ਅਲ-ਕਸਸ · 54/88
ਅਨੁਵਾਦ ਉਚਾਰਨ — ਅਲ-ਕਸਸ
أُولَٰئِكَ يُؤْتَوْنَ أَجْرَهُم مَّرَّتَيْنِ بِمَا صَبَرُوا وَيَدْرَءُونَ بِالْحَسَنَةِ السَّيِّئَةَ وَمِمَّا رَزَقْنَاهُمْ يُنفِقُونَ ۝٥٤
Ulaaa`ika yu`tawna ajrahum marratayni bimaa sabaroo wa yadra`oona bil hasanatis saiyi`ata wa mimmmaa razaq naahum yunfiqoon
📖 ਪੰਜਾਬੀ ਵਿੱਚ
54਼ ਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ ਬਦਲਾ ਦਿੱਤਾ ਜਾਵੇਗਾ, ਕਿਉਂ ਜੋ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਸਬਰ ਤੋਂ ਕੰਮ ਲਿਆ 2 ਅਤੇ ਬੁਰਾਈ ਨੂੰ ਭਲਾਈ ਨਾਲ ਪਰਾਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਵਿੱਚੋਂ (ਰੱਬੀ ਹੁਕਮਾਂ ਅਨੁਸਾਰ) ਖ਼ਰਚ ਕਰਦੇ ਹਨ।

🎧 ਸੁਣੋ


📜 ਆਇਤ 52-56 — ਅਲ-ਕਸਸ

52الَّذِينَ آتَيْنَاهُمُ الْكِتَابَ مِن قَبْلِهِ هُم بِهِ يُؤْمِنُونَ
52਼ ਜਿਹਨਾਂ ਲੋਕਾਂ ਨੂੰ ਅਸੀਂ ਇਸ (.ਕੁਰਆਨ) ਤੋਂ ਪਹਿਲਾਂ ਕਿਤਾਬ ਦਿੱਤੀ ਸੀ ਉਹ ਇਸ (.ਕੁਰਆਨ) ’ਤੇ ਵੀ ਈਮਾਨ ਰੱਖਦੇ ਹਨ।
53وَإِذَا يُتْلَىٰ عَلَيْهِمْ قَالُوا آمَنَّا بِهِ إِنَّهُ الْحَقُّ مِن رَّبِّنَا إِنَّا كُنَّا مِن قَبْلِهِ مُسْلِمِينَ
53਼ ਜਦੋਂ ਇਸ (.ਕੁਰਆਨ) ਨੂੰ ਉਹਨਾਂ ਸਾਹਮਣੇ ਪੜ੍ਹਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਇਸ ’ਤੇ ਈਮਾਨ ਲਿਆਏ ਹਾਂ, ਬੇਸ਼ੱਕ ਇਹ ਸਾਡੇ ਰੱਬ ਵੱਲੋਂ ਹੱਕ ਹੈ, ਅਸੀਂ ਤਾਂ ਇਸ ਤੋਂ ਪਹਿਲਾਂ ਹੀ ਮੁਸਲਮਾਨ ਸਾਂ 1 (ਕਿਉਂ ਜੋ ਅਸੀਂ ਪਹਿਲੀਆਂ ਆਸਮਾਨੀ ਕਿਤਾਬਾਂ ਨੂੰ ਸੱਚ ਮੰਨਦੇ ਹਾਂ)।
54أُولَٰئِكَ يُؤْتَوْنَ أَجْرَهُم مَّرَّتَيْنِ بِمَا صَبَرُوا وَيَدْرَءُونَ بِالْحَسَنَةِ السَّيِّئَةَ وَمِمَّا رَزَقْنَاهُمْ يُنفِقُونَ
54਼ ਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ ਬਦਲਾ ਦਿੱਤਾ ਜਾਵੇਗਾ, ਕਿਉਂ ਜੋ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਸਬਰ ਤੋਂ ਕੰਮ ਲਿਆ 2 ਅਤੇ ਬੁਰਾਈ ਨੂੰ ਭਲਾਈ ਨਾਲ ਪਰਾਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਵਿੱਚੋਂ (ਰੱਬੀ ਹੁਕਮਾਂ ਅਨੁਸਾਰ) ਖ਼ਰਚ ਕਰਦੇ ਹਨ।
55وَإِذَا سَمِعُوا اللَّغْوَ أَعْرَضُوا عَنْهُ وَقَالُوا لَنَا أَعْمَالُنَا وَلَكُمْ أَعْمَالُكُمْ سَلَامٌ عَلَيْكُمْ لَا نَبْتَغِي الْجَاهِلِينَ
55਼ ਜਦੋਂ ਉਹ ਭੈੜੀਆਂ ਗੱਲਾਂ (ਮੁਸ਼ਰਿਕਾਂ, ਕਾਫ਼ਿਰਾਂ ਵੱਲੋਂ) ਸੁਣਦੇ ਹਨ ਤਾਂ ਉਸ ਤੋਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਸਾਡੇ ਕਰਮ ਸਾਡੇ ਲਈ ਅਤੇ ਤੁਹਾਡੇ ਕਰਮ ਤੁਹਾਡੇ ਲਈ ਹਨ। ਤੁਹਾਨੂੰ ਸਾਡਾ ਸਲਾਮ ਹੈ, ਅਸੀਂ ਜਾਹਲਾਂ ਨਾਲ ਉਲਝਣਾ ਨਹੀਂ ਚਾਹੁੰਦੇ।
56إِنَّكَ لَا تَهْدِي مَنْ أَحْبَبْتَ وَلَٰكِنَّ اللَّهَ يَهْدِي مَن يَشَاءُ ۚ وَهُوَ أَعْلَمُ بِالْمُهْتَدِينَ
56਼ ਹੇ ਨਬੀ! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ। ਉਹ ਹਿਦਾਇਤ ਕਬੂਲ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਅਲ-ਕਸਸਕੁਰਾਨ ਸੂਚੀ
88ਆਇਤ
MeccanRevelation
54ਆਇਤ

ਅਨੁਵਾਦ — ਅਲ-ਕਸਸ 54

ਸੂਰਾ ਅਲ-ਕਸਸ ਆਇਤ 54 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 54਼ ਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ…

ਸੂਰਾ ਆਇਤ 54/88 — ਅਲ-ਕਸਸ القصص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਸਸ ਸੁਣੋ, ਅਲ-ਕਸਸ ਅਨੁਵਾਦ, ਅਲ-ਕਸਸ mp3, ਅਲ-ਕਸਸ pdf. ਆਇਤ 52–56. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers