُمْ صَدَقَاتٍ ۚ فَإِذْ لَمْ تَفْعَلُوا وَتَابَ اللَّهُ عَلَيْكُمْ فَأَقِيمُوا الصَّلَاةَ وَآتُوا الزَّكَاةَ وَأَطِيعُوا اللَّهَ وَرَسُولَهُ ۚ وَاللَّهُ خَبِيرٌ بِمَا تَعْمَلُونَ
13਼ ਕੀ ਤੁਸੀਂ ਇਸ ਗੱਲੋਂ ਡਰ ਗਏ ਕਿ ਗੁਪਤ ਵਾਰਤਾ ਤੋਂ ਪਹਿਲਾਂ ਤੁਹਾਨੂੰ ਪੁੰਨ-ਦਾਨ ਕਰਨਾ ਪਵੇਗਾ ? ਚੰਗਾ! ਜੇ ਤੁਸੀਂ ਇੰਜ ਨਹੀਂ ਕੀਤਾ ਤਾਂ ਅੱਲਾਹ ਨੇ ਤੁਹਾਨੂੰ ਇਸ ਤੋਂ ਮੁਆਫ਼ ਕਰ ਦਿੱਤਾ। ਸੋ ਤੁਸੀਂ ਨਮਾਜ਼ ਕਾਇਮ ਕਰੋ ਤੇ ਜ਼ਕਾਤ ਅਦਾ ਕਰੋ ਅਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਕਰੋ। ਅੱਲਾਹ ਨੂੰ ਸਭ ਪਤਾ ਹੈ ਜੋ ਤੁਸੀਂ ਕਰਦੇ ਹੋ।
14۞ أَلَمْ تَرَ إِلَى الَّذِينَ تَوَلَّوْا قَوْمًا غَضِبَ اللَّهُ عَلَيْهِم مَّا هُم مِّنكُمْ وَلَا مِنْهُمْ وَيَحْلِفُونَ عَلَى الْكَذِبِ وَهُمْ يَعْلَمُونَ
14਼ ਕੀ ਤੁਸੀਂ ਉਹਨਾਂ (ਮੁਨਾਫ਼ਿਕ) ਲੋਕਾਂ ਨੂੰ ਨਹੀਂ ਵੇਖਿਆ ਕਿ ਜਿਨ੍ਹਾਂ ਨੇ ਉਸ ਕੌਮ (ਯਹੂਦੀਆਂ) ਨਾਲ ਮਿੱਤਰਤਾ ਕੀਤੀ ਜਿਨ੍ਹਾਂ ਉੱਤੇ ਅੱਲਾਹ ਦੀ ਕਰੋਪੀ ਹੋਈ ਸੀ ?ਨਾ ਉਹ ਤੁਹਾਡੇ ਵਿੱਚੋਂ ਹਨ ਅਤੇ ਨਾ ਹੀ ਉਹਨਾਂ (ਕਾਫ਼ਿਰਾਂ) ਵਿੱਚੋਂ ਹਨ, ਉਹ ਝੂਠੀਆਂ ਕਸਮਾਂ ਖਾਂਦੇ ਹਨ ਹਾਲਾਂ ਕਿ ਉਹ ਸਭ ਜਾਣਦੇ ਹਨ।
15أَعَدَّ اللَّهُ لَهُمْ عَذَابًا شَدِيدًا ۖ إِنَّهُمْ سَاءَ مَا كَانُوا يَعْمَلُونَ
15਼ ਕਿ ਅੱਲਾਹ ਨੇ ਉਹਨਾਂ ਲਈ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੈ, ਬਹੁਤ ਹੀ ਭੈੜੀਆਂ ਕਰਤੂਤਾਂ ਹਨ ਜਿਹੜੀਆਂ ਉਹ ਕਰਦੇ ਹਨ।
16اتَّخَذُوا أَيْمَانَهُمْ جُنَّةً فَصَدُّوا عَن سَبِيلِ اللَّهِ فَلَهُمْ عَذَابٌ مُّهِينٌ
16਼ ਉਹਨਾਂ ਨੇ ਆਪਣੀਆਂ ਕਸਮਾਂ ਨੂੰ ਢਾਲ ਬਣਾ ਛੱਡਿਆ ਹੈ, ਉਹ ਲੋਕਾਂ ਨੂੰ ਅੱਲਾਹ ਦੇ ਰਾਹ ਤੋਂ ਰੋਕਦੇ ਹਨ, ਸੋ ਉਹਨਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਹੈ।
ਅਲ-ਮੁਜਾਦਿਲਾਕੁਰਾਨ ਸੂਚੀ
22ਆਇਤ
MedinanRevelation
14ਆਇਤ

ਅਨੁਵਾਦ — ਅਲ-ਮੁਜਾਦਿਲਾ 14

ਸੂਰਾ ਅਲ-ਮੁਜਾਦਿਲਾ ਆਇਤ 14 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 14਼ ਕੀ ਤੁਸੀਂ ਉਹਨਾਂ (ਮੁਨਾਫ਼ਿਕ) ਲੋਕਾਂ ਨੂੰ ਨਹੀਂ ਵੇਖਿਆ ਕਿ…

ਸੂਰਾ ਆਇਤ 14/22 — ਅਲ-ਮੁਜਾਦਿਲਾ المجادلة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਜਾਦਿਲਾ ਸੁਣੋ, ਅਲ-ਮੁਜਾਦਿਲਾ ਅਨੁਵਾਦ, ਅਲ-ਮੁਜਾਦਿਲਾ mp3, ਅਲ-ਮੁਜਾਦਿਲਾ pdf. ਆਇਤ 12–16. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers