ਅਨ-ਨਿਸਾ · 16/176
ਅਨੁਵਾਦ ਉਚਾਰਨ — ਅਨ-ਨਿਸਾ
وَاللَّذَانِ يَأْتِيَانِهَا مِنكُمْ فَآذُوهُمَا ۖ فَإِن تَابَا وَأَصْلَحَا فَأَعْرِضُوا عَنْهُمَا ۗ إِنَّ اللَّهَ كَانَ تَوَّابًا رَّحِيمًا ۝١٦
Wallazaani yaatiyaanihaa minkum fa aazoohumaa fa in taabaa wa aslahaa fa a`ridoo `anhumaaa; innal laaha kaana Tawwaabar Raheema
📖 ਪੰਜਾਬੀ ਵਿੱਚ
16਼ ਤੁਹਾਡੇ ’ਚੋਂ ਜਿਹੜੇ ਵੀ ਦੋ ਪੁਰਸ਼ ਬਦਕਾਰੀ (ਸਮਲਿੰਗਤਾ) ਕਰਨ ਉਹਨਾਂ ਨੂੰ ਸਜ਼ਾ ਦਿਓ ਜੇ ਉਹ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ ਤਾਂ ਉਹਨਾਂ ਨੂੰ ਮੁਆਫ਼ ਕਰ ਦਿਓ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਹੇ ਤੇ ਰਹਿਮ ਫ਼ਰਮਾਉਣ ਵਾਲਾ ਹੇ।
🎧 ਸੁਣੋ

📜 ਆਇਤ 14-18 — ਅਨ-ਨਿਸਾ

14وَمَن يَعْصِ اللَّهَ وَرَسُولَهُ وَيَتَعَدَّ حُدُودَهُ يُدْخِلْهُ نَارًا خَالِدًا فِيهَا وَلَهُ عَذَابٌ مُّهِينٌ
14਼ ਜੋ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਅਤੇ ਉਸ (ਅੱਲਾਹ) ਦੀਆਂ ਹੱਦਾਂ ਦੀ ਉਲੰਘਣਾ ਕਰੇਗਾ, ਉਸ (ਨਾ-ਫ਼ਰਮਾਨ) ਨੂੰ (ਅੱਲਾਹ) ਨਰਕ ਵਿਚ ਸੁੱਟ ਦੇਵੇਗਾ ਜਿੱਥੇ ਉਹ ਹਮੇਸ਼ਾਂ ਲਈ ਰਹਿਣਗੇ ਅਜਿਹੇ ਲੋਕਾਂ ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ।
15وَاللَّاتِي يَأْتِينَ الْفَاحِشَةَ مِن نِّسَائِكُمْ فَاسْتَشْهِدُوا عَلَيْهِنَّ أَرْبَعَةً مِّنكُمْ ۖ فَإِن شَهِدُوا فَأَمْسِكُوهُنَّ فِي الْبُيُوتِ حَتَّىٰ يَتَوَفَّاهُنَّ الْمَوْتُ أَوْ يَجْعَلَ اللَّهُ لَهُنَّ سَبِيلًا
15਼ ਅਤੇ ਤੁਹਾਡੀਆਂ ਇਸਤਰੀਆਂ (ਪਤਨੀਆਂ) ਵਿੱਚੋਂਂ ਜਿਹੜੀਆਂ ਬਦਕਾਰੀ ਵਾਲੇ ਕੰਮ (ਜ਼ਨਾ) ਕਰ ਬੈਠਣ ਉਹਨਾਂ ਉੱਤੇ ਆਪਣੇ ਵਿੱਚੋਂ ਹੀ ਚਾਰ ਪੁਰਸ਼ਾਂ ਦੀ ਗਵਾਹੀ ਲਓ, ਜੇ ਇਹ ਚਾਰੋ ਗਵਾਹੀ ਦੇਣ ਤਾਂ ਉਹਨਾਂ ਔਰਤਾਂ ਨੂੰ ਘਰਾਂ ਵਿਚ ਬੰਦ (ਕੈਦ) ਕਰ ਦਿਓ, ਇੱਥੋਂ ਤਕ ਕਿ ਉਨ੍ਹਾਂ ਦੀ ਮੋਤ ਆ ਜਾਵੇ ਜਾਂ ਅੱਲਾਹ ਉਹਨਾਂ ਲਈ ਕੋਈ ਹੋਰ ਰਾਹ ਕੱਢ ਦੇਵੇ।
16وَاللَّذَانِ يَأْتِيَانِهَا مِنكُمْ فَآذُوهُمَا ۖ فَإِن تَابَا وَأَصْلَحَا فَأَعْرِضُوا عَنْهُمَا ۗ إِنَّ اللَّهَ كَانَ تَوَّابًا رَّحِيمًا
16਼ ਤੁਹਾਡੇ ’ਚੋਂ ਜਿਹੜੇ ਵੀ ਦੋ ਪੁਰਸ਼ ਬਦਕਾਰੀ (ਸਮਲਿੰਗਤਾ) ਕਰਨ ਉਹਨਾਂ ਨੂੰ ਸਜ਼ਾ ਦਿਓ ਜੇ ਉਹ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ ਤਾਂ ਉਹਨਾਂ ਨੂੰ ਮੁਆਫ਼ ਕਰ ਦਿਓ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਹੇ ਤੇ ਰਹਿਮ ਫ਼ਰਮਾਉਣ ਵਾਲਾ ਹੇ।
17إِنَّمَا التَّوْبَةُ عَلَى اللَّهِ لِلَّذِينَ يَعْمَلُونَ السُّوءَ بِجَهَالَةٍ ثُمَّ يَتُوبُونَ مِن قَرِيبٍ فَأُولَٰئِكَ يَتُوبُ اللَّهُ عَلَيْهِمْ ۗ وَكَانَ اللَّهُ عَلِيمًا حَكِيمًا
17਼ ਅੱਲਾਹ ਕੇਵਲ ਉਹਨਾਂ ਲੋਕਾਂ ਦੀ ਹੀ ਤੌਬਾ ਕਬੂਲ ਕਰਦਾ ਹੇ ਜਿਹੜੇ ਨਾਦਾਨੀ (ਅਣਜਾਣਪੁਨੇ) ਵਿਚ ਕੋਈ ਗੁਨਾਹ ਕਰ ਬੈਠਦੇ ਹਨ ਪਰ ਛੇਤੀ ਹੀ (ਉਸ ਗੁਨਾਹ ਤੋਂ) ਤੌਬਾ ਕਰ ਲੈਣ ਤਾਂ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰਦਾ ਹੇ। ਅੱਲਾਹ (ਸਭ ਦਿਲਾਂ ਦੀ) ਜਾਣਕਾਰੀ ਰੱਖਣ ਵਾਲਾ ਹੇ ਅਤੇ ਹਿਕਮਤ ਵਾਲਾ ਹੇ।
18وَلَيْسَتِ التَّوْبَةُ لِلَّذِينَ يَعْمَلُونَ السَّيِّئَاتِ حَتَّىٰ إِذَا حَضَرَ أَحَدَهُمُ الْمَوْتُ قَالَ إِنِّي تُبْتُ الْآنَ وَلَا الَّذِينَ يَمُوتُونَ وَهُمْ كُفَّارٌ ۚ أُولَٰئِكَ أَعْتَدْنَا لَهُمْ عَذَابًا أَلِيمًا
18਼ ਉਹਨਾਂ ਲੋਕਾਂ ਦੀ ਤੌਬਾ ਕਬੂਲ ਨਹੀਂ ਹੁੰਦੀ ਜਿਹੜੇ ਭੈੜੇ ਕੰਮ ਕਰਦੇ ਰਹਿੰਦੇ ਹਨ ਇੱਥੋਂ ਤੀਕ ਕਿ ਜਦੋਂ ਉਹਨਾਂ ਵਿੱਚੋਂ ਕਿਸੇ ਦੀ ਮੌਤ ਦਾ ਵੇਲਾ ਆ ਪੁੱਜਦਾ ਹੇ ਉਸ ਸਮੇਂ ਆਖਦਾ ਹੇ ਕਿ “ਹੁਣ ਮੈਂ ਤੌਬਾ ਕਰਦਾ ਹਾਂ” ਇਸੇ ਤਰ੍ਹਾਂ ਉਹਨਾਂ ਦੀ ਤੌਬਾ ਵੀ ਕਬੂਲ ਨਹੀਂ ਹੁੰਦੀ ਜਿਹੜੇ ਕਾਫ਼ਿਰ ਹੁੰਦੇ ਹੋਏ ਹੀ ਮਰ ਜਾਣ। ਇਹੋ ਉਹ ਲੋਕ ਹਨ ਜਿਨ੍ਹਾਂ ਲਈ ਅਸਾਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ।
ਅਨ-ਨਿਸਾਕੁਰਾਨ ਸੂਚੀ
176ਆਇਤ
MedinanRevelation
16ਆਇਤ

ਅਨੁਵਾਦ — ਅਨ-ਨਿਸਾ 16

ਸੂਰਾ ਅਨ-ਨਿਸਾ ਆਇਤ 16 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 16਼ ਤੁਹਾਡੇ ’ਚੋਂ ਜਿਹੜੇ ਵੀ ਦੋ ਪੁਰਸ਼ ਬਦਕਾਰੀ (ਸਮਲਿੰਗਤਾ) ਕਰਨ…

ਸੂਰਾ ਆਇਤ 16/176 — ਅਨ-ਨਿਸਾ النساء (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਿਸਾ ਸੁਣੋ, ਅਨ-ਨਿਸਾ ਅਨੁਵਾਦ, ਅਨ-ਨਿਸਾ mp3, ਅਨ-ਨਿਸਾ pdf. ਆਇਤ 14–18. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers