ਹੂਦ · 107/123
ਅਨੁਵਾਦ ਉਚਾਰਨ — ਹੂਦ
خَالِدِينَ فِيهَا مَا دَامَتِ السَّمَاوَاتُ وَالْأَرْضُ إِلَّا مَا شَاءَ رَبُّكَ ۚ إِنَّ رَبَّكَ فَعَّالٌ لِّمَا يُرِيدُ ۝١٠٧
Khaalideena feehaa maa daamatis samaawaatu wal ardu illaa maa shaaa`a Rabbuk; inna Rabbaka fa` `aalul limaa yureed
📖 ਪੰਜਾਬੀ ਵਿੱਚ
107਼ ਉਹ ਉਸ ਨਰਕ ਵਿਚ ਉਦੋਂ ਤੀਕ ਰਹਿਣਗੇ ਜਦੋਂ ਤੀਕ ਅਕਾਸ਼ ਤੇ ਧਰਤੀ ਰਹਿਣਗੇ ਸਿਵਾਏ ਇਸ ਤੋਂ ਕਿ ਤੇਰਾ ਰੱਬ ਕੁੱਝ ਹੋਰ ਚਾਹਵੇ। (ਭਾਵ ਨਰਕ ਤੋਂ ਛੁਟਕਾਰਾ ਦੇਣਾ ਚਾਹਵੇ) ਤੇਰਾ ਰੱਬ ਜੋ ਵੀ ਚਾਹੁੰਦਾ ਹੈ ਕਰਦਾ ਹੈ।
🎧 ਸੁਣੋ

📜 ਆਇਤ 105-109 — ਹੂਦ

105يَوْمَ يَأْتِ لَا تَكَلَّمُ نَفْسٌ إِلَّا بِإِذْنِهِ ۚ فَمِنْهُمْ شَقِيٌّ وَسَعِيدٌ
105਼ ਜਦੋਂ ਉਹ ਦਿਨ ਆਵੇਗਾ ਤਾਂ ਕੋਈ ਵੀ ਵਿਅਕਤੀ ਅੱਲਾਹ ਦੀ ਆਗਿਆ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਸਕੇਗਾ ਫੇਰ ਇਹਨਾਂ ਵਿੱਚੋਂ ਹੀ ਕੋਈ ਬੇ-ਭਾਗ ਹੋਵੇਗਾ ਅਤੇ ਕੋਈ ਭਾਗਾਂ ਵਾਲਾ ਹੋਵੇਗਾ।
106فَأَمَّا الَّذِينَ شَقُوا فَفِي النَّارِ لَهُمْ فِيهَا زَفِيرٌ وَشَهِيقٌ
106਼ ਜਿਹੜੇ ਬੇਭਾਗ ਹੋਣਗੇ ਉਹ (ਨਰਕ ਦੀ) ਅੱਗ ਵਿਚ ਜਾਣਗੇ ਜਿੱਥੇ ਉਹ ਸਦਾ ਰੋਣ ਪਿੱਟਣ ਦੀ ਹਾਲਤ ਵਿਚ ਹੀ ਰਹਿਣਗੇ।
107خَالِدِينَ فِيهَا مَا دَامَتِ السَّمَاوَاتُ وَالْأَرْضُ إِلَّا مَا شَاءَ رَبُّكَ ۚ إِنَّ رَبَّكَ فَعَّالٌ لِّمَا يُرِيدُ
107਼ ਉਹ ਉਸ ਨਰਕ ਵਿਚ ਉਦੋਂ ਤੀਕ ਰਹਿਣਗੇ ਜਦੋਂ ਤੀਕ ਅਕਾਸ਼ ਤੇ ਧਰਤੀ ਰਹਿਣਗੇ ਸਿਵਾਏ ਇਸ ਤੋਂ ਕਿ ਤੇਰਾ ਰੱਬ ਕੁੱਝ ਹੋਰ ਚਾਹਵੇ। (ਭਾਵ ਨਰਕ ਤੋਂ ਛੁਟਕਾਰਾ ਦੇਣਾ ਚਾਹਵੇ) ਤੇਰਾ ਰੱਬ ਜੋ ਵੀ ਚਾਹੁੰਦਾ ਹੈ ਕਰਦਾ ਹੈ।
108۞ وَأَمَّا الَّذِينَ سُعِدُوا فَفِي الْجَنَّةِ خَالِدِينَ فِيهَا مَا دَامَتِ السَّمَاوَاتُ وَالْأَرْضُ إِلَّا مَا شَاءَ رَبُّكَ ۖ عَطَاءً غَيْرَ مَجْذُوذٍ
108਼ ਪਰ ਜਿਹੜੇ ਭਾਗਾਂ ਵਾਲੇ ਹੋਣਗੇ ਉਹ ਸਵਰਗ ਵਿਚ ਹੋਣਗੇ ਜਿੱਥੇ ਉਹ ਸਦਾ ਲਈ ਰਹਿਣਗੇ ਜਦੋਂ ਤਕ ਅਕਾਸ਼ ਤੇ ਧਰਤੀ ਬਾਕੀ ਰਹਿਣਗੇ ਪਰ ਹੁੰਦਾ ਉਹ ਹੈ ਜੋ ਤੇਰੇ ਰੱਬ ਚਾਹੁੰਦਾ ਹੈ, ਉਸ ਦੀਆਂ ਬਖ਼ਸ਼ਿਸ਼ਾਂ ਦਾ ਕੋਈ ਅੰਤ ਨਹੀਂ।
109فَلَا تَكُ فِي مِرْيَةٍ مِّمَّا يَعْبُدُ هَٰؤُلَاءِ ۚ مَا يَعْبُدُونَ إِلَّا كَمَا يَعْبُدُ آبَاؤُهُم مِّن قَبْلُ ۚ وَإِنَّا لَمُوَفُّوهُمْ نَصِيبَهُمْ غَيْرَ مَنقُوصٍ
109਼ ਸੋ (ਹੇ ਨਬੀ!) ਤੁਸੀਂ ਉਹਨਾਂ ਇਸ਼ਟਾਂ ਸੰਬੰਧੀ ਕਿਸੇ ਸੰਦੇਹ ਵਿਚ ਨਾ ਰਹੋ ਜਿਨ੍ਹਾਂ ਦੀ ਇਹ ਲੋਕ ਬੰਦਗੀ ਕਰ ਰਹੇ ਹਨ। ਇਹਨਾਂ ਲੋਕਾਂ ਦੀ ਪੂਜਾ ਪਾਠ ਤਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਪਿਓ ਦਾਦਾ ਪੂਜਾ ਕਰਦੇ ਸਨ। ਬੇਸ਼ੱਕ ਅਸੀਂ (ਅੱਲਾਹ) ਉਹਨਾਂ ਨੂੰ ਉਹਨਾਂ ਦੀ ਸਜ਼ਾਂ ਦਾ ਹਿੱਸਾ ਪੂਰਾ ਦਿਆਂਗੇ, ਇਸ ਵਿੱਚੋਂ ਕਟੌਤੀ ਨਹੀਂ ਕੀਤੀ ਜਾਵੇਗੀ।
ਹੂਦਕੁਰਾਨ ਸੂਚੀ
123ਆਇਤ
MeccanRevelation
107ਆਇਤ

ਅਨੁਵਾਦ — ਹੂਦ 107

ਸੂਰਾ ਹੂਦ ਆਇਤ 107 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 107਼ ਉਹ ਉਸ ਨਰਕ ਵਿਚ ਉਦੋਂ ਤੀਕ ਰਹਿਣਗੇ ਜਦੋਂ ਤੀਕ…

ਸੂਰਾ ਆਇਤ 107/123 — ਹੂਦ هود (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਹੂਦ ਸੁਣੋ, ਹੂਦ ਅਨੁਵਾਦ, ਹੂਦ mp3, ਹੂਦ pdf. ਆਇਤ 105–109. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers