ਅਲ-ਅਹਕਾਫ · 7/35
ਅਨੁਵਾਦ ਉਚਾਰਨ — ਸੂਰਾ ਅਲ-ਅਹਕਾਫ
وَإِذَا تُتْلَىٰ عَلَيْهِمْ آيَاتُنَا بَيِّنَاتٍ قَالَ الَّذِينَ كَفَرُوا لِلْحَقِّ لَمَّا جَاءَهُمْ هَٰذَا سِحْرٌ مُّبِينٌ ۝٧
Wa izaa tutlaa `alaihim Aayaatunaa baiyinaatin qaalal lazeena kafaroo lilhaqqi lammaa jaaa`ahum haazaa sihrum mubeen
📖 ਪੰਜਾਬੀ ਵਿੱਚ
7਼ ਜਦੋਂ ਉਹਨਾਂ (ਇਨਕਾਰੀਆਂ) ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਾਫ਼ਿਰ ਲੋਕ ਇਸ ਹੱਕ (.ਕੁਰਆਨ) ਦੇ ਸੰਬੰਧ ਵਿਚ ਆਖਦੇ ਹਨ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ, ਜਦ ਕਿ ਇਹ ਉਹਨਾਂ ਕੋਲ ਆ ਚੁੱਕਿਆ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 5-9 — ਸੂਰਾ ਅਲ-ਅਹਕਾਫ

5وَمَنْ أَضَلُّ مِمَّن يَدْعُو مِن دُونِ اللَّهِ مَن لَّا يَسْتَجِيبُ لَهُ إِلَىٰ يَوْمِ الْقِيَامَةِ وَهُمْ عَن دُعَائِهِمْ غَافِلُونَ
5਼ ਉਸ ਤੋਂ ਵੱਧ ਗੁਮਰਾਹ ਕੌਣ ਹੋ ਸਕਦਾ ਹੈ, ਜਿਹੜਾ ਅੱਲਾਹ ਤੋਂ ਛੁੱਟ ਉਸ ਨੂੰ ਪੁਕਾਰਦਾ ਹੈ, ਜਿਹੜਾ ਕਿਆਮਤ ਤਕ ਉਹਨਾਂ ਨੂੰ ਉੱਤਰ ਨਹੀਂ ਦੇ ਸਕਦਾ ? ਜਦ ਕਿ ਉਹ ਉਹਨਾਂ ਦੀ ਪੁਕਾਰ ਤੋਂ ਹੀ ਬੇਸੁਰਤ ਹਨ।1
6وَإِذَا حُشِرَ النَّاسُ كَانُوا لَهُمْ أَعْدَاءً وَكَانُوا بِعِبَادَتِهِمْ كَافِرِينَ
6਼ ਜਦੋਂ ਲੋਕੀ ਇਕੱਠੇ ਕੀਤੇ ਜਾਣਗੇ ਤਾਂ ਉਹ (ਘੜ੍ਹੇ ਹੋਏ ਇਸ਼ਟ) ਉਹਨਾਂ ਦੇ ਵੈਰੀ ਹੋਣਗੇ। ਉਹ (ਇਸ਼ਟ) ਉਹਨਾਂ ਦੀ ਪੂਜਾ ਪਾਠ ਦੇ ਇਨਕਾਰੀ ਹੋਣਗੇ।
7وَإِذَا تُتْلَىٰ عَلَيْهِمْ آيَاتُنَا بَيِّنَاتٍ قَالَ الَّذِينَ كَفَرُوا لِلْحَقِّ لَمَّا جَاءَهُمْ هَٰذَا سِحْرٌ مُّبِينٌ
7਼ ਜਦੋਂ ਉਹਨਾਂ (ਇਨਕਾਰੀਆਂ) ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਾਫ਼ਿਰ ਲੋਕ ਇਸ ਹੱਕ (.ਕੁਰਆਨ) ਦੇ ਸੰਬੰਧ ਵਿਚ ਆਖਦੇ ਹਨ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ, ਜਦ ਕਿ ਇਹ ਉਹਨਾਂ ਕੋਲ ਆ ਚੁੱਕਿਆ ਹੈ।
8أَمْ يَقُولُونَ افْتَرَاهُ ۖ قُلْ إِنِ افْتَرَيْتُهُ فَلَا تَمْلِكُونَ لِي مِنَ اللَّهِ شَيْئًا ۖ هُوَ أَعْلَمُ بِمَا تُفِيضُونَ فِيهِ ۖ كَفَىٰ بِهِ شَهِيدًا بَيْنِي وَبَيْنَكُمْ ۖ وَهُوَ الْغَفُورُ الرَّحِيمُ
8਼ ਸਗੋਂ ਉਹ ਤਾਂ ਇਹ ਵੀ ਆਖਦੇ ਹਨ ਕਿ ਉਸ (ਮੁਹੰਮਦ ਸ:) ਨੇ ਇਸ (.ਕੁਰਆਨ) ਨੂੰ ਆਪੇ ਘੜ੍ਹ ਲਿਆ ਹੈ। (ਹੇ ਨਬੀ!) ਤੁਸੀਂ ਆਖ ਦਿਓ! ਜੇ ਮੈਂਨੇ ਇਹ ਆਪੇ ਘੜ੍ਹਿਆ ਹੈ ਤਾਂ ਮੈਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣਾ ਤੁਹਾਡੇ ਵੱਸ ਵਿਚ ਨਹੀਂ। ਉਹ ਉਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਇਸ (.ਕੁਰਆਨ) ਦੇ ਸੰਬੰਧ ਵਿਚ ਬਣਾਉਂਦੇ ਹੋ। ਮੇਰੇ ਤੇ ਤੁਹਾਡੇ ਵਿਚਕਾਰ ਉਸੇ ਦੀ ਗਵਾਹੀ ਕਾਫ਼ੀ ਹੈ। ਉਹ ਅਤਿ ਬਖ਼ਸ਼ਣਹਾਰ ਤੇ ਅਤਿ ਰਹਿਮ ਵਾਲਾ ਹੈ।
9قُلْ مَا كُنتُ بِدْعًا مِّنَ الرُّسُلِ وَمَا أَدْرِي مَا يُفْعَلُ بِي وَلَا بِكُمْ ۖ إِنْ أَتَّبِعُ إِلَّا مَا يُوحَىٰ إِلَيَّ وَمَا أَنَا إِلَّا نَذِيرٌ مُّبِينٌ
9਼ (ਹੇ ਨਬੀ!) ਇਹ ਵੀ ਆਖ ਦਿਓ! ਮੈਂ ਰਸੂਲਾਂ ਵਿਚ ਕੋਈ ਨਿਆਰਾ ਰਸੂਲ ਨਹੀਂ। ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਤੇ ਤੁਹਾਡੇ ਨਾਲ ਕੀ ਵਾਪਰੇਗਾ। ਮੈਂ ਤਾਂ ਬਸ ਉਸੇ ਦੀ ਪੈਰਵੀ ਕਰਦਾ ਹਾਂ, ਜਿਹੜੀ ਵਹੀ (ਰੱਬੀ ਸੁਨੇਹਾ) ਮੇਰੇ ਵੱਲ ਭੇਜੀ ਜਾਂਦੀ ਹੈ। ਮੈਂ ਤਾਂ ਕੇਵਲ ਸਾਵਧਾਨ ਕਰਨ ਵਾਲਾ ਹਾਂ।
ਅਲ-ਅਹਕਾਫਕੁਰਾਨ ਸੂਚੀ
35ਆਇਤ
MeccanRevelation
7ਆਇਤ

ਅਨੁਵਾਦ — ਅਲ-ਅਹਕਾਫ 7

ਸੂਰਾ ਅਲ-ਅਹਕਾਫ ਆਇਤ 7 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 7਼ ਜਦੋਂ ਉਹਨਾਂ (ਇਨਕਾਰੀਆਂ) ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ…

ਸੂਰਾ ਆਇਤ 7/35 — ਸੂਰਾ ਅਲ-ਅਹਕਾਫ الأحقاف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਹਕਾਫ ਸੁਣੋ, ਸੂਰਾ ਅਲ-ਅਹਕਾਫ ਅਨੁਵਾਦ, ਸੂਰਾ ਅਲ-ਅਹਕਾਫ mp3, ਸੂਰਾ ਅਲ-ਅਹਕਾਫ pdf. ਆਇਤ 5–9. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers