ਹੂਦ · 70/123
ਅਨੁਵਾਦ ਉਚਾਰਨ — ਸੂਰਾ ਹੂਦ
فَلَمَّا رَأَىٰ أَيْدِيَهُمْ لَا تَصِلُ إِلَيْهِ نَكِرَهُمْ وَأَوْجَسَ مِنْهُمْ خِيفَةً ۚ قَالُوا لَا تَخَفْ إِنَّا أُرْسِلْنَا إِلَىٰ قَوْمِ لُوطٍ ۝٧٠
Falammaa ra aaa aidiyahum laa tasilu ilaihi nakirahum wa awjasa minhum kheefah; qaaloo la takhaf innaaa ursilnaaa ilaa qawmi Loot
📖 ਪੰਜਾਬੀ ਵਿੱਚ
70਼ ਜਦੋਂ ਵੇਖਿਆ ਕਿ ਉਹਨਾਂ (ਫ਼ਰਿਸ਼ਤਿਆਂ) ਦੇ ਹੱਥ ਉਸ (ਭੋਜਨ) ਵੱਲ ਵਧ ਹੀ ਨਹੀਂ ਰਹੇ ਤਾਂ (ਇਬਰਾਹੀਮ) ਉਹਨਾਂ ਨੂੰ ਅਜਨਬੀ ਸਮਝ ਕੇ ਮਨ ਹੀ ਮਨ ਵਿਚ ਉਹਨਾਂ ਤੋਂ ਭੈ-ਭੀਤ ਹੋ ਗਿਆ। (ਇਹ ਵੇਖ) ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਸਾਥੋਂ ਨਾ ਡਰੋ ਅਸੀਂ ਤਾਂ ਲੂਤ ਦੀ ਕੌਮ ਵੱਲ ਘੱਲੇ ਗਏ ਹਾਂ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 68-72 — ਸੂਰਾ ਹੂਦ

68كَأَن لَّمْ يَغْنَوْا فِيهَا ۗ أَلَا إِنَّ ثَمُودَ كَفَرُوا رَبَّهُمْ ۗ أَلَا بُعْدًا لِّثَمُودَ
68਼ (ਉਸ ਬਸਤੀ ਵਿਚ ਇੰਜ ਲੱਗਦਾ ਸੀ) ਜਿਵੇਂ ਕਿ ਉਹ ਉੱਥੇ ਕਦੇ ਵਸੇ ਹੀ ਨਹੀਂ ਸੀ ਸਾਵਧਾਨ ਰਹੋ। ਕਿ ਬੇਸ਼ੱਕ ਕੌਮੇ-ਸਮੂਦ ਨੇ ਆਪਣੇ ਰੱਬ ਨਾਲ ਕੁਫ਼ਰ ਕੀਤਾ, ਇਹਨਾਂ ਸਮੂਦੀਆਂ ’ਤੇ ਫ਼ਿਟਕਾਰ ਹੈ।
69وَلَقَدْ جَاءَتْ رُسُلُنَا إِبْرَاهِيمَ بِالْبُشْرَىٰ قَالُوا سَلَامًا ۖ قَالَ سَلَامٌ ۖ فَمَا لَبِثَ أَن جَاءَ بِعِجْلٍ حَنِيذٍ
69਼ ਨਿਰਸੰਦੇਹ! ਸਾਡੇ ਭੇਜੇ ਹੋਏ (ਫ਼ਰਿਸ਼ਤੇ) ਇਬਰਾਹੀਮ ਕੋਲ ਖ਼ੁਸ਼ਖ਼ਬਰੀ ਲੈਕੇ ਆਏ ਤੇ ਆਖਿਆ ਕਿ ਤੁਹਾਡੇ ’ਤੇ ਸਲਾਮ ਹੋਵੇ। ਉਹਨਾਂ (ਇਬਰਾਹੀਮ) ਨੇ ਵੀ ਜਵਾਬ ਵਿਚ ਸਲਾਮ ਕਿਹਾ ਅਤੇ ਬਿਨਾਂ ਦੇਰੀ ਕੀਤੇ ਭੁੱਜਾ ਹੋਇਆ ਵੱਛਾ (ਉਹਨਾਂ ਲਈ) ਲਿਆਏ।
70فَلَمَّا رَأَىٰ أَيْدِيَهُمْ لَا تَصِلُ إِلَيْهِ نَكِرَهُمْ وَأَوْجَسَ مِنْهُمْ خِيفَةً ۚ قَالُوا لَا تَخَفْ إِنَّا أُرْسِلْنَا إِلَىٰ قَوْمِ لُوطٍ
70਼ ਜਦੋਂ ਵੇਖਿਆ ਕਿ ਉਹਨਾਂ (ਫ਼ਰਿਸ਼ਤਿਆਂ) ਦੇ ਹੱਥ ਉਸ (ਭੋਜਨ) ਵੱਲ ਵਧ ਹੀ ਨਹੀਂ ਰਹੇ ਤਾਂ (ਇਬਰਾਹੀਮ) ਉਹਨਾਂ ਨੂੰ ਅਜਨਬੀ ਸਮਝ ਕੇ ਮਨ ਹੀ ਮਨ ਵਿਚ ਉਹਨਾਂ ਤੋਂ ਭੈ-ਭੀਤ ਹੋ ਗਿਆ। (ਇਹ ਵੇਖ) ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਸਾਥੋਂ ਨਾ ਡਰੋ ਅਸੀਂ ਤਾਂ ਲੂਤ ਦੀ ਕੌਮ ਵੱਲ ਘੱਲੇ ਗਏ ਹਾਂ।
71وَامْرَأَتُهُ قَائِمَةٌ فَضَحِكَتْ فَبَشَّرْنَاهَا بِإِسْحَاقَ وَمِن وَرَاءِ إِسْحَاقَ يَعْقُوبَ
71਼ ਉਹਨਾਂ (ਇਬਰਾਹੀਮ) ਦੀ ਪਤਨੀ (ਬੀਬੀ ਸਾਰਾ) ਜਿਹੜੀ ਉੱਥੇ ਹੀ ਖੜੀ ਸੀ (ਇਬਰਾਹੀਮ ਦੀ ਭੈਅ ਭੀਤ ਹਾਲਤ ਵੇਖ ਕੇ) ਹੱਸਣ ਲੱਗੀ ਤਾਂ ਅਸੀਂ (ਉਹਨਾਂ ਫ਼ਰਿਸ਼ਤਿਆਂ ਰਾਹੀਂ) ਉਸ ਨੂੰ ਇਸਹਾਕ ਅਤੇ ਇਸਹਾਕ ਮਗਰੋਂ ਯਾਕੂਬ (ਨੂੰ ਨਬੀ ਬਣਾਉਣ) ਦੀ ਖ਼ੁਸ਼ਖ਼ਬਰੀ ਸੁਣਾਈ।
72قَالَتْ يَا وَيْلَتَىٰ أَأَلِدُ وَأَنَا عَجُوزٌ وَهَٰذَا بَعْلِي شَيْخًا ۖ إِنَّ هَٰذَا لَشَيْءٌ عَجِيبٌ
72਼ (ਇਬਰਾਹੀਮ ਦੀ ਪਤਨੀ ਸਾਰਾ) ਆਖਣ ਲੱਗੀ ਕਿ (ਹਾਇ ਲੋਹੜਾ) ਮੇਰੇ ਔਲਾਦ ਕਿਵੇਂ ਹੋਵੇਗੀ ਜਦੋਂ ਕਿ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਪਤੀ ਵੀ ਬਹੁਤ ਬੁੱਢਾ ਹੈ। ਇਹ ਤਾਂ ਬਹੁਤ ਹੀ ਹੈਰਾਨੀ ਦੀ ਗੱਲ ਹੈ।
ਹੂਦਕੁਰਾਨ ਸੂਚੀ
123ਆਇਤ
MeccanRevelation
70ਆਇਤ

ਅਨੁਵਾਦ — ਹੂਦ 70

ਸੂਰਾ ਹੂਦ ਆਇਤ 70 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 70਼ ਜਦੋਂ ਵੇਖਿਆ ਕਿ ਉਹਨਾਂ (ਫ਼ਰਿਸ਼ਤਿਆਂ) ਦੇ ਹੱਥ ਉਸ (ਭੋਜਨ)…

ਸੂਰਾ ਆਇਤ 70/123 — ਸੂਰਾ ਹੂਦ هود (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਹੂਦ ਸੁਣੋ, ਸੂਰਾ ਹੂਦ ਅਨੁਵਾਦ, ਸੂਰਾ ਹੂਦ mp3, ਸੂਰਾ ਹੂਦ pdf. ਆਇਤ 68–72. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers