ਅਲ-ਇਸਰਾ · 5/111
ਅਨੁਵਾਦ ਉਚਾਰਨ — ਅਲ-ਇਸਰਾ
فَإِذَا جَاءَ وَعْدُ أُولَاهُمَا بَعَثْنَا عَلَيْكُمْ عِبَادًا لَّنَا أُولِي بَأْسٍ شَدِيدٍ فَجَاسُوا خِلَالَ الدِّيَارِ ۚ وَكَانَ وَعْدًا مَّفْعُولًا ۝٥
Fa-izaa jaaa`a wa`duoolaahumaa ba`asnaaa `alykurr `ibaadai-lanaaa ulee baasin shadeedin fajaasoo khilaalad diyaar; wa kaana wa`dam maf`oolaa
📖 ਪੰਜਾਬੀ ਵਿੱਚ
5਼ ਜਦੋਂ ਦੋਵਾਂ ਵਾਅਦਿਆਂ ਵਿੱਚੋਂ ਪਹਿਲੇ ਵਾਅਦੇ ਦਾ ਸਮਾਂ ਆਇਆ ਤਾਂ (ਹੇ ਬਨੀ ਇਸਰਾਈਲੀਓ!) ਅਸੀਂ ਤੁਹਾਡੇ ’ਤੇ ਬਹੁਤ ਹੀ ਲੜਾਕੂ ਬੰਦੇ ਭੇਜੇ ਉਹ ਸ਼ਹਿਰਾਂ ਵਿਚ ਫ਼ਸਾਦ ਫੈਲਾਉਣ ਲਈ ਹਰ ਪਾਸੇ ਫੈਲ ਗਏ। ਇਹ ਇਕ ਵਚਨ ਸੀ ਜਿਹੜਾ ਪੂਰਾ ਹੋਣਾ ਹੀ ਸੀ।

🎧 ਸੁਣੋ


📜 ਆਇਤ 3-7 — ਅਲ-ਇਸਰਾ

3ذُرِّيَّةَ مَنْ حَمَلْنَا مَعَ نُوحٍ ۚ إِنَّهُ كَانَ عَبْدًا شَكُورًا
3਼ (ਹੇ ਲੋਕੋ!) ਤੁਸੀਂ ਸਾਰੇ ਹੀ ਉਹਨਾਂ ਲੋਕਾਂ ਦੀ ਨਸਲ ’ਚੋਂ ਹੋ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਬੇੜੀ ’ਤੇ) ਸਵਾਰ ਕੀਤਾ ਸੀ। ਬੇਸ਼ੱਕ ਉਹ (ਨੂਹ, ਅੱਲਾਹ ਦਾ) ਧੰਨਵਾਦੀ ਬੰਦਾ ਸੀ।
4وَقَضَيْنَا إِلَىٰ بَنِي إِسْرَائِيلَ فِي الْكِتَابِ لَتُفْسِدُنَّ فِي الْأَرْضِ مَرَّتَيْنِ وَلَتَعْلُنَّ عُلُوًّا كَبِيرًا
4਼ ਅਸੀਂ ਬਨੀ-ਇਸਰਾਈਲ ਨੂੰ ਉਹਨਾਂ ਦੀ ਕਿਤਾਬ (ਤੌਰੈਤ) ਵਿਚ ਸਾਫ਼-ਸਾਫ਼ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਧਰਤੀ ’ਤੇ ਦੋ ਵਾਰੀ ਫ਼ਸਾਦ ਕਰੋਗੇ ਤੇ ਵੱਡੀ ਸਰਕਸ਼ੀ ਕਰੋਗੇ।
5فَإِذَا جَاءَ وَعْدُ أُولَاهُمَا بَعَثْنَا عَلَيْكُمْ عِبَادًا لَّنَا أُولِي بَأْسٍ شَدِيدٍ فَجَاسُوا خِلَالَ الدِّيَارِ ۚ وَكَانَ وَعْدًا مَّفْعُولًا
5਼ ਜਦੋਂ ਦੋਵਾਂ ਵਾਅਦਿਆਂ ਵਿੱਚੋਂ ਪਹਿਲੇ ਵਾਅਦੇ ਦਾ ਸਮਾਂ ਆਇਆ ਤਾਂ (ਹੇ ਬਨੀ ਇਸਰਾਈਲੀਓ!) ਅਸੀਂ ਤੁਹਾਡੇ ’ਤੇ ਬਹੁਤ ਹੀ ਲੜਾਕੂ ਬੰਦੇ ਭੇਜੇ ਉਹ ਸ਼ਹਿਰਾਂ ਵਿਚ ਫ਼ਸਾਦ ਫੈਲਾਉਣ ਲਈ ਹਰ ਪਾਸੇ ਫੈਲ ਗਏ। ਇਹ ਇਕ ਵਚਨ ਸੀ ਜਿਹੜਾ ਪੂਰਾ ਹੋਣਾ ਹੀ ਸੀ।
6ثُمَّ رَدَدْنَا لَكُمُ الْكَرَّةَ عَلَيْهِمْ وَأَمْدَدْنَاكُم بِأَمْوَالٍ وَبَنِينَ وَجَعَلْنَاكُمْ أَكْثَرَ نَفِيرًا
6਼ ਫੇਰ ਅਸੀਂ ਉਹਨਾਂ (ਲੜਾਕੂਆਂ) ’ਤੇ ਤੁਹਾਨੂੰ ਜਿੱਤ ਦੇ ਕੇ ਤੁਹਾਡੇ ਦਿਨ ਫੇਰ ਦਿੱਤੇ ਅਤੇ ਧੰਨ ਦੌਲਤ ਅਤੇ ਔਲਾਦ ਨਾਲ ਤੁਹਾਡੀ ਮਦਦ ਕੀਤੀ ਅਤੇ ਤੁਹਾਡੀ ਸੰਖਿਆ ਵਿਚ ਵੀ ਵਾਧਾ ਕੀਤਾ।
7إِنْ أَحْسَنتُمْ أَحْسَنتُمْ لِأَنفُسِكُمْ ۖ وَإِنْ أَسَأْتُمْ فَلَهَا ۚ فَإِذَا جَاءَ وَعْدُ الْآخِرَةِ لِيَسُوءُوا وُجُوهَكُمْ وَلِيَدْخُلُوا الْمَسْجِدَ كَمَا دَخَلُوهُ أَوَّلَ مَرَّةٍ وَلِيُتَبِّرُوا مَا عَلَوْا تَتْبِيرًا
7਼ ਜੇ ਤੁਸੀਂ ਭਲਾਈ ਕਰੋਗੇ ਤਾਂ ਆਪਣੇ ਲਈ ਹੀ ਕਰੋਗੇ ਜੇ ਬੁਰਾਈ ਕਰੋਗੇ ਤਾਂ ਉਹ ਵੀ ਆਪਣੇ ਲਈ ਹੀ ਹੋਵੇਗੀ ਫੇਰ ਜਦੋਂ ਦੂਜੇ ਵਾਅਦੇ ਦਾ ਸਮਾਂ ਆਇਆ (ਤਾਂ ਇਕ ਦੂਜੀ ਕੌਮ ਤੁਹਾਡੇ ’ਤੇ ਭਾਰੂ ਹੋ ਗਈ), ਤਾਂ ਜੋ ਉਹ (ਮਾਰ ਮਾਰ ਕੇ) ਤੁਹਾਡੇ ਚਿਹਰਿਆਂ ਨੂੰ ਵਿਗਾੜ ਸੁੱਟਣ ਅਤੇ ਮਸੀਤ (ਬੈਤੁਲ ਮੁਕੱਦਸ) ਵਿਚ ਦਾਖ਼ਲ ਹੋ ਜਾਣ, ਜਿਵੇਂ ਇਸ ਵਿਚ ਪਹਿਲੀ ਵਾਰ ਦਾਖ਼ਲ ਹੋਏ ਸਨ, ਤਾਂ ਜੋ ਜਿਸ ’ਤੇ ਵੀ ਉਨ੍ਹਾਂ ਦਾ ਜ਼ੌਰ ਚੱਲੇ, ਉਸ ਨੂੰ ਉੱਕਾ ਹੀ ਬਰਬਾਦ ਕਰ ਦੇਣ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
5ਆਇਤ

ਅਨੁਵਾਦ — ਅਲ-ਇਸਰਾ 5

ਸੂਰਾ ਅਲ-ਇਸਰਾ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਜਦੋਂ ਦੋਵਾਂ ਵਾਅਦਿਆਂ ਵਿੱਚੋਂ ਪਹਿਲੇ ਵਾਅਦੇ ਦਾ ਸਮਾਂ ਆਇਆ…

ਸੂਰਾ ਆਇਤ 5/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 3–7. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers