ਅਲ-ਫਤਹ · 8/29
ਅਨੁਵਾਦ ਉਚਾਰਨ — ਸੂਰਾ ਅਲ-ਫਤਹ
إِنَّا أَرْسَلْنَاكَ شَاهِدًا وَمُبَشِّرًا وَنَذِيرًا ۝٨
Innaaa arsalnaaka shaahi danw wa mubashshiranw wa nazeera
📖 ਪੰਜਾਬੀ ਵਿੱਚ
8਼ (ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਨੂੰ (ਹੱਕ ਦੀ) ਗਵਾਹੀ ਦੇਣ ਵਾਲਾ, (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਬਣਾ ਕੇ ਭੇਜਿਆ ਹੈ।1

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 6-10 — ਸੂਰਾ ਅਲ-ਫਤਹ

6وَيُعَذِّبَ الْمُنَافِقِينَ وَالْمُنَافِقَاتِ وَالْمُشْرِكِينَ وَالْمُشْرِكَاتِ الظَّانِّينَ بِاللَّهِ ظَنَّ السَّوْءِ ۚ عَلَيْهِمْ دَائِرَةُ السَّوْءِ ۖ وَغَضِبَ اللَّهُ عَلَيْهِمْ وَلَعَنَهُمْ وَأَعَدَّ لَهُمْ جَهَنَّمَ ۖ وَسَاءَتْ مَصِيرًا
6਼ ਤਾਂ ਜੋ ਮੁਨਾਫ਼ਿਕ (ਪਖੰਡੀ) ਪੁਰਸ਼ ਅਤੇ ਮੁਨਾਫ਼ਿਕ ਇਸਤਰੀਆਂ ਅਤੇ ਮੁਸ਼ਰਿਕ ਪੁਰਸ਼ ਅਤੇ ਮੁਸ਼ਰਿਕ ਇਸਤਰੀਆਂ ਨੂੰ ਅਜ਼ਾਬ (ਸਜ਼ਾ) ਦੇਵੇ ਜਿਹੜੇ ਅੱਲਾਹ ਦੇ ਸੰਬੰਧ ਵਿਚ ਭੈੜੇ ਵਿਚਾਰ ਰੱਖਦੇ ਹਨ। ਬੁਰਾਈ ਦੇ ਫੇਰ ਵਿਚ ਉਹ ਆਪੇ ਹੀ ਹਨ। ਉਹਨਾਂ ਉੱਤੇ ਅੱਲਾਹ ਦੀ ਕਰੋਪੀ ਹੋਈ ਅਤੇ ਉਸ ਨੇ ਉਹਨਾਂ ਉੱਤੇ ਫਿਟਕਾਰ ਪਾਈ ਅਤੇ ਉਸ ਨੇ ਉਹਨਾਂ ਲਈ ਨਰਕ ਤਿਆਰ ਕਰ ਰੱਖੀ ਹੈ ਅਤੇ ਉਹ ਬਹੁਤ ਹੀ ਭੈੜਾ ਪਰਤਨ ਵਾਲਾ ਟਿਕਾਣਾ ਹੈ।
7وَلِلَّهِ جُنُودُ السَّمَاوَاتِ وَالْأَرْضِ ۚ وَكَانَ اللَّهُ عَزِيزًا حَكِيمًا
7਼ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਫ਼ੌਜਾਂ ਅੱਲਾਹ ਦੇ ਹੀ ਅਧੀਨ ਹਨ। ਅੱਲਾਹ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ (ਯੁਕਤੀਮਾਨ) ਹੈ।
8إِنَّا أَرْسَلْنَاكَ شَاهِدًا وَمُبَشِّرًا وَنَذِيرًا
8਼ (ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਨੂੰ (ਹੱਕ ਦੀ) ਗਵਾਹੀ ਦੇਣ ਵਾਲਾ, (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਬਣਾ ਕੇ ਭੇਜਿਆ ਹੈ।1
9لِّتُؤْمِنُوا بِاللَّهِ وَرَسُولِهِ وَتُعَزِّرُوهُ وَتُوَقِّرُوهُ وَتُسَبِّحُوهُ بُكْرَةً وَأَصِيلًا
9਼ (ਸੋ ਹੇ ਲੋਕੋ!) ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਉੱਤੇ ਈਮਾਨ ਲਿਆਓ, ਤੁਸੀਂ ਉਸ (ਰਸੂਲ) ਦੀ ਮਦਦ ਕਰੋ ਅਤੇ ਉਸ ਦਾ ਸਤਿਕਾਰ ਕਰੋ ਅਤੇ ਸਵੇਰੇ-ਸ਼ਾਮ (ਹਰ ਵੇਲੇ) ਉਸ (ਅੱਲਾਹ) ਦੀ ਪਾਕੀ ਬਿਆਨ ਕਰੋ।
10إِنَّ الَّذِينَ يُبَايِعُونَكَ إِنَّمَا يُبَايِعُونَ اللَّهَ يَدُ اللَّهِ فَوْقَ أَيْدِيهِمْ ۚ فَمَن نَّكَثَ فَإِنَّمَا يَنكُثُ عَلَىٰ نَفْسِهِ ۖ وَمَنْ أَوْفَىٰ بِمَا عَاهَدَ عَلَيْهُ اللَّهَ فَسَيُؤْتِيهِ أَجْرًا عَظِيمًا
10਼ (ਹੇ ਨਬੀ!) ਬੇਸ਼ੱਕ ਜਿਹੜੇ ਲੋਕ ਤੁਹਾਡੇ ਨਾਲ ‘ਬੈਅਤ’ (ਪ੍ਰਤਿੱਗਿਆ) ਕਰ ਰਹੇ ਹਨ, ਅਸਲ ਵਿਚ ਉਹ ਅੱਲਾਹ ਨਾਲ ‘ਬੈਅਤ’ ਕਰ ਰਹੇ ਹਨ। ਅੱਲਾਹ ਦਾ ਹੱਥ ਉਹਨਾਂ ਦੇ ਹੱਥਾਂ ਉੱਤੇ ਹੈ। ਹੁਣ ਜਿਹੜਾ ਆਪਣੀ ਪ੍ਰਤਿੱਗਿਆ ਨੂੰ ਤੋੜੇਗਾ, ਉਸ ਦੀ ਪ੍ਰਤਿੱਗਿਆ ਤੋੜਨ ਦਾ ਦੋਸ਼ ਉਸ ਦੇ ਆਪਣੇ ਹੀ ਸਿਰ ਹੋਵੇਗਾ। ਅਤੇ ਜਿਹੜਾ ਉਸ ‘ਬੈਅਤ’ ਨੂੰ ਤੋੜ ਨਿਭਾਏਗਾ ਜੋ ਉਸ ਨੇ ਅੱਲਾਹ ਨਾਲ ਕੀਤੀ ਹੈ ਤਾਂ ਅੱਲਾਹ ਉਸ ਨੂੰ ਛੇਤੀ ਹੀ ਵੱਡਾ-ਉੱਚਾ ਬਦਲਾ ਦੇਵੇਗਾ।
ਅਲ-ਫਤਹਕੁਰਾਨ ਸੂਚੀ
29ਆਇਤ
MedinanRevelation
8ਆਇਤ

ਅਨੁਵਾਦ — ਅਲ-ਫਤਹ 8

ਸੂਰਾ ਅਲ-ਫਤਹ ਆਇਤ 8 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 8਼ (ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਨੂੰ (ਹੱਕ ਦੀ) ਗਵਾਹੀ…

ਸੂਰਾ ਆਇਤ 8/29 — ਸੂਰਾ ਅਲ-ਫਤਹ الفتح (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਫਤਹ ਸੁਣੋ, ਸੂਰਾ ਅਲ-ਫਤਹ ਅਨੁਵਾਦ, ਸੂਰਾ ਅਲ-ਫਤਹ mp3, ਸੂਰਾ ਅਲ-ਫਤਹ pdf. ਆਇਤ 6–10. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers