ਅਲ-ਅਨਆਮ · 127/165
ਅਨੁਵਾਦ ਉਚਾਰਨ — ਅਲ-ਅਨਆਮ
۞ لَهُمْ دَارُ السَّلَامِ عِندَ رَبِّهِمْ ۖ وَهُوَ وَلِيُّهُم بِمَا كَانُوا يَعْمَلُونَ ۝١٢٧
Lahum daarus salaami `inda Rabbihim wa huwa waliyyuhum bimaa kaanoo ya`maloon
📖 ਪੰਜਾਬੀ ਵਿੱਚ
127਼ ਉਹਨਾਂ (ਈਮਾਨ ਲਿਆਉਣ ਵਾਲੇ) ਲੋਕਾਂ ਲਈ ਉਹਨਾਂ ਦੇ ਰੱਬ ਦੇ ਕੋਲ ਸਲਾਮਤੀ ਵਾਲਾ ਘਰ (ਸਵਰਗ) ਹੇ। ਅੱਲਾਹ ਨੂੰ ਉਹਨਾਂ ਨਾਲ ਉਹਨਾਂ ਦੇ ਨੇਕ ਕੰਮਾਂ ਕਾਰਨ ਮੁਹੱਬਤ ਹੇ।
🎧 ਸੁਣੋ

📜 ਆਇਤ 125-129 — ਅਲ-ਅਨਆਮ

125فَمَن يُرِدِ اللَّهُ أَن يَهْدِيَهُ يَشْرَحْ صَدْرَهُ لِلْإِسْلَامِ ۖ وَمَن يُرِدْ أَن يُضِلَّهُ يَجْعَلْ صَدْرَهُ ضَيِّقًا حَرَجًا كَأَنَّمَا يَصَّعَّدُ فِي السَّمَاءِ ۚ كَذَٰلِكَ يَجْعَلُ اللَّهُ الرِّجْسَ عَلَى الَّذِينَ لَا يُؤْمِنُونَ
125਼ ਸੋ ਜਿਸ ਵਿਅਕਤੀ ਨੂੰ ਅੱਲਾਹ ਨੇ ਰਾਹ ’ਤੇ ਪਾਉਣਾ ਹੁੰਦਾ ਹੈ ਉਸ ਦਾ ਸੀਨਾ (ਦਿਲ) ਇਸਲਾਮ ਲਈ ਖੋਲ੍ਹ ਦਿੰਦਾ ਹੈ1 ਅਤੇ ਜਿਸ ਨੂੰ ਬੇਰਾਹ ਕਰਨਾ ਹੁੰਦਾ ਹੈ ਉਸ ਦੇ ਸੀਨੇ ਨੂੰ ਤੰਗ ਕਰ ਦਿੰਦਾ ਹੈ। ਜਿਵੇਂ ਕੋਈ ਅਕਾਸ਼ ਵੱਲ ਚੜ੍ਹਦਾ ਹੋਵੇ (ਭਾਵ ਦਮ ਘੁਟਣ ਕਾਰਨ ਮਰ ਰਿਹਾ ਹੋਵੇ)। ਇਸ ਤਰ੍ਹਾਂ ਅੱਲਾਹ ਈਮਾਨ ਨਾ ਲਿਆਉਣ ਵਾਲਿਆਂ ਉੱਤੇ (ਗੁਮਰਾਹੀ ਦੀ) ਗੰਦਗੀ ਸੁੱਟ ਦਿੰਦਾ ਹੈ।
126وَهَٰذَا صِرَاطُ رَبِّكَ مُسْتَقِيمًا ۗ قَدْ فَصَّلْنَا الْآيَاتِ لِقَوْمٍ يَذَّكَّرُونَ
126਼ ਇਹੋ ਤੇਰੇ ਰੱਬ ਦਾ ਸਿੱਧਾ ਰਾਹ ਹੇ। ਨਸੀਹਤ ਲੈਣ ਵਾਲਿਆਂ ਲਈ ਅਸੀਂ ਇਹਨਾਂ (.ਕੁਰਆਨ ਦੀਆਂ) ਆਇਤਾਂ ਨੂੰ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ।
127۞ لَهُمْ دَارُ السَّلَامِ عِندَ رَبِّهِمْ ۖ وَهُوَ وَلِيُّهُم بِمَا كَانُوا يَعْمَلُونَ
127਼ ਉਹਨਾਂ (ਈਮਾਨ ਲਿਆਉਣ ਵਾਲੇ) ਲੋਕਾਂ ਲਈ ਉਹਨਾਂ ਦੇ ਰੱਬ ਦੇ ਕੋਲ ਸਲਾਮਤੀ ਵਾਲਾ ਘਰ (ਸਵਰਗ) ਹੇ। ਅੱਲਾਹ ਨੂੰ ਉਹਨਾਂ ਨਾਲ ਉਹਨਾਂ ਦੇ ਨੇਕ ਕੰਮਾਂ ਕਾਰਨ ਮੁਹੱਬਤ ਹੇ।
128وَيَوْمَ يَحْشُرُهُمْ جَمِيعًا يَا مَعْشَرَ الْجِنِّ قَدِ اسْتَكْثَرْتُم مِّنَ الْإِنسِ ۖ وَقَالَ أَوْلِيَاؤُهُم مِّنَ الْإِنسِ رَبَّنَا اسْتَمْتَعَ بَعْضُنَا بِبَعْضٍ وَبَلَغْنَا أَجَلَنَا الَّذِي أَجَّلْتَ لَنَا ۚ قَالَ النَّارُ مَثْوَاكُمْ خَالِدِينَ فِيهَا إِلَّا مَا شَاءَ اللَّهُ ۗ إِنَّ رَبَّكَ حَكِيمٌ عَلِيمٌ
128਼ ਜਿਸ ਦਿਨ ਉਹ ਉਹਨਾਂ ਸਾਰਿਆਂ ਨੂੰ ਇਕੱਠਾ ਕਰੇਗਾ ਅਤੇ ਆਖੇਗਾ ਕਿ ਹੇ ਜਿੰਨੋ! ਤੁਸੀਂ ਮਨੁੱਖਾਂ ਵਿੱਚੋਂ ਕਈਆਂ ਨੂੰ ਕੁਰਾਹੇ ਪਾਇਆ ਸੀ ਅਤੇ ਮਨੁੱਖਾਂ ’ਚੋਂ ਉਹਨਾਂ (ਜਿੰਨਾਂ) ਦੇ ਮਿੱਤਰ ਆਖਣਗੇ ਹੇ ਸਾਡੇ ਰੱਬਾ! ਅਸੀਂ ਇਕ ਦੂਜੇ ਤੋਂ ਲਾਭ ਖੱਟਿਆ ਸੀ। ਅੱਜ ਅਸੀਂ ਉਸ ਸਮੇਂ ਨੂੰ ਪਹੁੰਚ ਗਏ ਹਾਂ ਜਿਹੜਾ ਤੁਸੀਂ ਸਾਡੇ ਲਈ ਨਿਸ਼ਚਿਤ ਕੀਤਾ ਸੀ। ਹੁਣ ਅੱਲਾਹ ਫ਼ਰਮਾਏਗਾ ਕਿ ਤੁਹਾਡਾ ਸਾਰਿਆਂ ਦਾ ਟਿਕਾਣਾ ਨਰਕ ਹੇ, ਜਿੱਥੇ ਤੁਸੀਂ ਸਦਾ ਰਹੋਗੇ, ਹਾਂ ਜੇ ਅੱਲਾਹ ਨੂੰ ਹੀ (ਤੁਹਾਡੀ ਰਿਹਾਈ) ਮਨਜ਼ੂਰ ਹੋਵੇ ਤਾਂ ਗੱਲ ਵੱਖਰੀ ਹੇ। ਬੇਸ਼ੱਕ ਤੁਹਾਡਾ ਰੱਬ ਵੱਡੀਆਂ ਹਿਕਮਤਾਂ ਵਾਲਾ ਅਤੇ ਗਿਆਨ ਵਾਲਾ ਹੇ।
129وَكَذَٰلِكَ نُوَلِّي بَعْضَ الظَّالِمِينَ بَعْضًا بِمَا كَانُوا يَكْسِبُونَ
129਼ ਇਸ ਪ੍ਰਕਾਰ ਅਸੀਂ (ਆਖ਼ਿਰਤ ਵਿਚ) ਕੁੱਝ ਜ਼ਾਲਮਾਂ ਨੂੰ ਦੂਜੇ (ਜ਼ਾਲਮਾਂ) ਦਾ ਸਾਥੀ ਬਣਾਵਾਗੇ ਇਹ ਸਭ ਉਹਨਾਂ ਦੀਆਂ ਕਰਤੂਤਾਂ ਕਾਰਨ ਹੀ ਹੋਵੇਗਾ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
127ਆਇਤ

ਅਨੁਵਾਦ — ਅਲ-ਅਨਆਮ 127

ਸੂਰਾ ਅਲ-ਅਨਆਮ ਆਇਤ 127 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 127਼ ਉਹਨਾਂ (ਈਮਾਨ ਲਿਆਉਣ ਵਾਲੇ) ਲੋਕਾਂ ਲਈ ਉਹਨਾਂ ਦੇ ਰੱਬ…

ਸੂਰਾ ਆਇਤ 127/165 — ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਆਮ ਸੁਣੋ, ਅਲ-ਅਨਆਮ ਅਨੁਵਾਦ, ਅਲ-ਅਨਆਮ mp3, ਅਲ-ਅਨਆਮ pdf. ਆਇਤ 125–129. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers