ਅਸ਼-ਸ਼ੂਰਾ · 27/53
ਅਨੁਵਾਦ ਉਚਾਰਨ — ਅਸ਼-ਸ਼ੂਰਾ
۞ وَلَوْ بَسَطَ اللَّهُ الرِّزْقَ لِعِبَادِهِ لَبَغَوْا فِي الْأَرْضِ وَلَٰكِن يُنَزِّلُ بِقَدَرٍ مَّا يَشَاءُ ۚ إِنَّهُ بِعِبَادِهِ خَبِيرٌ بَصِيرٌ ۝٢٧
Wa law basatal laahur rizqa li`ibaadihee labaghaw fil ardi wa laakiny yunazzilu biqadarim maa yashaaa`; innahoo bi`ibaadihee Khabeerum Baseer
📖 ਪੰਜਾਬੀ ਵਿੱਚ
27਼ ਜੇ ਅੱਲਾਹ ਆਪਣੇ ਸਾਰਿਆਂ ਬੰਦਿਆਂ ਨੂੰ ਖੱਲ੍ਹਾ-ਡੁਲ੍ਹਾ ਰਿਜ਼ਕ ਦੇ ਦਿੰਦਾ ਤਾਂ ਉਹ ਜ਼ਰੂਰ ਹੀ ਧਰਤੀ ਉੱਤੇ ਸਰਕਸ਼ੀ ਕਰਦੇ ਪਰ ਉਹ ਇਕ ਹਿਸਾਬ ਨਾਲ ਜਿੱਨਾ ਚਾਹੁੰਦਾ ਹੈ (ਰਿਜ਼ਕ) ਉਤਾਰਦਾ ਹੈ। ਨਿਰਸੰਦੇਹ ਉਹ ਆਪਣੇ ਬੰਦਿਆਂ (ਦੇ ਹਾਲ) ਤੋਂ ਬਾ-ਖ਼ਬਰ ਹੈ ਅਤੇ (ਉਹਨਾਂ ਨੂੰ) ਵੇਖ ਰਿਹਾ ਹੈ।
🎧 ਸੁਣੋ

📜 ਆਇਤ 25-29 — ਅਸ਼-ਸ਼ੂਰਾ

25وَهُوَ الَّذِي يَقْبَلُ التَّوْبَةَ عَنْ عِبَادِهِ وَيَعْفُو عَنِ السَّيِّئَاتِ وَيَعْلَمُ مَا تَفْعَلُونَ
25਼ ਉਹੀ ਤਾਂ ਹੈ ਜਿਹੜਾ ਆਪਣੇ ਬੰਦਿਆਂ ਦੀਆਂ ਤੌਬਾ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਮੁਆਫ਼ ਕਰਦਾ ਹੈ। ਤੁਸੀਂ ਲੋਕ ਜੋ ਵੀ ਕਰਦੇ ਹੋ ਉਹ ਸਭ ਜਾਣਦਾ ਹੈ।
26وَيَسْتَجِيبُ الَّذِينَ آمَنُوا وَعَمِلُوا الصَّالِحَاتِ وَيَزِيدُهُم مِّن فَضْلِهِ ۚ وَالْكَافِرُونَ لَهُمْ عَذَابٌ شَدِيدٌ
26਼ ਉਹ ਉਹਨਾਂ ਲੋਕਾਂ ਦੀ ਦੁਆ ਕਬੂਲ ਕਰਦਾ ਹੈ ਜਿਹੜੇ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ। ਉਹ ਉਹਨਾਂ ਨੂੰ ਆਪਣੀ ਕ੍ਰਿਪਾਲਤਾ ਨਾਲ ਹੋਰ ਵੀ ਵਧਾ ਕੇ ਦਿੰਦਾ ਹੈ ਅਤੇ ਕਾਫ਼ਿਰਾਂ ਲਈ ਕਰੜਾ ਅਜ਼ਾਬ ਹੈ।
27۞ وَلَوْ بَسَطَ اللَّهُ الرِّزْقَ لِعِبَادِهِ لَبَغَوْا فِي الْأَرْضِ وَلَٰكِن يُنَزِّلُ بِقَدَرٍ مَّا يَشَاءُ ۚ إِنَّهُ بِعِبَادِهِ خَبِيرٌ بَصِيرٌ
27਼ ਜੇ ਅੱਲਾਹ ਆਪਣੇ ਸਾਰਿਆਂ ਬੰਦਿਆਂ ਨੂੰ ਖੱਲ੍ਹਾ-ਡੁਲ੍ਹਾ ਰਿਜ਼ਕ ਦੇ ਦਿੰਦਾ ਤਾਂ ਉਹ ਜ਼ਰੂਰ ਹੀ ਧਰਤੀ ਉੱਤੇ ਸਰਕਸ਼ੀ ਕਰਦੇ ਪਰ ਉਹ ਇਕ ਹਿਸਾਬ ਨਾਲ ਜਿੱਨਾ ਚਾਹੁੰਦਾ ਹੈ (ਰਿਜ਼ਕ) ਉਤਾਰਦਾ ਹੈ। ਨਿਰਸੰਦੇਹ ਉਹ ਆਪਣੇ ਬੰਦਿਆਂ (ਦੇ ਹਾਲ) ਤੋਂ ਬਾ-ਖ਼ਬਰ ਹੈ ਅਤੇ (ਉਹਨਾਂ ਨੂੰ) ਵੇਖ ਰਿਹਾ ਹੈ।
28وَهُوَ الَّذِي يُنَزِّلُ الْغَيْثَ مِن بَعْدِ مَا قَنَطُوا وَيَنشُرُ رَحْمَتَهُ ۚ وَهُوَ الْوَلِيُّ الْحَمِيدُ
28਼ ਉਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋਣ ਪਿੱਛੋਂ ਮੀਂਹ ਬਰਸਾਉਂਦਾ ਹੈ ਅਤੇ ਆਪਣੀ ਰਹਿਮਤ ਨੂੰ ਆਮ ਕਰ ਦਿੰਦਾ ਹੈ। ਉਹੀ ਕਾਰਜ ਸਾਧਕ ਤੇ ਸ਼ਲਾਘਾਯੋਗ ਹੈ।
29وَمِنْ آيَاتِهِ خَلْقُ السَّمَاوَاتِ وَالْأَرْضِ وَمَا بَثَّ فِيهِمَا مِن دَابَّةٍ ۚ وَهُوَ عَلَىٰ جَمْعِهِمْ إِذَا يَشَاءُ قَدِيرٌ
29਼ ਅਕਾਸ਼ਾਂ ਤੇ ਧਰਤੀ ਦੀ ਰਚਨਾ ਅਤੇ ਉਹ ਜੀਅ-ਜੰਤੂ ਜਿਹੜੇ ਉਸ ਨੇ ਦੋਵੇਂ ਥਾਈਂ ਫ਼ੈਲਾ ਰੱਖੇ ਹਨ, ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਜਦੋਂ ਵੀ ਉਹ ਚਾਹੇ ਉਹਨਾਂ ਨੂੰ ਇੱਕਠਿਆਂ ਕਰਨ ਦੀ ਸਮਰਥਾ ਦਾ ਹੈ।
ਅਸ਼-ਸ਼ੂਰਾਕੁਰਾਨ ਸੂਚੀ
53ਆਇਤ
MeccanRevelation
27ਆਇਤ

ਅਨੁਵਾਦ — ਅਸ਼-ਸ਼ੂਰਾ 27

ਸੂਰਾ ਅਸ਼-ਸ਼ੂਰਾ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਜੇ ਅੱਲਾਹ ਆਪਣੇ ਸਾਰਿਆਂ ਬੰਦਿਆਂ ਨੂੰ ਖੱਲ੍ਹਾ-ਡੁਲ੍ਹਾ ਰਿਜ਼ਕ ਦੇ…

ਸੂਰਾ ਆਇਤ 27/53 — ਅਸ਼-ਸ਼ੂਰਾ الشورى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ਼-ਸ਼ੂਰਾ ਸੁਣੋ, ਅਸ਼-ਸ਼ੂਰਾ ਅਨੁਵਾਦ, ਅਸ਼-ਸ਼ੂਰਾ mp3, ਅਸ਼-ਸ਼ੂਰਾ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers