ਸਾਦ · 27/88
ਅਨੁਵਾਦ ਉਚਾਰਨ — ਸਾਦ
وَمَا خَلَقْنَا السَّمَاءَ وَالْأَرْضَ وَمَا بَيْنَهُمَا بَاطِلًا ۚ ذَٰلِكَ ظَنُّ الَّذِينَ كَفَرُوا ۚ فَوَيْلٌ لِّلَّذِينَ كَفَرُوا مِنَ النَّارِ ۝٢٧
Wa ma khalaqnas samaaa`a wal arda wa maa bainahumaa baatilaa; zaalika zannul lazeena kafaroo; fawi lul lillazeena kafaroo minan Naar
📖 ਪੰਜਾਬੀ ਵਿੱਚ
27਼ ਅਸੀਂ ਅਕਾਸ਼ ਤੇ ਧਰਤੀ ਨੂੰ ਅਤੇ ਜੋ ਇਹਨਾਂ ਦੇ ਵਿਚਾਲੇ ਹੈ, ਵਿਅਰਥ ਨਹੀਂ ਸਾਜਿਆ, ਇਹ ਤਾਂ ਵਿਚਾਰ ਉਹਨਾਂ ਲੋਕਾਂ ਦਾ ਹੈ ਜਿਹੜੇ ਰੱਬ ਦਾ ਇਨਕਾਰ ਕਰਦੇ ਹਨ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਲਈ ਨਰਕ ਦੀ ਅੱਗ ਰਾਹੀਂ ਬਰਬਾਦੀ ਹੈ।

🎧 ਸੁਣੋ


📜 ਆਇਤ 25-29 — ਸਾਦ

25فَغَفَرْنَا لَهُ ذَٰلِكَ ۖ وَإِنَّ لَهُ عِندَنَا لَزُلْفَىٰ وَحُسْنَ مَآبٍ
25਼ ਅਸੀਂ (ਰੱਬ ਨੇ) ਉਸ ਦੀ ਇਹ ਭੁੱਲ ਬਖ਼ਸ਼ ਦਿੱਤੀ। ਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਸਥਾਨ ਤੇ ਸੋਹਣਾ ਟਿਕਾਣਾ (ਭਾਵ ਜੰਨਤ) ਹੈ।
26يَا دَاوُودُ إِنَّا جَعَلْنَاكَ خَلِيفَةً فِي الْأَرْضِ فَاحْكُم بَيْنَ النَّاسِ بِالْحَقِّ وَلَا تَتَّبِعِ الْهَوَىٰ فَيُضِلَّكَ عَن سَبِيلِ اللَّهِ ۚ إِنَّ الَّذِينَ يَضِلُّونَ عَن سَبِيلِ اللَّهِ لَهُمْ عَذَابٌ شَدِيدٌ بِمَا نَسُوا يَوْمَ الْحِسَابِ
26਼ ਅਸੀਂ ਕਿਹਾ ਕਿ ਹੇ ਦਾਊਦ! ਅਸੀਂ ਤੁਹਾਨੂੰ ਧਰਤੀ ’ਤੇ ਖ਼ਲੀਫ਼ਾ (ਰੱਬੀ ਹਾਕਮ) ਬਣਾਇਆ ਹੈ, ਸੋ ਤੂੰ ਲੋਕਾਂ ਵਿਚਕਾਰ ਇਨਸਾਫ਼ ਅਨੁਸਾਰ ਫ਼ੈਸਲੇ ਕਰ ਅਤੇ ਆਪਣੀ ਇੱਛਾ ਦੇ ਪਿੱਛੇ ਨਾ ਲੱਗ। ਇਹ (ਮਨ ਦੀ ਇੱਛਾ) ਤੈਨੂੰ ਅੱਲਾਹ ਦੇ ਰਸਤੇ ਤੋਂ ਹਟਾ ਦੇਵੇਗੀ। ਜਿਹੜੇ ਲੋਕ ਅੱਲਾਹ ਦੀ ਰਾਹ ਤੋਂ ਭਟਕ ਜਾਂਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਇਸ ਲਈ ਕਿ ਉਹਨਾਂ ਨੇ ਹਿਸਾਬ ਹੋਣ ਵਾਲੇ ਦਿਨ (ਕਿਆਮਤ) ਨੂੰ ਭੁਲਾ ਦਿੱਤਾ ਹੈ।
27وَمَا خَلَقْنَا السَّمَاءَ وَالْأَرْضَ وَمَا بَيْنَهُمَا بَاطِلًا ۚ ذَٰلِكَ ظَنُّ الَّذِينَ كَفَرُوا ۚ فَوَيْلٌ لِّلَّذِينَ كَفَرُوا مِنَ النَّارِ
27਼ ਅਸੀਂ ਅਕਾਸ਼ ਤੇ ਧਰਤੀ ਨੂੰ ਅਤੇ ਜੋ ਇਹਨਾਂ ਦੇ ਵਿਚਾਲੇ ਹੈ, ਵਿਅਰਥ ਨਹੀਂ ਸਾਜਿਆ, ਇਹ ਤਾਂ ਵਿਚਾਰ ਉਹਨਾਂ ਲੋਕਾਂ ਦਾ ਹੈ ਜਿਹੜੇ ਰੱਬ ਦਾ ਇਨਕਾਰ ਕਰਦੇ ਹਨ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਲਈ ਨਰਕ ਦੀ ਅੱਗ ਰਾਹੀਂ ਬਰਬਾਦੀ ਹੈ।
28أَمْ نَجْعَلُ الَّذِينَ آمَنُوا وَعَمِلُوا الصَّالِحَاتِ كَالْمُفْسِدِينَ فِي الْأَرْضِ أَمْ نَجْعَلُ الْمُتَّقِينَ كَالْفُجَّارِ
28਼ ਕੀ ਅਸੀਂ ਈਮਾਨ ਲਿਆਉਣ ਵਾਲੇ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਉਹਨਾਂ ਲੋਕਾਂ ਦੇ ਬਰਾਬਰ ਕਰ ਦਿਆਂਗੇ ਜਿਹੜੇ ਧਰਤੀ ’ਤੇ ਵਿਗਾੜ ਪਾਉਣ ਵਾਲੇ ਹਨ ? ਜਾਂ ਅਸੀਂ ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਨਾਲ ਬਦਕਾਰਾਂ ਵਰਗਾ (ਸਲੂਕ) ਕਰਾਂਗੇ।
29كِتَابٌ أَنزَلْنَاهُ إِلَيْكَ مُبَارَكٌ لِّيَدَّبَّرُوا آيَاتِهِ وَلِيَتَذَكَّرَ أُولُو الْأَلْبَابِ
29਼ ਇਹ (.ਕੁਰਆਨ) ਬਰਕਤਾਂ ਵਾਲੀ ਕਿਤਾਬ ਹੈ ਜਿਸ ਨੂੰ ਅਸੀਂ ਤੁਹਾਡੇ ਵੱਲ (ਹੇ ਮੁਹੰਮਦ!) ਇਸ ਲਈ ਉਤਾਰੀ ਹੈ ਤਾਂ ਜੋ ਲੋਕੀ ਇਸ ਦੀਆਂ ਆਇਤਾਂ (ਆਦੇਸ਼ਾਂ) ’ਤੇ ਸੋਚ ਵਿਚਾਰ ਕਰਨ ਅਤੇ ਅਕਲ ਵਾਲੇ ਇਸ ਤੋਂ ਨਸੀਹਤ ਗ੍ਰਹਿਣ ਕਰਨ।
ਸਾਦਕੁਰਾਨ ਸੂਚੀ
88ਆਇਤ
MeccanRevelation
27ਆਇਤ

ਅਨੁਵਾਦ — ਸਾਦ 27

ਸੂਰਾ ਸਾਦ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਅਸੀਂ ਅਕਾਸ਼ ਤੇ ਧਰਤੀ ਨੂੰ ਅਤੇ ਜੋ ਇਹਨਾਂ ਦੇ…

ਸੂਰਾ ਆਇਤ 27/88 — ਸਾਦ ص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸਾਦ ਸੁਣੋ, ਸਾਦ ਅਨੁਵਾਦ, ਸਾਦ mp3, ਸਾਦ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers