ਅਤ-ਤੌਬਾ · 27/129
ਅਨੁਵਾਦ ਉਚਾਰਨ — ਅਤ-ਤੌਬਾ
ثُمَّ يَتُوبُ اللَّهُ مِن بَعْدِ ذَٰلِكَ عَلَىٰ مَن يَشَاءُ ۗ وَاللَّهُ غَفُورٌ رَّحِيمٌ ۝٢٧
Summa yatoobul laahu mim ba`di zaalika `alaa mai yashaaa`; wallaahu Ghafoorur Raheem
📖 ਪੰਜਾਬੀ ਵਿੱਚ
27਼ ਇਸ (ਸਜ਼ਾ) ਤੋਂ ਬਾਅਦ ਅੱਲਾਹ ਜਿਸ ’ਤੇ ਚਾਹਵੇਗਾ ਉਸੇ ਵੱਲ ਧਿਆਨ ਦੇਵੇਗਾ (ਭਾਵ ਖਿਮਾ ਕਰ ਦੇਵੇਗਾ)। ਅੱਲਾਹ ਹੀ ਬਖ਼ਸ਼ਿਸ਼ ਤੇ ਮਿਹਰਬਾਨੀਆਂ ਕਰਨ ਵਾਲਾ ਹੈ।

🎧 ਸੁਣੋ


📜 ਆਇਤ 25-29 — ਅਤ-ਤੌਬਾ

25لَقَدْ نَصَرَكُمُ اللَّهُ فِي مَوَاطِنَ كَثِيرَةٍ ۙ وَيَوْمَ حُنَيْنٍ ۙ إِذْ أَعْجَبَتْكُمْ كَثْرَتُكُمْ فَلَمْ تُغْنِ عَنكُمْ شَيْئًا وَضَاقَتْ عَلَيْكُمُ الْأَرْضُ بِمَا رَحُبَتْ ثُمَّ وَلَّيْتُم مُّدْبِرِينَ
25਼ (ਹੇ ਮੁਸਲਮਾਨੋ!) ਬੇਸ਼ੱਕ ਅੱਲਾਹ ਨੇ ਪਹਿਲਾਂ ਬਥੇਰੇ ਅਵਸਰਾਂ ’ਤੇ ਤੁਹਾਡੀ ਸਹਾਇਤਾ ਕੀਤੀ ਹੈ ਅਤੇ ਹੁਨੈਨ (ਦੀ ਲੜਾਈ) ਵਾਲੇ ਦਿਨ ਵੀ (ਸਹਾਇਤਾ ਕੀਤੀ ਸੀ), ਜਦੋਂ ਤੁਹਾਨੂੰ ਆਪਣੀ ਬਹੁ ਗਿਣਤੀ ’ਤੇ ਘਮੰਡ ਸੀ ਪਰੰਤੂ ਉਹ ਤੁਹਾਡੇ ਕਿਸੇ ਕੰਮ ਨਹੀਂ ਆਈ ਸਗੋਂ ਧਰਤੀ ਆਪਣੀ ਵਿਸ਼ਾਲਤਾ ’ਤੇ ਹੁੰਦੇ ਹੋਏ ਵੀ ਤੁਹਾਡੇ ’ਤੇ ਤੰਗ ਹੋ ਗਈ ਸੀ ਅਤੇ ਤੁਸੀਂ ਪਿੱਠ ਵਿਖਾ ਕੇ ਨੱਠ ਆਏ ਸੀ।
26ثُمَّ أَنزَلَ اللَّهُ سَكِينَتَهُ عَلَىٰ رَسُولِهِ وَعَلَى الْمُؤْمِنِينَ وَأَنزَلَ جُنُودًا لَّمْ تَرَوْهَا وَعَذَّبَ الَّذِينَ كَفَرُوا ۚ وَذَٰلِكَ جَزَاءُ الْكَافِرِينَ
26਼ ਫੇਰ ਅੱਲਾਹ ਨੇ ਆਪਣੇ ਵੱਲੋਂ ਆਪਣੇ ਨਬੀ ਅਤੇ ਮੋਮਿਨਾਂ ’ਤੇ ਆਪਣੀ ਤਸਕੀਨ (ਤਸੱਲੀ) ਉਤਾਰੀ ਅਤੇ ਉਹ ਲਸ਼ਕਰ ਭੇਜੇ, ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ ਅਤੇ ਕਾਫ਼ਿਰਾਂ ਨੂੰ ਪੂਰੀ ਸਜ਼ਾ ਦਿੱਤੀ। ਇਹਨਾਂ ਕਾਫ਼ਿਰਾਂ ਦਾ ਇਹੋ ਬਦਲਾ ਹੈ।
27ثُمَّ يَتُوبُ اللَّهُ مِن بَعْدِ ذَٰلِكَ عَلَىٰ مَن يَشَاءُ ۗ وَاللَّهُ غَفُورٌ رَّحِيمٌ
27਼ ਇਸ (ਸਜ਼ਾ) ਤੋਂ ਬਾਅਦ ਅੱਲਾਹ ਜਿਸ ’ਤੇ ਚਾਹਵੇਗਾ ਉਸੇ ਵੱਲ ਧਿਆਨ ਦੇਵੇਗਾ (ਭਾਵ ਖਿਮਾ ਕਰ ਦੇਵੇਗਾ)। ਅੱਲਾਹ ਹੀ ਬਖ਼ਸ਼ਿਸ਼ ਤੇ ਮਿਹਰਬਾਨੀਆਂ ਕਰਨ ਵਾਲਾ ਹੈ।
28يَا أَيُّهَا الَّذِينَ آمَنُوا إِنَّمَا الْمُشْرِكُونَ نَجَسٌ فَلَا يَقْرَبُوا الْمَسْجِدَ الْحَرَامَ بَعْدَ عَامِهِمْ هَٰذَا ۚ وَإِنْ خِفْتُمْ عَيْلَةً فَسَوْفَ يُغْنِيكُمُ اللَّهُ مِن فَضْلِهِ إِن شَاءَ ۚ إِنَّ اللَّهَ عَلِيمٌ حَكِيمٌ
28਼ ਹੇ ਈਮਾਨ ਵਾਲਿਓ! ਨਿਰਸੰਦੇਹ, ਮੁਸ਼ਰਿਕ ਅਪਵਿੱਤਰ ਹਨ1 ਉਹ ਇਸ ਸਾਲ (ਭਾਵ ਨੌਂ ਹਿਜਰੀ) ਤੋਂ ਬਾਅਦ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ ਵੀ ਨਾ ਆਉਣ। ਜੇ ਤੁਹਾਨੂੰ ਡਰ ਹੈ ਕਿ (ਇਹਨਾਂ ਦੇ ਨਾ ਆਉਣ ਕਾਰਨ) ਤੁਹਾਡਾ ਹੱਥ ਤੰਗ ਹੋ ਜਾਵੇਗਾ, ਜੇ ਅੱਲਾਹ ਚਾਹੇਗਾ ਤਾਂ ਉਹ ਆਪਣੇ ਫ਼ਜ਼ਲਾਂ ਰਾਹੀਂ ਤੁਹਾਨੂੰ ਧਨਵਾਨ ਬਣਾ ਦੇਵੇਗਾ। ਬੇਸ਼ੱਕ ਵੱਡਾ ਜਾਣਨਹਾਰ ਤੇ ਸੂਝ-ਬੂਝ ਵਾਲਾ ਹੈ।
29قَاتِلُوا الَّذِينَ لَا يُؤْمِنُونَ بِاللَّهِ وَلَا بِالْيَوْمِ الْآخِرِ وَلَا يُحَرِّمُونَ مَا حَرَّمَ اللَّهُ وَرَسُولُهُ وَلَا يَدِينُونَ دِينَ الْحَقِّ مِنَ الَّذِينَ أُوتُوا الْكِتَابَ حَتَّىٰ يُعْطُوا الْجِزْيَةَ عَن يَدٍ وَهُمْ صَاغِرُونَ
29਼ ਉਹਨਾਂ ਨਾਲ ਜੰਗ ਲੜੋ ਜਿਹੜੇ ਅੱਲਾਹ ਤੇ ਕਿਆਮਤ ਦਿਹਾੜੇ ਨੂੰ ਨਹੀਂ ਮੰਨਦੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਵੱਲੋਂ ਹਰਾਮ ਕੀਤੀਆਂ ਹੋਈਆਂ ਚੀਜ਼ਾਂ ਨੂੰ ਹਰਾਮ ਨਹੀਂ ਮੰਨਦੇ ਅਤੇ ਨਾ ਹੀ ਸੱਚੇ ਧਰਮ (ਇਸਲਾਮ) ਨੂੰ ਕਬੂਲ ਕਰਦੇ ਹਨ। ਜਿਹੜੇ ਅਹਲੇ ਕਿਤਾਬ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਹਨ ਉਹਨਾਂ ਨਾਲ ਲੜੋ, ਇੱਥੋਂ ਤੀਕ ਕਿ ਉਹ ਜ਼ਲੀਲ ਹੋ ਕੇ ਆਪਣੇ ਹੱਥੀਂ ਜਜ਼ਿਆ (ਰੱਖਿਆ ਕਰ) ਦੇਣ ਲੱਗ ਜਾਣ।1
ਅਤ-ਤੌਬਾਕੁਰਾਨ ਸੂਚੀ
129ਆਇਤ
MedinanRevelation
27ਆਇਤ

ਅਨੁਵਾਦ — ਅਤ-ਤੌਬਾ 27

ਸੂਰਾ ਅਤ-ਤੌਬਾ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਇਸ (ਸਜ਼ਾ) ਤੋਂ ਬਾਅਦ ਅੱਲਾਹ ਜਿਸ ’ਤੇ ਚਾਹਵੇਗਾ ਉਸੇ…

ਸੂਰਾ ਆਇਤ 27/129 — ਅਤ-ਤੌਬਾ التوبة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਤ-ਤੌਬਾ ਸੁਣੋ, ਅਤ-ਤੌਬਾ ਅਨੁਵਾਦ, ਅਤ-ਤੌਬਾ mp3, ਅਤ-ਤੌਬਾ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers