ਅਲ-ਅੰਕਬੂਤ · 15/69
ਅਨੁਵਾਦ ਉਚਾਰਨ — ਅਲ-ਅੰਕਬੂਤ
فَأَنجَيْنَاهُ وَأَصْحَابَ السَّفِينَةِ وَجَعَلْنَاهَا آيَةً لِّلْعَالَمِينَ ۝١٥
Fa anjainaahu wa as haabas safeenati wa ja`alnaahaaa Aayatal lil`aalameen
📖 ਪੰਜਾਬੀ ਵਿੱਚ
15਼ ਫੇਰ ਅਸੀਂ ਉਸ (ਨੂਹ) ਨੂੰ ਅਤੇ ਬੇੜੀ ਵਾਲਿਆਂ ਨੂੰ (ਤੂਫ਼ਾਨ ਤੋਂ) ਬਚਾ ਲਿਆ ਅਤੇ ਇੰਜ ਅਸੀਂ (ਇਸ ਘਟਨਾ ਨੂੰ) ਸਾਰੇ ਜਹਾਨ ਦੇ ਲੋਕਾਂ ਲਈ ਇਕ ਉੱਚ ਕੋਟੀ ਦੀ (ਸਿੱਖਿਆਦਾਇਕ) ਨਿਸ਼ਾਨੀ ਬਣਾ ਛੱਡਿਆ।

🎧 ਸੁਣੋ


📜 ਆਇਤ 13-17 — ਅਲ-ਅੰਕਬੂਤ

13وَلَيَحْمِلُنَّ أَثْقَالَهُمْ وَأَثْقَالًا مَّعَ أَثْقَالِهِمْ ۖ وَلَيُسْأَلُنَّ يَوْمَ الْقِيَامَةِ عَمَّا كَانُوا يَفْتَرُونَ
13਼ ਹਾਂ ਉਹ ਆਪਣੇ ਪਾਪਾਂ ਦਾ ਭਾਰ ਅਤੇ ਆਪਣੇ ਭਾਰ ਦੇ ਨਾਲ ਹੋਰ ਵੀ ਕਈ ਭਾਰ ਚੁੱਕਣਗੇ। ਜੋ ਵੀ ਝੂਠ ਉਹ ਆਪਣੇ ਕੋਲੋਂ ਘੜ੍ਹਦੇ ਹਨ, ਕਿਆਮਤ ਦਿਹਾੜੇ ਉਹਨਾਂ ਦੇ ਸੰਬੰਧ ਵਿਚ ਉਹਨਾਂ ਤੋਂ ਜ਼ਰੂਰ ਪੁੱਛਿਆ ਜਾਵੇਗਾ।
14وَلَقَدْ أَرْسَلْنَا نُوحًا إِلَىٰ قَوْمِهِ فَلَبِثَ فِيهِمْ أَلْفَ سَنَةٍ إِلَّا خَمْسِينَ عَامًا فَأَخَذَهُمُ الطُّوفَانُ وَهُمْ ظَالِمُونَ
14਼ ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਅਤੇ ਉਹਨਾਂ ਵਿਚਾਲੇ ਉਹ ਪੰਜਾਹ ਘੱਟ ਇਕ ਹਜ਼ਾਰ (950) ਸਾਲ ਤਕ ਰਿਹਾ (ਜਦੋਂ ਕੌਮ ਨੇ ਨੂਹ ਨੂੰ ਝੁਠਲਾਇਆ)। ਫੇਰ ਉਹਨਾਂ ਨੂੰ ਤੂਫ਼ਾਨ ਨੇ ਇਸ ਹਾਲ ਵਿਚ ਆ ਘੇਰਿਆ ਜਦੋਂ ਕਿ ਉਹ ਜ਼ੁਲਮ ਕਰ ਰਹੇ ਸਨ।
15فَأَنجَيْنَاهُ وَأَصْحَابَ السَّفِينَةِ وَجَعَلْنَاهَا آيَةً لِّلْعَالَمِينَ
15਼ ਫੇਰ ਅਸੀਂ ਉਸ (ਨੂਹ) ਨੂੰ ਅਤੇ ਬੇੜੀ ਵਾਲਿਆਂ ਨੂੰ (ਤੂਫ਼ਾਨ ਤੋਂ) ਬਚਾ ਲਿਆ ਅਤੇ ਇੰਜ ਅਸੀਂ (ਇਸ ਘਟਨਾ ਨੂੰ) ਸਾਰੇ ਜਹਾਨ ਦੇ ਲੋਕਾਂ ਲਈ ਇਕ ਉੱਚ ਕੋਟੀ ਦੀ (ਸਿੱਖਿਆਦਾਇਕ) ਨਿਸ਼ਾਨੀ ਬਣਾ ਛੱਡਿਆ।
16وَإِبْرَاهِيمَ إِذْ قَالَ لِقَوْمِهِ اعْبُدُوا اللَّهَ وَاتَّقُوهُ ۖ ذَٰلِكُمْ خَيْرٌ لَّكُمْ إِن كُنتُمْ تَعْلَمُونَ
16਼ ਅਤੇ (ਅਸਾਂ) ਇਬਰਾਹੀਮ ਨੂੰ (ਰਸੂਲ ਬਣਾ ਕੇ) ਭੇਜਿਆ, ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਅੱਲਾਹ ਦੀ ਬੰਦਗੀ ਕਰੋ ਅਤੇ ਉਸੇ ਤੋਂ ਡਰੋ, ਜੇ ਤੁਸੀਂ ਅਕਲ ਰੱਖਦੇ ਹੋ ਇਹੋ ਤੁਹਾਡੇ ਲਈ ਵਧੀਆ ਗੱਲ ਹੈ।
17إِنَّمَا تَعْبُدُونَ مِن دُونِ اللَّهِ أَوْثَانًا وَتَخْلُقُونَ إِفْكًا ۚ إِنَّ الَّذِينَ تَعْبُدُونَ مِن دُونِ اللَّهِ لَا يَمْلِكُونَ لَكُمْ رِزْقًا فَابْتَغُوا عِندَ اللَّهِ الرِّزْقَ وَاعْبُدُوهُ وَاشْكُرُوا لَهُ ۖ إِلَيْهِ تُرْجَعُونَ
17਼ (ਅਤੇ ਕਿਹਾ ਕਿ) ਤੁਸੀਂ ਤਾਂ ਅੱਲਾਹ ਨੂੰ ਛੱਡ ਕੇ ਬੁਤਾਂ ਦੀ ਪੂਜਾ ਕਰਦੇ ਹੋ ਅਤੇ ਝੂਠ ਘੜ੍ਹਦੇ ਹੋ। ਬੇਸ਼ੱਕ ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਵੀ ਪੂਜਦੇ ਹੋ ਉਹ ਤੁਹਾਨੂੰ ਰੋਜ਼ੀ ਦੇਣ ਦਾ ਅਧਿਕਾਰ ਨਹੀਂ ਰੱਖਦੇ। ਸੋ ਤੁਸੀਂ ਅੱਲਾਹ ਤੋਂ ਹੀ ਰੋਜ਼ੀ ਮੰਗੋ ਅਤੇ ਉਸੇ ਦੀ ਇਬਾਦਤ ਕਰੋ ਅਤੇ ਉਸੇ ਦਾ ਧੰਨਵਾਦ ਕਰੋ। ਤੁਸੀਂ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਓਗੇ।
ਅਲ-ਅੰਕਬੂਤਕੁਰਾਨ ਸੂਚੀ
69ਆਇਤ
MeccanRevelation
15ਆਇਤ

ਅਨੁਵਾਦ — ਅਲ-ਅੰਕਬੂਤ 15

ਸੂਰਾ ਅਲ-ਅੰਕਬੂਤ ਆਇਤ 15 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 15਼ ਫੇਰ ਅਸੀਂ ਉਸ (ਨੂਹ) ਨੂੰ ਅਤੇ ਬੇੜੀ ਵਾਲਿਆਂ ਨੂੰ…

ਸੂਰਾ ਆਇਤ 15/69 — ਅਲ-ਅੰਕਬੂਤ العنكبوت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅੰਕਬੂਤ ਸੁਣੋ, ਅਲ-ਅੰਕਬੂਤ ਅਨੁਵਾਦ, ਅਲ-ਅੰਕਬੂਤ mp3, ਅਲ-ਅੰਕਬੂਤ pdf. ਆਇਤ 13–17. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers