ਅਲ-ਇਸਰਾ · 105/111
ਅਨੁਵਾਦ ਉਚਾਰਨ — ਅਲ-ਇਸਰਾ
وَبِالْحَقِّ أَنزَلْنَاهُ وَبِالْحَقِّ نَزَلَ ۗ وَمَا أَرْسَلْنَاكَ إِلَّا مُبَشِّرًا وَنَذِيرًا ۝١٠٥
Wa bilhaqqi anzalnaahu wa bilhaqqi nazal; wa maaa arsalnaaka illaa mubash shiranw wa nazeeraa
📖 ਪੰਜਾਬੀ ਵਿੱਚ
105਼ ਅਸੀਂ ਇਸ (ਕੁਰਆਨ) ਨੂੰ ਹੱਕ ਸੱਚ ਨਾਲ ਉਤਾਰਿਆ ਹੈ ਅਤੇ ਹੱਕ ਸੱਚ ਨਾਲ ਹੀ ਆਇਆ ਹੈ। (ਹੇ ਨਬੀ!) ਅਸੀਂ ਤੁਹਾਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ।1
🎧 ਸੁਣੋ

📜 ਆਇਤ 103-107 — ਅਲ-ਇਸਰਾ

103فَأَرَادَ أَن يَسْتَفِزَّهُم مِّنَ الْأَرْضِ فَأَغْرَقْنَاهُ وَمَن مَّعَهُ جَمِيعًا
103਼ ਅੰਤ ਫ਼ਿਰਔਨ ਨੇ ਪੱਕਾ ਵਿਚਾਰ ਬਣਾ ਲਿਆ ਕਿ ਉਹਨਾਂ (ਮੂਸਾ ਤੇ ਬਨੀ-ਇਸਰਾਈਲ) ਨੂੰ ਧਰਤੀਓਂ ਉਖਾੜ ਸੁੱਟੇ। ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੇ ਸਾਥੀਆਂ ਨੂੰ (ਸਮੰਦਰ ਵਿਚ) ਡੋਬ ਦਿੱਤਾ।
104وَقُلْنَا مِن بَعْدِهِ لِبَنِي إِسْرَائِيلَ اسْكُنُوا الْأَرْضَ فَإِذَا جَاءَ وَعْدُ الْآخِرَةِ جِئْنَا بِكُمْ لَفِيفًا
104਼ (ਇਸ ਤੋਂ ਮਗਰੋਂ) ਅਸੀਂ ਬਨੀ-ਇਸਰਾਈਲ ਨੂੰ ਕਿਹਾ ਕਿ ਇਸ ਧਰਤੀ ’ਤੇ ਰਸੋ-ਵਸੋ, ਹਾਂ! ਜਦੋਂ ਆਖ਼ਿਰਤ ਦੇ ਵਾਅਦੇ ਦਾ ਸਮਾਂ ਆਵੇਗਾ ਤਾਂ ਅਸੀਂ ਤੁਹਾਨੂੰ ਸਭ ਨੂੰ ਇਕੱਠਾ ਕਰਕੇ ਲਿਆਵਾਂਗੇ।
105وَبِالْحَقِّ أَنزَلْنَاهُ وَبِالْحَقِّ نَزَلَ ۗ وَمَا أَرْسَلْنَاكَ إِلَّا مُبَشِّرًا وَنَذِيرًا
105਼ ਅਸੀਂ ਇਸ (ਕੁਰਆਨ) ਨੂੰ ਹੱਕ ਸੱਚ ਨਾਲ ਉਤਾਰਿਆ ਹੈ ਅਤੇ ਹੱਕ ਸੱਚ ਨਾਲ ਹੀ ਆਇਆ ਹੈ। (ਹੇ ਨਬੀ!) ਅਸੀਂ ਤੁਹਾਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ।1
106وَقُرْآنًا فَرَقْنَاهُ لِتَقْرَأَهُ عَلَى النَّاسِ عَلَىٰ مُكْثٍ وَنَزَّلْنَاهُ تَنزِيلًا
106਼ ਅਸੀਂ .ਕੁਰਆਨ ਨੂੰ ਥੋੜ੍ਹਾ-ਥੋੜ੍ਹਾ ਕਰਕੇ ਇਸ ਲਈ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਇਸ ਨੂੰ ਠਹਿਰ-ਠਹਿਕ ਕੇ (ਲੋੜ ਅਨੁਸਾਰ) ਲੋਕਾਂ ਨੂੰ ਸੁਣਾ ਸਕੋਂ ਅਤੇ ਅਸਾਂ ਇਸ ਨੂੰ ਲੜੀਵਾਰ ਉਤਾਰਿਆ ਹੈ।
107قُلْ آمِنُوا بِهِ أَوْ لَا تُؤْمِنُوا ۚ إِنَّ الَّذِينَ أُوتُوا الْعِلْمَ مِن قَبْلِهِ إِذَا يُتْلَىٰ عَلَيْهِمْ يَخِرُّونَ لِلْأَذْقَانِ سُجَّدًا
107਼ ਆਖ ਦਿਓ ਕਿ ਤੁਸੀਂ ਇਸ ’ਤੇ ਈਮਾਨ ਲਿਆਓ ਜਾਂ ਨਾ ਲਿਆਓ, ਪਰ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ (ਰੱਬੀ ਕਿਤਾਬਾਂ ਦਾ) ਗਿਆਨ ਦਿੱਤਾ ਗਿਆ ਸੀ, ਉਹਨਾਂ ਕੋਲ ਜਦੋਂ ਵੀ ਇਸ ਨੂੰ ਪੜ੍ਹਿਆ ਜਾਂਦਾ ਹੈ ਤਾਂ ਉਹ ਮੂੰਹ ਦੇ ਭਾਰ ਸਿਜਦੇ ਵਿਚ ਡਿਗ ਪੈਂਦੇ ਹਨ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
105ਆਇਤ

ਅਨੁਵਾਦ — ਅਲ-ਇਸਰਾ 105

ਸੂਰਾ ਅਲ-ਇਸਰਾ ਆਇਤ 105 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 105਼ ਅਸੀਂ ਇਸ (ਕੁਰਆਨ) ਨੂੰ ਹੱਕ ਸੱਚ ਨਾਲ ਉਤਾਰਿਆ ਹੈ…

ਸੂਰਾ ਆਇਤ 105/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 103–107. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers