ਅਨ-ਨਹਲ · 37/128
ਅਨੁਵਾਦ ਉਚਾਰਨ — ਸੂਰਾ ਅਨ-ਨਹਲ
إِن تَحْرِصْ عَلَىٰ هُدَاهُمْ فَإِنَّ اللَّهَ لَا يَهْدِي مَن يُضِلُّ ۖ وَمَا لَهُم مِّن نَّاصِرِينَ ۝٣٧
In tahris `alaa hudaahum fa innal laaha laa yahdee mai yudillu wa maa lahum min naasireen
📖 ਪੰਜਾਬੀ ਵਿੱਚ
37਼ (ਹੇ ਨਬੀ ਸ:!) ਭਾਵੇਂ ਤੁਸੀਂ ਇਹਨਾਂ ਲੋਕਾਂ ਦੀ ਹਿਦਾਇਤ ਲਈ ਕਿੰਨੇ ਹੀ ਚਾਹਵਾਨ ਹੋਵੋ, 2 ਪਰ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਫੇਰ ਉਸ ਲਈ ਹਿਦਾਇਤ ਨਹੀਂ ਅਤੇ ਨਾ ਹੀ ਉਹਨਾਂ ਦਾ ਕੋਈ ਸਹਾਈ ਹੁੰਦਾ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 35-39 — ਸੂਰਾ ਅਨ-ਨਹਲ

35وَقَالَ الَّذِينَ أَشْرَكُوا لَوْ شَاءَ اللَّهُ مَا عَبَدْنَا مِن دُونِهِ مِن شَيْءٍ نَّحْنُ وَلَا آبَاؤُنَا وَلَا حَرَّمْنَا مِن دُونِهِ مِن شَيْءٍ ۚ كَذَٰلِكَ فَعَلَ الَّذِينَ مِن قَبْلِهِمْ ۚ فَهَلْ عَلَى الرُّسُلِ إِلَّا الْبَلَاغُ الْمُبِينُ
35਼ ਮੁਸ਼ਰਿਕਾਂ ਨੇ ਆਖਿਆ ਕਿ ਜੇ ਅੱਲਾਹ ਚਾਹੁੰਦਾ ਤਾਂ ਨਾ ਹੀ ਅਸੀਂ ਤੇ ਨਾ ਹੀ ਸਾਡੇ ਬਾਪ ਦਾਦਾ ਉਸ (ਅੱਲਾਹ) ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਕਰਦੇ ਅਤੇ ਨਾ ਉਹ (ਅੱਲਾਹ) ਦੇ ਹੁਕਮ ਤੋਂ ਬਿਨਾਂ ਕਿਸੇ ਚੀਜ਼ ਨੂੰ ਹਰਾਮ ਸਮਝਦੇ। ਇਹੋ ਵਤੀਰਾ ਇਹਨਾਂ ਤੋਂ ਪਹਿਲਾਂ ਦੇ ਲੋਕਾਂ ਦਾ ਵੀ ਰਿਹਾ ਹੈ। ਸੋ ਰਸੂਲਾਂ ਦੇ ਜ਼ਿੰਮੇ ਸਪਸ਼ਟ ਰੂਪ ਵਿਚ ਪੈਗ਼ਾਮ ਪਹੁੰਚਾਉਣਾ ਹੈ।
36وَلَقَدْ بَعَثْنَا فِي كُلِّ أُمَّةٍ رَّسُولًا أَنِ اعْبُدُوا اللَّهَ وَاجْتَنِبُوا الطَّاغُوتَ ۖ فَمِنْهُم مَّنْ هَدَى اللَّهُ وَمِنْهُم مَّنْ حَقَّتْ عَلَيْهِ الضَّلَالَةُ ۚ فَسِيرُوا فِي الْأَرْضِ فَانظُرُوا كَيْفَ كَانَ عَاقِبَةُ الْمُكَذِّبِينَ
36਼ ਅਸੀਂ ਹਰ ਉੱਮਤ ਵਿਚ ਇਕ ਰਸੂਲ (ਇਹ ਦੱਸਣ ਲਈ) ਭੇਜਿਆ ਕਿ ਕੇਵਲ ਇਕ ਅੱਲਾਹ ਦੀ ਹੀ ਬੰਦਗੀ ਕਰੋ ਅਤੇ ਤਾਗ਼ੂਤ 1 ਤੋਂ ਬਚੋ। ਫੇਰ ਇਹਨਾਂ ਵਿੱਚੋਂ ਕੁੱਝ ਲੋਕਾਂ ਨੂੰ ਤਾਂ ਅੱਲਾਹ ਨੇ ਹਿਦਾਇਤ ਬਖ਼ਸ਼ ਦਿੱਤੀ ਅਤੇ ਕੁੱਝ ’ਤੇ ਗੁਮਰਾਹੀ ਛਾ ਗਈ। ਸੋ ਤੁਸੀਂ ਆਪ ਹੀ ਧਰਤੀ ’ਤੇ ਘੁੰਮ-ਫਿਰ ਕੇ ਵੇਖ ਲਵੋ ਕਿ (ਪੈਗ਼ੰਬਰਾਂ ਨੂੰ) ਝੁਠਲਾਉਣ ਵਾਲਿਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
37إِن تَحْرِصْ عَلَىٰ هُدَاهُمْ فَإِنَّ اللَّهَ لَا يَهْدِي مَن يُضِلُّ ۖ وَمَا لَهُم مِّن نَّاصِرِينَ
37਼ (ਹੇ ਨਬੀ ਸ:!) ਭਾਵੇਂ ਤੁਸੀਂ ਇਹਨਾਂ ਲੋਕਾਂ ਦੀ ਹਿਦਾਇਤ ਲਈ ਕਿੰਨੇ ਹੀ ਚਾਹਵਾਨ ਹੋਵੋ, 2 ਪਰ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਫੇਰ ਉਸ ਲਈ ਹਿਦਾਇਤ ਨਹੀਂ ਅਤੇ ਨਾ ਹੀ ਉਹਨਾਂ ਦਾ ਕੋਈ ਸਹਾਈ ਹੁੰਦਾ ਹੈ।
38وَأَقْسَمُوا بِاللَّهِ جَهْدَ أَيْمَانِهِمْ ۙ لَا يَبْعَثُ اللَّهُ مَن يَمُوتُ ۚ بَلَىٰ وَعْدًا عَلَيْهِ حَقًّا وَلَٰكِنَّ أَكْثَرَ النَّاسِ لَا يَعْلَمُونَ
38਼ ਉਹ ਲੋਕੀ ਅੱਲਾਹ ਦੀਆਂ ਪੱਕੀਆਂ ਸੁੰਹਾਂ ਖਾ ਕੇ ਆਖਦੇ ਹਨ ਕਿ ਅੱਲਾਹ ਮੁਰਦਿਆਂ ਨੂੰ ਮੁੜ ਜੀਉਂਦਾ ਨਹੀਂ ਕਰੇਗਾ। ਹੇ ਨਬੀ! ਆਖ ਦਿਓ, ਕਿਉਂ ਨਹੀਂ (ਕਰੇਗਾ)? ਇਹ ਉਸ ਦਾ ਸੱਚਾ ਵਾਅਦਾ ਹੈ। ਪਰ ਵਧੇਰੇ ਲੋਕ ਇਸ ਨੂੰ ਜਾਣਦੇ ਵੀ ਨਹੀਂ।
39لِيُبَيِّنَ لَهُمُ الَّذِي يَخْتَلِفُونَ فِيهِ وَلِيَعْلَمَ الَّذِينَ كَفَرُوا أَنَّهُمْ كَانُوا كَاذِبِينَ
39਼ ਅਜਿਹਾ ਹੋਣਾ ਇਸ ਲਈ ਜ਼ਰੂਰੀ ਹੈ ਕਿ ਲੋਕੀ ਜਿਸ ਚੀਜ਼ (ਕਿਆਮਤ) ਵਿਚ ਮਤਭੇਦ ਰੱਖਦੇ ਸਨ ਉਸ ਨੂੰ ਅੱਲਾਹ ਸਪਸ਼ਟ ਕਰ ਦੇਵੇ ਅਤੇ ਕਾਫ਼ਿਰਾਂ ਨੂੰ ਪਤਾ ਲੱਗ ਜਾਵੇ ਕਿ ਉਹੀ ਝੂਠੇ ਸਨ।
ਅਨ-ਨਹਲਕੁਰਾਨ ਸੂਚੀ
128ਆਇਤ
MeccanRevelation
37ਆਇਤ

ਅਨੁਵਾਦ — ਅਨ-ਨਹਲ 37

ਸੂਰਾ ਅਨ-ਨਹਲ ਆਇਤ 37 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 37਼ (ਹੇ ਨਬੀ ਸ:!) ਭਾਵੇਂ ਤੁਸੀਂ ਇਹਨਾਂ ਲੋਕਾਂ ਦੀ ਹਿਦਾਇਤ…

ਸੂਰਾ ਆਇਤ 37/128 — ਸੂਰਾ ਅਨ-ਨਹਲ النحل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਨ-ਨਹਲ ਸੁਣੋ, ਸੂਰਾ ਅਨ-ਨਹਲ ਅਨੁਵਾਦ, ਸੂਰਾ ਅਨ-ਨਹਲ mp3, ਸੂਰਾ ਅਨ-ਨਹਲ pdf. ਆਇਤ 35–39. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers