ਅਲ-ਬਕਰਾ · 163/286
ਅਨੁਵਾਦ ਉਚਾਰਨ — ਅਲ-ਬਕਰਾ
وَإِلَٰهُكُمْ إِلَٰهٌ وَاحِدٌ ۖ لَّا إِلَٰهَ إِلَّا هُوَ الرَّحْمَٰنُ الرَّحِيمُ ۝١٦٣
Wa ilaahukum illaahunw waahid, laaa ilaaha illaa Huwar Rahmaanur Raheem
📖 ਪੰਜਾਬੀ ਵਿੱਚ
163਼ ਤੁਹਾਡਾ ਸਭ ਦਾ ਇਸ਼ਟ ਇਕ (ਅੱਲਾਹ) ਹੀ ਹੇ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਉਹ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੇ।

🎧 ਸੁਣੋ


📜 ਆਇਤ 161-165 — ਅਲ-ਬਕਰਾ

161إِنَّ الَّذِينَ كَفَرُوا وَمَاتُوا وَهُمْ كُفَّارٌ أُولَٰئِكَ عَلَيْهِمْ لَعْنَةُ اللَّهِ وَالْمَلَائِكَةِ وَالنَّاسِ أَجْمَعِينَ
161਼ ਪਰ ਜਿਨ੍ਹਾਂ ਲੋਕਾਂ ਨੇ ਕੁਫ਼ਰ (ਇਨਕਾਰ) ਕੀਤਾ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਉਹ ਮਰ ਗਏ, ਬੇਸ਼ੱਕ ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਤੇ ਉਸ ਦੇ ਫ਼ਰਿਸ਼ਤਿਆਂ ਦੀ ਅਤੇ ਸਾਰੇ ਲੋਕਾਂ ਦੀ ਲਾਅਨਤ ਹੇ।
162خَالِدِينَ فِيهَا ۖ لَا يُخَفَّفُ عَنْهُمُ الْعَذَابُ وَلَا هُمْ يُنظَرُونَ
162਼ ਅਤੇ ਉਹ ਇਸ (ਲਾਅਨਤ ਦੀ ਹਾਲਤ) ਵਿਚ ਸਦਾ ਰਹਿਣਗੇ, ਨਾ ਤਾਂ ਉਹਨਾਂ ਦੀ ਸਜ਼ਾ ਵਿਚ ਕੋਈ ਕਟੌਤੀ ਕੀਤੀ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਕੋਈ ਮੋਹਲਤ ਦਿੱਤੀ ਜਾਵੇਗੀ।
163وَإِلَٰهُكُمْ إِلَٰهٌ وَاحِدٌ ۖ لَّا إِلَٰهَ إِلَّا هُوَ الرَّحْمَٰنُ الرَّحِيمُ
163਼ ਤੁਹਾਡਾ ਸਭ ਦਾ ਇਸ਼ਟ ਇਕ (ਅੱਲਾਹ) ਹੀ ਹੇ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਉਹ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੇ।
164إِنَّ فِي خَلْقِ السَّمَاوَاتِ وَالْأَرْضِ وَاخْتِلَافِ اللَّيْلِ وَالنَّهَارِ وَالْفُلْكِ الَّتِي تَجْرِي فِي الْبَحْرِ بِمَا يَنفَعُ النَّاسَ وَمَا أَنزَلَ اللَّهُ مِنَ السَّمَاءِ مِن مَّاءٍ فَأَحْيَا بِهِ الْأَرْضَ بَعْدَ مَوْتِهَا وَبَثَّ فِيهَا مِن كُلِّ دَابَّةٍ وَتَصْرِيفِ الرِّيَاحِ وَالسَّحَابِ الْمُسَخَّرِ بَيْنَ السَّمَاءِ وَالْأَرْضِ لَآيَاتٍ لِّقَوْمٍ يَعْقِلُونَ
164਼ ਬੇਸ਼ੱਕ ਅਕਾਸ਼ਾਂ ਅਤੇ ਧਰਤੀ ਦੇ ਪੈਦਾ ਕਰਨ ਵਿਚ, ਰਾਤ ਅਤੇ ਦਿਨ ਦੇ ਫੇਰ ਬਦਲ ਵਿਚ ਅਤੇ ਸਮੁੰਦਰ ਵਿਚ ਚੱਲਣ ਵਾਲੀਆਂ ਉਹਨਾਂ ਕਿਸ਼ਤੀਆਂ ਵਿਚ, ਜਿਹੜੀਆਂ ਲੋਕਾਂ ਲਈ ਲਾਭਦਾਇਕ ਵਸਤੂਆਂ ਲੈਕੇ ਚਲਦੀਆਂ ਹਨ ਅਤੇ ਅੱਲਾਹ ਵੱਲੋਂ ਅਕਾਸ਼ੋਂ ਉਤਾਰੇ ਹੋਏ ਪਾਣੀ ਵਿਚ ਜਿਸ ਰਾਹੀਂ ਜਿਹੜੀ ਧਰਤੀ ਮੁਰਦਾ (ਬੰਜਰ) ਹੋ ਚੁਕੀ ਸੀ ਉਸ ਨੂੰ ਜਿਉਂਦਾ (ਉਪਜਾਉ) ਬਣਾਇਆ ਅਤੇ ਹਰ ਤਰ੍ਹਾਂ ਦੇ ਜਾਨਵਰ ਜਿਹੜੇ ਉਸ ਨੇ ਧਰਤੀ ’ਤੇ ਫੈਲਾਏ ਹਨ ਅਤੇ ਹਵਾਵਾਂ ਦੇ ਰੁਖ ਬਦਲਣ ਵਿਚ ਅਤੇ ਉਹਨਾਂ ਬ=ਦਲਾਂ ਵਿਚ ਜਿਹੜੇ ਅਕਾਸ਼ਾਂ ਤੇ ਧਰਤੀ ਵਿਚਾਲੇ ਰੱਬੀ ਹੁਕਮ ਦੇ ਪਾਬੰਦ ਹਨ ਇਹਨਾਂ ਸਾਰਿਆਂ ਵਿਚ (ਅੱਲਾਹ ਦੀ ਹੋਂਦ ਦੀਆਂ) ਬੁੱਧੀਜੀਵੀਆਂ ਲਈ ਨਿਸ਼ਾਨੀਆਂ ਹਨ।
165وَمِنَ النَّاسِ مَن يَتَّخِذُ مِن دُونِ اللَّهِ أَندَادًا يُحِبُّونَهُمْ كَحُبِّ اللَّهِ ۖ وَالَّذِينَ آمَنُوا أَشَدُّ حُبًّا لِّلَّهِ ۗ وَلَوْ يَرَى الَّذِينَ ظَلَمُوا إِذْ يَرَوْنَ الْعَذَابَ أَنَّ الْقُوَّةَ لِلَّهِ جَمِيعًا وَأَنَّ اللَّهَ شَدِيدُ الْعَذَابِ
165਼ ਅਤੇ ਕੁੱਝ ਲੋਕ ਉਹ ਵੀ ਹਨ ਜਿਹੜੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ (ਰੱਬ ਦਾ) ਸ਼ਰੀਕ ਬਣਾਉਂਦੇ ਹਨ 1 ਉਹ ਉਹਨਾਂ ਨਾਲ ਇੰਜ ਮੁਹੱਬਤ ਕਰਦੇ ਹਨ ਜਿਵੇਂ ਅੱਲਾਹ ਨਾਲ ਮੁਹੱਬਤ ਹੋਣੀ ਚਾਹੀਦੀ ਸੀ, ਜਦ ਕਿ ਈਮਾਨ ਵਾਲੇ ਸਭ ਤੋਂ ਵੱਧ ਅੱਲਾਹ ਨਾਲ ਮੁਹੱਬਤ ਕਰਦੇ ਹਨ। ਜਿਨ੍ਹਾਂ ਲੋਕਾਂ ਨੇ (ਰੱਬ ਦਾ ਸ਼ਰੀਕ ਬਣਾ ਕੇ) ਜ਼ੁਲਮ ਕਮਾਇਆ ਹੇ ਜਦੋਂ ਉਹ ਅਜ਼ਾਬ ਨੂੰ ਵੇਖਣਗੇ ਤਾਂ ਉਹ ਸਮਝ ਲੈਣਗੇ ਕਿ ਬੇਸ਼ੱਕ ਸਾਰੀਆਂ ਸ਼ਕਤੀਆਂ ਅੱਲਾਹ ਲਈ ਹੀ ਹਨ ਅਤੇ ਅੱਲਾਹ (ਕਿਆਮਤ ਦਿਹਾੜੇ ’ਤੇ) ਬਹੁਤ ਹੀ ਸਖ਼ਤ ਸਜ਼ਾ ਦੇਣ ਵਾਲਾ ਹੇ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
163ਆਇਤ

ਅਨੁਵਾਦ — ਅਲ-ਬਕਰਾ 163

ਸੂਰਾ ਅਲ-ਬਕਰਾ ਆਇਤ 163 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 163਼ ਤੁਹਾਡਾ ਸਭ ਦਾ ਇਸ਼ਟ ਇਕ (ਅੱਲਾਹ) ਹੀ ਹੇ ਉਸ…

ਸੂਰਾ ਆਇਤ 163/286 — ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬਕਰਾ ਸੁਣੋ, ਅਲ-ਬਕਰਾ ਅਨੁਵਾਦ, ਅਲ-ਬਕਰਾ mp3, ਅਲ-ਬਕਰਾ pdf. ਆਇਤ 161–165. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers