ਅਲ-ਇਸਰਾ · 24/111
ਅਨੁਵਾਦ ਉਚਾਰਨ — ਅਲ-ਇਸਰਾ
وَاخْفِضْ لَهُمَا جَنَاحَ الذُّلِّ مِنَ الرَّحْمَةِ وَقُل رَّبِّ ارْحَمْهُمَا كَمَا رَبَّيَانِي صَغِيرًا ۝٢٤
Wakhfid lahumaa janaahaz zulli minar rahmati wa qur Rabbir hamhumaa kamaa rabbayaanee sagheera
📖 ਪੰਜਾਬੀ ਵਿੱਚ
24਼ ਮਿਹਰਾਂ ਤੇ ਨਿਮਰਤਾ ਸਹਿਤ ਉਹਨਾਂ ਦੇ ਸਾਮ੍ਹਣੇ ਆਪਣੇ ਮੋਢਿਆਂ ਨੂੰ ਝੁਕਾ ਕੇ ਰੱਖੋ ਅਤੇ ਦੁਆ ਕਰਿਆ ਕਰੋ ਕਿ ਹੇ ਮੇਰੇ ਰੱਬਾ! ਇਹਨਾਂ (ਮੇਰੇ ਮਾਂ-ਬਾਪ) ’ਤੇ ਮਿਹਰਾਂ ਫ਼ਰਮਾ ਜਿਸ ਤਰ੍ਹਾਂ (ਮਿਹਰ ਮੁਹੱਬਤ ਨਾਲ) ਉਨ੍ਹਾਂ ਨੇ ਬਚਪਣ ਵਿਚ ਮੇਰੀ ਪਰਵਰਿਸ਼ ਕੀਤੀ ਹੈ ।
🎧 ਸੁਣੋ

📜 ਆਇਤ 22-26 — ਅਲ-ਇਸਰਾ

22لَّا تَجْعَلْ مَعَ اللَّهِ إِلَٰهًا آخَرَ فَتَقْعُدَ مَذْمُومًا مَّخْذُولًا
22਼ (ਹੇ ਨਬੀ!) ਤੁਸੀਂ ਅੱਲਾਹ ਦੇ ਨਾਲ ਕੋਈ ਹੋਰ ਇਸ਼ਟ ਨਾ ਬਣਾਓ ਨਹੀਂ ਤਾਂ ਤੁਸੀਂ ਵੀ ਭੰਢੇ ਹੋਏ ਤੇ ਬੇਆਸਰਾ ਹੋਕੇ ਬੈਠੇ ਰਹਿ ਜਾਓਗੇ।
23۞ وَقَضَىٰ رَبُّكَ أَلَّا تَعْبُدُوا إِلَّا إِيَّاهُ وَبِالْوَالِدَيْنِ إِحْسَانًا ۚ إِمَّا يَبْلُغَنَّ عِندَكَ الْكِبَرَ أَحَدُهُمَا أَوْ كِلَاهُمَا فَلَا تَقُل لَّهُمَا أُفٍّ وَلَا تَنْهَرْهُمَا وَقُل لَّهُمَا قَوْلًا كَرِيمًا
23਼ ਤੁਹਾਡਾ ਰੱਬ ਹੁਕਮ ਦੇ ਚੁਕਿਆ ਹੈ ਕਿ ਤੁਸੀਂ ਉਸ (ਅੱਲਾਹ) ਤੋਂ ਛੁੱਟ ਕਿਸੇ ਹੋਰ ਦੀ ਬੰਦਗੀ ਨਾ ਕਰੋ ਅਤੇ ਮਾਪਿਆਂ ਨਾਲ ਸੋਹਣਾ ਵਿਹਾਰ ਕਰੋ। ਜੇ ਤੁਹਾਡੇ ਸਾਹਮਣੇ ਇਹਨਾਂ ਦੋਵਾਂ (ਮਾਂ-ਪਿਓ) ਵਿੱਚੋਂ ਇਕ ਜਾਂ ਦੋਵੇਂ ਬਿਰਧ-ਅਵਸਥਾ ਵਿਚ ਪਹੁੰਚ ਜਾਣ ਤਾਂ ਉਹਨਾਂ ਦੇ ਅੱਗੇ ਉਫ਼ ਤਕ ਨਾ ਕਰੋ (ਭਾਵ ਸੀ ਤਕ ਨਾ ਵੱਟੋ) ਅਤੇ ਨਾ ਹੀ ਉਹਨਾਂ ਨੂੰ (ਉੱਤਰ ਵਿਚ) ਝਿੜਕੀਆਂ ਦਿਓ ਸਗੋਂ ਉਹਨਾਂ ਨਾਲ ਨਰਮਾਈ (ਭਾਵ ਸਤਿਕਾਰ) ਨਾਲ ਹੀ ਗੱਲ ਬਾਤ ਕਰੋ।
24وَاخْفِضْ لَهُمَا جَنَاحَ الذُّلِّ مِنَ الرَّحْمَةِ وَقُل رَّبِّ ارْحَمْهُمَا كَمَا رَبَّيَانِي صَغِيرًا
24਼ ਮਿਹਰਾਂ ਤੇ ਨਿਮਰਤਾ ਸਹਿਤ ਉਹਨਾਂ ਦੇ ਸਾਮ੍ਹਣੇ ਆਪਣੇ ਮੋਢਿਆਂ ਨੂੰ ਝੁਕਾ ਕੇ ਰੱਖੋ ਅਤੇ ਦੁਆ ਕਰਿਆ ਕਰੋ ਕਿ ਹੇ ਮੇਰੇ ਰੱਬਾ! ਇਹਨਾਂ (ਮੇਰੇ ਮਾਂ-ਬਾਪ) ’ਤੇ ਮਿਹਰਾਂ ਫ਼ਰਮਾ ਜਿਸ ਤਰ੍ਹਾਂ (ਮਿਹਰ ਮੁਹੱਬਤ ਨਾਲ) ਉਨ੍ਹਾਂ ਨੇ ਬਚਪਣ ਵਿਚ ਮੇਰੀ ਪਰਵਰਿਸ਼ ਕੀਤੀ ਹੈ ।
25رَّبُّكُمْ أَعْلَمُ بِمَا فِي نُفُوسِكُمْ ۚ إِن تَكُونُوا صَالِحِينَ فَإِنَّهُ كَانَ لِلْأَوَّابِينَ غَفُورًا
25਼ ਜੋ ਕੁੱਝ ਵੀ ਤੁਹਾਡੇ ਦਿਲਾਂ ਵਿਚ ਹੈ ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ। ਜੇ ਤੁਸੀਂ ਨੇਕ ਬਣ ਗਏ ਹੋ ਤਾਂ ਉਹ ਆਪਣੇ ਵੱਲ ਪਰਤ ਆਉਣ ਵਾਲਿਆਂ ਲਈ ਅਤਿ ਬਖ਼ਸ਼ਣਹਾਰ ਹੈ।
26وَآتِ ذَا الْقُرْبَىٰ حَقَّهُ وَالْمِسْكِينَ وَابْنَ السَّبِيلِ وَلَا تُبَذِّرْ تَبْذِيرًا
26਼ ਰਿਸ਼ਤੇਦਾਰਾਂ, ਮਸਕੀਨਾਂ ਅਤੇ ਮੁਸਾਫ਼ਿਰਾਂ 1 ਦਾ ਹੱਕ ਅਦਾ ਕਰੋ ਅਤੇ ਫਜ਼ੂਲ ਖ਼ਰਚੀ ਨਾਲ ਆਪਣਾ ਮਾਲ ਨਾ ਉਡਾਓ। 2
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
24ਆਇਤ

ਅਨੁਵਾਦ — ਅਲ-ਇਸਰਾ 24

ਸੂਰਾ ਅਲ-ਇਸਰਾ ਆਇਤ 24 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 24਼ ਮਿਹਰਾਂ ਤੇ ਨਿਮਰਤਾ ਸਹਿਤ ਉਹਨਾਂ ਦੇ ਸਾਮ੍ਹਣੇ ਆਪਣੇ ਮੋਢਿਆਂ…

ਸੂਰਾ ਆਇਤ 24/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 22–26. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers