ਅਲ-ਮੁਮਤਹਿਨਾ · 7/13
ਅਨੁਵਾਦ ਉਚਾਰਨ — ਸੂਰਾ ਅਲ-ਮੁਮਤਹਿਨਾ
۞ عَسَى اللَّهُ أَن يَجْعَلَ بَيْنَكُمْ وَبَيْنَ الَّذِينَ عَادَيْتُم مِّنْهُم مَّوَدَّةً ۚ وَاللَّهُ قَدِيرٌ ۚ وَاللَّهُ غَفُورٌ رَّحِيمٌ ۝٧
Asal laahu any yaj`ala bainakum wa bainal lazeena `aadaitum minhum mawaddah; wallahu qadeer; wallahu ghafoorur raheem
📖 ਪੰਜਾਬੀ ਵਿੱਚ
7਼ ਹੋ ਸਕਦਾ ਹੈ ਕਿ ਅੱਲਾਹ ਤੁਹਾਡੇ ਤੇ ਉਹਨਾਂ ਲੋਕਾਂ ਵਿਚਾਲੇ ਮਿੱਤਰਤਾ ਪੈਦਾ ਕਰ ਦੇਵੇ ਜਿਨ੍ਹਾਂ ਨਾਲ ਅੱਜ ਤੁਹਾਡਾ ਵੈਰ ਹੈ। ਅੱਲਾਹ ਵੱਡਾ ਕੁਦਰਤ ਵਾਲਾ ਹੈ ਅਤੇ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 5-9 — ਸੂਰਾ ਅਲ-ਮੁਮਤਹਿਨਾ

5رَبَّنَا لَا تَجْعَلْنَا فِتْنَةً لِّلَّذِينَ كَفَرُوا وَاغْفِرْ لَنَا رَبَّنَا ۖ إِنَّكَ أَنتَ الْعَزِيزُ الْحَكِيمُ
5਼ ਹੇ ਸਾਡੇ ਰੱਬ! ਤੂੰ ਸਾਨੂੰ ਉਹਨਾਂ ਲੋਕਾਂ ਲਈ ਅਜ਼ਮਾਇਸ਼ ਨਾ ਬਣਾ ਜਿਨ੍ਹਾ ਨੇ (ਤੇਰਾ) ਇਨਕਾਰ ਕੀਤਾ ਹੈ। ਤੂੰ ਸਾਡੀਆਂ ਭੁੱਲਾਂ ਨੂੰ ਮੁਆਫ਼ ਕਰਦੇ। ਬੇਸ਼ੱਕ ਤੂੰ ਹੀ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।
6لَقَدْ كَانَ لَكُمْ فِيهِمْ أُسْوَةٌ حَسَنَةٌ لِّمَن كَانَ يَرْجُو اللَّهَ وَالْيَوْمَ الْآخِرَ ۚ وَمَن يَتَوَلَّ فَإِنَّ اللَّهَ هُوَ الْغَنِيُّ الْحَمِيدُ
6਼ ਨਿਰਸੰਦੇਹ, ਉਹਨਾਂ ਲੋਕਾਂ (ਦੇ ਪੂਰਨਿਆਂ) ਵਿਚ ਤੁਹਾਡੇ ਲਈ ਅਤੇ ਹਰ ਉਸ ਵਿਅਕਤੀ ਲਈ ਇਕ ਸੋਹਣਾ ਆਦਰਸ਼ ਹੈ ਜਿਹੜਾ ਅੱਲਾਹ (ਨੂੰ ਮਿਲਣ) ਅਤੇ ਅੰਤਿਮ ਦਿਹਾੜੇ (ਭਾਵ ਕਿਆਮਤ) ਦੀ ਆਸ ਰੱਖਦਾ ਹੈ। ਅਤੇ ਜਿਹੜਾ ਕੋਈ ਹੱਕ ਤੋਂ ਬੇਮੁੱਖ ਹੋ ਜਾਵੇ ਤਾਂ ਅੱਲਾਹ ਵੱਡਾ ਬੇਪਰਵਾਹ ਤੇ ਸ਼ਲਾਘਾ ਯੋਗ ਹੈ।
7۞ عَسَى اللَّهُ أَن يَجْعَلَ بَيْنَكُمْ وَبَيْنَ الَّذِينَ عَادَيْتُم مِّنْهُم مَّوَدَّةً ۚ وَاللَّهُ قَدِيرٌ ۚ وَاللَّهُ غَفُورٌ رَّحِيمٌ
7਼ ਹੋ ਸਕਦਾ ਹੈ ਕਿ ਅੱਲਾਹ ਤੁਹਾਡੇ ਤੇ ਉਹਨਾਂ ਲੋਕਾਂ ਵਿਚਾਲੇ ਮਿੱਤਰਤਾ ਪੈਦਾ ਕਰ ਦੇਵੇ ਜਿਨ੍ਹਾਂ ਨਾਲ ਅੱਜ ਤੁਹਾਡਾ ਵੈਰ ਹੈ। ਅੱਲਾਹ ਵੱਡਾ ਕੁਦਰਤ ਵਾਲਾ ਹੈ ਅਤੇ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
8لَّا يَنْهَاكُمُ اللَّهُ عَنِ الَّذِينَ لَمْ يُقَاتِلُوكُمْ فِي الدِّينِ وَلَمْ يُخْرِجُوكُم مِّن دِيَارِكُمْ أَن تَبَرُّوهُمْ وَتُقْسِطُوا إِلَيْهِمْ ۚ إِنَّ اللَّهَ يُحِبُّ الْمُقْسِطِينَ
8਼ ਅੱਲਾਹ ਤੁਹਾਨੂੰ ਉਹਨਾਂ ਲੋਕਾਂ ਬਾਰੇ ਨਹੀਂ ਰੋਕਦਾ, ਜਿਹੜੇ ਧਰਮ ਦੇ ਮਾਮਲੇ ਵਿਚ ਤੁਹਾਡੇ ਨਾਲ ਨਹੀਂ ਲੜੇ ਅਤੇ ਨਾ ਹੀ ਉਹਨਾਂ ਨੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਕੱਢਿਆ ਹੈ, ਕਿ ਤੁਸੀਂ ਉਹਨਾਂ ਨਾਲ ਭਲਾਈ ਕਰੋ ਤੇ ਉਹਨਾਂ ਨਾਲ ਇਨਸਾਫ਼ ਕਰੋ। ਬੇਸ਼ੱਕ ਅੱਲਾਹ ਇਨਸਾਫ਼ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।
9إِنَّمَا يَنْهَاكُمُ اللَّهُ عَنِ الَّذِينَ قَاتَلُوكُمْ فِي الدِّينِ وَأَخْرَجُوكُم مِّن دِيَارِكُمْ وَظَاهَرُوا عَلَىٰ إِخْرَاجِكُمْ أَن تَوَلَّوْهُمْ ۚ وَمَن يَتَوَلَّهُمْ فَأُولَٰئِكَ هُمُ الظَّالِمُونَ
9਼ ਅੱਲਾਹ ਤੁਹਾਨੂੰ ਕੇਵਲ ਉਹਨਾਂ ਲੋਕਾਂ ਨਾਲ ਦੋਸਤੀ ਕਰਨ ਤੋਂ ਰੋਕਦਾ ਹੈ ਜਿਹੜੇ ਧਰਮ ਦੇ ਮਾਮਲੇ ਵਿਚ ਤੁਹਾਡੇ ਨਾਲ ਲੜੇ, ਤੁਹਾਨੂੰ ਤੁਹਾਡੇ ਘਰਾਂ ’ਚੋਂ ਕੱਢਿਆ, ਅਤੇ ਤੁਹਾਡੇ ਦੇਸ਼-ਨਿਕਾਲੇ ਵਿਚ ਸਹਾਈ ਬਣੇ। ਜਿਹੜਾ ਕੋਈ ਇਹਨਾਂ ਨਾਲ ਦੋਸਤੀ ਕਰੇਗਾ ਉਹੀਓ ਜ਼ਾਲਮ ਹੈ।
ਅਲ-ਮੁਮਤਹਿਨਾਕੁਰਾਨ ਸੂਚੀ
13ਆਇਤ
MedinanRevelation
7ਆਇਤ

ਅਨੁਵਾਦ — ਅਲ-ਮੁਮਤਹਿਨਾ 7

ਸੂਰਾ ਅਲ-ਮੁਮਤਹਿਨਾ ਆਇਤ 7 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 7਼ ਹੋ ਸਕਦਾ ਹੈ ਕਿ ਅੱਲਾਹ ਤੁਹਾਡੇ ਤੇ ਉਹਨਾਂ ਲੋਕਾਂ…

ਸੂਰਾ ਆਇਤ 7/13 — ਸੂਰਾ ਅਲ-ਮੁਮਤਹਿਨਾ الممتحنة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਮਤਹਿਨਾ ਸੁਣੋ, ਸੂਰਾ ਅਲ-ਮੁਮਤਹਿਨਾ ਅਨੁਵਾਦ, ਸੂਰਾ ਅਲ-ਮੁਮਤਹਿਨਾ mp3, ਸੂਰਾ ਅਲ-ਮੁਮਤਹਿਨਾ pdf. ਆਇਤ 5–9. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers