ਇਬਰਾਹੀਮ · 43/52
ਅਨੁਵਾਦ ਉਚਾਰਨ — ਸੂਰਾ ਇਬਰਾਹੀਮ
مُهْطِعِينَ مُقْنِعِي رُءُوسِهِمْ لَا يَرْتَدُّ إِلَيْهِمْ طَرْفُهُمْ ۖ وَأَفْئِدَتُهُمْ هَوَاءٌ ۝٤٣
Muhti`eena muqni`ee ru`oosihim laa yartaddu ilaihim tarfuhum wa af`idatuhum hawaaa
📖 ਪੰਜਾਬੀ ਵਿੱਚ
43਼ (ਉਸ ਦਿਨ) ਉਹ (ਕਾਫ਼ਿਰ) ਆਪਣੇ ਸਿਰ (ਮੂੰਹ) ਉਤਾਂਹ ਚੁੱਕੀ (ਹਸ਼ਰ ਦੇ ਮੈਦਾਨ ਵੱਲ) ਨੱਸੇ ਜਾ ਰਹੇ ਹੋਣਗੇ, ਉਹਨਾਂ ਦੀਆਂ ਨਜ਼ਰਾਂ ਆਪਣੇ ਵੱਲ ਵੀ ਨਹੀਂ ਜਾਣਗੀਆਂ ਅਤੇ ਉਹਨਾਂ ਦੇ ਦਿਲ (ਦਹਿਸ਼ਤ ਨਾਲ) ਉੱਡੇ ਜਾ ਰਹੇ ਹੋਣਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 41-45 — ਸੂਰਾ ਇਬਰਾਹੀਮ

41رَبَّنَا اغْفِرْ لِي وَلِوَالِدَيَّ وَلِلْمُؤْمِنِينَ يَوْمَ يَقُومُ الْحِسَابُ
41਼ ਹੇ ਮੇਰੇ ਪਾਲਣਹਾਰ! ਜਿਸ ਦਿਨ ਲੇਖਾ-ਜੋਖਾ ਹੋਵੇਗਾ ਉਸ ਦਿਨ ਮੈਨੂੰ, ਮੇਰੇ ਮਾਂ-ਪਿਓ ਨੂੰ ਅਤੇ ਸਾਰੇ ਮੋਮਿਨਾਂ ਨੂੰ ਵੀ ਬਖ਼ਸ਼ ਦੇਵੀਂ।
42وَلَا تَحْسَبَنَّ اللَّهَ غَافِلًا عَمَّا يَعْمَلُ الظَّالِمُونَ ۚ إِنَّمَا يُؤَخِّرُهُمْ لِيَوْمٍ تَشْخَصُ فِيهِ الْأَبْصَارُ
42਼ (ਹੇ ਨਬੀ!) ਤੁਸੀਂ ਇਹ ਨਾ ਸਮਝੋ ਕਿ ਅੱਲਾਹ ਉਹਨਾਂ ਜ਼ਾਲਮਾਂ ਦੇ ਜ਼ੁਲਮ ਤੋਂ ਅਚੇਤ ਹੈ। ਉਹ ਤਾਂ ਉਹਨਾਂ (ਕਾਫ਼ਿਰਾਂ) ਨੂੰ ਉਸ (ਕਿਆਮਤ) ਦਿਹਾੜੇ ਤਕ ਮੋਹਲਤ ਦੇਵੇਗਾ ਜਿਸ ਦਿਨ ਅੱਖਾਂ ਫ਼ਟੀਆਂ ਰਹਿ ਜਾਣਗੀਆਂ।
43مُهْطِعِينَ مُقْنِعِي رُءُوسِهِمْ لَا يَرْتَدُّ إِلَيْهِمْ طَرْفُهُمْ ۖ وَأَفْئِدَتُهُمْ هَوَاءٌ
43਼ (ਉਸ ਦਿਨ) ਉਹ (ਕਾਫ਼ਿਰ) ਆਪਣੇ ਸਿਰ (ਮੂੰਹ) ਉਤਾਂਹ ਚੁੱਕੀ (ਹਸ਼ਰ ਦੇ ਮੈਦਾਨ ਵੱਲ) ਨੱਸੇ ਜਾ ਰਹੇ ਹੋਣਗੇ, ਉਹਨਾਂ ਦੀਆਂ ਨਜ਼ਰਾਂ ਆਪਣੇ ਵੱਲ ਵੀ ਨਹੀਂ ਜਾਣਗੀਆਂ ਅਤੇ ਉਹਨਾਂ ਦੇ ਦਿਲ (ਦਹਿਸ਼ਤ ਨਾਲ) ਉੱਡੇ ਜਾ ਰਹੇ ਹੋਣਗੇ।
44وَأَنذِرِ النَّاسَ يَوْمَ يَأْتِيهِمُ الْعَذَابُ فَيَقُولُ الَّذِينَ ظَلَمُوا رَبَّنَا أَخِّرْنَا إِلَىٰ أَجَلٍ قَرِيبٍ نُّجِبْ دَعْوَتَكَ وَنَتَّبِعِ الرُّسُلَ ۗ أَوَلَمْ تَكُونُوا أَقْسَمْتُم مِّن قَبْلُ مَا لَكُم مِّن زَوَالٍ
44਼ (ਹੇ ਨਬੀ ਸ:!) ਲੋਕਾਂ ਨੂੰ ਉਸ (ਕਿਆਮਤ ਦਿਹਾੜੇ) ਤੋਂ ਸਾਵਧਾਨ ਕਰ ਦਿਓ ਜਦੋਂ ਉਹਨਾਂ ਨੂੰ ਅਜ਼ਾਬ ਆ ਘੇਰੇਗਾ ਅਤੇ ਜ਼ਾਲਮ ਲੋਕ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਥੋੜ੍ਹੀ ਜਿਹੀ ਮੋਹਲਤ ਹੋਰ ਦੇ ਦਿਓ, ਤਾਂ ਜੋ ਅਸੀਂ ਤੇਰੇ ਸੱਦੇ ਨੂੰ ਸਵੀਕਾਰ ਕਰੀਏ ਅਤੇ ਤੇਰੇ ਰਸੂਲਾਂ ਦੇ ਹੁਕਮਾਂ ਦੀ ਪਾਲਣਾ ਕਰੀਏ। (ਅੱਲਾਹ ਆਖੇਗਾ) ਕੀ ਤੁਸੀਂ ਇਸ ਤੋਂ ਪਹਿਲਾਂ ਸੁੰਹਾਂ ਖਾ ਖਾ ਕੇ ਆਖਦੇ ਨਹੀਂ ਸੀ ਕਿ ਅਸੀਂ ਤਾਂ ਸੰਸਾਰ ਤੋਂ ਕਦੇ ਜਾਣਾ ਹੀ ਨਹੀਂ ?
45وَسَكَنتُمْ فِي مَسَاكِنِ الَّذِينَ ظَلَمُوا أَنفُسَهُمْ وَتَبَيَّنَ لَكُمْ كَيْفَ فَعَلْنَا بِهِمْ وَضَرَبْنَا لَكُمُ الْأَمْثَالَ
45਼ ਤੁਸੀਂ ਉਹਨਾਂ ਲੋਕਾਂ ਦੀਆਂ ਬਸਤੀਆਂ ਵਿਚ ਰਹਿੰਦੇ ਵੱਸਦੇ ਸੀ, ਜਿਨ੍ਹਾਂ ਨੇ ਆਪੋ ਆਪਣੇ ’ਤੇ ਜ਼ੁਲਮ ਕੀਤਾ ਸੀ ਅਤੇ ਤੁਹਾਨੂੰ ਇਹ ਵੀ ਪਤਾ ਸੀ ਕਿ ਅਸੀਂ ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਸੀ। ਅਸੀਂ ਤਾਂ ਤੁਹਾਡੇ ਸਮਝਾਉਣ ਲਈ ਬਥੇਰੀਆਂ ਉਦਾਹਰਣਾਂ ਵੀ ਦਿੱਤੀਆਂ ਸੀ।
ਇਬਰਾਹੀਮਕੁਰਾਨ ਸੂਚੀ
52ਆਇਤ
MeccanRevelation
43ਆਇਤ

ਅਨੁਵਾਦ — ਇਬਰਾਹੀਮ 43

ਸੂਰਾ ਇਬਰਾਹੀਮ ਆਇਤ 43 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 43਼ (ਉਸ ਦਿਨ) ਉਹ (ਕਾਫ਼ਿਰ) ਆਪਣੇ ਸਿਰ (ਮੂੰਹ) ਉਤਾਂਹ ਚੁੱਕੀ…

ਸੂਰਾ ਆਇਤ 43/52 — ਸੂਰਾ ਇਬਰਾਹੀਮ إبراهيم (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਇਬਰਾਹੀਮ ਸੁਣੋ, ਸੂਰਾ ਇਬਰਾਹੀਮ ਅਨੁਵਾਦ, ਸੂਰਾ ਇਬਰਾਹੀਮ mp3, ਸੂਰਾ ਇਬਰਾਹੀਮ pdf. ਆਇਤ 41–45. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers