ਫ਼ੁਸਿਲਤ · 52/54
ਅਨੁਵਾਦ ਉਚਾਰਨ — ਫ਼ੁਸਿਲਤ
قُلْ أَرَأَيْتُمْ إِن كَانَ مِنْ عِندِ اللَّهِ ثُمَّ كَفَرْتُم بِهِ مَنْ أَضَلُّ مِمَّنْ هُوَ فِي شِقَاقٍ بَعِيدٍ ۝٥٢
Qul araiaitum in kaana min `indil laahi summa kafar tum bihee man adallu mimman huwa fee shiqaqim ba`eed
📖 ਪੰਜਾਬੀ ਵਿੱਚ
52਼ (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਇਨਕਾਰੀਓ!) ਰਤਾ ਇਹ ਤਾਂ ਦੱਸੋ ਕਿ ਜੇ ਇਹ (.ਕੁਰਆਨ) ਅੱਲਾਹ ਵੱਲੋਂ ਹੋਵੇ ਅਤੇ ਤੁਸੀਂ ਇਸ ਦਾ ਇਨਕਾਰ ਕਰੋ, ਤਾਂ ਫੇਰ ਉਸ ਵਿਅਕਤੀ ਤੋਂ ਵੱਧ ਰਾਹੋਂ ਭਟਕਿਆਂ ਹੋਇਆ ਕੌਣ ਹੋਵੇਗਾ, ਜਿਹੜਾ ਇਸ (ਹੱਕ) ਦੀ ਵਿਰੋਧਤਾ ਕਰਦਾ ਹੋਇਆ ਦੂਰ ਤਕ ਚਲਿਆ ਜਾਵੇ।
🎧 ਸੁਣੋ

📜 ਆਇਤ 50-54 — ਫ਼ੁਸਿਲਤ

50وَلَئِنْ أَذَقْنَاهُ رَحْمَةً مِّنَّا مِن بَعْدِ ضَرَّاءَ مَسَّتْهُ لَيَقُولَنَّ هَٰذَا لِي وَمَا أَظُنُّ السَّاعَةَ قَائِمَةً وَلَئِن رُّجِعْتُ إِلَىٰ رَبِّي إِنَّ لِي عِندَهُ لَلْحُسْنَىٰ ۚ فَلَنُنَبِّئَنَّ الَّذِينَ كَفَرُوا بِمَا عَمِلُوا وَلَنُذِيقَنَّهُم مِّنْ عَذَابٍ غَلِيظٍ
50਼ ਜੇ ਉਸ ਬਿਪਤਾ ਮਗਰੋਂ ਅਸੀਂ ਉਸੇ ਵਿਅਕਤੀ ਨੂੰ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਦਾ ਹੈ ਕਿ ਇਹ ਤਾਂ ਮੇਰੇ ਹੀ ਲਈ ਹੈ ਅਤੇ ਮੈਂ ਨਹੀਂ ਸਮਝਦਾ ਕਿ ਕਿਆਮਤ ਆਵੇਗੀ। (ਅਤੇ ਆਖਦੇ ਹਨ) ਜੇਕਰ ਮੈਂ ਆਪਣੇ ਰੱਬ ਦੇ ਕੋਲ ਪਰਤਾਇਆ ਵੀ ਗਿਆ ਤਾਂ ਵੀ ਮੇਰੇ ਲਈ ਉਸ ਕੋਲ ਭਲਾਈ ਹੀ ਹੋਵੇਗੀ। ਫੇਰ ਅਸੀਂ ਉਸ ਕਾਫ਼ਿਰਾਂ ਨੂੰ ਦੱਸ ਦਿਆਂਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦਾ ਸੀ ਅਤੇ ਅਸੀਂ ਉਸਨਾਂ ਨੂੰ ਕਰੜੀਆਂ ਸਜ਼ਾਵਾਂ ਦਾ ਸੁਆਦ ਚਖਾਵਾਂਗੇ।
51وَإِذَا أَنْعَمْنَا عَلَى الْإِنسَانِ أَعْرَضَ وَنَأَىٰ بِجَانِبِهِ وَإِذَا مَسَّهُ الشَّرُّ فَذُو دُعَاءٍ عَرِيضٍ
51਼ (ਹੇ ਨਬੀ!) ਜਦੋਂ ਅਸੀਂ ਮਨੁੱਖ ਨੂੰ ਆਪਣੀ ਮਿਹਰਾਂ ਨਾਲ ਨਿਵਾਜ਼ਦੇ ਹਾਂ ਤਾਂ ਉਹ (ਧੰਨਵਾਦੀ ਹੋਣ ਤੋਂ) ਮੂੰਹ ਮੋੜ ਲੈਂਦਾ ਹੈ ਅਤੇ ਸਗੋਂ ਆਕੜ ਕੇ ਪਰਾਂ ਹੋ ਜਾਂਦਾ ਹੈ ਅਤੇ ਜਦੋਂ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ ਲੰਮੀਆਂ ਲੰਮੀਆਂ ਦੁਆਵਾਂ ਕਰਨ ਵਾਲਾ ਬਣ ਜਾਂਦਾ ਹੈ।
52قُلْ أَرَأَيْتُمْ إِن كَانَ مِنْ عِندِ اللَّهِ ثُمَّ كَفَرْتُم بِهِ مَنْ أَضَلُّ مِمَّنْ هُوَ فِي شِقَاقٍ بَعِيدٍ
52਼ (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਇਨਕਾਰੀਓ!) ਰਤਾ ਇਹ ਤਾਂ ਦੱਸੋ ਕਿ ਜੇ ਇਹ (.ਕੁਰਆਨ) ਅੱਲਾਹ ਵੱਲੋਂ ਹੋਵੇ ਅਤੇ ਤੁਸੀਂ ਇਸ ਦਾ ਇਨਕਾਰ ਕਰੋ, ਤਾਂ ਫੇਰ ਉਸ ਵਿਅਕਤੀ ਤੋਂ ਵੱਧ ਰਾਹੋਂ ਭਟਕਿਆਂ ਹੋਇਆ ਕੌਣ ਹੋਵੇਗਾ, ਜਿਹੜਾ ਇਸ (ਹੱਕ) ਦੀ ਵਿਰੋਧਤਾ ਕਰਦਾ ਹੋਇਆ ਦੂਰ ਤਕ ਚਲਿਆ ਜਾਵੇ।
53سَنُرِيهِمْ آيَاتِنَا فِي الْآفَاقِ وَفِي أَنفُسِهِمْ حَتَّىٰ يَتَبَيَّنَ لَهُمْ أَنَّهُ الْحَقُّ ۗ أَوَلَمْ يَكْفِ بِرَبِّكَ أَنَّهُ عَلَىٰ كُلِّ شَيْءٍ شَهِيدٌ
53਼ ਬਹੁਤ ਛੇਤੀ ਅਸੀਂ ਉਹਨਾਂ ਨੂੰ ਆਪਣੀਆਂ ਨਿਸ਼ਾਨੀਆਂ ਸੰਸਾਰ ਵਿਚ ਵੀ ਵਿਖਾਵਾਂਗੇ ਅਤੇ ਉਹਨਾਂ ਦੀ ਆਪਣੀ ਜ਼ਾਤ ਵਿਚ ਵੀ ਵਿਖਾਵਾਂਗੇ, ਇੱਥੋਂ ਤਕ ਕਿ ਇਹ ਗੱਲ ਉਹਨਾਂ ਉੱਤੇ ਸਪਸ਼ਟ ਹੋ ਜਾਵੇਗੀ ਕਿ ਬੇਸ਼ੱਕ ਇਹ .ਕੁਰਆਨ ਹੱਕ ਹੈ। ਕੀ ਇਹ ਗੱਲ ਕਾਫ਼ੀ ਨਹੀਂ ਕਿ ਤੁਹਾਡਾ ਰੱਬ ਹਰ ਚੀਜ਼ ਦਾ ਗਵਾਹ ਹੈ ?
54أَلَا إِنَّهُمْ فِي مِرْيَةٍ مِّن لِّقَاءِ رَبِّهِمْ ۗ أَلَا إِنَّهُ بِكُلِّ شَيْءٍ مُّحِيطٌ
54਼ ਖ਼ਬਰਦਾਰ! ਬੇਸ਼ੱਕ ਉਹ ਲੋਕ ਆਪਣੇ ਰੱਬ ਦੀ ਮਿਲਣੀ ਵਿਚ ਸ਼ੱਕ ਵਿਚ ਹਨ। ਖ਼ਬਰਦਾਰ ਬੇਸ਼ੱਕ ਉਸ ਨੇ ਹਰੇਕ ਚੀਜ਼ ਨੂੰ ਆਪਣੇ ਘੇਰੇ ਵਿਚ ਕਰ ਰੱਖਿਆ ਹੈ।
ਫ਼ੁਸਿਲਤਕੁਰਾਨ ਸੂਚੀ
54ਆਇਤ
MeccanRevelation
52ਆਇਤ

ਅਨੁਵਾਦ — ਫ਼ੁਸਿਲਤ 52

ਸੂਰਾ ਫ਼ੁਸਿਲਤ ਆਇਤ 52 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 52਼ (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਇਨਕਾਰੀਓ!) ਰਤਾ…

ਸੂਰਾ ਆਇਤ 52/54 — ਫ਼ੁਸਿਲਤ فصلت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਫ਼ੁਸਿਲਤ ਸੁਣੋ, ਫ਼ੁਸਿਲਤ ਅਨੁਵਾਦ, ਫ਼ੁਸਿਲਤ mp3, ਫ਼ੁਸਿਲਤ pdf. ਆਇਤ 50–54. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers