ਅਲ-ਅਨਆਮ · 55/165
ਅਨੁਵਾਦ ਉਚਾਰਨ — ਅਲ-ਅਨਆਮ
وَكَذَٰلِكَ نُفَصِّلُ الْآيَاتِ وَلِتَسْتَبِينَ سَبِيلُ الْمُجْرِمِينَ ۝٥٥
Wa kazaalika nufassilul Aayaati wa litastabeena sabeelul mujrimeen
📖 ਪੰਜਾਬੀ ਵਿੱਚ
55਼ ਇਸੇ ਤਰ੍ਹਾਂ ਅਸੀਂ ਆਇਤਾਂ (ਹੁਕਮਾਂ) ਦੀ ਵਿਆਖਿਆ ਕਰਦੇ ਰਹਿੰਦੇ ਹਾਂ ਤਾਂ ਜੋ ਅਪਰਾਧੀਆਂ ਲਈ (ਨਰਕ ਵਿਚ ਜਾਣ ਵਾਲੀ ਰਾਹ) ਸਪਸ਼ਟ ਹੋ ਜਾਵੇ।
🎧 ਸੁਣੋ

📜 ਆਇਤ 53-57 — ਅਲ-ਅਨਆਮ

53وَكَذَٰلِكَ فَتَنَّا بَعْضَهُم بِبَعْضٍ لِّيَقُولُوا أَهَٰؤُلَاءِ مَنَّ اللَّهُ عَلَيْهِم مِّن بَيْنِنَا ۗ أَلَيْسَ اللَّهُ بِأَعْلَمَ بِالشَّاكِرِينَ
53਼ ਇਸ ਤਰ੍ਹਾਂ ਅਸੀਂ ਕਈਆਂ ਨੂੰ ਕਈਆਂ ਰਾਹੀਂ ਅਜ਼ਮਾਇਸ਼ ਵਿਚ ਪਾਉਂਦੇ ਹਾਂ ਤਾਂ ਜੋ ਇਹ (ਮੱਕੇ ਦੇ ਸਰਦਾਰ) ਆਖਣ, ਕੀ ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਸਾਡੇ ਵਿੱਚੋਂ ਅੱਲਾਹ ਨੇ ਫ਼ਜ਼ਲ ਕੀਤਾ ਹੇ ?ਹਾਂ, ਕੀ ਇਹ ਗੱਲ (ਸੱਚ) ਨਹੀਂ ਕਿ ਅੱਲਾਹ ਸ਼ੁਕਰਗੁਜ਼ਾਰ ਬੰਦਿਆਂ ਨੂੰ (ਇਹਨਾਂ ਕਾਫ਼ਿਰਾਂ) ਤੋਂ ਵੱਧ ਜਾਣਦਾ ਹੇ
54وَإِذَا جَاءَكَ الَّذِينَ يُؤْمِنُونَ بِآيَاتِنَا فَقُلْ سَلَامٌ عَلَيْكُمْ ۖ كَتَبَ رَبُّكُمْ عَلَىٰ نَفْسِهِ الرَّحْمَةَ ۖ أَنَّهُ مَنْ عَمِلَ مِنكُمْ سُوءًا بِجَهَالَةٍ ثُمَّ تَابَ مِن بَعْدِهِ وَأَصْلَحَ فَأَنَّهُ غَفُورٌ رَّحِيمٌ
54਼ (ਹੇ ਨਬੀ!) ਜਦੋਂ ਉਹ ਲੋਕ ਤੁਹਾਡੇ ਕੋਲ ਆਉਣ ਜਿਹੜੇ ਸਾਡੀਆਂ ਆਇਤਾਂ ਉੱਤੇ ਈਮਾਨ ਰੱਖਦੇ ਹਨ ਤਾਂ ਉਹਨਾਂ ਨੂੰ ਆਖੋ ਕਿ ਤੁਹਾਡੇ ’ਤੇ ਸਲਮਾਤੀ ਹੋਵੇ, ਤੁਹਾਡੇ ਰੱਬ ਨੇ ਮਿਹਰਾਂ ਕਰਨੀਆਂ ਆਪਣੇ ਜ਼ਿੰਮੇ ਲੈ ਰੱਖੀਆਂ ਹਨ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਨਾਦਾਨੀ ਨਾਲ ਕੋਈ ਭੈੜਾ ਕੰਮ ਕਰ ਬੈਠੇ, ਫੇਰ ਉਸ ਤੋਂ ਤੌਬਾ ਕਰਕੇ ਆਪਣਾ ਸੁਧਾਰ ਕਰ ਲਵੇ ਤਾਂ ਅੱਲਾਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੇ।
55وَكَذَٰلِكَ نُفَصِّلُ الْآيَاتِ وَلِتَسْتَبِينَ سَبِيلُ الْمُجْرِمِينَ
55਼ ਇਸੇ ਤਰ੍ਹਾਂ ਅਸੀਂ ਆਇਤਾਂ (ਹੁਕਮਾਂ) ਦੀ ਵਿਆਖਿਆ ਕਰਦੇ ਰਹਿੰਦੇ ਹਾਂ ਤਾਂ ਜੋ ਅਪਰਾਧੀਆਂ ਲਈ (ਨਰਕ ਵਿਚ ਜਾਣ ਵਾਲੀ ਰਾਹ) ਸਪਸ਼ਟ ਹੋ ਜਾਵੇ।
56قُلْ إِنِّي نُهِيتُ أَنْ أَعْبُدَ الَّذِينَ تَدْعُونَ مِن دُونِ اللَّهِ ۚ قُل لَّا أَتَّبِعُ أَهْوَاءَكُمْ ۙ قَدْ ضَلَلْتُ إِذًا وَمَا أَنَا مِنَ الْمُهْتَدِينَ
56਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਇਸ ਗੱਲ ਤੋਂ ਰੋਕਿਆ ਗਿਆ ਹੇ ਕਿ ਮੈਂ ਵੀ ਉਸ ਦੀ ਇਬਾਦਤ ਕਰਾਂ ਜਿਨ੍ਹਾਂ ਦੀ ਤੁਸੀਂ (ਅੱਲਾਹ ਨੂੰ ਛੱਡ ਕੇ) ਇਬਾਦਤ ਕਰਦੇ ਹੋ। ਤੁਸੀਂ ਆਖੋ ਕਿ ਮੈਂ ਤੁਹਾਡੀਆਂ ਇੱਛਾਵਾਂ ਦੀ ਪੈਰਵੀ ਨਹੀਂ ਕਰਾਂਗਾ ਕਿਉਂ ਜੋ ਇੰਜ ਤਾਂ ਮੈਂ ਕੁਰਾਹੇ ਪੈ ਜਾਵਾਂਗਾ ਅਤੇ ਸਿੱਧੀ ਰਾਹ ’ਤੇ ਚੱਲਣ ਵਾਲਿਆਂ ਵਿੱਚੋਂ ਨਾ ਰਹਾਂਗਾ।
57قُلْ إِنِّي عَلَىٰ بَيِّنَةٍ مِّن رَّبِّي وَكَذَّبْتُم بِهِ ۚ مَا عِندِي مَا تَسْتَعْجِلُونَ بِهِ ۚ إِنِ الْحُكْمُ إِلَّا لِلَّهِ ۖ يَقُصُّ الْحَقَّ ۖ وَهُوَ خَيْرُ الْفَاصِلِينَ
57਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਂ ਆਪਣੇ ਰੱਬ ਵੱਲੋਂ ਇਕ ਸਪਸ਼ਟ ਦਲੀਲ ’ਤੇ ਕਾਇਮ ਹਾਂ ਅਤੇ ਤੁਸੀਂ ਉਸ ਦਲੀਲ ਨੂੰ ਝੁਠਲਾ ਰਹੇ ਹੋ, ਜਿਸ ਚੀਜ਼ (ਭਾਵ ਅਜ਼ਾਬ) ਦੀ ਤੁਸੀਂ ਛੇਤੀ ਕਰ ਰਹੇ ਹੋ ਉਸ ਦੇ ਫ਼ੈਸਲੇ ਦਾ ਅਧਿਕਾਰ ਅੱਲਾਹ ਨੂੰ ਹੀ ਹੇ। ਉਹੀਓ ਹੱਕ ਬਿਆਨ ਕਰਦਾ ਹੇ ਅਤੇ ਸਭ ਤੋਂ ਚੰਗਾ ਫ਼ੈਸਲਾ ਕਰਨ ਵਾਲਾ ਵੀ ਉਹੀਓ ਹੇ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
55ਆਇਤ

ਅਨੁਵਾਦ — ਅਲ-ਅਨਆਮ 55

ਸੂਰਾ ਅਲ-ਅਨਆਮ ਆਇਤ 55 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 55਼ ਇਸੇ ਤਰ੍ਹਾਂ ਅਸੀਂ ਆਇਤਾਂ (ਹੁਕਮਾਂ) ਦੀ ਵਿਆਖਿਆ ਕਰਦੇ ਰਹਿੰਦੇ…

ਸੂਰਾ ਆਇਤ 55/165 — ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਆਮ ਸੁਣੋ, ਅਲ-ਅਨਆਮ ਅਨੁਵਾਦ, ਅਲ-ਅਨਆਮ mp3, ਅਲ-ਅਨਆਮ pdf. ਆਇਤ 53–57. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers