ਗ਼ਾਫ਼ਿਰ · 62/85
ਅਨੁਵਾਦ ਉਚਾਰਨ — ਗ਼ਾਫ਼ਿਰ
ذَٰلِكُمُ اللَّهُ رَبُّكُمْ خَالِقُ كُلِّ شَيْءٍ لَّا إِلَٰهَ إِلَّا هُوَ ۖ فَأَنَّىٰ تُؤْفَكُونَ ۝٦٢
Zaalikumul laahu Rabbukum khaaliqu kulli shai`; laaa ilaaha illaa Huwa fa annaa tu`fakoon
📖 ਪੰਜਾਬੀ ਵਿੱਚ
62਼ ਇਹੋ ਅੱਲਾਹ ਤੁਹਾਡਾ ਰੱਬ ਹੈ ਅਤੇ ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਹੈ, ਇਸ ਤੋਂ ਛੁੱਟ ਹੋਰ ਕੋਈ ਸੱਚਾ ਇਸ਼ਟ ਨਹੀਂ। ਤੁਸੀਂ ਕਿੱਧਰੋਂ ਬਹਿਕਾਏ ਜਾ ਰਹੇ ਹੋ?
🎧 ਸੁਣੋ

📜 ਆਇਤ 60-64 — ਗ਼ਾਫ਼ਿਰ

60وَقَالَ رَبُّكُمُ ادْعُونِي أَسْتَجِبْ لَكُمْ ۚ إِنَّ الَّذِينَ يَسْتَكْبِرُونَ عَنْ عِبَادَتِي سَيَدْخُلُونَ جَهَنَّمَ دَاخِرِينَ
60਼ ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ।
61اللَّهُ الَّذِي جَعَلَ لَكُمُ اللَّيْلَ لِتَسْكُنُوا فِيهِ وَالنَّهَارَ مُبْصِرًا ۚ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَ النَّاسِ لَا يَشْكُرُونَ
61਼ ਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਇਸ ਵਿਚ ਆਰਾਮ ਕਰ ਸਕੋਂ ਅਤੇ ਦਿਨ ਬਣਾਇਆ ਤਾਂ ਜੋ ਤੁਸੀਂ ਵੇਖ ਸਕੋਂ। ਅੱਲਾਹ ਆਪਣੇ ਬੰਦਿਆਂ ’ਤੇ ਕ੍ਰਿਪਾਲਤਾ ਕਰਨ ਵਾਲਾ ਹੈ ਪਰ ਬਹੁਤੇ ਲੋਕ ਸ਼ੁਕਰ ਅਦਾ ਨਹੀਂ ਕਰਦੇ।
62ذَٰلِكُمُ اللَّهُ رَبُّكُمْ خَالِقُ كُلِّ شَيْءٍ لَّا إِلَٰهَ إِلَّا هُوَ ۖ فَأَنَّىٰ تُؤْفَكُونَ
62਼ ਇਹੋ ਅੱਲਾਹ ਤੁਹਾਡਾ ਰੱਬ ਹੈ ਅਤੇ ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਹੈ, ਇਸ ਤੋਂ ਛੁੱਟ ਹੋਰ ਕੋਈ ਸੱਚਾ ਇਸ਼ਟ ਨਹੀਂ। ਤੁਸੀਂ ਕਿੱਧਰੋਂ ਬਹਿਕਾਏ ਜਾ ਰਹੇ ਹੋ?
63كَذَٰلِكَ يُؤْفَكُ الَّذِينَ كَانُوا بِآيَاتِ اللَّهِ يَجْحَدُونَ
63਼ ਇਸੇ ਪ੍ਰਕਾਰ ਉਹ ਲੋਕ ਵੀ ਬਹਿਕੇ ਫਿਰਦੇ ਰਹੇ, ਜਿਹੜੇ ਰੱਬ ਦੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕਰਿਆ ਕਰਦੇ ਸਨ।
64اللَّهُ الَّذِي جَعَلَ لَكُمُ الْأَرْضَ قَرَارًا وَالسَّمَاءَ بِنَاءً وَصَوَّرَكُمْ فَأَحْسَنَ صُوَرَكُمْ وَرَزَقَكُم مِّنَ الطَّيِّبَاتِ ۚ ذَٰلِكُمُ اللَّهُ رَبُّكُمْ ۖ فَتَبَارَكَ اللَّهُ رَبُّ الْعَالَمِينَ
64਼ ਅੱਲਾਹ ਉਹ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਠਹਿਰਨ ਵਾਲੀ ਥਾਂ ਅਤੇ ਅਕਾਸ਼ ਨੂੰ ਛੱਤ ਬਣਾਇਆ। ਉਸ ਨੇ ਤੁਹਾਡੀਆਂ ਸ਼ਕਲਾਂ ਬਣਾਈਆਂ ਅਤੇ ਬਹੁਤ ਹੀ ਸੋਹਣੀਆਂ ਬਣਾਈਆਂ। ਉਸ ਨੇ ਤੁਹਾਨੂੰ ਪਾਕੀਜ਼ਾਂ ਤੇ ਸਾਫ਼ ਸੁਥਰਾ ਰਿਜ਼ਕ ਦਿੱਤਾ। ਅੱਲਾਹ ਤੁਹਾਡਾ ਪਾਲਣਹਾਰ ਹੈ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ ਅਤੇ ਸਾਰੇ ਜਹਾਨ ਦਾ ਪਾਲਣਹਾਰ ਹੈ।
ਗ਼ਾਫ਼ਿਰਕੁਰਾਨ ਸੂਚੀ
85ਆਇਤ
MeccanRevelation
62ਆਇਤ

ਅਨੁਵਾਦ — ਗ਼ਾਫ਼ਿਰ 62

ਸੂਰਾ ਗ਼ਾਫ਼ਿਰ ਆਇਤ 62 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 62਼ ਇਹੋ ਅੱਲਾਹ ਤੁਹਾਡਾ ਰੱਬ ਹੈ ਅਤੇ ਹਰੇਕ ਚੀਜ਼ ਦਾ…

ਸੂਰਾ ਆਇਤ 62/85 — ਗ਼ਾਫ਼ਿਰ غافر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਗ਼ਾਫ਼ਿਰ ਸੁਣੋ, ਗ਼ਾਫ਼ਿਰ ਅਨੁਵਾਦ, ਗ਼ਾਫ਼ਿਰ mp3, ਗ਼ਾਫ਼ਿਰ pdf. ਆਇਤ 60–64. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers