PDF —
182 ਆਇਤ Meccan PDF
Built right in your browser — download starts automatically

ਸੂਰਾ ਅਸ-ਸਾਫ਼ਾਤ pdf — ਡਾਊਨਲੋਡ (ਪੰਜਾਬੀ)

ਸੂਰਾ ਅਸ-ਸਾਫ਼ਾਤ pdf ਪੰਜਾਬੀ — ਡਾਊਨਲੋਡ ਸੂਰਾ ਅਸ-ਸਾਫ਼ਾਤ ਅਨੁਵਾਦ. ਸੂਰਾ ਅਸ-ਸਾਫ਼ਾਤ (Meccan) 182 ਆਇਤ.

← ਯਾਸੀਨਸੂਰਾ ਅਸ-ਸਾਫ਼ਾਤ ਸਾਦ →


182 ਆਇਤ · Meccan · ਪੰਜਾਬੀ
bismillah
ﭑﭒﭓ
37:1 1਼ ਕਸਮ ਹੈ (ਰੱਬ ਦੇ ਹਜ਼ੂਰ) ਕਤਾਰਾਂ ਬੰਨੀ ਖੜ੍ਹੇ (ਫ਼ਰਿਸ਼ਤਿਆਂ ਦੀ)।
ﭔﭕﭖ
37:2 2਼ ਕਸਮ ਹੈ (ਕਿਆਮਤ ਦਿਹਾੜੇ ਅਪਰਾਧੀਆਂ ਨੂੰ) ਝਿੜਕੀਆਂ ਦੇਣ ਵਾਲੇ (ਫ਼ਰਿਸ਼ਤਿਆਂ ਦੀ)।
ﭗﭘﭙ
37:3 3਼ ਫੇਰ ਕਸਮ ਉਹਨਾਂ ਦੀ ਜਿਹੜੇ .ਕੁਰਆਨ ਪੜ੍ਹਦੇ ਹਨ।
ﭚﭛﭜﭝ
37:4 4਼ ਨਿਰਸੰਦੇਹ, ਤੁਹਾਡਾ ਸਭ ਦਾ ਇਸ਼ਟ ਇੱਕੋ ਇੱਕ (ਅੱਲਾਹ) ਹੈ।
ﭞﭟﭠﭡﭢﭣﭤﭥ
37:5 5਼ ਉਹੀ ਅਕਾਸ਼ਾਂ ਤੇ ਧਰਤੀ ਦਾ ਅਤੇ ਉਹਨਾਂ ਦੋਵਾਂ ਵਿਚਕਾਰ ਸਾਰੀਆਂ ਚੀਜ਼ਾਂ ਦਾ ਮਾਲਿਕ ਹੈ ਅਤੇ ਸਾਰੀਆਂ ਪੂਰਬੀ ਦਿਸ਼ਾਵਾਂ ਦਾ ਵੀ ਮਾਲਿਕ ਹੈ।
ﭦﭧﭨﭩﭪﭫﭬ
37:6 6਼ ਅਸੀਂ ਸੰਸਾਰਿਕ ਅਕਾਸ਼ ਨੂੰ ਤਾਰਿਆਂ ਤੇ ਸੋਹੱਪਣ ਨਾਲ ਸਜਾਇਆ ਹੈ।1
ﭭﭮﭯﭰﭱﭲ
37:7 7਼ ਅਤੇ ਹਰੇਕ ਸਰਕਸ਼ ਸ਼ੈਤਾਨ ਤੋਂ ਉਸ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਕੀਤਾ ਹੈ।
ﭳﭴﭵﭶﭷﭸﭹﭺﭻﭼ
37:8 8਼ ਤਾਂ ਜੋ ਉਹ (ਸ਼ੈਤਾਨ) ਸਰਵਉੱਚ (ਰੱਬੀ) ਦਰਬਾਰ ਦੀਆਂ ਗੱਲਾਂ ਨਾ ਸੁਣ ਸਕਣ, ਸਗੋਂ ਹਰ ਪਾਸਿਓਂ ਉਹਨਾਂ ’ਤੇ ਸ਼ਹਾਬ (ਤਾਰੇ) ਸੁੱਟੇ ਜਾਂਦੇ ਹਨ।
ﭽﭾﭿﮀﮁﮂ
37:9 9਼ (ਇਹ ਤਾਰੇ) ਉਹਨਾਂ ਨੂੰ ਨਠਾਉਣ ਲਈ ਸੁੱਟੇ ਜਾਂਦੇ ਹਨ ਅਤੇ ਉਹਨਾਂ ਲਈ ਸਦੀਵੀ ਅਜ਼ਾਬ ਹੈ।
ﮃﮄﮅﮆﮇﮈﮉﮊ
37:10 10਼ ਪਰ ਜੇ ਕੋਈ (ਸ਼ੈਤਾਨ) ਉੱਥਿਓਂ ਇਕ ਅੱਧ ਗੱਲ ਸੁਣ ਕੇ ਨੱਸ ਵੀ ਜਾਵੇ ਤਾਂ ਉਹ ਦਾ ਪਿੱਛਾ ਇਕ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ।
ﮋﮌﮍﮎﮏﮐﮑﮒﮓﮔﮕﮖﮗﮘ
37:11 11਼ (ਹੇ ਨਬੀ!) ਇਹਨਾਂ (ਕਾਫ਼ਿਰਾਂ) ਤੋਂ ਪੁੱਛੋ, ਕੀ ਉਹਨਾਂ ਨੂੰ ਪੈਦਾ ਕਰਨਾ ਵਧੇਰੇ ਔਖਾ ਹੈ ਜਾਂ ਜੋ ਅਸੀਂ ਪੈਦਾ ਕਰ ਚੁੱਕੇ ਹਾਂ ? ਬੇਸ਼ੱਕ ਅਸੀਂ ਇਹਨਾਂ (ਮਨੁੱਖਾਂ ਨੂੰ) ਇਕ ਲੇਸਦਾਰ ਚੀਕਣੀ ਮਿੱਟੀ ਤੋਂ ਪੈਦਾ ਕੀਤਾ ਹੈ।
ﮙﮚﮛﮜ
37:12 12਼ (ਹੇ ਨਬੀ!) ਤੁਸੀਂ ਤਾਂ (ਪਰਲੋਕ ਦੇ ਇਨਕਾਰ ਕਰਨ ’ਤੇ) ਰੁਰਾਨ ਹੁੰਦੇ ਹੋ, ਜਦ ਕਿ ਉਹ ਇਸ ਦਾ ਮਖੌਲ ਕਰਦੇ ਹਨ।
ﮝﮞﮟﮠﮡ
37:13 13਼ ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਵੀ ਨਹੀਂ ਸਮਝਦੇ।
ﮢﮣﮤﮥﮦ
37:14 14਼ ਅਤੇ ਜਦੋਂ ਕਿਸੇ ਨਿਸ਼ਾਨੀ ਨੂੰ ਵੇਖਦੇ ਹਨ ਤਾਂ ਮਖੌਲ ਕਰਦੇ ਹਨ।
ﮧﮨﮩﮪﮫﮬﮭ
37:15 15਼ ਅਤੇ ਆਖਦੇ ਹਨ ਕਿ ਇਹ ਤਾਂ ਖੁੱਲ੍ਹਮ-ਖੁੱਲ੍ਹਾ ਇਕ ਜਾਦੂ ਹੈ।
ﮮﮯﮰﮱﯓﯔﯕﯖ
37:16 16਼ (ਪੁੱਛਦੇ ਹਨ) ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਤੇ ਹੱਡੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ ਜਿਊਂਦੇ ਕੀਤੇ ਜਾਵਾਂਗੇ?
ﯗﯘﯙ
37:17 17਼ ਕੀ ਸਾਥੋਂ ਪਹਿਲਾਂ ਮਰੇ ਹੋਏ ਪਿਓ ਦਾਦੇ ਵੀ (ਜਿਊਂਦੇ ਕੀਤੇ ਜਾਣਗੇ) ?
ﯚﯛﯜﯝﯞ
37:18 18਼ ਤੁਸੀਂ (ਹੇ ਨਬੀ!) ਆਖੋ ਕਿ ‘ਹਾਂ’ ਅਤੇ (ਉਸੇ ਵੇਲੇ) ਤੁਸੀਂ (ਲੋਕ) ਜ਼ਲੀਲ ਵੀ ਹੋਵੋਗੇ।
ﯟﯠﯡﯢﯣﯤﯥﯦ
37:19 19਼ ਉਹ (ਕਿਆਮਤ ਦਿਹਾੜੇ ਓਠਾਣਾ) ਤਾਂ ਇਕ ਝਿੜਕੀ ਵਾਂਗ ਹੈ ਅਤੇ ਅਚਣਚੇਤ ਉਹ (ਜਿਊਂਦੇ ਹੋ ਕੇ) ਵੇਖਣਗੇ।
ﯧﯨﯩﯪﯫﯬ
37:20 20਼ ਅਤੇ ਆਖਣਗੇ, ਹਾਏ ਸਾਡੇ ਮਾੜੇ ਭਾਗ! ਇਹ ਤਾਂ ਬਦਲਾ ਮਿਲਣ ਵਾਲਾ ਦਿਨ ਹੈ।
ﯭﯮﯯﯰﯱﯲﯳﯴ
37:21 21਼ (ਉਹਨਾਂ ਨੂੰ ਕਿਹਾ ਜਾਵੇਗਾ ਕਿ) ਇਹ ਫੈਸਲਿਆਂ ਦਾ ਵੇਲਾ ਹੈ, ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।
ﯵﯶﯷﯸﯹﯺﯻﯼﯽ
37:22 22਼ (ਹੇ ਫ਼ਰਿਸ਼ਤਿਓ!) ਉਹਨਾਂ ਲੋਕਾਂ ਨੂੰ ਇਕੱਠਾ ਕਰੋ ਜਿਨ੍ਹਾਂ ਨੇ ਜ਼ੁਲਮ (ਸ਼ਿਰਕ) ਕੀਤਾ ਸੀ ਫੇਰ ਉਹਨਾਂ ਦੇ ਸਾਥੀਆਂ ਨੂੰ ਅਤੇ ਉਹਨਾਂ (ਇਸ਼ਟ) ਨੂੰ ਵੀ ਇਕੱਠਾ ਕਰੋ, ਜਿਨ੍ਹਾਂ ਦੀ ਉਹ (ਕਾਫ਼ਿਰ) ਪੂਜਾ ਕਰਦੇ ਸਨ।
ﯾﯿﰀﰁﰂﰃﰄﰅ
37:23 23਼ ਅਤੇ (ਜਿਹੜੇ) ਅੱਲਾਹ ਨੂੰ ਛੱਡ ਹੋਰਾਂ ਦੀ ਪੂਜਾ ਕਰਦੇ ਸਨ, ਉਹਨਾਂ ਸਭ ਨੂੰ ਨਰਕ ਦੀ ਰਾਹ ਵਿਖਾਓ।
ﰆﰇﰈﰉﰊ
37:24 24਼ ਉਹਨਾਂ (ਜ਼ਾਲਮਾਂ) ਨੂੰ ਰੋਕੋ, ਬੇਸ਼ੱਕ ਉਹਨਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।
ﭑﭒﭓﭔﭕ
37:25 25਼ (ਕਿਹਾ ਜਾਵੇਗਾ) ਤੁਹਾਨੂ ਕੀ ਹੋ ਗਿਆ ਕਿ ਤੁਸੀਂ ਇਕ ਦੂਜੇ ਦੀ ਸਹਾਇਤਾ ਨਹੀਂ ਕਰ ਰਹੇ ?
ﭖﭗﭘﭙﭚ
37:26 26਼ ਸਗੋਂ ਅੱਜ ਤਾਂ (ਸਾਰੇ ਹੀ) ਆਗਿਆਕਾਰੀ ਬਣ ਗਏ।
ﭛﭜﭝﭞﭟﭠ
37:27 27਼ ਉਹ (ਇਨਕਾਰੀ) ਇਕ ਦੂਜੇ ਵੱਲ ਵੇਖਣਗੇ ਅਤੇ ਵਾਦ ਵਿਵਾਦ ਕਰਨਗੇ।
ﭡﭢﭣﭤﭥﭦﭧ
37:28 28਼ ਪੈਰੋਕਾਰ ਆਖਣਗੇ, ਬੇਸ਼ੱਕ ਤੁਸੀਂ (ਸਾਨੂੰ ਕੁਰਾਹੇ ਪਾਉਣ ਲਈ) ਸਾਡੇ ਕੋਲ ਸੱਜੇ ਪਾਸਿਓਂ ਆਇਆ ਕਰਦੇ ਸੀ।
ﭨﭩﭪﭫﭬﭭ
37:29 29਼ ਉਹ (ਇਸ਼ਟ) ਆਖਣਗੇ ਕਿ ਨਹੀਂ, ਸਗੋਂ ਤੁਸੀਂ ਆਪ ਹੀ ਈਮਾਨ ਲਿਆਉਣ ਵਾਲੇ ਨਹੀਂ ਸੀ।
ﭮﭯﭰﭱﭲﭳﭴﭵﭶﭷﭸﭹ
37:30 30਼ ਅਤੇ ਤੁਹਾਡੇ ’ਤੇ ਸਾਡਾ ਕੁੱਝ ਵੀ ਜ਼ੋਰ ਨਹੀਂ ਸੀ, ਤੁਸੀਂ ਤਾਂ ਆਪੇ ਹੀ ਸਰਕਸ਼ ਸੀ।
ﭺﭻﭼﭽﭾﭿﮀﮁ
37:31 31਼ ਹੁਣ ਤਾਂ ਸਾਡੇ ’ਤੇ ਸਾਡੇ ਰੱਬ ਦਾ ਇਹ ਕਹਿਣਾ ਸੱਚ ਸਿੱਧ ਹੋ ਗਿਆ ਹੈ ਕਿ ਬੇਸ਼ੱਕ ਅਸੀਂ (ਸਾਰੇ ਹੀ ਅਜ਼ਾਬ ਦਾ) ਸੁਆਦ ਚਖਣ ਵਾਲੇ ਹਾਂ।
ﮂﮃﮄﮅﮆ
37:32 32਼ ਸੋ ਅਸੀਂ ਤੁਹਾਨੂੰ ਰਾਹੋਂ ਭਟਕਾਇਆ ਤੇ ਅਸੀਂ ਆਪ ਵੀ ਭਟਕੇ ਹੋਏ ਸੀ।
ﮇﮈﮉﮊﮋﮌ
37:33 33਼ ਉਸ ਦਿਨ ਉਹ ਸਾਰੇ ਅਜ਼ਾਬ ਵਿਚ ਭਾਈਵਾਲ ਹੋਣਗੇ।
ﮍﮎﮏﮐﮑ
37:34 34਼ ਅਸੀਂ ਅਪਰਾਧੀਆਂ ਨਾਲ ਇੰਜ ਹੀ ਕਰਿਆ ਕਰਦੇ ਹਾਂ।
ﮒﮓﮔﮕﮖﮗﮘﮙﮚﮛﮜ
37:35 35਼ ਇਹ ਉਹ ਲੋਕ ਹਨ ਕਿ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਤਾਂ ਉਹ ਹੰਕਾਰ ਕਰਦੇ ਸਨ।1
ﮝﮞﮟﮠﮡﮢﮣ
37:36 36਼ ਅਤੇ ਕਹਿੰਦੇ ਸਨ, ਕੀ ਅਸੀਂ ਆਪਣੇ ਇਸ਼ਟਾਂ ਨੂੰ ਇਕ ਸੁਦਾਈ ਕਵੀ ਦੇ ਕਹਿਣੇ ’ਤੇ ਛੱਡ ਦਈਏ?
ﮤﮥﮦﮧﮨﮩ
37:37 37਼ ਜਦ ਕਿ ਉਹ (ਮੁਹੰਮਦ) ਤਾਂ ਹੱਕ (ਸੱਚਾ ਦੀਨ) ਲੈ ਕੇ ਆਇਆ ਹੈ ਅਤੇ ਇਸ ਨੇ ਸਾਰੇ ਰਸੂਲਾਂ ਦੀ ਪੁਸ਼ਟੀ ਕੀਤੀ ਹੈ।
ﮪﮫﮬﮭﮮ
37:38 38਼ ਬੇਸ਼ੱਕ ਹੁਣ ਤੁਸੀਂ ਦਰਦਨਾਕ ਅਜ਼ਾਬ ਦਾ ਸੁਆਦ ਚਖੋਗੇ।
ﮯﮰﮱﯓﯔﯕﯖ
37:39 39਼ ਹੁਣ ਤੁਹਾਨੂੰ ਤੁਹਾਡੇ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
ﯗﯘﯙﯚﯛ
37:40 40਼ ਪ੍ਰੰਤੂ ਅੱਲਾਹ ਦੇ ’ਚੋਂਣਵੇਂ ਬੰਦੇ (ਅਜ਼ਾਬ ਤੋਂ) ਸੁਰੱਖਿਅਤ ਰਹਿਣਗੇ।
ﯜﯝﯞﯟﯠ
37:41 41਼ ਉਹਨਾਂ ਲਈ ਜਾਣਿਆ-ਪਛਾਣਿਆ ਰਿਜ਼ਕ ਹੈ।
ﯡﯢﯣﯤ
37:42 42਼ (ਭਾਵ) ਜੰਨਤ ਦੇ ਸੁਆਦਲੇ ਫਲ ਹੋਣਗੇ ਅਤੇ ਉਹ ਜੰਨਤ ਵਾਸੀ ਸਤਿਕਾਰਯੋਗ ਹੋਣਗੇ।
ﯥﯦﯧﯨ
37:43 43਼ ਨਿਅਮਤਾਂ ਵਾਲੀ ਸਵਰਗ ਵਿਚ ਰੱਖਿਆ ਜਾਵੇਗਾ।
ﯩﯪﯫﯬ
37:44 44਼ ਇਕ ਦੂਜੇ ਦੇ ਸਾਹਮਣੇ ਤਖ਼ਤਾਂ ’ਤੇ ਬੈਠੇ ਹੋਣਗੇ।
ﯭﯮﯯﯰﯱﯲ
37:45 45਼ ਉਹਨਾਂ ਲਈ ਵਗਦੇ ਚਸ਼ਮਿਆਂ ਤੋਂ ਪਵਿੱਤਰ ਸ਼ਰਾਬ ਦਾ ਦੌਰ ਚੱਲ ਰਿਹਾ ਹੋਵੇਗਾ।
ﯳﯴﯵﯶ
37:46 46਼ (ਉਹ ਸ਼ਰਾਬ) ਵੇਖਣ ਵਿਚ ਸਫ਼ੇਦ (ਸਾਫ਼-ਸੁਥਰੀ) ਹੋਵੇਗੀ ਅਤੇ ਪੀਣ ਵਾਲਿਆਂ ਲਈ ਸੁਆਦਲੀ ਹੋਵੇਗੀ।
ﯷﯸﯹﯺﯻﯼﯽﯾ
37:47 47਼ ਨਾ ਉਸ ਦੇ ਪੀਣ ਨਾਲ ਸਿਰ ਚਕਰਾਵੇਗਾ ਅਤੇ ਨਾ ਹੀ ਮੱਤ ਮਾਰੀ ਜਾਵੇਗੀ।
ﯿﰀﰁﰂﰃ
37:48 48਼ ਅਤੇ ਉਹਨਾਂ (ਜੰਨਤੀਆਂ) ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਵੱਡੀਆਂ-ਵੱਡੀਆਂ (ਸੋਹਣੀਆਂ) ਅੱਖਾਂ ਵਾਲੀਆਂ (ਹੂਰਾਂ) ਹੋਣਗੀਆਂ।
ﰄﰅﰆﰇ
37:49 49਼ ਜਿਵੇਂ ਉਹ ਅੱਖਾਂ (ਸ਼ੁਤਰ ਮੁਰਗ਼ ਦੇ) ਆਂਡੇ ਹੋਣ, ਜਿਹੜੇ ਪੜਦਿਆਂ ਵਿਚ ਲੁਕਾਏ ਹੋਏ ਹਨ।
ﰈﰉﰊﰋﰌﰍ
37:50 50਼ ਉਹ (ਜੰਨਤੀ) ਇਕ ਦੂਜੇ ਵੱਲ ਰੁੱਖ ਕਰਕੇ (ਇਕ ਦੂਜੇ ਦਾ ਹਾਲ) ਪੁੱਛਣਗੇ।
ﰎﰏﰐﰑﰒﰓﰔﰕ
37:51 51਼ ਉਹਨਾਂ (ਜੰਨਤੀਆਂ) ਵਿੱਚੋਂ ਇਕ ਆਖੇਗਾ ਕਿ (ਸੰਸਾਰ ਵਿਚ) ਮੇਰਾ ਇਕ ਸਾਥੀ ਸੀ।
ﭑﭒﭓﭔﭕ
37:52 52਼ ਜਿਹੜਾ (ਮੈਨੂੰ) ਕਿਹਾ ਕਰਦਾ ਸੀ ਕਿ ਕੀ ਤੂੰ ਵੀ (ਕਿਆਮਤ ਦੇ ਆਉਣ ਦੀ) ਪੁਸ਼ਟੀ ਕਰਨ ਵਾਲਿਆਂ ਵਿੱਚੋਂ ਹੈ ?
ﭖﭗﭘﭙﭚﭛﭜﭝ
37:53 53਼ ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਸਾਨੂੰ (ਮੁੜ ਜਿਊਂਦਾ ਕਰਕੇ ਕਰਮਾਂ ਅਨੁਸਾਰ) ਬਦਲਾ ਦਿੱਤਾ ਜਾਵੇਗਾ?
ﭞﭟﭠﭡﭢ
37:54 54਼ ਉਹ (ਜੰਨਤੀ ਸਾਥੀਆਂ ਨੂੰ) ਆਖੇਗਾ ਕਿ ਜੇ ਤੂੰ (ਉਸ ਇਨਕਾਰੀ ਨੂੰ) ਵੇਖਣਾ ਚਾਹੁੰਦਾ ਹੈ ਤਾਂ (ਨਰਕ ਵਿਚ) ਝਾਤੀ ਮਾਰ ਕੇ ਵੇਖ ਲੇ।
ﭣﭤﭥﭦﭧﭨ
37:55 55਼ ਜਦੋਂ ਉਹ ਝਾਤੀ ਮਾਰੇਗਾ ਤਾਂ ਉਸ ਨੂੰ ਨਰਕ ਦੇ ਵਿਚਾਲੇ (ਜਲਦਾ ਹੋਇਆ) ਵੇਖੇਗਾ।
ﭩﭪﭫﭬﭭﭮ
37:56 56਼ ਜੰਨਤੀ ਉਸ ਨੂੰ ਆਖੇਗਾ ਕਿ ਅੱਲਾਹ ਦੀ ਸੁੰਹ, ਤੂੰ ਤਾਂ ਮੈਨੂੰ ਵੀ ਬਰਬਾਦ ਕਰਨਾ ਚਾਹੁੰਦਾ ਸੀ।
ﭯﭰﭱﭲﭳﭴﭵ
37:57 57਼ ਜੇ ਮੇਰੇ ਰੱਬ ਦੀ ਮੇਰੇ ’ਤੇ ਕ੍ਰਿਪਾ ਨਾ ਹੁੰਦੀ ਤਾਂ ਅੱਜ ਮੈਂ ਵੀ ਨਰਕ ਵਿਚ ਇਹਨਾਂ ਅਪਰਾਧੀਆਂ ਵਾਂਗ ਹਾਜ਼ਰ ਕੀਤਾ ਗਿਆ ਹੁੰਦਾ।
ﭶﭷﭸﭹ
37:58 58਼ (ਜੰਨਤੀ ਆਖੇਗਾ) ਕੀ ਮੈਂ ਤੈਨੂੰ ਨਹੀਂ ਸੀ ਕਹਿੰਦਾ ਕਿ ਹੁਣ ਅਸੀਂ ਨਹੀਂ ਮਰਾਂਗੇ ?
ﭺﭻﭼﭽﭾﭿﮀ
37:59 59਼ (ਹਾਂ ਕੋਈ ਮੌਤ ਨਹੀਂ) ਛੁੱਟ ਪਹਿਲੀ (ਸੰਸਾਰਿਕ) ਮੌਤ ਤੋਂ ਅਤੇ ਨਾ ਹੀ ਸਾਨੂੰ (ਪ੍ਰਲੋਕ ਵਿਚ) ਕੋਈ ਅਜ਼ਾਬ ਦਿੱਤਾ ਜਾਵੇਗਾ।
ﮁﮂﮃﮄﮅﮆ
37:60 60਼ ਨਿਰਸੰਦੇਹ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
ﮇﮈﮉﮊﮋ
37:61 61਼ ਅਮਲ ਕਰਨ ਵਾਲਿਆਂ ਨੂੰ ਅਜਿਹੀ ਸਫ਼ਲਤਾ ਲਈ ਹੀ ਅਮਲ ਕਰਨੇ ਚਾਹੀਦੇ ਹਨ।
ﮌﮍﮎﮏﮐﮑﮒ
37:62 62਼ ਕੀ ਇਹ (ਜੰਨਤ ਦੀ) ਮਹਿਮਾਨਦਾਰੀ ਚੰਗੀ ਹੈ ਜਾਂ (ਨਰਕ ਵਿਚ) ਥੋਹਰ ਦਾ ਰੱਖ ?
ﮓﮔﮕﮖﮗ
37:63 63਼ ਜਿਸ ਨੂੰ ਅਸੀਂ ਜ਼ਾਲਮਾਂ ਲਈ ਪ੍ਰੀਖਿਆ ਬਣਾ ਛੱਡਿਆ ਹੈ।
ﮘﮙﮚﮛﮜﮝﮞ
37:64 64਼ ਇਹ ਉਹ ਰੁੱਖ ਹੈ ਜਿਹੜਾ ਨਰਕ ਦੇ ਹੇਠ ਤੋਂ ਨਿਕਲਦਾ ਹੈ।
ﮟﮠﮡﮢﮣ
37:65 65਼ ਉਸ ਦੇ ਫਲ ਸ਼ੈਤਾਨ ਦੇ ਸਿਰਾਂ ਵਾਂਗ ਹਨ।
ﮤﮥﮦﮧﮨﮩﮪ
37:66 66਼ ਉਹਨਾਂ ਰੁੱਖਾਂ (ਦੇ ਫਲਾਂ) ਵਿੱਚੋਂ ਹੀ (ਨਰਕਧਾਰੀ) ਖਾਣਗੇ ਅਤੇ ਆਪਣੇ ਢਿੱਡ ਭਰਨਗੇ।
ﮫﮬﮭﮮﮯﮰﮱﯓ
37:67 67਼ ਫੇਰ ਉਹਨਾਂ ਨੂੰ ਖੌਲਦਾ ਹੋਇਆ ਪਾਣੀ ਪੀਣ ਨੂੰ ਮਿਲੇਗਾ।
ﯔﯕﯖﯗﯘﯙ
37:68 68਼ (ਖਾਣ ਪੀਣ ਮਗਰੋਂ) ਉਹਨਾਂ ਦੀ ਵਾਪਸੀ ਮੁੜ ਭੜਕਦੀ ਅੱਗ ਵੱਲ ਹੋਵੇਗੀ।
ﯚﯛﯜﯝﯞ
37:69 69਼ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਪਿਓ ਦਾਦਿਆਂ ਨੂੰ ਕੁਰਾਹੇ ਪਿਆ ਹੋਇਆ ਵੇਖਿਆ।
ﯟﯠﯡﯢﯣ
37:70 70਼ ਅਤੇ ਉਹਨਾਂ ਦੀ ਹੀ ਪੈਰਵੀ ਕਰਨ ਲਈ ਉਹਨਾਂ ਦੇ ਪਿੱਛੇ ਨੱਠੇ ਚਲੇ ਗਏ।
ﯤﯥﯦﯧﯨﯩ
37:71 71਼ ਬੇਸ਼ੱਕ ਉਹਨਾਂ ਤੋਂ ਪਹਿਲਾਂ ਵੀ ਵਧੇਰੇ ਲੋਕ ਕੁਰਾਹੇ ਪੈ ਚੁੱਕੇ ਹਨ।
ﯪﯫﯬﯭﯮ
37:72 72਼ ਅਤੇ ਅਸੀਂ ਉਹਨਾਂ ਵਿਚ (ਨਰਕ ਤੋਂ) ਡਰਾਉਣ ਵਾਲੇ (ਪੈਗ਼ੰਬਰ) ਵੀ ਭੇਜੇ ਸਨ।
ﯯﯰﯱﯲﯳﯴ
37:73 73਼ ਹੁਣ ਤੂੰ ਵੇਖ, ਜਿਨ੍ਹਾਂ ਨੂੰ ਡਰਇਆ ਗਿਆ ਸੀ (ਪ੍ਰੰਤੂ ਨਾ ਡਰੇ) ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ।
ﯵﯶﯷﯸﯹ
37:74 74਼ (ਉਸ ਭੈੜੇ ਅੰਤ ਤੋਂ) ਕੋਈ ਨਹੀਂ ਬਚੇਗਾ, ਛੁਟ ਅੱਲਾਹ ਦੇ ਚੁਣਵੇਂ ਤੇ ਖ਼ਾਲਸ ਬੰਦਿਆਂ ਤੋਂ।
ﯺﯻﯼﯽﯾﯿ
37:75 75਼ ਅਤੇ (ਇਸ ਤੋਂ ਪਹਿਲਾਂ ਆਪਣੀ ਕੌਮ ਤੋਂ ਨਿਰਾਸ਼ ਹੋ ਕੇ) ਸਾਨੂੰ ਨੂਹ ਨੇ ਪੁਕਾਰਿਆ ਸੀ, ਵੇਖੋ ਕਿ ਅਸੀਂ ਕਿੰਨਾ ਸੋਹਣਾ ਉੱਤਰ ਦੇਣ ਵਾਲੇ ਹਾਂ।
ﰀﰁﰂﰃﰄﰅ
37:76 76਼ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਵੱਡੀ ਮੁਸੀਬਤ ਤੋਂ ਬਚਾ ਲਿਆ।
ﭑﭒﭓﭔﭕ
37:77 77਼ ਅਤੇ ਉਸ ਦੀ ਔਲਾਦ ਨੂੰ ਬਾਕੀ ਰਹਿਣ ਵਾਲਾ ਬਣਾਇਆ।
ﭖﭗﭘﭙﭚ
37:78 78਼ ਮਗਰੋਂ ਆਉਣ ਵਾਲੀਆਂ ਨਸਲਾਂ ਲਈ ਅਸੀਂ ਉਸ ਦੀ ਪ੍ਰਸ਼ੰਸਾ ਤੇ ਚਰਚੇ ਨੂੰ ਬਾਕੀ ਰੱਖਿਆ।
ﭛﭜﭝﭞﭟﭠ
37:79 79਼ ਸਾਰੇ ਜਹਾਨਾਂ ਵਿਚ ਨੂਹ ’ਤੇ ਸਲਾਮਤੀ ਹੋਵੇ।
ﭡﭢﭣﭤﭥ
37:80 80਼ ਬੇਸ਼ੱਕ ਨੇਕੀ ਕਰਨ ਵਾਲਿਆਂ ਨੂੰ ਅਸੀਂ ਇਸੇ ਪ੍ਰਕਾਰ (ਚੰਗਾ) ਬਦਲਾ ਦਿੰਦੇ ਹਾਂ।
ﭦﭧﭨﭩﭪ
37:81 81਼ ਉਹ (ਨੂਹ) ਸਾਡੇ ਈਮਾਨਦਾਰ ਬੰਦਿਆਂ ਵਿੱਚੋਂ ਸੀ।
ﭫﭬﭭﭮ
37:82 82਼ ਅਸੀਂ ਦੂਜਿਆਂ (ਨੂਹ ਦੇ ਦਸ਼ਮਣਾਂ) ਨੂੰ ਡੋਬ ਦਿੱਤਾ।
ﭯﭰﭱﭲﭳﭴ
37:83 83਼ ਬੇਸ਼ੱਕ ਇਬਰਾਹੀਮ ਵੀ ਨੂਹ ਦੀ ਟੋਲੀ ਵਿੱਚੋਂ ਸੀ।
ﭵﭶﭷﭸﭹﭺ
37:84 84਼ ਜਦੋਂ ਉਹ (ਇਬਰਾਹੀਮ) ਆਪਣੇ ਰੱਬ ਦੇ ਹਜ਼ੂਰ ਨਿਰਮਲ ਹਿਰਦਾ ਲੈ ਕੇ ਆਇਆ।
ﭻﭼﭽﭾﭿﮀﮁ
37:85 85਼ ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਨੂੰ ਕਿਹਾ, ਤੁਸੀਂ ਕਿਸ ਚੀਜ਼ ਦੀ ਪੂਜਾ ਕਰਦੇ ਹੋ?
ﮂﮃﮄﮅﮆﮇ
37:86 86਼ ਕੀ ਤੁਸੀਂ ਅੱਲਾਹ ਨੂੰ ਛੱਡ ਕੇ (ਆਪਣੇ ਹੱਥੀਂ) ਘੜ੍ਹੇ ਹੋਏ ਇਸ਼ਟ ਚਾਹੁੰਦੇ ਹੋ ?
ﮈﮉﮊﮋﮌ
37:87 87਼ ਸਾਰੇ ਜਹਾਨਾਂ ਦੇ ਪਾਲਣਹਾਰ ਬਾਰੇ ਤੁਹਾਡਾ ਕੀ ਵਿਚਾਰ ਹੈ ?
ﮍﮎﮏﮐﮑ
37:88 88਼ ਫੇਰ ਉਸ ਨੇ ਇਕ ਨਜ਼ਰ ਤਾਰਿਆਂ ਵੱਲ ਵੇਖਿਆ (ਭਾਵ ਸੋਚਣ ਲੱਗਾ)।
ﮒﮓﮔﮕ
37:89 89਼ ਅਤੇ (ਆਪਣੇ ਘਰ ਵਾਲਿਆਂ ਨੂੰ) ਕਿਹਾ ਕਿ ਮੈਂ ਤਾਂ ਬੀਮਾਰ ਹਾਂ।
ﮖﮗﮘﮙ
37:90 90਼ ਇਸ ਤੋਂ ਉਹ ਉਸ (ਇਬਰਾਹੀਮ) ਨੂੰ ਘਰ ਛੱਡ ਕੇ (ਮੇਲੇ ਵਿਚ) ਚਲੇ ਗਏ।
ﮚﮛﮜﮝﮞﮟﮠ
37:91 91਼ ਫੇਰ ਉਹ (ਇਬਰਾਹੀਮ) ਉਹਨਾਂ ਦੇ ਇਸ਼ਟਾਂ ਕੋਲ ਗਿਆ ਅਤੇ ਪੁੱਛਣ ਲੱਗਾ, ਤੁਸੀਂ (ਆਪਣੇ ਅੱਗੇ ਪਏ ਭੋਗ ਨੂੰ) ਖਾਂਦੇ ਕਿਉਂ ਨਹੀਂ ?
ﮡﮢﮣﮤﮥ
37:92 92਼ ਤੁਹਾਨੂੰ ਕੀ ਹੋਇਆ ਕਿ ਤੁਸੀਂ ਬੋਲਦੇ ਵੀ ਨਹੀਂ ?
ﮦﮧﮨﮩﮪ
37:93 93਼ ਫੇਰ ਤਾਂ ਉਹ (ਇਬਰਾਹੀਮ) ਉਹਨਾਂ ਨੂੰ ਸੱਜੇ ਹੱਥ (ਸ਼ਕਤੀ) ਨਾਲ ਮਾਰ-ਮਾਰ ਕੇ ਤੋੜਣ ਲੱਗ ਪਿਆ।
ﮫﮬﮭﮮ
37:94 94਼ (ਫੇਰ ਜਦੋਂ ਮੁਸ਼ਰਿਕ ਮੇਲਾ ਵੇਖ ਦੇ ਘਰ ਆਏ ਅਤੇ ਬੁਤਾਂ ਦਾ ਹਾਲ ਵੇਖਿਆ ਤਾਂ) ਉਹ ਲੋਕ ਨੱਸਦੇ ਹੋਏ ਉਸ ਵੱਲ ਆਏ।
ﮯﮰﮱﯓﯔ
37:95 95਼ ਉਸ (ਇਬਰਾਹੀਮ) ਨੇ ਆਖਿਆ, ਕੀ ਤੁਸੀਂ ਉਹਨਾਂ ਨੂੰ ਪੂਜਦੇ ਹੋ ਜਿਨ੍ਹਾਂ ਨੂੰ ਤੁਸਾਂ ਆਪ ਹੀ ਘੜ੍ਹਿਆ ਹੈ ?
ﯕﯖﯗﯘﯙ
37:96 96਼ ਜਦ ਕਿ ਤੁਹਾਨੂੰ ਵੀ ਅੱਲਾਹ ਨੇ ਸਾਜਿਆ ਹੈ ਅਤੇ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਉਸ (ਅੱਲਾਹ) ਨੇ ਹੀ ਪੈਦਾ ਕੀਤਾ ਹੈ।
ﯚﯛﯜﯝﯞﯟﯠﯡ
37:97 97਼ ਉਹ (ਮੁਸ਼ਰਿਕ) ਆਖਣ ਲੱਗੇ ਕਿ ਇਸ (ਇਬਰਾਹੀਮ) ਲਈ ਇਕ ਭੱਠੀ ਬਣਾਓ ਅਤੇ ਉਸ ਵਿਚ ਅੱਗ ਬਾਲੋ ਤੇ ਉਸ ਦਗਦੀ ਹੋਈ ਅੱਗ ਵਿਚ ਉਸ ਨੂੰ ਸੁੱਟ ਦਿਓ।
ﯢﯣﯤﯥﯦﯧ
37:98 98਼ ਉਹ ਲੋਕ ਤਾਂ ਇਬਰਾਹੀਮ ਦੇ ਵਿਰੁੱਧ ਚਾਲ ਚਲਣਾ ਚਾਹੁੰਦੇ ਸੀ ਪ੍ਰੰਤੂ ਅਸੀਂ (ਅੱਗ ਨੂੰ ਗੁਲਜ਼ਾਰ ਬਣਾ ਕੇ) ਉਹਨਾਂ (ਮੁਸ਼ਰਿਕਾਂ) ਨੂੰ ਹੀ ਹੀਣਾ ਕਰ ਵਿਖਾਇਆ।
ﯨﯩﯪﯫﯬﯭﯮ
37:99 99਼ ਅਤੇ ਉਸ (ਇਬਰਾਹੀਮ) ਨੇ (ਆਪਣੀ ਕੌਮ ਦਾ ਵਤੀਰਾ ਵੇਖ ਕੇ) ਕਿਹਾ ਕਿ ਮੈਂ ਤਾਂ ਆਪਣੇ ਰੱਬ ਵੱਲ ਜਾਂਦਾ ਹੈ, ਉਹੀਓ ਮੈਂ ਨੂੰ ਰਾਹ ਵਿਖਾਵੇਗਾ।
ﯯﯰﯱﯲﯳﯴ
37:100 100਼ (ਇਬਰਾਹੀਮ ਨੇ ਦੁਆ ਕੀਤੀ ਕਿ) ਹੇ ਮੇਰੇ ਰੱਬਾ! ਮੈਨੂੰ ਇਕ ਪੁੱਤਰ ਦੀ ਦਾਤ ਬਖ਼ਸ਼, ਜਿਹੜਾ ਨੇਕ ਲੋਕਾਂ ਵਿੱਚੋਂ ਹੋਵੇ।
ﯵﯶﯷﯸ
37:101 101਼ ਅਸੀਂ ਉਸ ਨੂੰ ਇਕ ਸਹਿਨਸ਼ੀਲ ਪੁੱਤਰ ਦੀ ਖ਼ੁਸ਼ਖ਼ਬਰੀ ਦਿੱਤੀ।
ﯹﯺﯻﯼﯽﯾﯿﰀﰁﰂﰃﰄﰅﰆﰇﰈﰉﰊﰋﰌﰍﰎﰏﰐﰑﰒﰓﰔﰕ
37:102 102਼ ਜਦੋਂ ਉਹ (ਪੁੱਤਰ) ਆਪਣੀ ਨੱਠਣ ਭੱਜਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ (ਪਿਤਾ) ਨੇ (ਪੁੱਤਰ) ਨੂੰ ਆਖਿਆ ਕਿ ਹੇ ਮੇਰੇ ਪੁੱਤਰ! ਮੈਂਨੇ ਇਕ ਸੁਪਨਾ ਵੇਖਿਆ ਹੈ ਕਿ ਮੈਂ ਤੈਨੂੰ ਜ਼ਿਬਹ (ਅੱਲਾਹ ਦੀ ਰਾਹ ਵਿਚ ਕੁਰਬਾਨ) ਕਰ ਰਿਹਾ ਹਾਂ, ਹੁਣ ਤੂੰ ਦੱਸ ਤੇਰਾ ਕੀ ਵਿਚਾਰ ਹੈ ? ਪੁੱਤਰ ਬੋਲਿਆ ਕਿ ਪਿਤਾ ਜੀ, ਜੋ ਵੀ (ਰੱਬ ਵੱਲੋਂ) ਤੁਹਾਨੂੰ ਹੁਕਮ ਹੋਇਆ ਹੈ ਉਸ ਨੂੰ ਪੂਰਾ ਕਰੋ, ਜੇ ਅੱਲਾਹ ਨੇ ਚਾਹਿਆ ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ’ਚੋਂ ਹੀ ਪਾਉਗੇ।
ﭑﭒﭓﭔﭕ
37:103 103਼ ਅਖ਼ੀਰ ਜਦੋਂ ਦੋਵਾਂ (ਪਿਓ ਪੁੱਤਰ) ਨੇ (ਰੱਬ ਦੇ) ਹੁਕਮ ਅੱਗੇ ਆਪਣੇ ਸੀਸ ਝੁਕਾ ਦਿੱਤੇ ਅਤੇ ਇਬਰਾਹੀਮ ਨੇ ਉਸ (ਪੁੱਤਰ) ਨੂੰ ਪਾਸੇ ਭਾਰ (ਧਰਤੀ ’ਤੇ) ਪਾ ਦਿੱਤਾ।
ﭖﭗﭘﭙ
37:104 104਼ ਫੇਰ ਅਸੀਂ (ਅੱਲਾਹ ਨੇ ਉਸ ਦਾ ਇਰਾਦਾ ਵੇਖ ਕੇ) ਆਵਾਜ਼ ਦਿੱਤੀ ਕਿ ਹੇ ਇਬਰਾਹੀਮ!
ﭚﭛﭜﭝﭞﭟﭠﭡﭢ
37:105 105਼ ਬੇਸ਼ੱਕ ਤੂੰ ਆਪਣਾ ਸੁਪਨਾ ਸੱਚਾ ਕਰ ਕੇ ਵਿਖਾ ਦਿੱਤਾ। ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ।
ﭣﭤﭥﭦﭧﭨ
37:106 106਼ ਅਸਲ ਵਿਚ ਇਹ ਇਕ ਸਪਸ਼ਟ ਪਰੀਖਿਆ ਸੀ।
ﭩﭪﭫﭬ
37:107 107਼ ਅਤੇ ਅਸੀਂ ਇਸ (ਇਸਮਾਈਲ) ਦੇ ਬਦਲੇ ਵਿਚ ਇਕ ਵੱਡਾ ਜਾਨਵਰ ਜ਼ਿਬਹ (ਕੁਰਬਾਨੀ) ਕਰਨ ਲਈ ਬਖ਼ਸ਼ ਦਿੱਤਾ।
ﭭﭮﭯﭰﭱ
37:108 108਼ ਅਤੇ ਇਸ ਦੀ ਸ਼ੁਭ ਚਰਚਾ ਅਸੀਂ ਮਗਰੋਂ ਆਉਣ ਵਾਲਿਆਂ (ਨਸਲਾਂ) ਲਈ ਬਾਕੀ ਰੱਖੀ।
ﭲﭳﭴﭵ
37:109 109਼ ਇਬਰਾਹੀਮ ’ਤੇ ਸਲਾਮਤੀ ਹੋਵੇ।
ﭶﭷﭸﭹ
37:110 110਼ ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਵਧੀਆ ਬਦਲਾ ਦਿਆ ਕਰਦੇ ਹਾਂ।
ﭺﭻﭼﭽﭾ
37:111 111਼ ਬੇਸ਼ੱਕ ਉਹ (ਇਬਰਾਹੀਮ) ਸਾਡੇ ਮੋਮਿਨ ਬੰਦਿਆਂ ਵਿੱਚੋਂ ਸੀ।
ﭿﮀﮁﮂﮃﮄ
37:112 112਼ ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦੀ ਖ਼ੁਸ਼ਖ਼ਬਰੀ ਦਿੱਤੀ, ਜਿਹੜਾ ਨੇਕ ਲੋਕਾਂ ਵਿੱਚੋਂ ਇਕ ਨਬੀ ਹੋਵੇਗਾ।
ﮅﮆﮇﮈﮉﮊﮋﮌﮍﮎﮏﮐ
37:113 113਼ ਅਸੀਂ ਉਸ (ਇਬਰਾਹੀਮ) ਅਤੇ ਇਸਹਾਕ ’ਤੇ ਬਰਕਤਾਂ ਨਾਜ਼ਿਲ ਕੀਤੀਆਂ ਅਤੇ ਉਹਨਾਂ ਦੀ ਔਲਾਦ ਵਿੱਚੋਂ ਕੁੱਝ ਤਾਂ ਨੇਕੀ ਕਰਨ ਵਾਲੇ ਹਨ ਅਤੇ ਕੁੱਝ ਆਪਣੇ ਆਪ ਉੱਤੇ ਜ਼ੁਲਮ ਕਰਨ ਵਾਲੇ ਹਨ।
ﮑﮒﮓﮔﮕﮖ
37:114 114਼ ਬੇਸ਼ੱਕ ਅਸਾਂ ਮੂਸਾ ਤੇ ਹਾਰੂਨ ’ਤੇ ਵੀ ਉਪਕਾਰ ਕੀਤਾ।
ﮗﮘﮙﮚﮛﮜ
37:115 115਼ ਅਸੀਂ ਉਹਨਾਂ ਦੋਵਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ ਇਕ ਵੱਡੀ ਕਠਿਨਾਈ ਤੋਂ ਮੁਕਤੀ ਦਿੱਤੀ।
ﮝﮞﮟﮠﮡ
37:116 116਼ ਅਤੇ ਅਸੀਂ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹੀਓ ਭਾਰੂ ਰਹੇ।
ﮢﮣﮤﮥ
37:117 117਼ ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਨੂੰ ਇਕ ਸਪਸ਼ਟ ਕਿਤਾਬ (ਤੌਰੈਤ) ਦਿੱਤੀ।
ﮦﮧﮨﮩ
37:118 118਼ ਅਤੇ ਉਹਨਾਂ ਦੋਵਾਂ ਨੂੰ ਸਿੱਧੇ ਰਾਹ ਦੀ ਸਿੱਖਿਆ ਦਿੱਤੀ।
ﮪﮫﮬﮭﮮ
37:119 119਼ ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਦੀ ਸ਼ੁਭ ਚਰਚਾ ਨੂੰ ਪਿੱਛਿਓਂ ਆਉਣ ਵਾਲਿਆਂ ਲਈ ਬਾਕੀ ਰੱਖਿਆ।
ﮯﮰﮱﯓﯔ
37:120 120਼ ਮੂਸਾ ਤੇ ਹਾਰੂਨ ਉੱਤੇ ਸਲਾਮ ਹੋਵੇ।
ﯕﯖﯗﯘﯙ
37:121 121਼ ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਬਦਲਾ ਦਿਆ ਕਰਦੇ ਹਾਂ।
ﯚﯛﯜﯝﯞ
37:122 122਼ ਨਿਰਸੰਦੇਹ, ਉਹ ਸਾਡੇ ਮੋਮਿਨ ਬੰਦਿਆਂ ਵਿੱਚੋਂ ਸਨ।
ﯟﯠﯡﯢﯣ
37:123 123਼ ਬੇਸ਼ੱਕ ਇਲਿਆਸ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।
ﯤﯥﯦﯧﯨﯩ
37:124 124਼ ਜਦੋਂ ਉਸ (ਇਲਿਆਸ) ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?
ﯪﯫﯬﯭﯮﯯ
37:125 125਼ ਕੀ ਤੁਸੀਂ ਬੋਅਲ (ਨਾਂ ਦੇ ਬੁਤ) ਨੂੰ ਪੁਕਾਰਦੇ ਹੋ ? ਅਤੇ ਸਭ ਤੋਂ ਵਧੀਆ ਰਚਨਾਹਾਰ ਨੂੰ ਛੱਡ ਦਿੰਦੇ ਹੋ।
ﯰﯱﯲﯳﯴﯵ
37:126 126਼ ਭਾਵ ਅੱਲਾਹ ਨੂੰ ਛੱਡ ਦਿੰਦੇ ਹੋ ਜਿਹੜਾ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ।
ﭑﭒﭓﭔ
37:127 127਼ ਪਰ ਉਹਨਾਂ (ਕੌਮ) ਨੇ ਉਸ (ਇਲਿਆਸ) ਨੂੰ ਝੁਠਲਾਇਆ, ਹੁਣ ਉਹ ਸਾਰੇ ਜ਼ਰੂਰ ਹੀ (ਸਜ਼ਾ ਲਈ) ਹਾਜ਼ਰ ਕੀਤੇ ਜਾਣਗੇ।
ﭕﭖﭗﭘﭙ
37:128 128਼ ਰੱਬ ਦੇ ਨੇਕ ਬੰਦਿਆਂ ਤੋਂ ਛੁੱਟ (ਸਜ਼ਾ ਤੋਂ ਕੋਈ ਨਹੀਂ ਬਚ ਸਕੇਗਾ)।
ﭚﭛﭜﭝﭞ
37:129 129਼ ਅਸੀਂ ਇਲਿਆਸ ਦੀ) ਸ਼ੁਭ ਚਰਚਾ ਮਗਰੋਂ ਆਉਣ ਵਾਲਿਆਂ ਲਈ ਬਾਕੀ ਰੱਖ ਛੱਡੀ ਹੈ।
ﭟﭠﭡﭢﭣ
37:130 130਼ ਇਲਯਾਸੀਨ (ਇਲਿਆਸ) ’ਤੇ ਸਲਾਮਤੀ ਹੋਵੇ।
ﭤﭥﭦﭧﭨ
37:131 131਼ ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਬਦਲਾ ਦਿਆ ਕਰਦੇ ਹਾਂ।
ﭩﭪﭫﭬﭭ
37:132 132਼ ਬੇਸ਼ੱਕ ਉਹ (ਇਲਿਆਸ) ਸਾਡੇ ਮੋਮਿਨ ਬੰਦਿਆਂ ਵਿੱਚੋਂ ਹੀ ਸੀ।
ﭮﭯﭰﭱﭲ
37:133 133਼ ਨਿਰਸੰਦੇਹ, ਲੂਤ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।
ﭳﭴﭵﭶﭷ
37:134 134਼ ਅਸੀਂ ਉਸ (ਲੂਤ) ਨੂੰ ਤੇ ਉਸ ਦੇ ਘਰ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲਿਆ।
ﭸﭹﭺﭻﭼ
37:135 135਼ ਛੁੱਟ ਉਸ ਬੁੱਢੀ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ (ਭਾਵ ਜਿਨ੍ਹਾਂ ਨੂੰ ਅਜ਼ਾਬ ਆਉਣਾ ਸੀ)।
ﭽﭾﭿﮀ
37:136 136਼ ਫੇਰ ਅਸੀਂ ਬਾਕੀ ਸਾਰਿਆਂ ਨੂੰ ਹਲਾਕ (ਤਬਾਹ) ਕਰ ਦਿੱਤਾ।
ﮁﮂﮃﮄﮅ
37:137 137਼ ਨਿਰਸੰਦੇਹ, ਤੁਸੀਂ ਸਵੇਰ ਨੂੰ ਉਹਨਾਂ (ਨਾਸ਼ ਕੀਤੀਆਂ ਹੋਈਆਂ) ਬਸਤੀਆਂ ਵਿੱਚੋਂ ਦੀ ਲੰਘਦੇ ਹੋ।
ﮆﮇﮈﮉﮊ
37:138 138਼ ਅਤੇ ਰਾਤ ਨੂੰ ਵੀ ਲੰਘਦੇ ਹੋ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ?
ﮋﮌﮍﮎﮏ
37:139 139਼ ਬੇਸ਼ੱਕ ਯੂਨੁਸ ਵੀ ਨਬੀਆਂ ਵਿੱਚੋਂ ਸੀ।
ﮐﮑﮒﮓﮔﮕ
37:140 140਼ ਜਦੋਂ ਉਹ (ਯੂਨੁਸ ਕੌਮ ਤੋਂ ਨਿਰਾਸ਼ ਹੋ ਕੇ) ਇਕ ਭਰੀ ਹੋਈ ਬੇੜੀ ਵੱਲ ਨੱਸ ਤੁਰਿਆ ਸੀ।
ﮖﮗﮘﮙﮚ
37:141 141਼ ਜਦੋਂ (ਬੇੜੀ ਦਾ ਬੋਝ ਘਟਾਉਣ ਲਈ ਬੇੜੀ ਵਾਲਿਆਂ ਨੇ) ਪਰਚੀਆਂ ਪਾਈਆਂ ਤਾਂ ਉਹ (ਯੂਨੁਸ) ਫਸ ਗਿਆ (ਭਾਵ ਯੂਨੁਸ ਦੀ ਹੀ ਪਰਚੀ ਨਿੱਕਲੀ)।
ﮛﮜﮝﮞﮟ
37:142 142਼ (ਜਦੋਂ ਉਸ ਨੇ ਸਮੁੰਦਰ ਵਿਚ ਛਾਲ ਮਾਰੀ) ਤਦ ਹੀ ਮੱਛੀ ਨੇ ਉਸ ਨੂੰ ਨਿਗਲ ਲਿਆ ਜਦ ਕਿ ਉਹ ਆਪਣੀ ਨਿੰਦਾ ਆਪ ਹੀ ਕਰ ਰਿਹਾ ਸੀ।
ﮠﮡﮢﮣﮤﮥ
37:143 143਼ ਜੇਕਰ ਉਹ ਰੱਬ ਦੀ ਪਾਕੀ ਬਿਆਨ ਕਰਨ ਵਾਲਿਆਂ ਵਿੱਚੋਂ ਨਾ ਹੁੰਦਾ।
ﮦﮧﮨﮩﮪﮫﮬ
37:144 144਼ ਤਾਂ ਉਹ ਲੋਕਾਂ ਦੇ ਮੁੜ ਜਿਊਂਦਾ ਉਠਾਉਣ ਜਾਣ ਵਾਲੇ ਦਿਨ (ਕਿਆਮਤ) ਤੱਕ ਉਸੇ ਮੱਛੀ ਦੇ ਢਿੱਡ ਵਿਚ ਹੀ ਰਹਿੰਦਾ।
ﮭﮮﮯﮰﮱﯓ
37:145 145਼ ਫੇਰ ਅਸੀਂ ਉਸ (ਯੂਨੁਸ) ਨੂੰ (ਮੱਛੀ ਦੇ ਢਿੱਡ ਵਿੱਚੋਂ ਕੱਢ ਕੇ) ਇਕ ਰੜੇ ਮੈਦਾਨ ਵਿਚਸੁੱਟ ਦਿੱਤਾ। ਉਸ ਵੇਲੇ ਉਹ ਅਸੁਵਸਥ ਸੀ।
ﯔﯕﯖﯗﯘﯙ
37:146 146਼ ਅਤੇ ਅਸੀਂ ਉਸ (ਯੂਨੁਸ) ਉੱਤੇ (ਕੱਦੂ ਦਾ) ਇਕ ਵੇਲਦਾਰ ਰੁੱਖ ਉਗਾ ਦਿੱਤਾ।
ﯚﯛﯜﯝﯞﯟﯠ
37:147 147਼ ਫੇਰ ਅਸੀਂ ਉਸ (ਯੂਨੁਸ) ਨੂੰ ਇਕ ਲੱਖ ਲੋਕਾਂ ਵੱਲ (ਰੱਬੀ ਪੈਗ਼ਾਮ ਦੇ ਕੇ) ਭੇਜਿਆ, ਉਹ ਲੋਕ ਇਸ ਗਿਣਤੀ ਤੋਂ ਕੁੱਝ ਵੱਧ ਹੀ ਹੋਣਗੇ।
ﯡﯢﯣﯤﯥ
37:148 148਼ ਸੋ ਉਹ ਸਾਰੇ ਈਮਾਨ ਲਿਆਏ ਅਤੇ ਅਸਾਂ ਉਹਨਾਂ ਨੂੰ ਇਕ ਨਿਯਤ ਸਮੇਂ ਤੀਕ (ਸੰਸਾਰ ਦਾ) ਲਾਭ ਉਠਾਉਣ ਦਾ ਅਵਸਰ ਪ੍ਰਦਾਨ ਕੀਤਾ।
ﯦﯧﯨﯩﯪﯫ
37:149 149਼ ਇਹਨਾਂ (ਮੁਸ਼ਰਿਕਾਂ) ਤੋਂ ਪੁੱਛੋ, ਕੀ ਤੁਹਾਡੇ ਰੱਬ ਲਈ ਧੀਆਂ ਅਤੇ ਉਹਨਾਂ (ਲੋਕਾਂ) ਲਈ ਪੁੱਤਰ ਹਨ ?
ﯬﯭﯮﯯﯰﯱﯲ
37:150 150਼ ਕੀ ਉਹ ਉਸ ਸਮੇਂ ਹਾਜ਼ਰ ਸਨ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਇਸਤਰੀਆਂ ਬਣਾਇਆ ਸੀ ?
ﯳﯴﯵﯶﯷﯸ
37:151 151਼ (ਖ਼ਬਰਦਾਰ) ਇਹ ਲੋਕ ਆਪਣੇ ਵੱਲੋਂ ਝੂਠ ਘੜ੍ਹ ਰਹੇ ਹਨ।
ﯹﯺﯻﯼﯽ
37:152 152਼ ਕਿ ਅੱਲਾਹ ਦੀ ਸੰਤਾਨ ਹੈ। ਬੇਸ਼ੱਕ ਉਹ ਸਾਰੇ ਝੂਠੇ ਹਨ।
ﯾﯿﰀﰁﰂ
37:153 153਼ ਕੀ ਉਹ (ਅੱਲਾਹ) ਪੁੱਤਰਾਂ ਦੀ ਥਾਂ ਧੀਆਂ ਨੂੰ ਪਸੰਦ ਕਰਦਾ ਹੈ?
ﭑﭒﭓﭔﭕ
37:154 154਼ ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ?
ﭖﭗﭘ
37:155 155਼ ਕੀ ਤੁਸੀਂ ਕੁੱਝ ਵੀ ਨਹੀਂ ਸੋਚਦੇ ?
ﭙﭚﭛﭜﭝ
37:156 156਼ ਜਾਂ ਤੁਹਾਡੇ ਕੋਲ ਕੋਈ ਸਪਸ਼ਟ ਦਲੀਲ ਹੈ ?
ﭞﭟﭠﭡﭢﭣ
37:157 157਼ ਜਾਂ ਤੁਸੀਂ ਆਪਣੀ ਕਿਤਾਬ ਲੈ ਆਓ, ਜੇ ਤੁਸੀਂ ਸੱਚੇ ਹੋ।
ﭤﭥﭦﭧﭨﭩﭪﭫﭬﭭﭮﭯ
37:158 158਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਅਤੇ ਜਿੰਨਾਂ ਦੇ ਵਿਚਾਲੇ ਇਕ ਸੰਬੰਧ ਬਣਾ ਛੱਡਿਆ ਹੈ, ਜਦ ਕਿ ਜਿੰਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਉਹ (ਰੱਬ ਅੱਗੇ) ਜ਼ਰੂਰ ਹੀ ਹਾਜ਼ਰ ਕੀਤੇ ਜਾਣਗੇ।
ﭰﭱﭲﭳﭴ
37:159 159਼ ਅੱਲਾਹ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ (ਮੁਸ਼ਰਿਕ) ਉਸ ਦੇ ਬਾਰੇ ਕਰਦੇ ਹਨ।
ﭵﭶﭷﭸﭹ
37:160 160਼ ਅੱਲਾਹ ਦੇ ਨੇਕ ਬੰਦੇ (ਅਜਿਹੀਆਂ ਗੱਲਾਂ ਤੋਂ) ਬਚੇ ਹੋਏ ਹਨ।
ﭺﭻﭼﭽ
37:161 161਼ ਹੇ ਮੁਸ਼ਰਿਕੋ! ਬੇਸ਼ੱਕ ਤੁਸੀਂ ਅਤੇ ਉਹ, ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ।
ﭾﭿﮀﮁﮂ
37:162 162਼ ਤੁਸੀਂ ਸਾਰੇ ਮਿਲ ਕੇ ਵੀ (ਨੇਕ ਬੰਦਿਆਂ ਨੂੰ) ਅੱਲਾਹ ਦੇ ਵਿਰੁੱਧ ਬਹਕਾ ਨਹੀਂ ਸਕਦੇ।
ﮃﮄﮅﮆﮇﮈ
37:163 163਼ ਛੁੱਟ ਉਸ ਤੋਂ ਜਿਹੜਾ ਨਰਕ ਵਿਚ ਜਾਣ ਵਾਲਾ ਹੈ।
ﮉﮊﮋﮌﮍﮎﮏ
37:164 164਼ (ਫ਼ਰਿਸ਼ਤੇ ਆਖਦੇ ਹਨ ਕਿ) ਸਾਡੇ ਵਿੱਚੋਂ ਹਰੇਕ ਦੀ ਜ਼ਿੰਮੇਵਾਰੀ ਨਿਯਤ ਹੈ।
ﮐﮑﮒﮓ
37:165 165਼ ਅਸੀਂ ਤਾਂ ਅੱਲਾਹ ਦੇ ਹਜ਼ੂਰ ਕਤਾਰ ਬੰਨੀ ਖੜ੍ਹੇ ਰਹਿਣ ਵਾਲੇ ਹਾਂ।
ﮔﮕﮖﮗ
37:166 166਼ ਬੇਸ਼ੱਕ ਅਸੀਂ ਅੱਲਾਹ ਦੀ ਤਸਬੀਹ (ਸ਼ਲਾਘਾ) ਕਰਨ ਵਾਲੇ ਹਾਂ।
ﮘﮙﮚﮛ
37:167 167਼ ਅਤੇ ਉਹ (ਇਨਕਾਰੀ) ਲੋਕ ਕਿਹਾ ਕਰਦੇ ਸਨ।
ﮜﮝﮞﮟﮠﮡﮢ
37:168 168਼ ਕਿ ਜੇ ਸਾਡੇ ਕੋਲ ਸਾਥੋਂ ਪਹਿਲਾਂ ਦੇ ਲੋਕਾਂ (ਦੇ ਅਜ਼ਾਬ) ਦੀ ਚਰਚਾ ਕੀਤੀ ਹੁੰਦੀ।
ﮣﮤﮥﮦﮧ
37:169 169਼ ਤਾਂ ਅਸੀਂ ਵੀ ਅੱਲਾਹ ਦੇ ’ਚੋਂਣਵੇ ਬੰਦੇ ਹੁੰਦੇ।
ﮨﮩﮪﮫﮬﮭ
37:170 170਼ ਜਦੋਂ ਪੈਗ਼ੰਬਰ .ਕੁਰਆਨ ਲੈ ਕੇ ਆਇਆ ਤਾਂ ਉਹਨਾਂ ਨੇ ਉਸ (.ਕੁਰਆਨ ਦਾ) ਇਨਕਾਰ ਕਰ ਦਿੱਤਾ। ਉਹ ਛੇਤੀ ਹੀ ਜਾਣ ਲੈਣਗੇ (ਕਿ ਉਹ ਕੀ ਕਰਦੇ ਸਨ?)।
ﮮﮯﮰﮱﯓﯔ
37:171 171਼ ਅਸਲ ਵਿਚ ਅਸੀਂ ਪਹਿਲਾਂ ਹੀ ਆਪਣੇ ਉਹਨਾਂ ਬੰਦਿਆਂ ਨੂੰ, ਜਿਹੜੇ ਪੈਗ਼ੰਬਰ ਹਨ, ਵਚਨ ਦੇ ਚੁੱਕੇ ਹਾਂ।
ﯕﯖﯗﯘ
37:172 172਼ ਕਿ ਜ਼ਰੂਰ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।
ﯙﯚﯛﯜﯝ
37:173 173਼ ਅਤੇ ਬੇਸ਼ੱਕ ਸਾਡੀਆਂ (ਅੱਲਾਹ ਦੀਆਂ) ਫ਼ੌਜਾਂ ਹੀ ਭਾਰੂ ਰਹਿਣਗੀਆਂ।
ﯞﯟﯠﯡﯢ
37:174 174਼ ਸੋ ਹੇ ਨਬੀ! ਤੁਸੀਂ ਕੁੱਝ ਸਮੇਂ ਲਈ ਉਹਨਾਂ (ਕਾਫ਼ਿਰਾਂ) ਤੋਂ ਮੂੰਹ ਮੋੜ ਲਵੋ (ਭਾਵ ਧਿਆਨ ਨਾ ਦਿਓ)।
ﯣﯤﯥﯦ
37:175 175਼ ਅਤੇ ਉਹਨਾਂ ਨੂੰ ਵੇਖਦੇ ਰਹੋ (ਕਿ ਉਹਨਾਂ ’ਤੇ ਅਜ਼ਾਬ ਆਉਣ ਵਾਲਾ ਹੈ) ਫੇਰ ਛੇਤੀ ਹੀ ਉਹ ਵੀ ਵੇਖ ਲੈਣਗੇ।
ﯧﯨﯩ
37:176 176਼ ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਕਰ ਰਹੇ ਹਨ ?
ﯪﯫﯬﯭﯮﯯﯰ
37:177 177਼ ਪ੍ਰੰਤੂ ਜਦੋਂ ਉਹ (ਅਜ਼ਾਬ) ਉਹਨਾਂ ਦੇ ਵਿਹੜੇ ਉੱਤਰੇਗਾ ਤਾਂ ਡਰਾਏ ਗਏ ਲੋਕਾਂ ਲਈ ਉਹ ਸਵੇਰ ਬਹੁਤ ਹੀ ਭੈੜੀ ਹੋਵੇਗੀ।
ﯱﯲﯳﯴﯵ
37:178 178਼ (ਹੇ ਨਬੀ!) ਤੁਸੀਂ ਕੁੱਝ ਸਮੇਂ ਲਈ ਇਹਨਾਂ ਦੀ ਚਿੰਤਾ ਛੱਡ ਦਿਓ।
ﯶﯷﯸﯹ
37:179 179਼ ਕੇਵਲ ਉਹਨਾਂ ਨੂੰ ਵੇਖਦੇ ਰਹੋ ਅਤੇ ਉਹ ਵੀ ਛੇਤੀ ਹੀ ਵੇਖ ਲੈਣਗੇ।
ﯺﯻﯼﯽﯾﯿﰀ
37:180 180਼ ਤੁਹਾਡਾ ਰੱਬ, ਜਿਹੜਾ ਇੱਜ਼ਤਾਂ ਦਾ ਮਾਲਿਕ ਹੈ, ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ ਮੁਸ਼ਰਿਕ ਬਿਆਨ ਕਰਦੇ ਹਨ।
ﰁﰂﰃﰄ
37:181 181਼ ਸਮੂਹ ਪੈਗ਼ੰਬਰਾਂ ’ਤੇ ਸਲਾਮ ਹੋਵੇ।
ﰅﰆﰇﰈﰉ
37:182 182਼ ਅਤੇ ਸਾਰੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ।

ਕੁਰਆਨ ਸ਼ਰੀਫ਼


Wednesday, September 9, 2026

Don't forget us in your sincere prayers