ਫ਼ੁਸਿਲਤ · 45/54
ਅਨੁਵਾਦ ਉਚਾਰਨ — ਸੂਰਾ ਫ਼ੁਸਿਲਤ
وَلَقَدْ آتَيْنَا مُوسَى الْكِتَابَ فَاخْتُلِفَ فِيهِ ۗ وَلَوْلَا كَلِمَةٌ سَبَقَتْ مِن رَّبِّكَ لَقُضِيَ بَيْنَهُمْ ۚ وَإِنَّهُمْ لَفِي شَكٍّ مِّنْهُ مُرِيبٍ ۝٤٥
Wa laqad aatainaa Moosal Kitaaba fakhtulifa fee; wa lawlaa Kalimatun sabaqat mir Rabbika laqudiya bainahum; wa innahum lafee shakkim minhu mureeb
📖 ਪੰਜਾਬੀ ਵਿੱਚ
45਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਪਰ ਉਸ ਵਿਚ ਵੀ ਮਤਭੇਦ ਕੀਤਾ ਗਿਆ। ਜੇ ਤੇਰੇ ਰੱਬ ਵੱਲੋਂ ਇਕ ਗੱਲ ਦਾ ਪਹਿਲਾਂ ਹੀ ਫ਼ੈਸਲਾ ਨਾ ਹੋ ਗਿਆ ਹੁੰਦਾ ਤਾਂ ਉਹਨਾਂ (ਇਨਕਾਰੀਆਂ) ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਬੇਸ਼ੱਕ ਉਹ (ਇਨਕਾਰੀ) ਇਸ .ਕੁਰਆਨ ਦੇ ਸੰਬੰਧ ਵਿਚ ਦੁਵਿਧਾ ਵਿਚ ਪਾ ਦੇਣ ਵਾਲੇ ਸ਼ੱਕ ਵਿਚ ਫਸੇ ਹੋਏ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 43-47 — ਸੂਰਾ ਫ਼ੁਸਿਲਤ

43مَّا يُقَالُ لَكَ إِلَّا مَا قَدْ قِيلَ لِلرُّسُلِ مِن قَبْلِكَ ۚ إِنَّ رَبَّكَ لَذُو مَغْفِرَةٍ وَذُو عِقَابٍ أَلِيمٍ
43਼ (ਹੇ ਨਬੀ!) ਤੁਹਾਨੂੰ ਵੀ ਉਹੀਓ ਕਿਹਾ ਜਾਂਦਾ ਹੈ ਜਿਹੜਾ ਤੁਹਾਥੋਂ ਪਹਿਲੇ ਰਸੂਲਾਂ ਨੂੰ ਕਿਹਾ ਗਿਆ ਹੈ। ਬੇਸ਼ੱਕ ਤੁਹਾਡਾ ਰੱਬ ਬਖ਼ਸ਼ਣਹਾਰ ਵੀ ਹੈ ਅਤੇ ਦਰਦਨਾਕ ਅਜ਼ਾਬ ਦੇਣ ਵਾਲਾ ਵੀ ਹੈ।
44وَلَوْ جَعَلْنَاهُ قُرْآنًا أَعْجَمِيًّا لَّقَالُوا لَوْلَا فُصِّلَتْ آيَاتُهُ ۖ أَأَعْجَمِيٌّ وَعَرَبِيٌّ ۗ قُلْ هُوَ لِلَّذِينَ آمَنُوا هُدًى وَشِفَاءٌ ۖ وَالَّذِينَ لَا يُؤْمِنُونَ فِي آذَانِهِمْ وَقْرٌ وَهُوَ عَلَيْهِمْ عَمًى ۚ أُولَٰئِكَ يُنَادَوْنَ مِن مَّكَانٍ بَعِيدٍ
44਼ ਜੇ ਅਸੀਂ ਇਸ .ਕੁਰਆਨ ਨੂੰ ਅਜਮੀ (ਅਰਬੀ ਤੋਂ ਛੁੱਟ ਕਿਸੇ ਹੋਰ) ਭਾਸ਼ਾ ਵਿਚ ਉਤਾਰਦੇ ਤਾਂ ਉਹ (ਕਾਫ਼ਿਰ) ਆਖਦੇ ਕਿ ਇਸ ਦੀਆਂ ਆਇਤਾਂ ਦਾ ਵਰਣਨ ਸਪਸ਼ਟ ਰੂਪ ਵਿਚ ਕਿਉਂ ਨਹੀਂ ਕੀਤਾ ਗਿਆ ? ਅਚਰਜ ਹੈ ਕਿ ਕਿਤਾਬ ਦੀ ਭਾਸ਼ਾ ਅਜਮੀ ਅਤੇ ਪੈਗ਼ੰਬਰ ਅਰਬੀ ? (ਹੇ ਨਬੀ!) ਤੁਸੀਂ ਆਖੋ ਕਿ ਈਮਾਨ ਵਾਲਿਆਂ ਲਈ ਤਾਂ ਉਹ ਹਿਦਾਇਤ ਤੇ (ਮਨ ਦੇ ਰੋਗਾਂ ਦਾ) ਇਲਾਜ ਹੈ ਅਤੇ ਜਿਹੜੇ ਈਮਾਨ ਨਹੀਂ ਲਿਆਂਦੇ ਉਹਨਾਂ ਦੇ ਕੰਨਾਂ ਵਿਚ ਡਾਟ ਤੇ ਅੱਖਾਂ ਤੋਂ ਅੰਨ੍ਹੇ ਹਨ। ਇਹ ਉਹ ਲੋਕ ਹਨ (ਜਿਹੜੇ ਹੱਕ ਸੱਚ ਗੱਲ ਨਹੀਂ ਸੁਣਦੇ) ਜਿਵੇਂ ਉਹ ਦੂਰੋਂ ਪੁਕਾਰੇ ਜਾ ਰਹੇ ਹੋਣ।
45وَلَقَدْ آتَيْنَا مُوسَى الْكِتَابَ فَاخْتُلِفَ فِيهِ ۗ وَلَوْلَا كَلِمَةٌ سَبَقَتْ مِن رَّبِّكَ لَقُضِيَ بَيْنَهُمْ ۚ وَإِنَّهُمْ لَفِي شَكٍّ مِّنْهُ مُرِيبٍ
45਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਪਰ ਉਸ ਵਿਚ ਵੀ ਮਤਭੇਦ ਕੀਤਾ ਗਿਆ। ਜੇ ਤੇਰੇ ਰੱਬ ਵੱਲੋਂ ਇਕ ਗੱਲ ਦਾ ਪਹਿਲਾਂ ਹੀ ਫ਼ੈਸਲਾ ਨਾ ਹੋ ਗਿਆ ਹੁੰਦਾ ਤਾਂ ਉਹਨਾਂ (ਇਨਕਾਰੀਆਂ) ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਬੇਸ਼ੱਕ ਉਹ (ਇਨਕਾਰੀ) ਇਸ .ਕੁਰਆਨ ਦੇ ਸੰਬੰਧ ਵਿਚ ਦੁਵਿਧਾ ਵਿਚ ਪਾ ਦੇਣ ਵਾਲੇ ਸ਼ੱਕ ਵਿਚ ਫਸੇ ਹੋਏ ਹਨ।
46مَّنْ عَمِلَ صَالِحًا فَلِنَفْسِهِ ۖ وَمَنْ أَسَاءَ فَعَلَيْهَا ۗ وَمَا رَبُّكَ بِظَلَّامٍ لِّلْعَبِيدِ
46਼ ਜਿਹੜਾ ਵੀ ਕੋਈ ਭਲੇ ਕੰਮ ਕਰਦਾ ਹੈ ਉਹ ਆਪਣੇ ਹੀ ਭਲੇ ਲਈ ਕਰਦਾ ਹੈ ਅਤੇ ਜਿਹੜਾ ਮਾੜੇ ਕੰਮ ਕਰਦਾ ਹੈ ਉਸ ਦਾ ਦੋਸ਼ ਵੀ ਉਸੇ ਉੱਤੇ ਹੈ। ਤੁਹਾਡਾ ਪਾਲਣਹਾਰ ਆਪਣੇ ਬੰਦਿਆਂ ਉੱਤੇ ਕਿਸੇ ਪ੍ਰਕਾਰ ਦਾ ਜ਼ੁਲਮ ਕਰਨ ਵਾਲਾ ਨਹੀਂ।
47۞ إِلَيْهِ يُرَدُّ عِلْمُ السَّاعَةِ ۚ وَمَا تَخْرُجُ مِن ثَمَرَاتٍ مِّنْ أَكْمَامِهَا وَمَا تَحْمِلُ مِنْ أُنثَىٰ وَلَا تَضَعُ إِلَّا بِعِلْمِهِ ۚ وَيَوْمَ يُنَادِيهِمْ أَيْنَ شُرَكَائِي قَالُوا آذَنَّاكَ مَا مِنَّا مِن شَهِيدٍ
47਼ ਉਸ (ਕਿਆਮਤ) ਦੇ ਆਉਣ ਦਾ ਗਿਆਨ ਉਸ (ਅੱਲਾਹ) ਵੱਲ ਹੀ ਮੋੜ੍ਹਿਆ ਜਾਂਦਾ ਹੈ। ਜਿਹੜਾ ਵੀ ਫਲ ਆਪਣੇ ਗ਼ਲਾਫ਼ਾਂ ਵਿੱਚੋਂ ਨਿਕਲਦਾ ਹੈ ਅਤੇ ਜਿਹੜੀ ਮਦੀਨ ਗਰਭਵਤੀ ਹੁੰਦੀ ਹੈ ਅਤੇ ਬੱਚਾ ਜਣਦੀ ਹੈ ਉਹ ਸਭ ਅੱਲਾਹ ਦੇ ਗਿਆਨ ਅਧੀਨ ਹੈ। ਅਤੇ ਜਿਸ ਦਿਨ ਉਹ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਪੁੱਛੇਗਾ ਕਿ ਮੇਰੇ ਸ਼ਰੀਕ ਕਿੱਥੇ ਹਨ? ਉਹ ਕਹਿਣਗੇ ਕਿ ਅਸੀਂ ਤਾਂ ਬੇਨਤੀ ਕਰ ਚੁੱਕੇ ਹਾਂ ਕਿ ਅੱਜ ਸਾਡੇ ਵਿੱਚੋਂ (ਸ਼ਿਰਕ ਦੀ) ਗਵਾਹੀ ਦੇਣ ਵਾਲਾ ਕੋਈ ਨਹੀਂ।
ਫ਼ੁਸਿਲਤਕੁਰਾਨ ਸੂਚੀ
54ਆਇਤ
MeccanRevelation
45ਆਇਤ

ਅਨੁਵਾਦ — ਫ਼ੁਸਿਲਤ 45

ਸੂਰਾ ਫ਼ੁਸਿਲਤ ਆਇਤ 45 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 45਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਪਰ ਉਸ ਵਿਚ…

ਸੂਰਾ ਆਇਤ 45/54 — ਸੂਰਾ ਫ਼ੁਸਿਲਤ فصلت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਫ਼ੁਸਿਲਤ ਸੁਣੋ, ਸੂਰਾ ਫ਼ੁਸਿਲਤ ਅਨੁਵਾਦ, ਸੂਰਾ ਫ਼ੁਸਿਲਤ mp3, ਸੂਰਾ ਫ਼ੁਸਿਲਤ pdf. ਆਇਤ 43–47. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers