ਹੂਦ · 71/123
ਅਨੁਵਾਦ ਉਚਾਰਨ — ਸੂਰਾ ਹੂਦ
وَامْرَأَتُهُ قَائِمَةٌ فَضَحِكَتْ فَبَشَّرْنَاهَا بِإِسْحَاقَ وَمِن وَرَاءِ إِسْحَاقَ يَعْقُوبَ ۝٧١
Wamra atuhoo qaaa`imatun fadahikat fabashsharnaahaa bi Ishaaqa wa minw waraaa`i Ishaaqa Ya`qoob
📖 ਪੰਜਾਬੀ ਵਿੱਚ
71਼ ਉਹਨਾਂ (ਇਬਰਾਹੀਮ) ਦੀ ਪਤਨੀ (ਬੀਬੀ ਸਾਰਾ) ਜਿਹੜੀ ਉੱਥੇ ਹੀ ਖੜੀ ਸੀ (ਇਬਰਾਹੀਮ ਦੀ ਭੈਅ ਭੀਤ ਹਾਲਤ ਵੇਖ ਕੇ) ਹੱਸਣ ਲੱਗੀ ਤਾਂ ਅਸੀਂ (ਉਹਨਾਂ ਫ਼ਰਿਸ਼ਤਿਆਂ ਰਾਹੀਂ) ਉਸ ਨੂੰ ਇਸਹਾਕ ਅਤੇ ਇਸਹਾਕ ਮਗਰੋਂ ਯਾਕੂਬ (ਨੂੰ ਨਬੀ ਬਣਾਉਣ) ਦੀ ਖ਼ੁਸ਼ਖ਼ਬਰੀ ਸੁਣਾਈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 69-73 — ਸੂਰਾ ਹੂਦ

69وَلَقَدْ جَاءَتْ رُسُلُنَا إِبْرَاهِيمَ بِالْبُشْرَىٰ قَالُوا سَلَامًا ۖ قَالَ سَلَامٌ ۖ فَمَا لَبِثَ أَن جَاءَ بِعِجْلٍ حَنِيذٍ
69਼ ਨਿਰਸੰਦੇਹ! ਸਾਡੇ ਭੇਜੇ ਹੋਏ (ਫ਼ਰਿਸ਼ਤੇ) ਇਬਰਾਹੀਮ ਕੋਲ ਖ਼ੁਸ਼ਖ਼ਬਰੀ ਲੈਕੇ ਆਏ ਤੇ ਆਖਿਆ ਕਿ ਤੁਹਾਡੇ ’ਤੇ ਸਲਾਮ ਹੋਵੇ। ਉਹਨਾਂ (ਇਬਰਾਹੀਮ) ਨੇ ਵੀ ਜਵਾਬ ਵਿਚ ਸਲਾਮ ਕਿਹਾ ਅਤੇ ਬਿਨਾਂ ਦੇਰੀ ਕੀਤੇ ਭੁੱਜਾ ਹੋਇਆ ਵੱਛਾ (ਉਹਨਾਂ ਲਈ) ਲਿਆਏ।
70فَلَمَّا رَأَىٰ أَيْدِيَهُمْ لَا تَصِلُ إِلَيْهِ نَكِرَهُمْ وَأَوْجَسَ مِنْهُمْ خِيفَةً ۚ قَالُوا لَا تَخَفْ إِنَّا أُرْسِلْنَا إِلَىٰ قَوْمِ لُوطٍ
70਼ ਜਦੋਂ ਵੇਖਿਆ ਕਿ ਉਹਨਾਂ (ਫ਼ਰਿਸ਼ਤਿਆਂ) ਦੇ ਹੱਥ ਉਸ (ਭੋਜਨ) ਵੱਲ ਵਧ ਹੀ ਨਹੀਂ ਰਹੇ ਤਾਂ (ਇਬਰਾਹੀਮ) ਉਹਨਾਂ ਨੂੰ ਅਜਨਬੀ ਸਮਝ ਕੇ ਮਨ ਹੀ ਮਨ ਵਿਚ ਉਹਨਾਂ ਤੋਂ ਭੈ-ਭੀਤ ਹੋ ਗਿਆ। (ਇਹ ਵੇਖ) ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਸਾਥੋਂ ਨਾ ਡਰੋ ਅਸੀਂ ਤਾਂ ਲੂਤ ਦੀ ਕੌਮ ਵੱਲ ਘੱਲੇ ਗਏ ਹਾਂ।
71وَامْرَأَتُهُ قَائِمَةٌ فَضَحِكَتْ فَبَشَّرْنَاهَا بِإِسْحَاقَ وَمِن وَرَاءِ إِسْحَاقَ يَعْقُوبَ
71਼ ਉਹਨਾਂ (ਇਬਰਾਹੀਮ) ਦੀ ਪਤਨੀ (ਬੀਬੀ ਸਾਰਾ) ਜਿਹੜੀ ਉੱਥੇ ਹੀ ਖੜੀ ਸੀ (ਇਬਰਾਹੀਮ ਦੀ ਭੈਅ ਭੀਤ ਹਾਲਤ ਵੇਖ ਕੇ) ਹੱਸਣ ਲੱਗੀ ਤਾਂ ਅਸੀਂ (ਉਹਨਾਂ ਫ਼ਰਿਸ਼ਤਿਆਂ ਰਾਹੀਂ) ਉਸ ਨੂੰ ਇਸਹਾਕ ਅਤੇ ਇਸਹਾਕ ਮਗਰੋਂ ਯਾਕੂਬ (ਨੂੰ ਨਬੀ ਬਣਾਉਣ) ਦੀ ਖ਼ੁਸ਼ਖ਼ਬਰੀ ਸੁਣਾਈ।
72قَالَتْ يَا وَيْلَتَىٰ أَأَلِدُ وَأَنَا عَجُوزٌ وَهَٰذَا بَعْلِي شَيْخًا ۖ إِنَّ هَٰذَا لَشَيْءٌ عَجِيبٌ
72਼ (ਇਬਰਾਹੀਮ ਦੀ ਪਤਨੀ ਸਾਰਾ) ਆਖਣ ਲੱਗੀ ਕਿ (ਹਾਇ ਲੋਹੜਾ) ਮੇਰੇ ਔਲਾਦ ਕਿਵੇਂ ਹੋਵੇਗੀ ਜਦੋਂ ਕਿ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਪਤੀ ਵੀ ਬਹੁਤ ਬੁੱਢਾ ਹੈ। ਇਹ ਤਾਂ ਬਹੁਤ ਹੀ ਹੈਰਾਨੀ ਦੀ ਗੱਲ ਹੈ।
73قَالُوا أَتَعْجَبِينَ مِنْ أَمْرِ اللَّهِ ۖ رَحْمَتُ اللَّهِ وَبَرَكَاتُهُ عَلَيْكُمْ أَهْلَ الْبَيْتِ ۚ إِنَّهُ حَمِيدٌ مَّجِيدٌ
73਼ (ਫ਼ਰਿਸ਼ਤਿਆਂ ਨੇ) ਕਿਹਾ, ਕੀ ਤੂੰ ਅੱਲਾਹ ਦੇ ਹੁਕਮ ’ਤੇ ਹੈਰਾਨ ਹੋ ਰਹੀ ਹੈ ? ਹੇ ਇਸ ਘਰ ਵਾਲਿਓ! ਤੁਹਾਡੇ ’ਤੇ ਅੱਲਾਹ ਦੀਆਂ ਰਹਿਮਤਾਂ ਅਤੇ ਉਸ ਦੀਆਂ ਬਰਕਤਾਂ ਨਾਜ਼ਿਲ ਹੋਣ ਬੇਸ਼ੱਕ ਅੱਲਾਹ ਅਤਿਅੰਤ ਸ਼ਲਾਘਾ ਯੋਗ ਤੇ ਉੱਚੀਆਂ ਸ਼ਾਨਾਂ ਵਾਲਾਂ ਹੈ।
ਹੂਦਕੁਰਾਨ ਸੂਚੀ
123ਆਇਤ
MeccanRevelation
71ਆਇਤ

ਅਨੁਵਾਦ — ਹੂਦ 71

ਸੂਰਾ ਹੂਦ ਆਇਤ 71 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 71਼ ਉਹਨਾਂ (ਇਬਰਾਹੀਮ) ਦੀ ਪਤਨੀ (ਬੀਬੀ ਸਾਰਾ) ਜਿਹੜੀ ਉੱਥੇ ਹੀ…

ਸੂਰਾ ਆਇਤ 71/123 — ਸੂਰਾ ਹੂਦ هود (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਹੂਦ ਸੁਣੋ, ਸੂਰਾ ਹੂਦ ਅਨੁਵਾਦ, ਸੂਰਾ ਹੂਦ mp3, ਸੂਰਾ ਹੂਦ pdf. ਆਇਤ 69–73. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers