ਅਲ-ਮਾਇਦਾ · 38/120
ਅਨੁਵਾਦ ਉਚਾਰਨ — ਅਲ-ਮਾਇਦਾ
وَالسَّارِقُ وَالسَّارِقَةُ فَاقْطَعُوا أَيْدِيَهُمَا جَزَاءً بِمَا كَسَبَا نَكَالًا مِّنَ اللَّهِ ۗ وَاللَّهُ عَزِيزٌ حَكِيمٌ ۝٣٨
Wassaariqu qassaariqatu faqta`oo aidiyahumma jazaaa`am bimaa kasabaa nakaalam minal laah; wallaahu `Azeezun hakeem
📖 ਪੰਜਾਬੀ ਵਿੱਚ
38਼ ਤੁਸੀਂ ਚੋਰੀ ਕਰਨ ਵਾਲੇ ਪੁਰਸ਼ ਤੇ ਚੋਰੀ ਕਰਨ ਵਾਲੀ ਇਸਤਰੀ ਦਾ ਹੱਥ ਵੱਡ ਦਿਓ। ਇਹ ਅੱਲਾਹ ਵੱਲੋਂ ਉਸ ਅਪਰਾਧ ਦੀ ਸਿੱਖਿਆਵਾਨ ਸਜ਼ਾ ਹੇ, ਜਿਹੜਾ ਉਹਨਾਂ ਨੇ ਕੀਤਾ ਹੇ। ਅੱਲਾਹ ਜ਼ੋਰਾਵਰ ਤੇ ਦਾਨਾਈ ਵਾਲਾ ਹੇ।

🎧 ਸੁਣੋ


📜 ਆਇਤ 36-40 — ਅਲ-ਮਾਇਦਾ

36إِنَّ الَّذِينَ كَفَرُوا لَوْ أَنَّ لَهُم مَّا فِي الْأَرْضِ جَمِيعًا وَمِثْلَهُ مَعَهُ لِيَفْتَدُوا بِهِ مِنْ عَذَابِ يَوْمِ الْقِيَامَةِ مَا تُقُبِّلَ مِنْهُمْ ۖ وَلَهُمْ عَذَابٌ أَلِيمٌ
36਼ ਬੇਸ਼ੱਕ ਜਿਹਨਾਂ ਲੋਕਾਂ ਨੇ (ਰੱਬ ਦੇ ਇਕ ਹੋਣ ਦਾ) ਇਨਕਾਰ ਕੀਤਾ ਹੇ ਜੇ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜਿਹੜਾ ਧਰਤੀ ਉੱਤੇ ਹੇ ਅਤੇ ਇੰਨਾ ਹੀ ਹੋਰ ਹੋਵੇ ਤਾਂ ਵੀ (ਉਹਨਾਂ ਦੀ ਸਜ਼ਾ ਦੇ ਬਦਲੇ ਵਿਚ) ਕਬੂਲਿਆ ਨਹੀਂ ਜਾਵੇਗਾ। ਉਹਨਾਂ ਲਈ ਤਾਂ ਬਹੁਤ ਹੀ ਕਰੜਾ ਅਜ਼ਾਬ ਹੇ।
37يُرِيدُونَ أَن يَخْرُجُوا مِنَ النَّارِ وَمَا هُم بِخَارِجِينَ مِنْهَا ۖ وَلَهُمْ عَذَابٌ مُّقِيمٌ
37਼ ਉਹ ਨਰਕ ਦੀ ਅੱਗ ਵਿੱਚੋਂ ਨਿਕਲਣਾ ਚਾਹੁੰਣਗੇ, ਪ੍ਰੰਤੂ ਉਸ ਵਿੱਚੋਂ ਕਦੇ ਵੀ ਨਿਕਲ ਨਹੀਂ ਸਕਣਗੇ। ਉਹਨਾਂ ਲਈ ਤਾਂ ਸਦੀਵੀ ਅਜ਼ਾਬ ਹੇ।
38وَالسَّارِقُ وَالسَّارِقَةُ فَاقْطَعُوا أَيْدِيَهُمَا جَزَاءً بِمَا كَسَبَا نَكَالًا مِّنَ اللَّهِ ۗ وَاللَّهُ عَزِيزٌ حَكِيمٌ
38਼ ਤੁਸੀਂ ਚੋਰੀ ਕਰਨ ਵਾਲੇ ਪੁਰਸ਼ ਤੇ ਚੋਰੀ ਕਰਨ ਵਾਲੀ ਇਸਤਰੀ ਦਾ ਹੱਥ ਵੱਡ ਦਿਓ। ਇਹ ਅੱਲਾਹ ਵੱਲੋਂ ਉਸ ਅਪਰਾਧ ਦੀ ਸਿੱਖਿਆਵਾਨ ਸਜ਼ਾ ਹੇ, ਜਿਹੜਾ ਉਹਨਾਂ ਨੇ ਕੀਤਾ ਹੇ। ਅੱਲਾਹ ਜ਼ੋਰਾਵਰ ਤੇ ਦਾਨਾਈ ਵਾਲਾ ਹੇ।
39فَمَن تَابَ مِن بَعْدِ ظُلْمِهِ وَأَصْلَحَ فَإِنَّ اللَّهَ يَتُوبُ عَلَيْهِ ۗ إِنَّ اللَّهَ غَفُورٌ رَّحِيمٌ
39਼ ਫੇਰ ਜਿਹੜਾ ਵਿਅਕਤੀ ਅਪਰਾਧ ਕਰਨ ਮਗਰੋਂ ਤੌਬਾ ਕਰ ਲਵੇ ਅਤੇ ਆਪਣੇ ਆਪ ਨੂੰ ਸੁਆਰ ਲਵੇ ਤਾਂ ਅੱਲਾਹ ਉਸ ਦੀ ਤੌਬਾ ਸਵੀਕਾਰ ਕਰਦਾ ਹੇ। ਅੱਲਾਹ ਵੱਡਾ ਹੀ ਬਖ਼ਸ਼ਣਹਾਰ ਅਤੇ ਰਹਿਮ ਕਰਨ ਵਾਲਾ ਹੇ।
40أَلَمْ تَعْلَمْ أَنَّ اللَّهَ لَهُ مُلْكُ السَّمَاوَاتِ وَالْأَرْضِ يُعَذِّبُ مَن يَشَاءُ وَيَغْفِرُ لِمَن يَشَاءُ ۗ وَاللَّهُ عَلَىٰ كُلِّ شَيْءٍ قَدِيرٌ
40਼ ਕੀ ਤੁਸੀਂ ਨਹੀਂ ਜਾਣਦੇ ਕਿ ਧਰਤੀ ਅਤੇ ਅਕਾਸ਼ ਦੀ ਪਾਤਸ਼ਾਹੀ ਕੇਵਲ ਅੱਲਾਹ ਲਈ ਹੀ ਹੇ, ਉਹ ਜਿਸ ਨੂੰ ਚਾਹੇ (ਮਾੜੇ ਕੰਮਾਂ ਦੀ) ਸਜ਼ਾ ਦੇਵੇ ਅਤੇ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ। ਅੱਲਾਹ ਹਰ ਤਰ੍ਹਾਂ ਦੀ ਕੁਦਰਤ ਰੱਖਦਾ ਹੇ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
38ਆਇਤ

ਅਨੁਵਾਦ — ਅਲ-ਮਾਇਦਾ 38

ਸੂਰਾ ਅਲ-ਮਾਇਦਾ ਆਇਤ 38 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 38਼ ਤੁਸੀਂ ਚੋਰੀ ਕਰਨ ਵਾਲੇ ਪੁਰਸ਼ ਤੇ ਚੋਰੀ ਕਰਨ ਵਾਲੀ…

ਸੂਰਾ ਆਇਤ 38/120 — ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮਾਇਦਾ ਸੁਣੋ, ਅਲ-ਮਾਇਦਾ ਅਨੁਵਾਦ, ਅਲ-ਮਾਇਦਾ mp3, ਅਲ-ਮਾਇਦਾ pdf. ਆਇਤ 36–40. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers