ਅਲ-ਬਕਰਾ · 119/286
ਅਨੁਵਾਦ ਉਚਾਰਨ — ਅਲ-ਬਕਰਾ
إِنَّا أَرْسَلْنَاكَ بِالْحَقِّ بَشِيرًا وَنَذِيرًا ۖ وَلَا تُسْأَلُ عَنْ أَصْحَابِ الْجَحِيمِ ۝١١٩
Innaaa arsalnaaka bilhaqqi basheeranw wa nazeeranw wa laa tus`alu `am Ashaabil Jaheem
📖 ਪੰਜਾਬੀ ਵਿੱਚ
119਼ ਬੇਸ਼ੱਕ ! ਅਸੀਂ ਤੁਹਾਨੂੰ (ਹੇ ਮੁਹੰਮਦ) ਹੱਕ (.ਕੁਰਆਨ) ਦੇ ਨਾਲ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ ਡਰਾਉਣ ਵਾਲਾ ਬਣਾ ਕੇ ਭੇਜਿਆ 2 ਨਰਕ ਵਿਚ ਜਾਣ ਵਾਲਿਆਂ ਦੇ ਸੰਬੰਧ ਵਿਚ ਤੁਹਾਥੋਂ ਕੋਈ ਪੁੱਛ -ਗਿੱਛ ਨਹੀਂ ਹੋਵੇਗੀ।
🎧 ਸੁਣੋ

📜 ਆਇਤ 117-121 — ਅਲ-ਬਕਰਾ

117بَدِيعُ السَّمَاوَاتِ وَالْأَرْضِ ۖ وَإِذَا قَضَىٰ أَمْرًا فَإِنَّمَا يَقُولُ لَهُ كُن فَيَكُونُ
117਼ ਉਹ ਅਕਾਸ਼ਾਂ ਅਤੇ ਧਰਤੀ ਦਾ ਕਾਢਕਾਰ ਹੈ ਜਦੋਂ ਉਹ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਇਸ ਲਈ ਕੇਵਲ ਇਹੋ ਕਹਿੰਦਾ ਹੈ ਕਿ ‘ਹੋ ਜਾ’ ਅਤੇ ਉਹ ਹੋ ਜਾਂਦਾ ਹੈ।
118وَقَالَ الَّذِينَ لَا يَعْلَمُونَ لَوْلَا يُكَلِّمُنَا اللَّهُ أَوْ تَأْتِينَا آيَةٌ ۗ كَذَٰلِكَ قَالَ الَّذِينَ مِن قَبْلِهِم مِّثْلَ قَوْلِهِمْ ۘ تَشَابَهَتْ قُلُوبُهُمْ ۗ قَدْ بَيَّنَّا الْآيَاتِ لِقَوْمٍ يُوقِنُونَ
118਼ ਅਤੇ ਉਹ ਲੋਕ ਜਿਹੜੇ ਕੁੱਝ ਵੀ ਗਿਆਨ ਨਹੀਂ ਰੱਖਦੇ ਆਖਦੇ ਹਨ ਕਿ ਅੱਲਾਹ ਸਾਡੇ ਨਾਲ ਗਲਾਂ ਕਿਉਂ ਨਹੀਂ ਕਰਦਾ ?ਜਾਂ ਸਾਡੇ ਕੋਲ ਕੋਈ ਨਿਸ਼ਾਨੀ ਕਿਉਂ ਨਹੀਂ ਆਈ? ਇਹੋ ਜਿਹੀਆਂ ਗੱਲਾਂ ਇਹਨਾਂ ਤੋਂ ਪਹਿਲਾਂ ਬੀਤ ਚੁਕੇ ਲੋਕ ਵੀ ਕਰਦੇ ਸਨ। ਇਹਨਾਂ ਸਭਣਾਂ ਦੀ ਸੋਚ ਇੱਕੋ ਜਿਹੀਰਹੈ। ਅਸੀਂ ਸੱਚਾਈ ਉੱਤੇ ਵਿਸ਼ਵਾਸ ਕਰਨ ਵਾਲਿਆਂ ਲਈ ਆਪਣੀਆਂ ਨਿਸ਼ਾਨੀਆਂ ਸਪਸ਼ਟ ਕਰ ਦਿੱਤੀਆਂ ਹਨ।
119إِنَّا أَرْسَلْنَاكَ بِالْحَقِّ بَشِيرًا وَنَذِيرًا ۖ وَلَا تُسْأَلُ عَنْ أَصْحَابِ الْجَحِيمِ
119਼ ਬੇਸ਼ੱਕ ! ਅਸੀਂ ਤੁਹਾਨੂੰ (ਹੇ ਮੁਹੰਮਦ) ਹੱਕ (.ਕੁਰਆਨ) ਦੇ ਨਾਲ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ ਡਰਾਉਣ ਵਾਲਾ ਬਣਾ ਕੇ ਭੇਜਿਆ 2 ਨਰਕ ਵਿਚ ਜਾਣ ਵਾਲਿਆਂ ਦੇ ਸੰਬੰਧ ਵਿਚ ਤੁਹਾਥੋਂ ਕੋਈ ਪੁੱਛ -ਗਿੱਛ ਨਹੀਂ ਹੋਵੇਗੀ।
120وَلَن تَرْضَىٰ عَنكَ الْيَهُودُ وَلَا النَّصَارَىٰ حَتَّىٰ تَتَّبِعَ مِلَّتَهُمْ ۗ قُلْ إِنَّ هُدَى اللَّهِ هُوَ الْهُدَىٰ ۗ وَلَئِنِ اتَّبَعْتَ أَهْوَاءَهُم بَعْدَ الَّذِي جَاءَكَ مِنَ الْعِلْمِ ۙ مَا لَكَ مِنَ اللَّهِ مِن وَلِيٍّ وَلَا نَصِيرٍ
120਼ ਯਹੂਦੀ ਤੇ ਈਸਾਈ ਤੁਹਾਥੋਂ ਕਦੇ ਵੀ ਰਾਜ਼ੀ ਨਹੀਂ ਹੋਣਗੇ ਜਦ ਤੀਕ ਕਿ ਤੁਸੀਂ ਉਹਨਾਂ ਦੇ ਧਰਮ ਦੇ ਪੈਰੋਕਾਰ ਨਹੀਂ ਬਣ ਜਾਂਦੇ। (ਹੇ ਨਬੀ!) ਆਖ ਦਿਓ ਕਿ ਬੇਸ਼ੱਕ ਅੱਲਾਹ ਦੀ ਹਿਦਾਇਤ ਹੀ ਅਸਲੀ ਹਿਦਾਇਤ ਹੈ। ਤੁਹਾਡੇ ਕੋਲ ਜਿਹੜਾ ਗਿਆਨ ਆਇਆ ਹੈ ਜੇ ਤੁਸੀਂ ਇਸ ਤੋਂ ਬਾਅਦ ਵੀ ਇਹਨਾਂ (ਯਹੂਦੀਆਂ) ਦੀਆਂ ਇੱਛਾਵਾਂ ਦੀ ਪੈਰਵੀ ਕੀਤੀ ਤਾਂ ਤੁਹਾਨੂੰ ਅੱਲਾਹ ਦੀ ਪਕੜ ਤੋਂ ਬਚਾਉਣ ਵਾਲਾ ਨਾ ਤੁਹਾਡਾ ਕੋਈ ਹਿਮਾਇਤੀ ਹੋਵੇਗਾ ਨਾ ਹੀ ਕੋਈ ਮਦਦਗਾਰ ਹੋਵੇਗਾ।
121الَّذِينَ آتَيْنَاهُمُ الْكِتَابَ يَتْلُونَهُ حَقَّ تِلَاوَتِهِ أُولَٰئِكَ يُؤْمِنُونَ بِهِ ۗ وَمَن يَكْفُرْ بِهِ فَأُولَٰئِكَ هُمُ الْخَاسِرُونَ
121਼ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ (.ਕੁਰਆਨ) ਦਿੱਤੀ ਹੈ ਉਹ ਇਸ ਨੂੰ ਇੰਜ ਪੜ੍ਹਦੇ ਹਨ ਜਿਵੇਂ ਇਸ ਨੂੰ ਪੜ੍ਹਣ ਦਾ ਹੱਕ ਹੈ ਉਹੀਓ ਲੋਕ ਇਸ ’ਤੇ ਈਮਾਨ ਲਿਆਉਂਦੇ ਹਨ ਅਤੇ ਜਿਹੜਾ ਇਸਦਾ ਇਨਕਾਰ ਕਰਦਾ ਹੈ ਉਹੀਓ (ਆਖ਼ਿਰਤ ਵਿਚ) ਘਾਟੇ ਵਿਚ ਰਹੇਗਾ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
119ਆਇਤ

ਅਨੁਵਾਦ — ਅਲ-ਬਕਰਾ 119

ਸੂਰਾ ਅਲ-ਬਕਰਾ ਆਇਤ 119 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 119਼ ਬੇਸ਼ੱਕ ! ਅਸੀਂ ਤੁਹਾਨੂੰ (ਹੇ ਮੁਹੰਮਦ) ਹੱਕ (.ਕੁਰਆਨ) ਦੇ…

ਸੂਰਾ ਆਇਤ 119/286 — ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬਕਰਾ ਸੁਣੋ, ਅਲ-ਬਕਰਾ ਅਨੁਵਾਦ, ਅਲ-ਬਕਰਾ mp3, ਅਲ-ਬਕਰਾ pdf. ਆਇਤ 117–121. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers