ਅਲ-ਅਨਆਮ · 63/165
ਅਨੁਵਾਦ ਉਚਾਰਨ — ਅਲ-ਅਨਆਮ
قُلْ مَن يُنَجِّيكُم مِّن ظُلُمَاتِ الْبَرِّ وَالْبَحْرِ تَدْعُونَهُ تَضَرُّعًا وَخُفْيَةً لَّئِنْ أَنجَانَا مِنْ هَٰذِهِ لَنَكُونَنَّ مِنَ الشَّاكِرِينَ ۝٦٣
Qul mai yunajjeekum min zulumaatil barri walbahri tad`oonahoo tadarru`anw wa khufyatann la`in anjaanaa min haazihee lanakoonana minash shaakireen
📖 ਪੰਜਾਬੀ ਵਿੱਚ
63਼ (ਹੇ ਨਬੀ!) ਤੁਸੀਂ ਇਹਨਾਂ ਨੂੰ ਪੁੱਛੋ ਕਿ ਉਹ ਕੌਣ ਹੇ ਜਿਹੜਾ ਤੁਹਾਨੂੰ ਥਲ (ਧਰਤੀ) ਅਤੇ ਜਲ (ਦਰਿਆਵਾਂ) ਦੇ ਹਨੇਰਿਆਂ ਦੇ ਖ਼ਤਰਿਆਂ ਤੋਂ ਬਚਾਉਂਦਾ ਹੇ ? ਤੁਸੀਂ ਉਸੇ ਨੂੰ ਮਿੰਨਤਾਂ ਤਰਲੇ ਪਾ ਕੇ ਅਤੇ ਹੌਲੀ-ਹੌਲੀ ਅਰਦਾਸਾਂ ਕਰਦੇ ਹੋ ਕਿ ਜੇ ਉਹ ਸਾਨੂੰ ਇਹਨਾਂ (ਮੁਸੀਬਤਾਂ) ਤੋਂ ਬਚਾ ਲਵੇ ਤਾਂ ਅਸੀਂ ਜ਼ਰੂਰ ਹੀ ਧੰਨਵਾਦੀ ਹੋਵਾਂਗੇ।

🎧 ਸੁਣੋ


📜 ਆਇਤ 61-65 — ਅਲ-ਅਨਆਮ

61وَهُوَ الْقَاهِرُ فَوْقَ عِبَادِهِ ۖ وَيُرْسِلُ عَلَيْكُمْ حَفَظَةً حَتَّىٰ إِذَا جَاءَ أَحَدَكُمُ الْمَوْتُ تَوَفَّتْهُ رُسُلُنَا وَهُمْ لَا يُفَرِّطُونَ
61਼ ਉਹੀਓ (ਅੱਲਾਹ) ਆਪਣੇ ਬੰਦਿਆਂ ਉੱਤੇ ਹਰ ਪੱਖੋਂ ਭਾਰੂ ਹੇ ਅਤੇ ਤੁਹਾਡੀ ਨਿਗਰਾਨੀ ਲਈ (ਫ਼ਰਿਸ਼ਤਿਆਂ ਨੂ) ਭੇਜਦਾ ਹੇ,1 ਇੱਥੋਂ ਤੀਕ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਸਮਾਂ ਆਉਂਦਾ ਹੇ, ਉਸ ਦੀ ਰੂਹ ਸਾਡੇ ਭੇਜੇ ਹੋਏ ਫ਼ਰਿਸ਼ਤੇ ਕਬਜ਼ ਕਰਦੇ ਹਨ। ਉਹ ਕੁੱਝ ਵੀ ਗ਼ਲਤੀ ਨਹੀਂ ਕਰਦੇ।
62ثُمَّ رُدُّوا إِلَى اللَّهِ مَوْلَاهُمُ الْحَقِّ ۚ أَلَا لَهُ الْحُكْمُ وَهُوَ أَسْرَعُ الْحَاسِبِينَ
62਼ ਫੇਰ ਉਹ ਸਾਰੇ ਆਪਣੇ ਸੱਚੇ ਮਾਲਿਕ ਵੱਲ ਪਰਤਾਏ ਜਾਣਗੇ। ਚੰਗੀਂ ਤਰ੍ਹਾਂ ਸੁਣ ਲਵੋ ਕਿ ਫ਼ੈਸਲਿਆਂ ਦਾ ਸਾਰਾ ਅਧਿਕਾਰ ਅੱਲਾਹ ਨੂੰ ਹੀ ਪ੍ਰਾਪਤ ਹੇ ਅਤੇ ਉਹ ਹਿਸਾਬ ਲੈਣ ਵਿਚ ਬਹੁਤ ਹੀ ਛੇਤੀ ਕਰਦਾ ਹੇ।
63قُلْ مَن يُنَجِّيكُم مِّن ظُلُمَاتِ الْبَرِّ وَالْبَحْرِ تَدْعُونَهُ تَضَرُّعًا وَخُفْيَةً لَّئِنْ أَنجَانَا مِنْ هَٰذِهِ لَنَكُونَنَّ مِنَ الشَّاكِرِينَ
63਼ (ਹੇ ਨਬੀ!) ਤੁਸੀਂ ਇਹਨਾਂ ਨੂੰ ਪੁੱਛੋ ਕਿ ਉਹ ਕੌਣ ਹੇ ਜਿਹੜਾ ਤੁਹਾਨੂੰ ਥਲ (ਧਰਤੀ) ਅਤੇ ਜਲ (ਦਰਿਆਵਾਂ) ਦੇ ਹਨੇਰਿਆਂ ਦੇ ਖ਼ਤਰਿਆਂ ਤੋਂ ਬਚਾਉਂਦਾ ਹੇ ? ਤੁਸੀਂ ਉਸੇ ਨੂੰ ਮਿੰਨਤਾਂ ਤਰਲੇ ਪਾ ਕੇ ਅਤੇ ਹੌਲੀ-ਹੌਲੀ ਅਰਦਾਸਾਂ ਕਰਦੇ ਹੋ ਕਿ ਜੇ ਉਹ ਸਾਨੂੰ ਇਹਨਾਂ (ਮੁਸੀਬਤਾਂ) ਤੋਂ ਬਚਾ ਲਵੇ ਤਾਂ ਅਸੀਂ ਜ਼ਰੂਰ ਹੀ ਧੰਨਵਾਦੀ ਹੋਵਾਂਗੇ।
64قُلِ اللَّهُ يُنَجِّيكُم مِّنْهَا وَمِن كُلِّ كَرْبٍ ثُمَّ أَنتُمْ تُشْرِكُونَ
64਼ ਤੁਸੀਂ ਆਖ ਦਿਓ ਕਿ ਅੱਲਾਹ ਹੀ ਤੁਹਾਨੂੰ ਇਸ (ਮੁਸੀਬਤ) ਤੋਂ ਅਤੇ ਹਰ ਤਕਲੀਫ਼ ਤੋਂ ਮੁਕਤ ਕਰਦਾ ਹੇ, ਫੇਰ ਵੀ ਤੁਸੀਂ ਉਸ ਦੇ ਨਾਲ ਸ਼ਿਰਕ ਕਰਨ ਲੱਗ ਜਾਂਦੇ ਹੋ!
65قُلْ هُوَ الْقَادِرُ عَلَىٰ أَن يَبْعَثَ عَلَيْكُمْ عَذَابًا مِّن فَوْقِكُمْ أَوْ مِن تَحْتِ أَرْجُلِكُمْ أَوْ يَلْبِسَكُمْ شِيَعًا وَيُذِيقَ بَعْضَكُم بَأْسَ بَعْضٍ ۗ انظُرْ كَيْفَ نُصَرِّفُ الْآيَاتِ لَعَلَّهُمْ يَفْقَهُونَ
65਼ (ਹੇ ਨਬੀ!) ਤੁਸੀਂ ਕਹੋ ਕਿ ਇਹ ਗੱਲ ਦੀ ਵੀ ਉਸੇ ਨੂੰ ਕੁਦਰਤ ਹੇ ਕਿ ਤੁਹਾਡੇ ਉੱਤੇ ਕੋਈ ਅਜ਼ਾਬ ਉਪਰੋਂ (ਅਕਾਸ਼ੋ) ੳਤਾਰ ਦੇਵੇ ਜਾਂ ਤੁਹਾਡੇ ਪੈਰਾਂ ਹੇਠੋਂ (ਧਰਤੀਓਂ) ਕੱਢ ਲਿਆਵੇ ਜਾਂ ਤੁਹਾਨੂੰ ਵੱਖ-ਵੱਖ ਟੋਲਿਆਂ ਵਿਚ ਵੰਡ ਕੇ ਇਕ ਦੂਜੇ ਦੀ ਸ਼ਕਤੀ ਦਾ ਸੁਆਦ ਚਖਾਵੇ। ਤੁਸੀਂ ਵੇਖੋ ਤਾਂ ਸਹੀ ਕਿ ਅਸੀਂ ਕਿਵੇਂ ਵੱਖੋ-ਵੱਖ ਢੰਗ ਨਾਲ ਦਲੀਲਾਂ ਦਿੰਦੇ ਹਾਂ ਤਾਂ ਜੋ ਉਹ (ਇਨਕਾਰੀ) ਸਮਝ ਸਕਣ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
63ਆਇਤ

ਅਨੁਵਾਦ — ਅਲ-ਅਨਆਮ 63

ਸੂਰਾ ਅਲ-ਅਨਆਮ ਆਇਤ 63 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 63਼ (ਹੇ ਨਬੀ!) ਤੁਸੀਂ ਇਹਨਾਂ ਨੂੰ ਪੁੱਛੋ ਕਿ ਉਹ ਕੌਣ…

ਸੂਰਾ ਆਇਤ 63/165 — ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਆਮ ਸੁਣੋ, ਅਲ-ਅਨਆਮ ਅਨੁਵਾਦ, ਅਲ-ਅਨਆਮ mp3, ਅਲ-ਅਨਆਮ pdf. ਆਇਤ 61–65. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers